ਅਨੂਪ ਕੌਰ ਦੇ ਦਿਲ ਦੀ ਡੱਬੀ ਵਿਚ ਫਿਰ ਸੋਚਾਂ ਦਾ ਤੂਫਾਨ ਉਠਿਆ । ਘੋੜ ਨੇ ਮੁਕਾਲਾਂ ਦੀਆਂ ਥਾਪੀਆਂ ਲਈਆਂ ਹੁੰਦੀਆਂ ਨੇ, ਮੌਜਾਂ ਲੁਟੀਆਂ ਹੋਈਆਂ ਨੇ ਉਨ੍ਹਾਂ ਦੇ ਤਬੇਲਿਆਂ ਵਿਚ ! ਮੈਂ ਤੇ ਨਸਾਈ ਜਾ ਰਹੀ ਹਾਂ. ਕਸਾਈਆਂ ਵਾਂਗ ਦਾਣਾ ਨਹੀਂ: ਪਾਣੀ ਨਹੀਂ ਫਿਰ ਵੀ ਕੰਨ ਵਿਚ ਪਾਇਆ ਨਹੀਂ ਦੁਖਦਾ । ਫੱਕੀਆਂ ਬਾਪੀਆਂ ਨਾਲ ਢਿਡ ਥੋੜਾ ਭਰਦਾ ਏ ? ਕਿਤੇ ਘੋੜਾ ਮੈਨੂੰ ਆਪਣੇ ਹਾਕਮਾਂ ਦੇ ਗੜ, ਵਿਚ ਹੀ ਨਾ ਲੈ ਜਾਵੇ । ਇਤਨਾ ਮੁਚਲਿਆ ਹੋਇਆ ਜਾ ਜਾ ਰਿਹਾ ਏ, ਕਿਸੇ ਦਾਅ ਤੇ ਤਾਂ ਨਹੀਂ ? ਆਖਰ ਤੇ ਮੁਗਲਾਂ ਦਾ ਹੀ ਚੰਡਿਆ ਚੇਲਾ ਏ ? ਹੇਰਾ ਵੱਰੀਆਂ ਕਰਨਾ ਤੇ ਇਨ੍ਹਾਂ ਦਾ ਰੰਜ਼ ਦਾ ਕਿੱਤਾ ਏ । ਲਗਾਮਾਂ ਮੇਰੇ ਹੱਥ ਵਿਚ ਤੇ ਜ਼ਰੂਰ ਨੇ ਤੇ ਮੇਰੇ ਇਸ਼ਾਰਿਆਂ ਤੇ ਵੀ ਨਚਦਾ ਏ । ਪਰ ਮੈਨੂੰ ਡਰ ਏ ਕਿਤੇ ਬਸ ਨਾ ਪੰ ਜਾਵੇ ਇਸ ਨੂੰ ਆਪਣੇ ਮਾਲਕਾਂ ਦੀ ਸੋਹਬਤ ਦਾ । ਲੂਣ ਖਾਧਾ ਹੋਇਆ ਸੀ ਆਪਣੇ ਮਾਲਕਾਂ ਦਾ ਆਦਰ ਕਿਸ ਤਰ੍ਹਾਂ ਛੱਡ ਦੇਵੇ । ਮਾਲਕ ਨਾਲ ਦਗਾ ਕਰਨਾ ਵੀ ਤੇ ਗੁਨਾਹ ਏ ਨਮਕ ਹਲਾਲ ਹੁੰਦਾ ਏ ਘੋੜਾ ਮਾਲਕ ਦਾ। ਭਾਵੇਂ ਬੰਦਾ ਖਾ ਕੇ ਹਰਾਮ ਕਰ ਦੇਵੇ ਘੋੜਾ ਨਹੀਂ ਕਰਦਾ।
ਥਾਪੀ ਮਾਰੀ ਅਨੂਪ ਕੌਰ ਨੇ ਘੋੜੇ ਦੀ ਪਿੱਠ ਤੇ, ਘੋੜੇ ਨੇ ਕੰਨ ਖੜੇ ਕਰ ਲਏ, ਵ ਰਾਟਾ ਮਾਰਿਆ ਉਸ ਵਿਚ ਹਮਦਰਦੀ ਲੁਕੀ ਹੋਈ ਸੀ ਜਾਂ ਦੁਸ਼ਮਣੀ ਸਤਿਗੁਰੂ ਹੀ ਜਾਨਣ । ਅਨੂਪ ਕੌਰ ਡਰੀ, ਤਰੱਬਕੀ, ਅਭੜਵਾਹ ਉਸ ਆਲਾ ਦੁਆਲਾ ਦੇਖਿਆ। ਘੋੜਾ ਆਪਣੀ ਰਫ਼ਤਾਰ ਵਿਚ ਸੀ । ਟੋਏ ਟਿਬੇ ਖਾਲ ਟਪਦਾ ਜਾ ਰਿਹਾ ਸੀ ਰੱਬ ਦਾ ਜੀਅ। ਅਨੂਪ ਕੌਰ ਦੀਆਂ ਸੋਚਾਂ ਦੀ ਤੰਦ ਟੁੱਟ ਗਈ ।
