ਲਪੇਟੀਆਂ ਦਾ ਕੀ ਪਤਾ ਲਗ ਚੱਲਾ ਤਾਂ ਸਿੰਘਣੀਆਂ ਦਾ ਸੀ ਇਸ ਲਈ ਕੋਈ ਅੱਗੇ ਨਾ ਆਇਆ । ਅਲੀ ਅਕਬਰ ਨੇ ਗਲ ਛੋਹ ਦਿਤੀ।
ਫੜਿਆ ਤਾਂ ਉਨ੍ਹਾਂ ਸਿੱਖ ਸੀ ਰੌਲਾ ਪਾ ਦਿਤਾ ਸਿਖਣੀ ਦਾ । ਬੱਕਾ, ਪਿਆਸਾ, ਭੁਖੇ ਭਾਣੇ ਜ਼ਖਮੀ ਨੂੰ ਇਕ ਬੰਦੇ ਨੇ ਧੌਲ ਮਾਰੀ ਤੇ ਉਸ ਦੀ ਪੱਗ ਲਬ ਗਈ । ਪਗ ਲੱਥੀ ਅਤੇ ਅਸਲੀਅਤ ਖੁਲ੍ਹ ਗਈ ਉਹ ਸਿੱਖ ਨਹੀਂ ਸੀ ਸਿੱਖਣੀ ਸੀ । ਵਾਛਾਂ ਖਿਲ ਗਈਆਂ, ਵਾਰੇ ਨਿਆਰੇ ਹੋ ਗਏ । ਸਰਹਿੰਦ ਦਾ ਰਾਹ ਸੋਹਣਾ ਜਾਪਣ ਲੱਗਾ । ਘਰ ਦੀਆਂ ਦਲੀਜ ਨੇੜੇ ਨੇੜੇ ਹੁੰਦੀਆਂ ਜਾਪੀਆਂ। ਇਕੋ ਰਾਤ ਵਿਚ ਬਿਲੇ ਲਾ ਦੇਣੀਆਂ ਸਨ । ਅਮਾਨਤ ਸੰਭਾਲੀ ਮੁਹਰਾਂ ਗਿਣੀਆਂ ਅਤੇ ਫਿਰ ਤੂੰ ਕੌਣ ਅਤੇ ਮੈਂ ਕੌਣ ।
ਅਲੀ ਅਕਬਰ ਨੇ ਬੁਲ੍ਹਾਂ ਤੇ ਜੀਭ ਫੇਰੀ ਅਤੇ ਆਖਣ ਲੱਗਾ, ਇਸ ਖੁਸ਼ੀ ਵਿਚ ਹੀ ਪਿੰਡਾਂ ਨਿਕਲਦਿਆਂ ਹੀ ਉਨ੍ਹਾਂ ਨੇ ਸ਼ਰਾਬ ਛਕਣੀ ਸ਼ੁਰੂ ਕਰ ਦਿਤੀ। ਡੂੰਘਾ ਖਾਉਪੀਆ ਉਤਰ ਰਿਹਾ ਸੀ । ਗਸ਼ਤੀ ਵੱਜ ਵਾਲੇ ਮੰਜ਼ਲਾਂ ਮਾਰਦੇ ਅਗੇ ਲੰਘ ਰਹੇ ਸਨ ।
ਰਾਹ ਵਿਚ ਇਕ ਪਿੰਡ ਆਇਆ, ਉਥੇ ਉਨ੍ਹਾਂ ਪੜਾਅ ਕਰਨਾ ਸੀ ।ਰੱਟੀ ਟੁਕਰ ਦਾ ਪ੍ਰਬੰਧ ਸੀ ਚੌਧਰੀ ਦੇ ਘਰ । ਚੌਧਰੀ ਹਸ ਕੇ ਆਖਣ ਲੱਗਾ "ਇਹ ਕੀ ਹੈ ?" ਜੁਆਬ ਦਿਤਾ ਇਕ ਸਿਪਾਹੀ ਨੇ, ''ਚਾਰ ਰੰਨਾਂ ।"
