ਤਲਵਾਰਾਂ ਦੇ ਫੱਟ ਬਹੁਤਿਆਂ ਦੀ ਪਿੱਠ ਉੱਤੇ ਸਨ । ਉਹਨਾਂ ਪਠਾਣਾਂ ਦੀ ਗਿਣਤੀ ਘਟ ਸੀ ਜਿਨ੍ਹਾਂ ਹਿੱਕ ਤੇ ਜ਼ਖ਼ਮ ਖਾਧੇ ਸਨ । ਆਖਣ ਨੂੰ ਸੀਨਾ ਤਾਣ ਕੇ ਲੜੇ ਸਨ ਪੁੱਤ ਪਠਾਣਾਂ ਦੇ ।
ਜਿੱਤੇ ਜ਼ਰੂਰ ਪਰ ਬਹੁਤ ਨੁਕਸਾਨ ਕਰਾਕੇ, ਫਤਿਹ ਦੇ ਡੰਕਿਆਂ ਤੇ ਸਟ ਜ਼ਰੂਰੀ ਮਾਰੀ ਪਰ ਆਪਣੀਆਂ ਨੌਬਤਾਂ ਖੁਹਾ ਕੇ । ਚਮਕੌਰ ਦੀ ਜੰਗ ਨੇ ਸਬਕ ਦੇ ਦਿਤਾ ਪਠਾਣਾਂ ਨੂੰ ਲੜਨ ਦਾ। ਸਿੱਖਾਂ ਨੇ ਸ਼ਹੀਦੀਆਂ ਤਾਂ ਪਾਈਆਂ ਪਰ ਉਹਨਾਂ ਨੇ ਆਪਣੇ ਦਿਲ ਦੇ ਗੁਥਾਰ ਕਢ ਲਏ । ਮਨ ਵਿਚ ਕਈ ਉਬਾਲਾ ਬਾਕੀ ਨਾ ਰਹਿਣ ਦਿਤਾ। ਚਮਕੌਰ ਦੀ ਗੜ੍ਹੀ ਛਡੀ ਤੇ ਬਹਾਦਰਾਂ ਵਾਂਗ, ਮਰੇ ਤੇ ਸੂਰਮੇ ਦੀ ਮੌਤ, ਭੇਜੇ ਤੇ ਪਠਾਣ ਵਾਂਗੂੰ ।
ਸ਼ਾਹੀ ਫੌਜ ਦੇ ਸਿੱਖਾਂ ਨੇ ਚੰਗੇ ਬੁਥਾੜ ਭੰਨੇ ਅਤੇ ਖੁੱਨੇ ਸੋਕੇ । ਰੀਝਾਂ ਲਾਹ ਕੇ ਤਲਵਾਰ ਵਾਹੀ । ਨੋਜ਼ਿਆਂ ਦੇ ਮੂੰਹ ਜਿੱਥੇ ਹੋਏ ਅਤੇ ਬਰਛਿਆਂ ਨੇ ਦੰਦ ਅੱਡ ਵਿਖਾਏ। ਤਲਵਾਰਾਂ ਦੇ ਮੂੰਹ ਮੁੜ ਗਏ, ਕੋਈ ਕਸਰ ਬਾਕੀ ਨਹੀਂ ਸੀ ਛਡੀ ਖਾਲਸੇ ਨੇ । ਕਿਸਮਤ ਵਿਚ ਹਾਰ ਲਿਖੀ ਸੀ ਉਸ ਨੂੰ ਉਹ ਜਿੱਤ ਵਿਚ ਨਾ ਬਦਲ ਸਕੇ । ਮੁਠੀ ਭਰ ਸਿੱਖ ਐਡੇ ਵੱਡੇ ਲਜ਼ਕਰ ਸਾਹਮਣੇ ਕਿਸ ਤਰ੍ਹਾਂ ਅੜ ਸਕਦੇ ਸਨ । ਪਰ ਹੌਸਲਾ ਏ ਉਨ੍ਹਾਂ ਸਿਦਕੀ ਸਿੱਖਾਂ ਦਾ ਜਿਨ੍ਹਾਂ ਰਖ ਵਿਖਾਈ ਸ਼ਾਨ ਗੁਰਾਂ ਦੀ । ਇਜ਼ਤ ਨਾਲ ਜਾਨ ਤੇ ਖੇਲ ਗਏ । ਗਿੱਦੜਾਂ ਵਾਂਗ ਲੁਕ ਕੇ ਜਾਨ ਪਿਆਰੀ ਨਹੀਂ ਕੀਤੀ। ਕਿਸੇ ਦੀ ਪਿੱਠ ਤੇ ਤਲਵਾਰ ਦੇ ਵਾਰ ਦੀ ਕਿਤੇ ਅਜਾਂ ਤਕ ਨਹੀਂ ਸੀ ਲੱਗੀ । ਫਟ ਜਿੰਨੇ ਵੀ ਖਾਧੇ ਸਭ ਛਾਤੀ ਤੇ ਹੀ ਸਨ ।
ਜੀਉਂਦਿਆਂ ਕਿਸੇ ਨੂੰ ਸਿਰ ਤੇ ਨਹੀਂ ਚੜ੍ਹਨ ਦਿਤਾ। ਮੀਲ ਪਿਛਾਂਹ ਨੂੰ ਹਟੀ ਹੋਣੀ ਏ ਸ਼ਾਹੀ ਫੌਜ ਪਰ ਇੰਚ ਅਗੇ ਨਹੀਂ ਵਧੀ। ਫੌਲਾਦ ਦੇ ਕਿਲੇ ਬਣ ਕੇ ਖਲੋ ਗਏ ਦੂਲੇ ਦਸਮੇਸ਼ ਦੇ ।
