ਆਵਾ। ਜੇ ਕਿਤੇ ਵੇਲਾ ਇਹੋ ਜਿਹਾ ਆ ਜਾਵੇ, ਤਾਂ ਇਹ ਲੈ ਖੰਜਰ ਮੇਰੀ ਹਿਕ ਵਿਚ ਖੰਭ ਈ। ਮੇਰੀ ਵਿਜ਼ਤ ਨੂੰ ਦਾਗ ਨਾ ਲੱਗੇ ।" ਅਨੂਪ ਕੌਰ ਬੋਲ ਰਹੀ ਸੀ।
"ਪੁੱਤ ਤੂੰ ਗੁਰੂ ਦੀ ਅਮਾਨਤ ਏ'। ਨਿਸਚਿੰਤ ਹੋ ਕੇ ਸੌਂ। ਮਾਂ ਆਪਣੀ ਧੀ ਦੀ ਇਛਤ ਕਿਦਾਂ ਲੁਟਣ ਦੇਂਦੀ ਏ ? ਤੇਰੇ ਭਰਾ ਕਾਹਦੇ ਲਈ ਹਨ। ਅਸੀਂ ਗੁਰਾਂ ਦੇ ਉਪਾਸ਼ਕ ਗੁੜ੍ਹ ਡਰ ਨਾ ।" ਬੁਢੀ ਨੇ ਆਖਿਆ ।
ਅਨੂਪ ਕੌਰ ਸੌਂ ਗਈ, ਸਤਿਗੁਰਾਂ ਦਾ ਨਾਂ ਲੈ ਕੇ ।
ਦਿਨ ਚੜ੍ਹਿਆ ਅਨੂਪ ਕੌਰ ਅਜੇ ਵੀ ਸੁਤੀ ਹੋਈ ਸੀ ।
"ਸੋਮਨ ਹੋ ਪੁਤ, ਰੋਟੀ ਟੁਕ ਖਾ, ਸੂਰਜ ਤਾਂ ਗੋਡੇ ਗੋਡੇ ਚੜ੍ਹ ਆਇਆ ਹੈ ।"
"ਦਿਨ ਚੜ੍ਹ ਗਿਆ ?"
"ਮੈਂ ਚਮਕੌਰ ਵਿਚ ਹੀ ਹਾਂ ?''
"ਚਮਕੌਰ ਵਿਚ ਈ ਧੀਏ" ਔਹ ਸਾਹਮਣੇ ਦਿਸਦੀ ਉ ਨਾ ਗੜ੍ਹੀ ?
ਉਥੇ ਸਤਿਗੁਰ ਰਹੇ ਸਨ ਅਤੇ ਐਧਰ ਸਜੇ ਪਾਸੋ ਕਤਲਗਾਹ ਹੈ ਸਾਹਿਬਜ਼ਾਦਿਆਂ ਦੀ ਦਿਨ ਆਰਾਮ ਨਾਲ ਕਟ। ਲਉਢੇ ਵੇਲੇ ਸਭ ਦਿਖਾ ਦਿਆਂਗੀ ।" ਬੁੱਢੀ ਆਖਕੇ ਚੁਪ ਹੋ ਗਈ ।
ਅਨੂਪ ਕੌਰ ਉਠੀ ਤੇ ਨਿਤਨੇਮ ਵਿਚ ਲਗ ਗਈ। ਇਸ਼ਨਾਨ ਕੀਤਾ ਤੇ ਬਾਣੀ ਦੇ ਪਾਠ ਵਿਚ ਲੀਨ ਹੋ ਗਈ ਗੁਰੂ ਦੀ ਪਿਆਰੀ ।
ਦਿਨ ਢਲ ਗਿਆ, ਗਸ਼ਤੀ ਫੌਜ ਦੇ ਦਸਤੇ ਆਪਣੀ ਆਪਣੀ ਰਾਹੇ ਪੈ ਗਏ ।
ਆਖਰ ਉਸ ਜਗਹ ਤੇ ਪੂਜ ਗਈਆਂ ਮਾਂਵਾਂ ਧੀਆਂ, ਖੂਨ ਨਾਲ ਲਬ ਪਥ ਲੋਥਾਂ ਦੇਖ ਦਿਲ ਭਰ ਆਇਆ, ਅਨੂਪ ਕੌਰ ਦਾ ਅਤੇ ਜਦ ਸਾਹਿਬਜ਼ਾਦਿਆਂ ਦੀ ਕਲਗੀ ਦੇਖੀ ਲਹੂ ਲਿਬੜੀ ਤੇ ਡਾਡਾਂ ਨਿਕਲ ਗਈਆਂ । ਅੱਖਾਂ ਅਥਰ ਭਰ ਆਈਆਂ ।
'ਦਿਲ ਤਕੜਾ ਕਰ ਕੇ ਇਹ ਕੰਮ ਕਰਨਾਂ ਪਉ ਧੀਏ," ਬੁਢੀ ਆਖਣ ਲਗੀ ।
"ਮੈਂ ਸੀਨੇ ਪੱਥਰ ਰਖ ਕੇ ਇਹ ਕੰਮ ਕਰਾਂਗੀ।" ਅਨੂਪ ਕੌਰ ਨੇ ਆਖਿਆ।
ਲਕੜੀਆਂ, ਮੁਢ, ਮੋਛੇ ਇਕੱਠੇ ਕੀਤੇ ਗਏ, ਬੁਢੀ ਉਹਦਾ ਪੁਤ ਅਤੇ ਅਨੂਪ ਕੌਰ ਨੇ ਅਤੇ ਪਿੰਡ ਵਾਲਿਆਂ ਵਿਚੋਂ ਕਈ ਲਾਂਭੇ ਹੀ ਤਮਾਸ਼ਾ ਦੇਖਣਾ ਚਾਹੁੰਦੇ ਸਨ, ਪਰ ਇਕ ਅੱਧ ਬੁਢੇ ਨੇ ਲਕੜੀਆਂ ਦੇ ਢੇਰ ਜਮਾਂ ਕਰਨ ਵਿਚ ਭੀ ਮਦਦ ਦਿਤੀ । ਸ਼ਾਮਾਂ ਪੈ ਗਈਆਂ ਘਰ ਮੁੜ ਆਈਆਂ ਅਨੂਪ ਕੌਰ ਅਤੇ ਬੁਢੀ ।
ਅਧੀ ਰਾਤ ਵੇਲੇ ਉਠੇ ਫਿਰ ਤਿੰਨੇ ਜਣੇ । ਦੋ ਚਿਤਾਵਾਂ ਬਣਾਈਆਂ ਗਈਆਂ ਲਕੜੀਆਂ ਅਤੇ ਮੋਛੇ ਰੱਖ ਕੇ। ਅਜੀਤ ਦੀ ਵਖਰੀ ਅਤੇ ਜੁਝਾਰ ਦੀ ਵਖਰੀ। ਕਲਗੀਆਂ ਦੋਵੇਂ ਲਾਹ ਲਈਆਂ ਅਨੂਪ ਕੌਰ ਨੇ ਅਤੇ ਹਿਕ ਨਾਲ ਲਾ ਲਈਆਂ।
ਅੱਗ ਲਾਉਣ ਲਗੀ। "
"ਮਾਂ ਨੂੰ ਹੁਣ ਘਰ ਚਲੀ ਜਾ, ਮੈਂ ਤੇ ਮੇਰਾ ਵੀਰ ਹੁਣ ਸਭ ਕੰਮ ਨੇਪਰੇ ਚੜਾ ਕੇ ਆਉਂਦੇ ਹਾਂ ।"