੧੭
ਪ੍ਰੇਮ ਖੇਲਣ ਕਾ ਚਾਉ
ਹਵਾ ਅਤੇ ਘੋੜੇ ਦੀ ਆਪਸ ਵਿਚ ਜ਼ਿਦ ਲਗ ਗਈ ।
ਘੋੜਾ ਹਵਾ ਦੀ ਛਾਤੀ ਚੀਰਦਾ ਟੱਪ ਗਿਆ ਟੋਏ, ਟਿੱਬੇ, ਖਾਲੀਆਂ, ਝਾੜੀਆਂ, ਮਲ੍ਹੇ ਅਤੇ ਢੇਰ ਰੋਡ ਦੇ । ਘੋੜੇ ਦੀ ਪਿਠ ਤੇ ਜੰਮ ਕੇ ਬੈਠੀ ਸੀ ਅਨੂਪ ਕੌਰ ।
ਭਾਵੇਂ ਘੋੜਾ ਮੂੰਹ ਜ਼ੋਰ ਸੀ ਪਰ ਅਨੂਪ ਕੌਰ ਨੇ ਥਾਪੀ ਮਾਰੀ ਅਤੇ ਪੁਚਕਾਰਿਆ ਘੋੜ ਨੂੰ ਅਤੇ ਆਪਣੇ ਹੱਥਾਂ ਤੇ ਪਾ ਲਿਆ। ਅਬਰੇ ਘੋੜੇ ਨੇ ਹਾਰ ਮੰਨ ਲਈ, ਹਥਿਆਰ ਸੁਟ ਦਿਤੇ ਅਨੂਪ ਕੌਰ ਅੱਗੇ ! ਪਾਰਖੂ ਜਾਪਦਾ ਸੀ ਘੋੜਾ ਸਵਾਰਾਂ ਦਾ ।
ਲਗਾਮਾਂ ਨਥੀਆਂ ਅਤੇ ਉਹਦੇ ਤੇ ਕਾਬੂ ਕੀਤਾ, ਹਰਿਆ, ਮੁੜ੍ਹਕੋ-ਮੁੜ੍ਹਕੀ ਹੋਇਆ ਘੋੜਾ ਰਤੀ ਭਰ ਨਾ ਲਾਂਭੇ ਹੁੰਦਾ ਇਸ਼ਾਰੇ ਤੋਂ।
ਰਾਤ ਹਨੇਰੀ ਸੀ, ਸਫਰ ਕੱਟਣ ਦੀ ਕਾਹਲ ਸੀ, ਹਨੇਰਾ ਸਫਰ ਕੱਟਣ ਵਿਚ ਮਦਦਗਾਰ ਸਾਬਤ ਹੋਇਆ । ਕਿਤੇ ਕਿਤੇ ਦੂਰ, ਬੜੀ ਵਿਥ ਤੇ ਕੋਈ ਕੁੱਤਾ ਭੌਂਕਦਾ ਜਾਂ ਕਿਤੇ ਕਿਤੇ ਗਿੱਦੜ ਦੇ ਹੂਕਣ ਦੀ ਆਵਾਜ਼ ਆਉਂਦੀ । ਰਤੀ ਕੁ ਖੜਾਕ ਵੀ ਰਾਤ ਬਰ ਦਾਸ਼ਤ ਨਾ ਕਰਦੀ । ਘੋੜੇ ਦੀਆਂ ਟਾਪਾਂ ਨੂੰ ਕਿਸ ਤਰ੍ਹਾਂ ਲੁਕਾਈ ਜਾ ਰਹੀ ਸੀ, ਰਾਤ ਅਨੂਪ ਕੌਰ ਦੀ ਸਹੇਲੀ ਬਣ ਚੁਕੀ ਸੀ । ਮਹਿੰਦੀ ਵਟੀ ਭੈਣ, ਚਾਤ ਜ਼ਨਾਨੀ ਦੀ ਸੀ ਪਿਆਰ ਪੈ ਗਿਆ। ਘੋੜਾ ਹਵਾ ਦੀਆਂ ਗਲਾਂ ਸੁਣਦਾ ਪੌਂਡੇ ਦਾ ਲੱਕ ਤੋੜਦਾ ਜਾ ਰਿਹਾ ਸੀ।
ਚਾਅ ਸੀ ਚਮਕੌਰ ਪੁਜਣ ਦਾ, ਲਗਨ ਸੀ ਪੀਆ ਮਿਲਣ ਦੀ।
ਕਾਲੀ ਬੰਬ ਵਰਗੀ ਰਾਤ ਨੇ ਅਨੂਪ ਕੌਰ ਨੂੰ ਦਲੀਲਾਂ ਵਿਚ ਪਾ ਦਿੱਤਾ । ਮਿੱਟੀ ਗੌਣ ਲੱਗ ਪਈ, ਵਿਚਾਰਾਂ ਦੀ ਵਰਖੜੀ ਘੁੰਮੀ ਅਤੇ ਵਿਚਾਰਾਂ ਦੀਆਂ ਕਤਾਰਾਂ ਲਗ ਗਈਆਂ। ਘੋੜਾ ਆਪਣੀ ਧੰਨ ਵਿਚ ਸੀ, ਰਫ਼ਤਾਰ ਪੈਰ ਪੈਰ ਤੇ ਵਧ ਰਹੀ ਸੀ।
ਜਿੰਨੀਆਂ ਗੱਲਾਂ ਸੁਣੀਆਂ ਸਾਰੀਆਂ ਪਾ ਲਈਆਂ ਬੋਲੀ ਵਿਚ, ਕਿਸ ਨੂੰ ਸੱਚ ਮੰਨਿਆ