"ਰਾਹ ਵਿਚ ਕੋਈ ਸਿੰਘ ਨਹੀਂ ਮਿਲਿਆ ?"
"ਸਿੰਘ ਮਰ ਖਪ ਗਏ, ਹੁਣ ਤਾਂ ਸਿੰਘਾਂ ਦੇ ਭੂਤਨੇ ਮਿਲਿਆ ਕਰਨਗੇ । ਟਾਂਵੇਂ ਟਾਂਵੇਂ ਲੁਕੇ ਛਿਪੇ ਹਨ । ਕੱਲਾ ਕੱਲਾ ਕਰ ਕੇ ਚੁਣ ਲੈਣੇ ਹਨ।" ਜੁਆਬ ਵਿਚ ਵਿਚ ਦੇ ਰਿਹਾ ਸੀ ਦਸਤੇ ਵਾਲਾ ।
“ਸਿੰਘ ਤੇ ਮਰ ਗਏ । ਸਿੰਘਣੀਆਂ ਕਿਥੇ ਗਈਆਂ ?"
“ਉਹ ਵੀ ਤੋਂ ਨਾਲ ਸਾਂਵੀਆਂ ਸਰਵਾਣੀਆਂ ਹੋ ਕੇ ਲੜਦੀਆਂ ਰਹੀਆਂ ਸਨ। ਉਹ ਮੁਗਲਾਂ ਦੀਆਂ ਬੇਗਮਾਂ ਥੋੜ੍ਹੀਆਂ ਨੇ ਜਿਹੜੀਆਂ ਹਰਮ ਦਾ ਸ਼ਿੰਗਾਰ ਹੀ ਬਣੀਆਂ ਰਹਿੰਦੀਆਂ। ਇਹ ਔਰਤਾਂ ਮਰਦ ਨੇ, ਮਰਦਾਂ ਵਾਂਗ ਜੀਉਂਦੀਆਂ ਹਨ ।"
"ਕੁਝ ਵੀ ਹੈ ਪਰ ਇਸ ਕੰਮ ਦਾ ਜੁਆਬ ਨਹੀਂ। ਏਨੀ ਸਖਤੀ ਕੋਈ ਹੋਰ ਸਹਾਰ ਨਹੀਂ ਸਕਦਾ ।"
"ਇਹ ਕੌਮ ਮਰ ਨਹੀਂ ਸਕਦੀ । ਇਸ ਨੂੰ ਕੋਈ ਮਾਰ ਨਹੀਂ ਸਕਦਾ ।"
"ਪਥਰ ਤੇ ਲੀਕ ਏ ਸਰਕਾਰ ! ਸਚ ਏ । ਜੋ ਤੁਸੀਂ ਆਖਦੇ ਹੋ।"
"ਅਰਾਮ ਕਰੋ ਖ਼ਾਨ ਸਾਹਿਬ ਸਵੇਰੇ ਚਲੇ ਜਾਣਾ। ਆਹ ਤੇ ਚਮਕੌਰ ਏ" ਸਾਂਢਣੀ ਸਵਾਰ ਨੇ ਹਮਦਰਦੀ ਪ੍ਰਗਟ ਕੀਤੀ ।
"ਸਾਡੇ ਕਰਮਾਂ ਵਿਚ ਅਰਾਮ ਕਿਥੋਂ ?" ਦੂਜੇ ਜਣੇ ਨੇ ਉੱਤਰ ਦਿਤਾ । ਸਾਂਢਣੀ ਸਵਾਰ ਨੇ ਰਾਹ ਛੱਡ ਦਿਤਾ ਅਤੇ ਦਸਤਾ ਅਗੇ ਲੰਘ ਗਿਆ ।
"ਕੌਣ ਹੋ ਸਕਦਾ ਏ ? ਸਾਂਢਣੀ ਸਵਾਰ ।" ਗਸ਼ਤੀ ਫੌਜ ਦੇ ਦਸਤੇ ਦਾ ਮਾਲਕ ਆਪਣੇ ਸਾਥੀ ਨਾਲ ਗੱਲ ਕਰਨ ਲੱਗਾ ।
ਸ਼ੇਰ ਮੁਹੰਮਦ ਖ਼ਾਨ ਡੇਰਾ ਪਾ ਕੇ ਬੈਠਿਆ ਹੋਇਆ ਏ ।
ਭਰਾ ਦਾ ਖੂਨ ਸਿਰ ਚੜਿਆ ਹੋਇਆ ਸੂ । ਪਾਗਲ ਹੋਇਆ ਫਿਰਦੇ ਏ ।
''ਹਫ਼ਾ ਤਾਹੀਓਂ ਅਵਾਜ਼ਾਂ ਆ ਰਹੀਆਂ ਸਨ ਘੋੜਿਆਂ ਦੇ ਦਗੜ ਦਗੜ ਕਰਨ ਦੀਆਂ ।"
“ਹਾਂ”
“ਇਨ੍ਹਾਂ ਨੂੰ ਰਾਤ ਨੂੰ ਵੀ ਚੈਨ ਨਹੀਂ ਆਉਂਦਾ ।"
"ਭਰਾ ਮੋਇਆ, ਭਤੀਜਾ ਮੋਇਆ, ਚੰਨ ਕਿਥੋਂ? ਅੱਖਾਂ ਵਿਚ ਤੇ ਲਹੂ ਉਤਰਿਆ ਹੋਣਾ ਏਂ ।"
"ਕੀ ਸ਼ੇਰ ਮੁਹੰਮਦ ਖਾਨ ਸਿੱਖਾਂ ਦਾ ਤਖਮ ਉਡਾ ਦੇਉ ?"
“ਉਸਦਾ ਖਿਆਲ ਏ। ਪਰ ਏਦਾਂ ਹੋਇਆ ਕਦੀ ਨਹੀਂ । ਕਿਸੇ ਕੰਮ ਦਾ ਕਦੇ ਬੀਜ ਨਾਸ ਨਹੀਂ ਹੋਇਆ । ਇਹ ਕਲ੍ਹਾ ਹੀ ਮਾਰ ਤੇ ਨਹੀਂ ਬੈਠਾ ਹੋਇਆ। ਚਮਕੌਰ ਦੀ ਦੂਜੀ ਬਾਹੀ ਵੱਲ ਠਹਿਲੂਰ ਦੇ ਸਾਹਿਬਜ਼ਾਦੇ, ਸਰਹਿੰਦ ਦਾ ਮੁੰਡਾ ਤੇ ਸੇਰ ਮੁਹੰਮਦ ਖਾਨ ਦਾ ਬਰਖੁਰਦਾਰ ਵੀ ਡੇਰੇ ਲਾਈ ਬੈਠੇ ਹਨ ।" ਦਸਤੇ ਵਾਲੇ ਇਕ ਆਦਮੀ ਦੀ ਅਵਾਜ਼ ਸੀ।
"ਇਸ ਗੱਲ ਦਾ ਸ਼ੇਰ ਮੁਹੰਮਦ ਖ਼ਾਨ ਨੂੰ ਕੋਈ ਇਲਮ ਨਹੀਂ ?"