“ਪਹਿਲਾਂ ਘੋੜੇ ਦਾ ਪ੍ਰਬੰਧ ਚਾਹੀਦਾ ਹੈ, ਮਗਰੋਂ ਮੇਰਾ । ਗਸ਼ਤੀ ਫੌਜ ਮੇਰੇ ਨਾਲ ਆਈ ਏ ।"
“ਪੁੱਤ ਘਨਈਆ ਉਠ ਸੁਰਤ ਕਰ, ਸੋਮਨ ਹੋ" ਬੁਢੀ ਦੀ ਆਵਾਜ਼ ਸੀ ।
"ਮਾਂ ਮੈਂ ਜਾਗਦਾ ਹਾਂ ।"
"ਸਰਦਾਰ ਹੁਰਾਂ ਤੋਂ ਘੋੜਾ ਫੜ ਤੇ ਤਬੇਲੇ ਵਿਚ ਬੰਨ੍ਹ ਆ।"
"ਚੰਗਾ ਮਾਂ ।"
“ਲੰਘ ਆਓ ਸਰਦਾਰ, ਜੀ ਅਤੇ ਅਰਾਮ ਨਾਲ ਲੱਕ ਸਿਧਾ ਕਰ ਲਵੋ । ਮੁਗਲ ਤੇ ਚਲੇ ਗਏ ਹਨ ਅਤੇ ਗਜ਼ਤੀ ਫੌਜ ਦੇ ਦਸਤੇ ਕਈ ਵਾਰੀ ਆਦਮ-ਬੋ ਆਦਮ-ਬੋ ਕਰਦੇ ਲੰਘਦੇ ਹਨ । ਹੋਰ ਕੋਈ ਡਰ ਨਹੀਂ, ਸਾਡੇ ਘਰ ਖਤਰੇ ਵਾਲੀ ਕੋਈ ਗੱਲ ਨਹੀਂ ਉਠ ਸਕਦੀ। ਮੇਰੇ ਪੁੱਤਰ ਸਰਹਿੰਦ ਵਿਚ ਰਮਦ ਦੇ ਠੇਕੇਦਾਰ ਹਨ ।
ਬੁਢੀ ਬੱਲਦੀ ਅੰਦਰ ਲੰਘ ਗਈ ਅਤੇ ਅਨੂਪ ਕੌਰ ਨੇ ਬੁਢੀ ਦੇ ਕੋਠੇ ਵਿਚ ਪੈਰ ਧਰਿਆ। ਭਗਵਾਨ ਕ੍ਰਿਸ਼ਨ ਦੀ ਮੂਰਤੀ ਅਗੇ ਫਲ ਪਏ ਸਨ ।
"ਤੂੰ ਸਿੰਘ ਨਹੀਂ ? ਸਿੰਘਣੀ ਏ ?’
“ਹਾਂ ਮਾਂ ।”
"ਸਤਿਗੁਰ ਦੀਆਂ, ਰੱਖਾਂ, ਆਰਾਮ ਕਰ ਤੇਰਾ ਆਪਣਾ ਘਰ ਏ । ਮੇਰਾ ਵੱਡਾ ਪੂਤ ਵੀ ਸਿਖ ਏ । ਇਸ ਭਾਜੜ ਵਿਚ ਉਹਦੀ ਵੀ ਦਸ ਧੁਖ ਨਹੀਂ ਪੈਂਦੀ । ਕਿਥੇ ਜਾਣਾ ਏ ਪੁਤ ?" ਬੋਲ ਸਨ ਬੁਢੀ ਦੇ ।
"ਗੁਰਾਂ ਦੀ ਭਾਲ ਵਿਚ ।"
"ਗੁਰੂ ਤੇ ਚਲਿਆ ਗਿਆ ਅਜੀਤ ਅਤੇ ਜੁਝਾਰ ਨੂੰ ਛਡ ਕੇ। ਦੋਵੇਂ ਪੁਤ ਲੜਦੇ ਸ਼ਹੀਦ ਹੋ ਗਏ । ਸਤਿਗੁਰਾਂ ਸਭ ਕੁਝ ਆਪਣੀ ਅੱਖੀਂ ਵੇਖਿਆ ।"
"ਹਾਂ, ਅਜੇ ਤਕ ਕਿਸੇ ਸਸਕਾਰ ਵੀ ਨਹੀਂ ਕੀਤਾ ਹੋਣਾ ।"
"ਬਲਦੀ ਅੱਗ ਵਿਚ ਕੌਣ ਛਾਲ ਮਾਰੇ। ਕੋਸ਼ਿਸ਼ ਕੀਤੀ ਦੇ ਪਰ ਕਾਮਯਾਬ ਨਹੀਂ ਹੋਏ। ਸਰੀਰ ਮਿਲ ਗਏ ਹਨ । ਸਿਰਫ ਹੁਕਮ ਦੀ ਲੋੜ ਏ ।"
"ਹੁਕਮ ਕਿਸ ਦੇਣਾ ਏ ?"
"ਸ਼ੇਰ ਮੁਹੰਮਦ ਖਾਨ ਨੇ ਜਿਹੜਾ ਅਜ ਤਕ ਛਾਉਣੀ ਪਾ ਕੇ ਬੈਠਾ ਹੋਇਆ ਏ । ਪਿੰਡ ਵਾਲੇ ਗਏ ਸਨ ਪਰ ਉਸ ਆਖਿਆ ਸੀ ਦਸਾਂਗੇ । ਘਰ ਮੁੜ ਆਏ ਪਿੰਡ ਵਾਲੇ ।"
"ਹੁਕਮ ਦੀ ਕੀ ਲੋੜ ਏ, ਮੈਂ ਕਰਾਂਗੀ ਸਸਕਾਰ, ਇਹ ਸਾਡੀ ਚੀਜ਼ ਏ, ਸ਼ੇਰ ਮੁਹੰਮਦ ਖ਼ਾਨ ਦਾ ਕੀ ਕੰਮ ਏ ।" ਬੋਲ ਸਨ ਅਨੂਪ ਕੌਰ ਦੇ ।
"ਹਾਕਮ ਲੱਤ ਅੜਾ ਹੀ ਦਿਆ ਕਰਦੇ ਹਨ ।"
"ਆਰਾਮ ਕਰ ਲੈ ਫਿਰ ਸਭ ਸੋਚਿਆ ਜਾਉ, ਜਿੰਨੀ ਸਾਥੋਂ ਬਣੂ ਅਸੀਂ ਵੀ ਮਦਦ ਕਰਾਂਗੇ ।"
'ਚੰਗਾ ਮਾਂ ਸਤਿਗੁਰ ਰਾਖਾ। ਮਾਂ ਮੇਰੀ ਇਕ ਅਰਜ਼ ਏ, ਕਿ ਮੈਂ ਜੀਉਂਦੀ ਹਥ ਨਾ