ਕੰਮ ਲਈ ਸਰਹਿੰਦ ਜਾ ਰਹੇ ਹਨ" ਕਨੀਜ਼ ਨੇ ਸਾਰੀਆਂ ਗਲਾਂ ਦਸ ਦਿਤੀਆਂ ਜਿਹੜੀਆਂ ਉਸ ਅਹਿਲਕਾਰਾਂ ਨੇ ਦਸੀਆਂ ਸਨ ।
ਦੋਹਾਂ ਨੇ ਸੁਣ ਲਈਆਂ ਕਨੀਜ਼ ਦੀਆਂ ਗੱਲਾਂ, ਅਫਸਰ ਨੂੰ ਸ਼ਰਾਬ ਹੋਰ ਭੇਜ ਦਿਤੀ ਚੌਧਰੀ ਨੂੰ ਗੋਲੀ ਦੇ ਹਥ ਇਕ ਗੋਲੀ ਆਪ ਸੋਹਣੀ ਸੀ ਦੂਜੀ ਸੋਹਣੀ ਸੀ ਸੁਰਾਹੀ ਸ਼ਰਾਬ ਦੀ ।
ਭਾਵੇਂ ਇਹ ਗਲਾਂ ਕਰਨ ਵਾਲੀ ਢਾਣੀ ਉੱਚੀ ਨਹੀਂ ਸੀ ਗਲ ਕਰਦੀ ਪਰ ਲਾਗੇ ਬੈਠੇ ਨਹੀ ਖਾਂ ਅਤੇ ਗਨੀ ਖਾਂ ਤੇ ਸਤਿਗੁਰਾਂ ਦੇ ਕੰਨੀ ਇਹ ਸਾਰੀ ਗਲ ਪੈ ਗਈ।
"ਫਿਰ ਕੀ ਹੋਇਆ ਖਾਨ ਸਾਹਿਬ," ਦੁੰਬ ਚੁਕੀ ਦਿਆ ਸਿੰਘ ਨੇ ਕਿਹਾ, ਜਾਣਦਾ ਸੀ ਅਤੀ ਅਕਬਰ ਦੀ ਕਮਜ਼ੋਰੀ ।
ਰਾਤ ਪੈਰ ਪੈਰ ਤੇ ਸੰਘਣੀ ਹੁੰਦੀ ਜਾ ਰਹੀ ਸੀ, ਨਸ਼ਾ ਖਿੜ ਰਿਹਾ ਸੀ। ਚੌਧਰੀ ਦੀਆਂ ਬੁਲੀਆਂ ਸੁਆਦ ਲੈਣ ਨੂੰ ਉਤਾਵਲੀਆਂ ਸਨ, ਗਸ਼ਤੀ ਫੌਜ ਦਾ ਅਫ਼ਸਰ ਮਜ਼ੇ ਲੁਟ ਰਿਹਾ ਸੀ, ਸਾਹਮਣੇ ਬਿਠਾ ਕੇ, ਗੋਲੀ ਅਤੇ ਸੁਰਾਹੀ ਸ਼ਰਾਬ ਦੀ ।
ਅਲੀ ਅਕਬਰ ਨੇ ਜ਼ਰਾ ਕੁ ਮਰੋੜਾ ਦਿਤਾ ਆਪਣੀ ਗੱਲ ਨੂੰ, ਭਾਈਵਾਲੀ ਪਾ ਲਈ ਚੌਧਰੀ ਨਾਲ, ਔਰਤਾਂ ਔਰਤਾਂ ਦੇ ਹਥੀਂ ਚੜ੍ਹ ਬੈਠੀਆਂ ਸਨ ਚਾਰੇ ਜਣੀਆਂ। ਸ਼ਰਾਬ ਵਿਚ ਗੁੱਟ ਸੀ ਚੌਧਰੀ ।" ਚੁੱਪ ਅਤੇ ਹਨੇਰੇ ਨੇ ਗਈਆਂ । ਨੰਗੇ ਮੂੰਹ
