ਚਾਰ ਜਣੀਆਂ ਉਹ ਤੇ ਉਹ ਕਿੰਨੇ ਜਣੇ ਸਨ ।" ਆਖਣ ਲੱਗਾ ਮਾਨ ਸਿੰਘ ।
"ਬਾਰਾਂ"
“ਫਿਰ ਕੀ ਇਕ ਜਣੀ ਦੇ ਹਿਸੇ ਤਿੰਨ-ਤਿੰਨ ਆਏ, ਡਰਨ ਦੀ ਕੀ ਲੋੜ ਸੀ, ਹਿੰਮਤ ਡਰਦੀਆਂ ਤੇ ਇਕ ਵੀ ਨਾ ਅੜਦਾ ਸਾਰੇ ਭੇਜ ਜਾਂਦੇ ।" ਧਰਮ ਸਿੰਘ ਨੇ ਆਖਣ ਦੀ ਹਿੰਮਤ ਕੀਤੀ ਪਰ ਬੋਲ ਕੁਝ ਦੱਬੇ ਹੋਏ ਸਨ ।
"ਸਿੰਘਣੀਆਂ ਹੁੰਦੀਆਂ ਤੇ ਫਿਰ ਇਹ ਕੁਝ ਹੁੰਦਾ, ਪਰ ਉਨ੍ਹਾਂ ਨੇ ਤਾਂ ਬਨਾਉਣੀ ਸਿੰਘਣੀਆਂ ਬਣਾ ਕੇ ਫੜੀਆਂ ਹੋਈਆਂ ਸਨ । ਕੌਣ ਜਾਂਦੀ ਹੋਈ ਮੌਤ ਨੂੰ ਅਵਾਜ਼ ਮਾਰ' ਲੈਂਦੀ" ਜ਼ਕਰੀਆ ਖ਼ਾਂ ਦੇ ਬੋਲ ਉਭਰੇ ।
"ਕੋਸ਼ਿਸ਼ ਕੌਣ ਨਹੀਂ ਕਰਦਾ, ਪਰ ਬਦਨਾਮੀ ਤੋਂ ਡਰਦੀਆਂ ਸਨ । ਕੀ ਆਖਣਗੇ ਪਿੰਡ ਵਾਲੇ ਅਤੇ ਆਹਰੇ ਬਾਹਰੇ ਦੇ ਲੋਕ ।" ਅਲੀ ਅਕਬਰ ਬੋਲਿਆ ।
"ਇਹ ਬਦਨਾਮੀ ਨਹੀਂ ਸੀ, ਇਹ ਇਜ਼ਤ ਹੋ ਰਹੀ ਸੀ ਉਨ੍ਹਾਂ ਦੀ, ਉਨ੍ਹਾਂ ਨੂੰ ਡੋਲੇ ਵਿਚ ਬਿਨਾ ਕੇ ਥੋੜ੍ਹਾ ਲਿਜਾ ਰਹੇ ਸਨ ਕਹਾਰ ਵਜ਼ੀਰ ਖ਼ਾਨ ਦੇ । ਸਹੁਰੇ ਥੋੜ੍ਹਾ ਜਾ ਰਹੀਆਂ ਸਨ ਜਿਹੜਾ ਕੋਈ ਦਾਗ ਲੱਗੇ," ਧਰਮ ਸਿੰਘ ਨੇ ਦੁਖਦੀ ਰਗ ਤੇ ਹੱਥ ਰਖ ਕੇ ਵੇਖਿਆ।
"ਹਜ਼ੂਰ ਇਹ ਗੱਲ ਨਹੀਂ ਸੀ । ਉਨ੍ਹਾਂ ਦਾ ਖਿਆਲ ਸੀ, ਬਾਇਦ ਸਰਹਿੰਦ ਤਕ ਪੁਜਣ ਦੀ ਨੌਬਤ ਨਾ ਆਏ । ਰਾਹ ਵਿਚ ਹੀ ਕੋਈ ਛੁਡਾ ਕੇ ਲੈ ਜਾਏ । ਮੁਫਤ ਵਿਚ ਗੁਡਾ ਕਿਉਂ ਬੰਨ੍ਹਾਇਆ ਜਾਵੇ ।" ਅਲੀ ਅਕਬਰ ਨੇ ਸਫ਼ਾਈ ਪੇਸ਼ ਕਰਨ ਦੀ ਖੇਚਲ ਕੀਤੀ।
