ਬਿਲਕੁਲ ਨਾਂ ਲੈਣ ਵਾਲੀ ਗੱਲ ਨਹੀਂ । ਦੋਵੇਂ ਸਨ । ਅਨੰਦ ਪੁਰ ਦੀਆਂ ਸਾਰੀਆਂ ਹਵੇਲੀਆਂ ਦਾ ਪੱਤਾ ਪੱਤਾ ਲੋਭੀ ਅਤੇ ਲਾਲਚੀ ਰਲੇ ਹੋਏ ਛਾਣ ਮਾਰਿਆ ਏ। ਅਨੂਪ ਕੌਰ ਕਿਸੇ ਨੂੰ ਨਹੀਂ ਲਭੀ ।
ਆਵਾਜ਼ ਭਾਵੇਂ' ਮਧਮ ਸੀ ਪਰ ਅਨੂਪ ਕੌਰ ਨੇ ਇਹ ਸਾਰੀ ਗੱਲ ਸੁਣ ਲਈ ।
"ਸ਼ੇਰ ਮੁਹੰਮਦ ਖ਼ਾਨ ਦਾ ਨਿਸ਼ਚਾ ਏ ਕਿ ਚਮਕੌਰ ਜ਼ਰੂਰ ਆਵੇਗੀ ਅਨੂਪ ਕੌਰ ਇਸੇ ਲਈ ਫਾਹੀਆਂ ਗਡੀਆਂ ਹੋਈਆਂ ਨੇ ।”
"ਖ਼ਲਕਤ ਦੀ ਨੀਂਦ ਹਰਾਮ ਕਰ ਰਿਹਾ ਏ। ਇਹੋ ਜਿਹੇ ਬੰਦੇ ਖੁਦਾ ਨੂੰ ਕੀ ਮੂੰਹ- ਵਿਖਾਉਣਗੇ ।"
'ਚਲੋ ਹਜ਼ੂਰ, ਪੈਂਡਾ ਖੋਟਾ ਨਾ ਕਰੋ, ਵਕਤ ਸਿਰ ਪੁਜੇ। ਜਾ ਕੇ ਅਰਾਮ ਕਰਾਂਗੇ ।" ਸਾਥੀ ਬੋਲਿਆ ਦਸਤੇ ਵਾਲੇ ਦਾ '
ਅਨੂਪ ਕੌਰ ਨੇ ਦਿਲ ਹੀ ਦਿਲ ਵਿਚ ਸਹਿਆ, ‘ਚਲੇ ਚੰਗਾ ਸਾਥ ਲਭ ਗਿਆ ਏ, ਜਲਦੀ ਅਤੇ ਅਰਾਮ ਨਾਲ ਚਮਕੌਰ ਪੂਜ ਜਾਵਾਂਗੇ ।"
ਰਾਤ ਦੇ ਹਨੇਰੇ ਵਿਚ ਹੀ ਚਮਕੌਰ ਪੁਜ ਗਏ ਗਸ਼ਤੀ ਦਸਤੇ ਵਾਲੇ ਤੇ ਅਨੂਪ ਕੌਰ ।
ਜ਼ਰਾ ਕੁ ਖਿਸਕੀ ਟਿੱਬੇ ਦੀ ਓਟ ਲੈ ਕੇ । ਮਲਕੜੇ ਜਿਹੇ ਘੋੜੇ ਨੂੰ ਕਤਰਾ ਲਿਆ। ਗਸ਼ਤੀ ਫੌਜ ਵਾਲੇ ਅਗੇ ਲੰਘ ਗਏ ਅਤੇ ਕਿਸੇ ਨੂੰ ਸ਼ਕ ਤਕ ਨਾ ਪਿਆ।
ਇਕ ਘਰ ਵਿਚ ਦੀਵਾ ਜਗ ਰਿਹਾ ਸੀ। ਮਾੜੀ ਜਿਹੀ ਲੰਅ ਨੇ ਰਾਹ ਦਾ ਕੋਈ ਪਤਾ ਦਸਿਆ । ਚਮਕੌਰ ਦਾ ਪਿੰਡ ਸੀ ਅਤੇ ਉਹ ਘਰ ਹਿੰਦੂਆਂ ਦਾ ਜਾਪਦਾ ਸੀ। ਇਕ ਬੁਢੀ ਆਰਤੀ ਕਰ ਰਹੀ ਸੀ ਮੱਧਮ ਜਿਹੀ ਅਵਾਜ਼ ਵਿਚ । ਮੱਧਮ ਜਿਹੀ ਘੰਟੀ ਸੁਣੀ ਅਨੂਪ ਕੌਰ ਨੂੰ । ਘਰ ਦੇ ਭਾਗ ਡਿਉਢੀ ਤੋਂ ਹੀ ਪਤਾ ਲਗ ਜਾਂਦੇ ਹਨ । ਕੰਟੀ ਪੁਜਦੀ ਵਾਲਾ ਘਰ ਜਾਪਦਾ ਸੀ ।
ਦਰਵਾਜ਼ਾ ਖੜਕਾਇਆ ਅਨੂਪ ਕੌਰ ਨੇ ।
"ਕੌਣ ਏ "
"ਮੈਂ ਹਾਂ । "
“ਦਰਵਾਜ਼ਾ ਖੋਹਲੇ, ਉਚੀ ਬੋਲ ਨਾ ਕਢਣੇ।"
" ਤੂੰ ਸਿਖ ਵੇਂ ?"
"ਹਾਂ"
"ਤੁਹਾਡੇ ਕਰਮਾਂ ਵਿਚ ਕਿਹੀਆਂ ਭਾਜੜਾਂ ਪਈਆਂ ਨੇ । ਤੁਹਾਨੂੰ ਰਾਤ ਨੂੰ ਵੀ ਚੈਨ ਨਹੀਂ ।"
"ਮਲਕੜੇ ਜਿਹੇ ਅੰਦਰ ਆ ਮੈਂ ਦਰਵਾਜ਼ਾ ਖੋਹਲਦੀ ਹਾਂ ।"
“ਘੋੜਾ ।“
"ਅੱਗੇ ਤੂੰ ਤੇ ਲੰਘ ਆ, ਘੋੜੇ ਦਾ ਮੈਂ ਇੰਤਜ਼ਾਮ ਕਰਦੀ ਹਾਂ ।”