ਮੁਗਲ ਪਠਾਣਾਂ ਨੇ ਅੱਡੀਆਂ ਤਕ ਜ਼ੋਰ ਲਾਇਆ, ਹਿੱਕ ਦਾ ਧੱਕਾ ਕਰਕੇ ਵੀ ਵੇਖ ਲਿਆ, ਫਰੇਬ ਦੀਆਂ ਕਰਾਮਾਤਾਂ ਤੋਂ ਵੀ ਕੰਮ ਲੈ ਲਿਆ ਅਤੇ ਹੋਰਾ ਫੇਰੀਆਂ ਵੀ ਕਰ ਵੇਖੀਆਂ ਸਿਰਫ ਚਮਕੌਰ ਜਿੱਤਣ ਨੂੰ ਜਾਂ ਅਨੰਦਪੁਰ ਨੂੰ । ਦਮਕੌਰ ਜਿਤ ਲਈ, ਅਨੰਦਪੁਰ ਜਿਤ ਲਿਆ ਪਰ ਕਿਸੇ. ਇਕ ਵੀ ਸਿੱਖ ਦਾ ਦਿਲ ਨਾ ਜਿੱਤਿਆ ਗਿਆ। ਸਿਰਫ ਹਾਰ ਹੀ ਖਾਧੀ ਸਿਦਕੀ ਖਾਲਸੇ ਪਰ ਹੌਸਲਾ ਨਹੀਂ ਹਾਰਿਆ। ਫ਼ਤਹਿ ਤੇ ਸ਼ਿਕਾਇਤ ਦਾਤੇ ਦੇ ਹੱਥ ਵਿਚ ਏ, ਬੰਦਾ ਕਾਸੇ ਜੋਗਾ ਨਹੀਂ, ਬੰਦੇ ਦਾ ਕੰਮ ਏ ਤਲਵਾਰ ਵਾਹੁਣੀ, ਸਿਹਰਾ ਬੰਨ੍ਹਾਉਣਾ ਜਾਂ ਪੱਗ ਲਾਹੁਣੀ ਉਹ ਮਲਕ ਜਾਣਦਾ ਏ । ਕਿਸੇ ਬੰਦੇ ਦੇ ਹੱਥ ਵਿਚ ਨਹੀਂ ।
ਖਿੰਡੋ ਪੁੰਡ ਸਿਖ ਅਜੇ ਵੀ ਤਲਵਾਰਾਂ ਸੂਤ ਰਹੇ ਸਨ। ਕਈ ਥਾਵਾਂ ਤੇ ਤਲਵਾਰਾਂ ਨੂੰ ਅਜੇ ਵੀ ਸਾਣ ਵਿਖਾਈ ਜਾ ਰਹੀ ਸੀ । ਨੇਜ਼ਿਆਂ ਨੂੰ ਨਵੇਂ ਬਾਂਸ ਚੜਾਏ ਜਾ ਰਹੇ ਸਨ । ਪਟੀਆਂ ਬੰਨ੍ਹੀ ਅਜੇ ਵੀ ਮੌਤ ਨੂੰ ਅਵਾਜਾਂ ਮਾਰ ਰਿਹਾ ਸੀ ਅਨੰਦਪੁਰ ਦਾ ਵਾਸੀ ।
ਏਧਰ ਪਠਾਣ ਢੇਰੀਆਂ ਢਾਹ ਬੈਠੇ ਸਨ, ਦਿਲ ਛੜ ਚੁੱਕੇ ਸਨ, ਪਨਾਹ ਮੰਨ ਚੁੱਕੇ ਸਨ ਜੇਤੂ ਹਿੰਦੁਸਤਾਨ ਸੀ । ਸਿਰਫ਼ ਦੇ ਹਮਲਿਆਂ ਵਿਚ ਅਜੇ ਤਾਂ ਸ਼ਾਦੀਆਨੇ ਵਜਾਂਦੇ ਘਰ ਮੁੜੇ ਸਨ ਜੇ ਹਾਰ ਖਾ ਜਾਂਦੇ ਤਾਂ ਪਤਾ ਨਹੀਂ ਕਿਸ ਚਪਣੀ ਵਿਚ ਨਕ ਡੰਬ ਕੇ ਮਰਦੇ । ਚੰਦ ਟੁਟ ਗਏ ਸਨ ਹੱਡ ਬਚਾਉਣ ਵਾਲੇ । ਜੁਸਾ ਜੁਅਬ ਦੇ ਚੁੱਕਾ ਸੀ, ਖੁੱਲੀਆਂ ਪੈ ਗਈਆਂ ਡੋਲਿਆਂ ਵਿਚ, ਲਤਾਂ ਫੁਲ ਗਈਆਂ ਸਨ । ਘੋੜੇ ਲੰਡੇ ਜ਼ਖਮੀ, ਲਹੂ ਦੇ ਚੋਂ ਪੈਂਦਾ ।
ਅਨੰਦਪੁਰ ਦੀਆਂ ਉਚੀਆਂ ਹਵੇਲੀਆਂ ਵਿਚੋਂ ਕੋਈ ਸਿੱਖ ਗ੍ਰਿਫਤਾਰ ਨਾ ਹੋਇਆ,