"ਜਾਣੇ ਦਿਓ ਖਾਨ ਸਾਹਿਬ ਇਹ ਗਲ, ਵਿਰ ਅਗੇ ਕੀ ਹੋਇਆ ।" ਭਾਈ ਦਿਆ ਸਿੰਘ 'ਨੇ ਸੁਰੀਲੀ ਆਵਾਜ ਵਿਚ ਭਰਮਾ ਲਿਆ ਅਲੀ ਅਕਬਰ ਨੂੰ ।
ਬੁਲ੍ਹਾਂ ਤੋਂ ਬੁਲ੍ਹ ਚੁਕਦੀਆਂ ਤਾਂ ਸ਼ਾਇਦ ਪਿੰਡ ਵਾਲੇ ਆ ਜਾਂਦੇ, ਪਰ ਉਨ੍ਹਾਂ ਨੇ ਉਨ੍ਹਾਂ ਦੇ ਮੂੰਹ ਅੱਗੇ ਪੱਟੀ ਬੰਨ੍ਹ ਦਿਤੀ ਸੀ ਅਤੇ ਲੈ ਗਏ ਪਿੰਡੋਂ ਬਾਹਰ ਉਜਾੜ ਵਿਚ, ਜਿਥੇ ਨਾ ਕੋਈ ਬੰਦਾ ਸੀ, ਅਤੇ ਨਾ ਕੋਈ ਬੰਦੇ ਦੀ ਜਾਤ ਉਜਾੜ ਹੀ ਉਜਾੜ ਮਲਿਆਂ ਦੀਆਂ ਭਾੜੀਆਂ, ਜਾਂ ਰੁੱਖ ਕਰੀਰ ਦੇ । ਤਿੰਨ ਤੇ ਪਿੰਡ ਦੀਆਂ ਕੁੜੀਆਂ ਸਨ । ਸਿੰਘ ਵਸਦੇ ਸਨ ਇਸ ਪਿੰਡ ਵਿਚ ਅਤੇ ਇਕ ਅਫਰਾਉ ਟੋਟੋ ਚੜ੍ਹ ਗਈ ਸੀ । ਤਿੰਨੇ ਸਹੇਲੀਆਂ ਸਨ ਇਕ ਜਗਾ ਬੈਠੀਆਂ ਹੋਈਆਂ। ਤ੍ਰਿੰਞਣ ਵਿਚ ਬੈਠੀਆਂ ਚਰਖਾ ਕੱਤ ਰਹੀਆਂ । ਤੀਜੀ ਥਕੀ ਹੋਈ ਸੀ ਸਾਹ ਲੈਣ ਦੇ ਬਹਾਨੇ ਬਹਿ ਗਈ । ਹੋਣੀ ੲ ਕੋਈ ਦੇ ਪਿੰਡ ਦੀ ਆਈ ਹੋਈ । ਔਰਤਾਂ ਘਟ ਹੀ ਨਿਕਲਦੀਆਂ ਸਨ ਓਨੀਂ ਦਿਨੀਂ ਘਰੋਂ' । ਮੁਛਾਂ ਦੇ ਮਰੋੜਿਆਂ ਨੇ ਉਨ੍ਹਾਂ ਦੀ ਜਾਨ ਮਰੋੜੀ ਕੀਤੀ ਹੋਈ ਸੀ। ਕਚੀਆਂ ਅਤੇ ਅੱਲੀਆਂ ਡੋਡੀਆਂ ਸਨ । ਅੱਧ ਖਿੜੀਆਂ ਕਲੀਆਂ ।" ਅਲੀ ਅਕਬਰ ਮਜ਼ੇ ਲੈ ਲੈ ਸੁਣਾ ਰਿਹਾ ਸੀ।
ਤਿੰਨ ਤੇ ਚੁੱਪ ਸਨ, ਜਿਵੇਂ ਸੱਪ ਨੇ ਸੁੰਘਿਆ ਹੋਵੇ, ਪਰ ਚੌਥੀ ਦਾ ਰੌਲਾ ਸੁਣ ਕੇ ਵੀ ਕੋਈ ਨਾ ਅਪੜਿਆ । "ਕੀ ਪਿੰਡ ਵਾਲੇ ਭੰਗ ਪੀ ਕੇ ਸੁਡੇ ਹੋਏ ਸਨ ।" ਧਰਮ ਸਿੰਘ ਨੇ ਮਰੋੜਿਆ ਗੱਲ ਨੂੰ 1
ਪਰਾਈ ਅੱਗ ਵਿਚ ਕੌਣ ਕੁੱਦੇ, ਜਾਨ ਬੜੀ ਪਿਆਰੀ ਹੁੰਦੀ ਏ। ਬੁਰਕਿਆਂ ਵਿਚ