ਬੜਾ ਮਿਹਰਬਾਨ ਏ ਘੋੜਾ । ਪਰ ਇਸ ਮਿਹਰਬਾਨੀ ਵਿਚ ਕਿਤੇ ਦੁਸ਼ਮਣੀ ਤੇ ਨਹੀਂ ਲੁਕੀ ਹੋਈ । ਰਾਤ ਦੀ ਖਾਮੋਸ਼ੀ ਤੇ ਚੁਪ ਸਨਾਟੇ ਨੇ ਪੰਧ ਦਾ ਲੱਕ ਤੋੜ ਦਿੱਤਾ । ਅਜੇ ਚਮਕੌਰ ਦੀ ਹਦ ਨਹੀਂ ਸੀ ਆਈ। ਹੁਸ਼ਿਆਰ ਅਤੇ ਚੇਤੰਨ ਸੀ, ਲਗਨ ਸੀ, ਚਾਅ ਸੀ ਚਮਕੌਰ ਦੀ ਧਰਤੀ ਤੇ ਪੁਜਣ ਦਾ ।
ਮੌਤ ਕਿਸ ਬਲਾ ਦਾ ਨਾਂ ਏ ? ਇਹ ਅਨੂਪ ਕੌਰ ਨਹੀਂ ਸੀ ਜਾਣਦੀ । ਜ਼ਿੰਦਗੀ ਦੀ ਖਾਹਸ਼ ਪੂਰੀ ਹੋ ਰਹੀ ਸੀ। ਮੰਜ਼ਿਲ ਪੈਰ ਪੈਰ ਤੇ ਨੇੜੇ ਆ ਰਹੀ ਸੀ, ਚਾਅ ਨਿਖਰ ਰਹੇ ਸਨ ਤੇ ਦਿਲ ਉਛਾਲੇ ਖਾ ਰਿਹਾ ਸੀ । ਅਸਲ ਪਤਾ ਤੇ ਚਮਕੌਰ ਦੀ ਗੜੀ ਹੀ ਦਸ ਸਕਦੀ ਏ । ਜਾਂ ਸਹਿਕਦੇ ਗੁਰਮੁਖ ਸਿੰਘ ਦਸਣਗੇ ਗੁਰਾਂ ਦਾ ਟਿਕਾਣਾ । ਕਿੱਡੀ ਵੱਡੀ ਉਮੀਦ ਸੀ ਮੌਤ ਦੇ ਘੇਰੇ ਵਿਚੋਂ ਲੰਘ ਰਹੀ ।
ਘੋੜਾ ਸਾਥੀ ਬਣ ਗਿਆ। ਪਲ ਭਰ ਸਾਖ ਨਾਲ । ਵਾਟਾਂ ਨੇ ਯਰਾਨਾ ਗੰਢ ਦਿਤਾ। ਸਾਥੀ ਨੇ ਸਾਥ ਚੁਣ ਲਿਆ। ਬੇਜ਼ਬਾਨ ਵੀ ਜ਼ਬਾਨ ਸਮਝਦਾ । ਸਾਰੀ ਪੰਜਾਬ ਦੀ ਧਰਤੀ ਵਿਚ ਸਿੱਖਾਂ ਲਈ ਹਮਦਰਦੀ ਕੁਟ ਕੁਟ ਕੇ ਭਰੀ ਹੋਈ ਸੀ ਕੀ ਸ਼ੈਅ ਦੇ ਉਹ? ਸਤਿਗੁਰ ਉਹ ਤੇ ਮੈਂ ਵੀ ਨਹੀਂ ਜਾਣ ਸਕੀ ।
ਡਰਦੇ ਮੁਗਲਾਂ ਤੋਂ ਭਾਵੇਂ ਚਾਹਰ ਨਾ ਕਰਨ ਪਰ ਅੰਦਰਖਾਤੇ ਸਿੱਖਾਂ ਨਾਲ ਪੂਰੀ ਹਮਦਰਦੀ ਰਖਦੇ ਸਨ ਲੋਕ ਪਿੰਡਾਂ ਦੇ।
ਇਕ ਦਮ ਥੱਲੇ ਨੇ ਸਿਰ ਚੁਕਿਆ ਅਨੂਪ ਕੌਰ ਨੇ ਘੋੜੇ ਦੀਆਂ ਲਗਾਮਾਂ ਬਮੀਆਂ । ਘੋੜਾ ਆਪਣੇ ਪੈਰਾਂ ਤੇ ਈ ਥੰਮ ਗਿਆ ।