ਉਹਦੀਆਂ ਗੋਰੀਆਂ ਗੋਰੀਆਂ ਡਲੀਆਂ ਤੇ । ਛੱਲੋ ਪੁਆਏ ਗਏ, ਛਾਪਾਂ ਪੁਆਈਆਂ ਗਈਆਂ ਸਕੇ ਅਤੇ ਸ਼ਿੰਗਾਰ ਪਟੀ ਦਾ ਕੋਈ ਜਵਾਬ ਨਹੀਂ ਸੀ । ਸੱਕ ਮਲਣ ਨੂੰ ਦਿਤਾ ਅਤੇ ਮਗਰੋਂ ਪਾਨ ਬਬਾਣ ਨੂੰ । ਬੁਲ੍ਹੀਆਂ ਦਾ ਕੀ ਰੰਗ ਨਿਖਰਿਆ, ਖੁਦਾ ਪਨਾਹ । ਜੱਨਤ ਦੀ ਹੂਰ ਜਾਪਣ ਲਗ ਪਈ । ਇਹ ਤਮਾਸ਼ਬੀਨ ਜਾਣਦੇ ਹਨ ਔਰਤ ਦੇ ਜਜ਼ਬਾਤ ਬੜਕਾਉਣਾ। ਅਨੂਪ ਕੌਰ ਨੂੰ ਵੀ ਉਡਤੀ ਲਾਇਆ ਜਾ ਰਿਹਾ ਸੀ, ਰਾਤ ਪੈਰ ਪੈਰ ਤੇ ਗਹਿਰੀ ਹੋ ਰਹੀ ਸੀ । ਸ਼ਰਾਬ ਆਪਣਾ ਰੰਗ ਵਿਖਾ ਰਹੀ ਸੀ ।
ਅਜ ਰਾਤ ਦੇ ਹਰਮ ਦੀ ਮਹਿਮਾਨ ਸੀ, ਅਨੂਪ ਕੌਰ। ਨਕਾਹ ਪੜ੍ਹਾਇਆ ਜਾਣਾ ਸੀ, ਸਾਡੀ ਇਸ ਉਡੀਕ ਵਿਚ ਸਨ । ਸ਼ੇਰ ਮੁਹੰਮਦ ਖਾਨ ਫੁੱਲਿਆ ਨਹੀਂ ਸੀ ਸਮਾਉਂਦਾ । ਉਹਦੇ ਅੰਡ ਅੰਗ ਨਚ ਰਹੇ ਸਨ । ਬੁਢਾਪੋ ਵਿਚ ਜਵਾਨੀ ਦੀ ਕਿਰਨ ਫੁਟ ਪਈ।
ਸ਼ੇਰ ਮੁਹੰਮਦ ਖਾਨ ਗੁਟ ਸੀ ਨਸ਼ੇ ਵਿਚ ਅਤੇ ਅਨੂਪ ਕੌਰ ਦੜੀ ਬੈਠੀ ਸੀ । ਝੂਮਦੇ ਬੋਤ ਮੁਹੰਮਦ ਖਾਨ ਨੇ ਖੰਗੂਰਾ ਮਾਰਿਆ ਹਰਮ ਵਿਚ ਆਉਂਦਿਆਂ ਹੀ।
ਅਨੂਪ ਕੌਰ ਨੇ ਚੋਰ ਨਜ਼ਰ ਨਾਲ ਦੇਖਿਆ ਅਤੇ ਸੰਭਲੀ।
"ਮੈਂ ਹਾਜ਼ਰ ਹਾਂ ਨਵਾਬ ਸਾਹਿਬ, ਨਕਾਹ ਲਈ ਸਾਰੇ ਇੰਤਜ਼ਾਮ ਹੋ ਚੁਕੇ ਹਨ" ਬੋਲ ਸਨ ਕਾਜ਼ੀ ਦੇ ।
ਸ਼ੇਰ ਮੁਹੰਮਦ ਖਾਂ ਨੇ ਅਨੂਪ ਕੌਰ ਵੱਲ ਵੇਖਿਆ, ਦੁਲਹਨ ਤਿਲਮਿਲ ਝਿਲਮਿਲ ਕਰ ਰਹੀ ਸੀ । ਰੂਪ ਇਸ਼ਾਰੇ ਕਰਦਾ ਸਹਿਮਿਆ ਹੋਇਆ।
