ਸਾਨੂੰ ਇਹ ਚੁੱਕ ਲਿਆਏ ਅੱਬਾ, ਤੇਰੇ ਹੀ ਪਾਲਕੂ ਕੁੱਤੇ, '' ਆਇਸ਼ਾਂ ਦੀ ਅਵਾਜ਼ ਵਿਚ ਬਕਾਇਤ ਸੀ । "
"ਉਹ ਕੌਣ ਏ ?"
"ਰਾਧਾ".
'ਤੇ ਉਹ ?"
"ਯਸ਼ੋਧਰਾ"
''ਤੇ ਉਹ ਪਰੇ ਬੈਠੀ ?"
"ਅਸੀਂ ਨਹੀਂ ਜਾਣਦੀਆਂ ।
"ਖੋਹਲ ਦਿਓ ਤਿੰਨਾਂ ਜਣੀਆਂ ਦੇ ਸੰਗਲ" ਹੁਕਮ ਨੂਰਦੀਨ ਦਾ ਸੀ।
"ਤੇਰੀ ਇਹ ਜੁਅਰਤ, ਹਰਾਮਜ਼ਾਦੇ ਆਪਣੇ ਘਰ ਦੀ ਖੇਹ ਉਡਾਉਣ ਲਗ ਪਿਆ ਏਂ । ਫੜ ਲਓ, ਬੰਨ੍ਹ ਦਿਓ ਮੁਸ਼ਕਾਂ, ਇਹ ਪਾਲਤੂ ਕੁੱਤਾ ਕੁੱਤੇ ਦੀ ਨਸਲ ਵਿਚੋਂ ਵੀ ਨਹੀਂ ।" ਨੂਰਦੀਨ ਕੰਬਿਆ ਬੈਂਤ ਦੀ ਛੜੀ ਵਾਂਗੂ ।
“ਗਲਤੀ ਹੋ ਗਈ, ਕਾਜ਼ੀ ਸਾਹਿਬ" ਸਾਰੀ ਸ਼ਰਾਬ ਲਥ ਗਈ ਇਕ ਹੀ ਝਟਕੇ ਵਿਚ।
ਚੌਧਰੀ, ਕਾਜ਼ੀ ਅਤੇ ਉਸਦੇ ਨਾਲ ਦੇ ਬੰਦੇ ਆਪਣੇ ਕੰਮ ਵਿਚ ਰੁਝ ਗਏ, ਅਤੇ ਇਕ ਜਣੀ ਛਾਲ ਮਾਰ ਕੇ ਕੰਧ ਟੱਪ ਗਈ, ਘੋੜੇ ਖੜੇ ਸਨ, ਉਹ ਗਈ, ਉਹ ਗਈ। ਉਹ” ਭਾਈ ਦਿਆ ਸਿੰਘ ਨੇ ਬੜੀ ਹਲੀਮੀ ਨਾਲ ਪੁਛਿਆ। "ਕੌਣ ਸੀ "ਕੌਣ ਹੋ ਸਕਦੀ ਏ, ਅਨੂਪ ਕੌਰ ਦਸਦੇ ਨੇ," ਅਲੀ ਅਕਬਰ ਦੀ ਆਵਾਜ਼ ਸੀ।
"ਅਨੂਪ ਕੌਰ ?" ਸਤਿਗੁਰਾਂ ਦੇ ਮੂੰਹ ਵਿਚੋਂ ਬਦ ਬਦੀ ਨਿਕਲ ਗਿਆ ।
“ਹਾਂ ਪੀਰ ਸਾਹਿਬ, ਇਨ੍ਹਾਂ ਸਿੰਘਾਂ ਦਾ ਕੋਈ ਮੁਕਾਬਲਾ ਨਹੀਂ, ਇਹ ਜਿਉਂਦੀ ਕੌਮ ਏ, ਮੌਤ ਦਾ ਭੈ ਤਾਂ ਇਨ੍ਹਾਂ ਦੀ ਖਲੜੀ ਵਿਚ ਹੀ ਨਹੀਂ ।"
ਯਸ਼ੋਧਰਾ, ਰਾਧਾ ਅਤੇ ਆਇ ਗਲੇ ਮਿਲ ਗਈਆਂ, ਖੂਨ ਨੇ ਕਲੀਆਂ ਨੂੰ ਦਾਗ ਦਾਗ ਕਰ ਦਿਤਾ ।
"ਅਨੂਪ ਕੌਰ ਕਿਸੇ ਦੇ ਹੱਥ ਨਾ ਲੱਗੀ," ਭਾਈ ਮਾਨ ਸਿੰਘ ਨੇ ਆਖਿਆ।
"ਨਾ" ਅਲੀ ਅਕਬਰ ਦੀ ਅਵਾਜ਼ ਜ਼ਰਾ ਕੁ ਥੰਮ੍ਹੀ ।
“ਅੰਮ੍ਰਿਤ ਦੇ ਛੰਨੇ ਦੀ ਤਾਸੀਰ ਏ, ਦਿਆ ਸਿੰਘ । ਚੁਪ ਹੋ ਗਿਆ ਇਹ ਆਖਕੇ ਭਾਈ
'ਗਰਕ ਹੋਣ ਤੇ ਆਈ ਏ ਇਹ ਹਕੂਮਤ । ਸਿੰਘਾਂ ਨਾਲ ਵੰਚ ਦਿਨ੍ਹਾਂ ਨੂੰ ਮਹਿੰਗਾ ਪਉ ।
“ਨੂਰ ਦੀਨ ਲਪੇਟ ਕੇ ਲੈ ਆਇਆ ਆਪਣੀ ਇਜ਼ਤ ਨੂੰ ।"