ਇਕਹਿਰੇ ਜਿਹੇ ਬਦਨ ਵਾਲੀ ਗੋਰੀ ਗੋਰੀ, ਛਮਕ ਵਰਗੀ, ਬਿਲੌਰੀ ਜਿਹੇ ਗਲਾਸ ਵਰਗੀ ਰੰਨ ਚੌਧਰੀ ਨੇ ਪਹਿਲੀ ਨਜ਼ਰ ਵਿਚ ਪਸੰਦ ਕੀਤੀ । ਤਾੜ ਗਈਆਂ ਟਹਿਲਣਾਂ, ਪਰਦਾ ਚੁਕਿਆ ਅਤੇ ਚੌਧਰੀ ਅੰਦਰ ਗਿਆ ਅਤੇ ਪਿਛੇ ਪਿਛੇ ਲੈ ਗਈਆਂ ਕਨੀਜ਼ਾਂ ਬਦਾਮੀ ਰੰਗ ਦੀ ਕਬੂਤਰੀ ।
ਸੰਗਲ ਖੋਹਲ ਦਿਤੇ, ਅਤੇ ਜ਼ੁਲਫਾਂ ਨੂੰ ਚਿਹਰੇ ਤੋਂ ਪਰ੍ਹਾਂ ਹਟਾਇਆ। ਚੰਦ ਬਦਲੀਆਂ ਦੇ ਉਹਲੇ ਵਿਚੋਂ ਬਾਹਰ ਆਇਆ, ਵੇਖਦਿਆਂ ਹੀ ਚੌਧਰੀ ਦੇ ਅੰਗਾਂ ਵਿਚ ਵਰਤੀ ਆਈ। ਚਿੱਟੀ ਚਾਦਰ ਅਤੇ ਚਿਟੀਆਂ ਕਲੀਆਂ ਮੋਰੀਏ ਦੀਆਂ ਅਤੇ ਚਿੱਟੀ ਦਾੜ੍ਹੀ ਚੌਧਰੀ ਦੀ ਅਤੇ ਚਿਟਾ ਰੰਗ ਉਸ ਇਕਹਿਰੇ ਜਿਹੇ ਬਦਨ ਵਾਲੀ ਦਾ। ਸਿਦਫ ਰਾਤ ਹੀ ਕਾਲੀ ਸੀ ਗੁਨਾਹ ਭਰੀ ਹੋਈ । ਬਾਕੀ ਕਿਸੇ ਵਿਚ ਕੋਈ ਧੱਬਾ ਨਹੀਂ ਕਾਲਖ ਦਾ ।
ਇਕ ਹੀ ਝਟਕੇ ਵਿਚ ਮਧੋਲ ਸੁਟੀ ਉਸ ਕਰ ਵਰਗੀ, ਲਾਡਾਂ ਨਾਲ ਪਲੀ ਮਾਂ ਦੀ ਬੰਦ ਬੋਤਲ । ਚਾਦਰ ਵਟੋ ਵਟ ਹੋ ਗਈ ਅਤੇ ਵਟਾਂ ਵਿਚ ਲਹੂ ਦੇ ਧਬੇ ਸਨ । ਮਰੂੰਡੀ ਗਈ ਕਲੀ ਖਿੜਣ ਤੋਂ ਪਹਿਲਾਂ ।" ਸਾਰੇ ਜਣੇ ਚੇਰਨ ਹੋ ਗਏ ਅਲੀ ਅਕਬਰ ਦੀ ਗਲ ਸੁਣ ਕੇ ।
ਵਕਤ ਤੋਂ ਪਹਿਲਾਂ ਹੀ ਪੁਜ ਗਿਆ ਕਾਜ਼ੀ ਨੂਰਦੀਨ ਅਤੇ ਸਿੱਧਾ ਹੀ ਹਰਮ ਵਿਚ ਆਇਆ। ਆਉਂਦਿਆਂ ਹੀ ਦਰਵਾਜ਼ਾ ਤੋੜਨ ਦਾ ਹੁਕਮ ਦਿਤਾ । ਦਰਵਾਜ਼ਾ ਟੁੱਟਾ ਤਾਂ ਅਖੀਆਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ।
'ਅਬਾ", ਆਇਸ਼ਾਂ ਦੀ ਆਵਾਜ਼ ਸੀ ।
"ਤੂੰ ਦੇਥੇ," ਨੂਰਦੀਨ ਦੀਆਂ ਅੱਖਾਂ ਅਥਰੂਆਂ ਨਾਲ ਭਰ ਗਈਆਂ।