ਨੇੜੇ ਨੇੜੇ ਆਇਆ ਰੌਲਾ।
"ਫੜ ਲਵੋ ਨਿਕਲ ਨਾ ਜਾਵੇ ।"
ਘੋੜਿਆਂ ਦੀ ਇਕ ਕਤਾਰ ਨਿਕਲੀ ਦੁਗੜ ਦਗੜ ਕਰਦੀ ਕੋਲੋਂ ਦੀ ਲੰਘ ਗਈ । ਹੱਥ ਨੂੰ ਹੱਥ ਸੁਭਾਈ ਨਹੀਂ ਸੀ ਦਿੰਦਾ । ਹਨੇਰੇ ਦੀਆਂ ਕੰਧਾਂ ਖੜੀਆਂ ਕੀਤੀਆਂ ਹੋਈਆਂ ਸਨ । ਪੈਰਾਂ ਤੂੰ ਹੀ ਰੁਕਿਆ ਘੋੜਾ ਹਫ ਰਿਹਾ ਸੀ, ਦਰਖਤ ਦੀ ਆੜ ਲਈ ਅਨੂਪ ਕੌਰ ਘੋੜੇ ਨੂੰ ਪੁਚਕਾਰ ਰਹੀ ਸੀ ।
"ਨਿਕਲ ਨਾ ਜਾਵੇ, ਫੜ ਲਵੋ ।"
ਘੋੜਿਆਂ ਦੀ ਦਗੜ ਦਗੜ ਨੇ ਰਾਤ ਦਾ ਕਲੇਜਾ ਕਢ ਲਿਆ । ਸੁੱਤੀ ਪਈ ਰਾਤ ਰਾਣੀ ਦੀ ਨੀਂਦ ਹਰਾਮ ਕਰ ਦਿਤੀ।
ਅਵਾਜ਼ ਨੇੜੇ ਆਉਂਦੀ ਜਾਪੀ ਕੰਨ ਦੇ ਪਰਦਿਆਂ ਵਿਚ ਛੇਕ ਕਰਦੀ ਫਿਰ ਗੂੰਜੀ । ਸਹਿਮੀ ਅਨੂਪ ਕੌਰ ।
"ਫੜ ਲਵੋ ਨਿਕਲ ਨਾ ਜਾਵੇ ।"
ਘੋੜੇ ਨੇ ਸਾਹ ਘੁਟ ਲਿਆ, ਮੁੜਕਾ ਚੋਅ ਰਿਹਾ ਸੀ, ਵਿਚਾਰੇ ਦਾ । ਬੇ-ਜ਼ਬਾਨ ਘੋੜਾ ਬੰਦੇ ਦਾ ਮੇਹਰਬਾਨ ਬਣ ਗਿਆ । ਘੋੜਿਆਂ ਦੀਆਂ ਸੁੰਮਾਂ ਦੀਆਂ ਆਵਾਜ਼ਾਂ ਰਾਤ ਦੀ ਖਾਮੋਸ਼ੀ ਵਿਚ ਨਗਾਰੇ ਦੀਆਂ ਚੋਣਾਂ ਵਾਂਗ ਜਾਪਦੀਆਂ । ਘੋੜਿਆਂ ਦੇ ਫੁਰਾਟਿਆਂ ਨੇ ਲੀਰੋ ਲੀਰ ਕਰ ਦਿਤੀ ਰਾਤ ਦੀ ਚੁਪ, ਖਾਮੋਸ਼ੀ ਅਤੇ ਸ਼ਾਂਤੀ ।
ਅਵਾਜ਼ ਪੈਰ ਪੈਰ ਤੇ ਲਾਗੇ ਆ ਰਹੀ ਸੀ ।
ਫੜ ਲਵੋ ਨਿਕਲ ਨਾ ਜਾਵੇ ।"
ਘੋੜੇ ਨੇ ਮੂੰਹ ਚੁਕਿਆ ਤੇ ਅਨੂਪ ਕੌਰ ਨੇ ਘੋੜੇ ਦੇ ਮੂੰਹ ਤੇ ਮੂੰਹ ਰਖ ਕੇ ਸ਼ਾਹ ਘੁਟ ਲਿਆ ਅਤੇ ਦੂਜੇ ਘੋੜੇ ਵੀ ਦਗੜ ਦਗੜ ਕਰਦੇ ਲੰਘ ਗਏ। ਜਾਨ ਵਿਚ ਜਾਨ ਆਈ।
ਦਸਤਾ ਸਿੰਘਾਂ ਦੀ ਦਸ ਪੈਂਦਿਆਂ ਹੀ ਮਗਰ ਨਸ ਤੁਰਿਆ। ਨਾ ਰਾਹ ਵੇਖਿਆ ਨਾ ਖੈਹੜਾ । ਸੁਤਿਆਂ ਵੀ ਸਿੰਘਾਂ ਦੇ ਸੁਪਨੇ ਆਉਂਦੇ।
ਇਕ ਬਲਾ ਲੰਘੀ ਤੇ ਦੂਜੀ ਹੋਰ ਆ ਗਈ । ਇਹ ਦਸਤਾ ਚਮਕੌਰ ਨੂੰ ਜਾ ਰਿਹਾ ਸੀ ।
ਅਨੂਪ ਕੌਰ ਨੇ ਠਾਠਾ ਬੰਨ੍ਹ ਲਿਆ । ਸਿੰਘ ਸਜ ਗਈ ਅਨੂਪ ਕੌਰ । ਉਸੇ ਦਸਤੇ ਮਗਰ ਲਾ ਲਿਆ ਘੋੜੇ ਨੂੰ । ਮਜੇ ਮਜ਼ੇ ਜਾ ਰਹੇ ਰਹੇ ਸਨ ਦਸਤੇ ਵਾਲੇ।
"ਕਿਧਰ ਜਾ ਰਹੇ ਹਨ ਸਵਾਰ ?" ਇਕ ਬੰਦੇ ਨੇ ਪੁਛਿਆ ਜਿਹੜਾ ਸਾਢਨੀ ਤੇ ਚੜ੍ਹਆ ਹੋਇਆ ਸੀ ।
''ਚਮਕੌਰ"
''ਏਨੀ ਭਾਜੜ ਕਾਹਦੀ ਏ ?" ਸਾਵਨੀ ਸਵਾਰ ਨੇ ਆਖਿਆ।
"ਕਾਹਲ ਤੇ ਨਹੀਂ ਪਰ ਦਿਨ ਚੜ੍ਹਨ ਤੋਂ ਪਹਿਲਾਂ ਪ੍ਰਜਣ ਦਾ ਖ਼ਿਆਲ ਏ ।" ਜਵਾਬ ਦਿਤਾ ਦਸਤੇ ਦੇ ਆਗੂ ਨੇ ।