ਜਾਵੇ ਤੇ ਕਿਸ ਨੂੰ ਝੂਠ, ਜਿੰਨਾ ਚਿਰ ਅੱਖਾਂ ਨਾ ਵੇਖਣ । ਤਸੱਲੀ ਕਿਵੇਂ ਆਵੇ। ਫਿਰ ਜਿੰਨੇ ਉਹ ਉਨੀਆਂ ਗੱਲਾਂ ਕਿਹਦੀ ਕਿਹਦੀ ਗੱਲ 'ਤੇ ਇਤਬਾਰ ਕੀਤਾ ਜਾਵੇ ।
ਢੰਡੋਰਾ ਪਿੰਡ ਵਿਚ ਸੁਣਿਆ ਤੇ ਕਲੇਜਾ ਮੁੱਠ ਵਿਚ ਆ ਗਿਆ। ਆਵਾਜ਼ ਨੇ ਕੰਨਾਂ ਕੇ ਪਰਦੇ ਪਾੜ ਸੁਣੇ, ਅੱਖਾਂ ਲਹੂ ਦੇ ਅਥਰੂ ਰੋਈਆਂ। ਸਿੱਖਾਂ ਦੇ ਗੁਰੂ ਨੂੰ ਜ਼ਿੰਦਾ ਫੜ ਲਿਆ। ਵਿਠੀ ਲੈ ਜਾ ਰਹੀ ਏ ਫੌਜ ਸਰਹਿੰਦ ਦੇ ਸੂਬੇ ਦੀ । ਕੋਈ ਆਖ ਰਿਹਾ ਸੀ ਚਮਕੌਰ ਵਿਚ ਲੈਟੋਟੇ ਕਰ ਦਿੱਤੇ ਨੇ । ਸਾਹਿਬਜ਼ਾਦਿਆਂ ਨੂੰ ਗੁਰੂ ਦੀਆਂ ਅੱਖਾਂ ਸਾਮਣੇ ਸ਼ਹੀਦ ਕਰ ਦਿਤਾ ਗਿਆ ਏ । ਇਕ ਲਫਜ਼ ਮੂੰਹੋਂ ਨਹੀਂ ਬੋਲਿਆ । ਬਣੀ ਫਿਰਦਾ ਏ ਵੱਡਾ ਸਿੱਖਾਂ ਦਾ ਗੁਰੂ। ਮੌਤ ਦਾ ਭੈ ਥੰਮ੍ਹ ਹਿਲਾ ਦਿੰਦਾ ਏ, ਦਰਿਆਵਾਂ ਦੇ ਰੁਖ ਬਦਲ ਜਾਂਦੇ ਨੇ, ਰੋਹੜ ਝੀਵਾਂ ਲੀਹਾਂ ਪਾ ਲੈਂਦੇ ਹਨ । ਕਹਿਰ ਟੁੱਟ ਜਾਂਦਾ ਏ ਪਹਾੜਾਂ ਦਾ ।
ਮੌਤ ਕਿੰਨਾ ਡਰਾਉਣਾ ਸ਼ਬਦ ਏ. ਇਕ ਵਾਰ ਤਾਂ ਡਰ ਜਾਂਦੀ ਏ ਦੇਹ। ਇਹ ਅਫਵਾਹਾਂ ਸਨ ਜਿਹੜੀਆਂ ਹਵਾ ਵਿਚ ਉਡਾਈਆਂ ਜਾ ਰਹੀਆਂ ਸਨ । ਮੇਰੇ ਸਤਿਗੁਰੂ ਨੂੰ ਕੋਈ ਨਹੀਂ ਮਾਰ ਸਕਦਾ ਮੇਰੇ ਸਤਿਗੁਰੂ ਅਮਰ ਹਨ ।
ਕੰਨਾਂ ਨੇ ਇਹ ਵੀ ਸੁਣਿਆ ਨਬੀ ਖ਼ਾਂ ਤੇ ਗਨੀ ਖ਼ਾਂ ਦੇ ਡੇਰੇ ਗੁਰੂ ਆਸਨ ਜਮਾਈ ਬੈਠੇ ਹਨ । ਫਿਰ ਸੱਦਿਆ ਕਿ ਨਬੀ ਖਾਂ ਤੇ ਗਨੀ ਖਾਂ ਹਕੂਮਤ ਦੇ ਭਾਈ ਹਨ। ਉਨ੍ਹਾਂ ਦਾ ਕੀ ਲਗਦਾ ਏ ਗੁਰੂ ਸਿੰਘਾਂ ਦਾ ? ਫਿਰ ਵਿਚਾਰ ਉਠੀ ਅਨੰਦਪੁਰ ਆਇਆ ਕਰਦੇ ਸਨ ਘੋੜੇ ਵੇਚਣ, ਬੜਾ ਪਿਆਰ ਸੀ ਸਤਿਗੁਰਾਂ ਨਾਲ ਦੋਹਾਂ ਭਰਾਵਾਂ ਦਾ । ਕੀਰਤਨ ਸੁਣਨ ਦੇ ਦੋਵੇਂ ਝੁਕੀਨ ਸਨ । ਆ ਗਏ ਹੋਣਗੇ ਪ੍ਰੇਮ ਵਿਚ । ਪਰ ਹਕੂਮਤ ਤੇ ਉਨ੍ਹਾਂ ਦਾ ਘਰ ਫੂਕ ਸੁੱਟੂ ! ਕਬਲ ਤੋਂ ਡਰ ਨਹੀਂ ਆਇਆ ? ਇਸ਼ਕ ਏ । ਆਸ਼ਕ ਡਰਦੇ ਨਹੀਂ। ਸੱਚ ਵੀ ਹੋ ਸਕਦਾ ਏ ਤੇ ਝੂਠ ਵੀ । ਦਿਲ ਦਬੇ ਹੋਕੇ ਖਾ ਰਿਹਾ ਸੀ ।
ਦੁੜਕੀ ਵਿਚ ਪਿਆ ਘੋੜਾ ਮਗਨ ਸੀ ਅਪਣੀ ਧੁਨ ਵਿਚ। ਭਾਵੇਂ ਸੋਚਾਂ ਦੀ ਮਾਲਾ ਅਨੂਪ ਕੌਰ ਨੇ ਗਲ ਵਿਚ ਪਾਈ ਹੋਈ ਸੀ ਪਰ ਚੇਤੰਨ ਸੀ ।
ਅਕਲ ਬੋਅ ਹੋ ਗਈ, ਦਿਮਾਗ ਦੀ ਸੋਚਣ ਸ਼ਕਤੀ ਜਵਾਬ ਦੇ ਚੁਕੀ ਸੀ । ਅਫ਼ਵਾਹਾਂ ਸਨ ਗਪੌੜੇ ਸਨ, ਦਮਗਜੇ ਸਨ ਜਿੰਨੇ ਕੋਈ ਮਰਜ਼ੀ ਮਾਰ ਲਵੇ । ਮੁਗਲਾਂ ਦੀ ਚਲਦੀ ਸੀ ਜਿਹਨੂੰ ਚਾਹੁੰਦੇ ਸੱਚ ਕਰ ਕੇ ਵਿਖਾ ਦਿੰਦੇ ਤੇ ਜਿਹਨੂੰ ਚਾਹੁੰਦੇ ਕੁਫਰ ਦੀ ਪਾਉੜੀ ਚਾੜ ਦਿੰਦੇ। ਅੱਤ ਚੁਕੀ ਹੋਈ ਸੀ ਸੰਤਾਨ ਦੇ ਭਰਾਵਾਂ ।
ਸ਼ਰਧਾਵਾਨ ਕਿਧਰ ਜਾਣ, ਸਾਰੀਆਂ ਗਲਾਂ ਸੱਚ ਮੰਨੀਆਂ ਜਾ ਸਕਦੀਆਂ ਹਨ ਪਰ ਜਿਹਦੀਆਂ ਅੱਖਾਂ ਅੱਗੇ ਬਸੰਤ ਖਿੜੀ ਹੋਵੇ ਉਹ ਕਦ ਝਾਤੀ ਮਾਰਦਾ ਏ ਮਰੁੰਡਿਆਂ ਪਤਿਆਂ ਵੱਲ। ਰੰਡ ਮੁੰਡ ਦਰਖਤ ਉਹਨੂੰ ਫੁਲਾਂ ਨਾਲ ਲੱਦੇ ਲਗਦੇ ਹਨ ।
ਖੀਵੀ ਹੋਈ ਪਈ ਸੀ ਅਨੂਪ ਕੌਰ ਆਪਣੀ ਲਗਨ ਵਿਚ। ਰਾਹ ਸੀ, ਮੁਕਣ ਦਾ ਨਾਂ ਹੀ ਨਹੀਂ ਸੀ ਲੈਂਦਾ ।
ਘੋੜੇ ਨੇ ਚੋਅ ਟਪ ਕੇ ਅਨੂਪ ਕੌਰ ਦੇ ਸਾਰੇ ਵਿਚਾਰ ਖਿੰਡ ਪੰਡ ਕਰ ਸੁਟੇ । ਹੁਜ ਮਾਰੀ ਵਿਚ ਮਨ ਜੁੜਿਆ ।
ਸਾਨੂੰ ਯਾਰੜ ਦਾ ਸਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ । ਮਸਤ ਸੀ ਅਨੂਪ ਕੌਰ ਏਸੇ ਲੰਅ ਵਿਚ ਘੋੜਾ ਨੇੜੇ ਨੇੜ ਲਈ ਜਾ ਰਿਹਾ ਸੀ ਚਮਕੌਰ ਦੀ ਗੜ੍ਹੀ ਦੇ ।