੧੮
ਲਹੂ ਨੁਚੜਦੀ ਲੋਥ
ਲਹੂ ਨੁਚੜਦੀਆਂ ਤਲਵਾਰਾਂ ਲੜੋਂ ਟੁਟੀਆਂ, ਮੂੰਹ ਭਜੀਆਂ ਮੁੜੀਆਂ ਧਾਰਾਂ, ਖੁੰਢੀਆਂ ਹੋਈਆਂ, ਹਥੇ ਟੁਟੀਆਂ, ਲਹੂ ਨਾਤੇ ਮਿਆਨ ਭਰਿਸ਼ਟੀਆਂ ਤਲਵਾਰਾਂ ਲਈ ਮੁੜੇ ਜੰਗ ਜੇਤੂ ਬਹਾਦਰ ਪਠਾਣਾਂ ਦੇ ਲਾਡਲੇ ਪੁੱਤ । ਜਿਹੜੇ ਚੀਰੇ ਬੰਨ੍ਹ ਕੇ ਟੁਰੇ ਸਨ ਮਲੋਰਕੋਟਲੇ ਤੋਂ। ਟਕੋਰਾਂ ਦੇਣ ਚੁਲ੍ਹਿਆਂ ਦੇ ਦੁਆਲੇ ਆਣ ਬੈਠੇ।
ਵੱਢੀਆਂ ਬਾਹਵਾਂ, ਫੱਟੜ ਸਿਰ, ਕੱਟੀਆਂ ਉਂਗਲਾਂ ਜੰਮੇ ਖੂਨ ਦੀਆਂ ਪੁੜਪੁੜੀਆਂ ਤੇ ਲਹੂ ਵਗਦਾ ਖੁਨਿਆਂ ਵਿਚੋਂ । ਕਿਸੇ ਦਾ ਕੰਨ ਲੱਥਾ ਹੋਇਆ ਅਤੇ ਕਿਸੇ ਦਾ ਨੱਕ ਅੱਧੀ ਬਾਂਹ ਉਡੀ ਹੋਈ. ਇਕ ਅੱਖ ਹੀ ਗਾਇਬ, ਕੋਈ ਲਤੋਂ ਲੰਝਾਂ ਅਤੇ ਕੋਈ ਟੁੰਡਾ, ਕਿਸੇ ਦੀ ਅਧੀ ਬਾਂਹ ਦਿਸਦੀ ਏ ਤੇ ਕਿਸੇ ਦੀ ਸਾਰੀ ਦਾ ਹੀ ਸਫਾਇਆ ਏ । ਗੋਡੇ ਦੀ ਚਪਣੀ ਕਿਸੇ ਦੀ ਲੱਥੀ ਹੋਈ ਤੇ ਕਿਸੇ ਦਾ ਗੋਡਾ ਹੀ ਨਹੀਂ ਤੇ ਕਿਸੇ ਦੀ ਪੱਟ ਕੋਲੋਂ ਲਤ ਝੜ ਗਈ ਦੇ । ਪਿੰਨੀਆਂ ਤੇ ਕਈ ਜੰਗ ਨੂੰ ਹੀ ਪੂਜ ਆਏ ਸਨ । ਜਬਾੜੇ ਤੇ ਬਹੁਤਿਆਂ ਦੇ ਗਾਇਬ ਸਨ ।
ਚਪਲੀਆਂ ਤਾਂ ਟਾਵਿਆਂ ਟਾਵਿਆਂ ਦੇ ਪੈਰੀਂ ਸਨ । ਕੋਈ ਇਕ ਚਪਲ ਛਡ ਆਇਆ ਸੀ . ਤੇ ਕਿਸੇ ਨੇ ਦੋਹਾਂ ਨੂੰ ਤਿਲਾਂਜਲੀ ਦੇ ਦਿਤੀ ਸੀ। ਕੁੱਲੇ ਮੈਦਾਨ ਵਿਚ ਹੀ ਰੁਲਦੇ ਰਹਿ ਗਏ ਅਤੇ ਆਪ ਪਲਾਕੀ ਮਾਰੀ ਤੇ ਮਲੇਰਕੋਟਲੇ ਆਣ ਵੜੇ। ਪਗਾਂ ਦੀ ਕਿਸੇ ਨੂੰ ਸੁਧ ਬੁਧ ਹੀ ਨਾ ਰਹੀ। ਇਜ਼ਤ ਨੂੰ ਫਾਰਖਤੀ ਦੇ ਕੇ ਗਾਜ਼ੀ ਡੰਕੇ ਵਜਾਂਦੇ ਵੜੇ ਮਲੇਰਕੋਟਲੇ ।
ਪਠਾਣ ਬਹਾਦਰ ਤੇ ਜ਼ਰੂਰ ਹਨ, ਪਰ ਮੈਦਾਨ ਦੇ ਨਹੀਂ, ਪਿਠ ਪਿਛੇ। ਵਧਣ ਲਗਿਆਂ ਤਾਂ ਅੱਗੇ ਅਤੇ ਭਜਣ ਲਗਿਆਂ ਸਭ ਤੋਂ ਮੋਹਰੀ । ਡਟਵਾਂ ਮੁਕਾਬਲੇ ਵਿਚ ਪਠਾਣ ਦੇ ਪੈਰ ਨਹੀਂ ਜੰਮਦੇ । ਤਾਰੀਖ ਗਵਾਹ ਏ ਕਿ ਪਠਾਣ ਕਦੀ ਵਰਦੀਆਂ ਤਲਵਾਰਾਂ ਵਿਚ ਨਹੀਂ ਖਲੋਤਾ। ਦਾਅ ਲਾ ਕੇ ਅੱਗੇ ਨੂੰ ਮਾਰ ਲੈਣਾ ਤੇ ਫਿਰ ਰਜ ਕੇ ਪਿੰਜ ਸੁਟਣਾ ਅਤੇ ਆਪਣੇ ਨਾਂ ਦੇ ਸਿੱਕੇ ਚਲਾ ਲੈਣਾ । ਪਰ ਇਹ ਗੱਲ ਆਖਣੀ ਪਵੇਗੀ ਕਿ ਪਠਾਣ ਤਲਵਾਰਾਂ ਦਾ ਪਾਰਖੂ ਬੇ-ਅੰਦਾਜ਼ ਏ । ਤਲਵਾਰ ਦੇ ਧਨੀ ਦੀ ਤਾਰੀਫ ਕਰਨੋਂ ਨਹੀਂ ਮੁੜਦਾ, ਭਾਵੇਂ ਉਹ ਸੱਜਣ ਹੋਵੇ ਭਾਵੇਂ ਦੁਸ਼ਮਣ ।