ਲਾਰਾਂ ਮੂੰਹ ਵਿਚੋਂ ਟਪਕ ਪਈਆਂ ਚੌਧਰੀ ਦੀਆਂ । ਫੌਜ ਨੂੰ ਰੋਟੀ ਟੁਕਰ ਦੇ ਚੱਕਰ ਵਿਚ ਪਾ ਦਿਤਾ । ਪਚਾਕੇ ਮਾਰ ਮਾਰ ਕੇ ਛਕ ਰਹੇ ਸਨ ਮੁਫ਼ਤ ਦਾ ਮਾਲ । ਉਂਗਲੀਆਂ ਚਟਦੇ ਅਤੇ ਆਖਦੇ ਮਜ਼ਾ ਆ ਗਿਆ, ''ਚੌਧਰੀ ਸਾਹਿਬ ਕਮਾਲ ਏ ਅਜ ਦਾ ਦਸਤਰ ਖ਼ਾਂ ।"
ਬੜੇ ਦਿਨਾਂ ਦਾ ਸੁਆਦ ਨਹੀਂ ਸੀ ਆਇਆ। ਲੱਕੜ ਹੋਈ ਪਈ ਸੀ ਜ਼ਬਾਨ । ਮੁਲਾਇਮ ਰੇਸ਼ਮ ਵਰਗੀ ਹੋ ਗਈ ਏ । ਅਲੀ ਅਕਬਰ ਨੇ ਸੁਆਦ ਦਾ ਬਹਾਨਾ ਕਰਕੇ ਗੱਲ ਥੰਮ੍ਹੇ ।
"ਹਮਾਰਾ ਫਰਜ਼ ਹੈ ਆਪਕੀ ਖਿਦਮਤ ਕਰਨਾ, ਇਨ ਔਰਤ ਕੋ ਭੀ ਕੁਛ ਖਿਲਾ ਦੀਆ ਜਾਏ," ਬੋਲ ਸਨ ਚੌਧਰੀ ਦੇ ।
"ਹੈ ਤੋਂ ਜ਼ਰੂਰੀ, ਮਗਰ ਕੋਸ਼ਿਸ਼ ਕਰ ਦੇਖੀਏ, ਸ਼ਾਇਦ ਕੋਈ ਖਾਨੇ ਪਰ ਰਾਜ਼ੀ ਹੋ ਜਾਏ । ਸੁਬਹ ਹੋਤੇ ਹੀ ਇਨ ਕੇ ਪਕਵਾਨ ਮਿਲੇਂਗੇ ।"
"ਹਮਾਰੇ ਜ਼ਨਾਨ ਖਾਨੇ ਮੇਂ ਭੇਜ ਦੋ, ਅਬ ਆਪ ਭੀ ਅਰਾਮ ਕਰੇਂ, ਆਧੀ ਰਾਤ ਕੂਚ ਕਰ ਜਾਨਾ ।" ਚੌਧਰੀ ਮਿੱਠੀ ਅਤੇ ਸੁਰੀਲੀ ਅਵਾਜ਼ ਵਿਚ ਆਖਣ ਲੱਗਾ ।
"ਜੈਸਾ ਹੁਕਮ, ਮਗਰ ਯਿਹ ਸਿਖ ਔਰਤੋਂ ਕਿਸੀ ਕੀ ਬਾਤ ਮਾਨੇਂਗੀ ਨਹੀਂ ।"
"ਔਰਤੇ ਰਾਜ਼ੀ ਕਰ ਲੱਗੀ ਔਰਤੋਂ ਕੇ। ਹਮ ਜਿਨਸ ਖੁਸ਼ ਬਾਬਦ" ਚੌਧਰੀ ਹਸ ਪਿਆ ।
ਸੰਗਲਾਂ ਵਿਚ ਜਕੜੀਆਂ, ਹਰਮ ਵਿਚ ਦਾਖਲ ਹੋ ਗਈਆਂ ਚਾਰੇ ਜਣੀਆਂ ।
"ਕਾਜ਼ੀ ਸਾਹਿਬ ਦੀ ਸਵਾਰੀ ਆ ਰਹੀ ਏ" ਇਕ ਕਨੀਜ਼ ਨੇ ਅਰਜ਼ ਕੀਤੀ ।
"ਨੂਰ ਦੀਨ ਦੀ, ਕਿਥੇ ਕੁ ਹਨ ਅਤੇ ਕਦ ਪੁਜ ਜਾਣਗੇ ਕਾਜ਼ੀ ਸਾਹਿਬ ।"
'ਅਧੀ ਰਾਤ ਤਕ ਉਨ੍ਹਾਂ ਦੇ ਨਾਲ ਹੋਰ ਵੀ ਬੰਦੇ ਹਨ, ਕੁਝ ਲਭਦੇ ਫਿਰਦੇ ਹਨ ਜ਼ਰੂਰੀ