ਚੰਗਾ ਪੁਤ ਜਿਦਾਂ ਤੇਰੀ ਮਰਜ਼ੀ ।"
ਅੱਗ ਲਾਈ ਬਾਣੀ ਦਾ ਪਾਠ ਕਰਕੇ । ਧੂੰਆਂ ਉਠਿਆ, ਅਗ ਬਲੀ, ਬਬਾਕਾ ਵਜਾ, ਸ਼ੋਅਲੇ ਉਠੇ ਅਤੇ ਸਾਰੀ ਚਮਕੌਰ ਵਿਚ ਚਾਨਣ ਹੋ ਗਿਆ ।
ਚਾਨਣ ਏਨਾ ਸੀ ਕਿ ਸਰਹਿੰਦ ਪੁਜਿਆ ਜਾ ਸਕਦਾ ਸੀ ।
ਇਕ ਦਮ ਪੰਜ ਘੋੜੇ ਰੁਕੇ ਤੇ ਤਿੰਨ ਦੂਜੇ ਪਾਸਿਉਂ ਵੀ ਆ ਗਏ ।
"ਕੌਣ ? ਅਨੂਪ ਕੌਰ" ਸ਼ੇਰ ਮੁਹੰਮਦ ਖਾਨ ਦੀ ਆਵਾਜ਼ ਸੀ ।
ਖ਼ਾਮੋਸ਼ ਸੀ ਅਨੂਪ ਕੌਰ ।
ਆਉਂਦਿਆਂ ਹੀ ਘਸੁੰਨ ਮਾਰਿਆ ਸ਼ੇਰ ਮੁਹੰਮਦ ਖਾਨ ਨੇ ਅਨੂਪ ਕੌਰ ਦੇ ਨੱਕ ਤੇ, ਲਹੂ ਛੁਟ ਪਿਆ, ਬੇਸੁਧ ਜਿਹੀ ਹੋ ਗਈ ਅਨੂਪ ਕੌਰ ।
ਗਲੱਥਾ ਮਾਰ ਕੇ ਸੁਟ ਲਈ ਅਨੂਪ ਕੌਰ ਆਪਣੇ ਘੋੜੇ ਤੇ। ਇਹ ਕਲਗੀ ਡਿਗ ਪਈ ਅਤੇ ਖੰਜਰ । ਦੋਵੇਂ ਚਿਤਾ ਵਿਚ ਹੀ ਸੜ ਗਏ। ਹਥ ਪੈਰ ਬਥੇਰੇ ਮਾਰੇ ਪਰ ਪੇਸ਼ ਨਾ ਗਈ।
ਘੋੜੇ ਨੇ ਸੁੰਮ ਚੁਕਿਆ, ਵਰਾਣੇ ਮਾਰੇ ਤੇ ਕੰਨ ਖੜੇ ਕਰ ਲਏ ।
"ਠਹਿਰੋਂ ਸਾਹਮਣੇ ਤੋਂ ਆਏ ਘੋੜਿਆਂ ਵਾਲਿਆਂ ਆਖਿਆ ।"
"ਇਸ ਨੂੰ ਤੂੰ ਨਹੀਂ ਲਿਜਾ ਸਕਦਾ । ਇਹ ਸਾਡੇ ਲਈ ਬਣੀ ਏ ।”
"ਕੌਣ ਏ, ਤਲਵਾਰ ਦਾ ਹਥ ਮਾਰ ਕੇ ਸਿਰ ਕਤਲ ਕਰ ਦਿਉ।" ਸ਼ੇਰ ਮੁਹੰਮਦ ਖਾਨ ਨੇ ਹੁਕਮ ਦਿੱਤਾ ।
ਹਮਾਇਤੀ ਦੀਆਂ ਤਲਵਾਰਾਂ ਤੇ ਅਜੇ ਉਠੀਆਂ ਨਹੀਂ ਸਨ ਪਰ ਤਿੰਨ ਤਲਵਾਰਾਂ ਇਕਠੀਆਂ ਦਾ ਵਾਰ ਹੋਇਆ, ਬੇਰ ਮੁਹੰਮਦ ਖਾਨ ਤੇ।
ਵਾਰ ਝਲਦਾ ਹੋਇਆ ਸ਼ੇਰ ਮੁਹੰਮਦ ਖਾਨ ਨਿਕਲ ਗਿਆ ਛੱਕਰਿਆਂ ਵਿਚੋਂ ।
"ਜੋੜ ਸਾਡਾ ਸੀ ਅੱਬਾ ਲੈ ਗਿਆ" ਸ਼ੇਰ ਮੁਹੰਮਦ ਖਾਨ ਦੇ ਮੁੰਡੇ ਦੇ ਬੋਲ ਸਨ ।
ਢਾਹ ਮਾਰੀ ਬਾਕੀ ਦੇ ਜਣਿਆਂ ਮਿਲ ਕੇ ।
ਪੂਤਾਂ ਨਾਲੋਂ ਪਿਉ ਜ਼ਿਆਦਾ ਹਿਰਸੀ ਸਨ । ਘਰ ਨੂੰ ਮੁੜ ਆਏ, ਪੁਤ ਵਜ਼ੀਰਾਂ ਦੇ ।
ਚਮਕੌਰ ਵਿਚ ਚਿਤਾ ਬਲਦੀ ਰਹੀ ਅਤੇ ਅਨੂਪ ਕੌਰ ਮਲੇਰਕੋਟਲੇ ਪੂਜ ਗਈ ।