ਗਜ਼ਰੀ ਫੌਜ ਦੇ ਅਫਸਰ ਦੀ ਅੱਖ ਅੱਧੀ ਰਾਤ ਨੂੰ ਖੁਲ੍ਹੀ। ਰਾਤ ਨੂੰ ਬਣੀ ਬਣਾਈ ਖੇਡ ਵਿਗਾੜ ਦਿਤੀ ।
ਰਾਤ ਡੰਗ ਮਾਰ ਰਹੀ ਸੀ, ਸਪਣੀ ਵਾਂਗੂੰ, ਖਾਲੀ ਗਏ ਅਤੇ ਖਾਲੀ ਹਥ ਪਰਤੇ ਗਸ਼ਤੀ ਫੌਜ ਦੇ ਜੁਆਨ ।
ਰਾਤ ਨੇ ਰਾਜ਼ ਨਾ ਖੋਲ੍ਹਿਆ ਨੁਰੂ ਦੀਨ ਦੀ ਇਜ਼ਤ ਦਾ, ਰਾਤ ਹੀ ਪਰਦੇ ਢਕਦੀ ਏ।
ਦਿਨੇ ਹੁਕਮ ਦਿਤਾ ਕਾਜ਼ੀ ਨੇ, "ਡੰਡੀ ਪਿਟਵਾਈ ਗਈ, ਕੋਈ ਸਿੰਘ ਅਤੇ ਕੋਈ ਸਿੰਘਣੀ ਮੇਰੇ ਇਲਾਕੇ ਵਿਚੋਂ ਗ੍ਰਿਫਤਾਰ ਨਾ ਕੀਤੀ ਜਾਵੇ ।"
"ਆਂਦਰਾਂ ਨੂੰ ਹੱਥ ਪਵੇ ਤਾਂ ਅਕਲ ਆਉਂਦੀ ਏਂ," ਅਲੀ ਅਕਬਰ ਨੇ ਊਂਧੀ ਪਾ ਲਈ ।
ਧੰਨ ਗੁਰੂ ਤੇ ਧੰਨ ਸੇਵਕ, ਨਬੀ ਖਾਂ ਨੇ ਸਜਦੇ ਵਿਚ ਸਿਰ ਝੁਕਾ ਲਿਆ। ਉਚ ਦੇ ਪੀਰ ਨੇ ਬਖਸ਼ਿਸ਼ ਦਾ ਹੱਥ ਚੁਕਿਆ । ਝੁਕ ਗਈ ਖਲਕਤ ਸਾਰੇ ਇਲਾਕੇ ਦੀ।