"ਅਜੇ ਵੀ ਕੋਈ ਇਤਰਾਜ਼ ਏ, ਜਾਂ ਕਿਸੇ ਦੀ ਉਡੀਕ ਏ। ਹੁਣ ਕੋਈ ਨਹੀਂ ਆ ਸਕਦਾ ਅਨੰਦਪੁਰ ਮਲੀਆਮੈਂਟ ਹੋ ਚੁੱਕਾ ਏ । ਮਰ ਖਪ ਗਏ ਹਨ ਅਨੰਦਪੁਰ ਦੇ ਵਾਰਸ । ਪਠਾਣਾਂ ਦੀ ਤਲਵਾਰ ਅਗੇ ਕੋਈ ਨਹੀਂ ਅੜ ਸਕਦਾ ।" ਸ਼ੇਰ ਮੁਹੰਮਦ ਖਾਨ ਦੇ ਬੋਲਾਂ ਨੇ ਹਰਮ ਵਿਚ ਗੂੰਜ ਪੈਦਾ ਕਰ ਦਿਤੀ ।
ਵਕਤ ਦੀ ਨਬਜ਼ ਤਾੜੀ ਅਨੂਪ ਕੌਰ ਨੇ ਤੇ ਆਖਣ ਲੱਗੀ ਖ਼ਾਨ ਸਾਹਿਬ, "ਨਿਕਾਰ ਤੇ ਅਜ ਦੀ ਰਾਤ ਇਹ ਚੰਗਾ ਨਹੀਂ ਮੈਂ ਸਿੱਖ ਧਰਮ ਨੂੰ ਮੰਨਦੀ ਹਾਂ ਮੇਰਾ ਖਿਆਲ ਹੈ ਕਿ ਨਿਕਾਹ ਦਾ ਮਹੂਰਤ ਫਿਰ ਕਿਸੇ ਨਜੂਮੀ ਕੋਲੋਂ ਕਢਵਾ ਲਿਆ ਜਾਵੇ । ਮੇਰਾ ਦਿਲ ਬਾਹਦੀ ਦੇਂਦਾ ਹੈ ਕਿ ਅਜ ਦੀ ਰਾਤ ਕੋਈ ਚੰਗੀ ਨਹੀਂ, ਸ਼ਾਦੀ ਸ਼ਗਨਾਂ ਨਾਲ ਹੋਣੀ ਚਾਹੀਦੀ ਹੈ ਤਾਹੀਉਂ ਜ਼ਿੰਦਗੀ ਦਾ ' ਅਨੰਦ ਮਾਨਣ ਦਾ ਮਜ਼ਾ ਆਉ । ਸ਼ਾਦੀ ਕਿਹੜੀ ਰੋਜ਼ ਰੋਜ਼ ਕਰਨੀ ਏ ਤੇ ਨਾਲੇ ਕਾਹਲ ਕਾਹਦੀ ਏ । ਅਜ ਦੀ ਰਾਤ ਤੇ ਅਰਾਮ ਕਰਨ ਦਿਓ ।"
"ਅਜ ਦੀ ਰਾਤ ਗ਼ਜ਼ਬ ਏ ! ਇਹ ਹੁਸਨ, ਇਹ ਜਵਾਨੀ, ਇਹ ਸਨਾਟਾ ਡੰਗ ਮਾਰ ਮਾਰ ਕੇ ਤੜਫਾ ਰਿਹਾ ਏ । ਰਾਤ ਕਿਸ ਤਰ੍ਹਾਂ ਗੁਜ਼ਰੇਗੀ ।"
"ਰਾਤ ਆਪੋ ਗੁਜ਼ਰ ਜਾਵੇਗੀ । ਕੀ ਅਜ ਦੀ ਰਾਤ ਫਿਰ ਮੁੜ ਕਦੇ ਨਹੀਂ ਆਉਣ ਲਗੀ ?" ਬੋਲ ਸਨ ਅਨੂਪ ਕੌਰ ਦੇ ।
"ਅਜ ਦੀ ਰਾਤ ਖਾਲੀ ਨਹੀਂ ਜਾਣੀ ਚਾਹੀਦੀ । ਮੈਂ ਬੜੇ ਜੱਫਰ ਜਾਲ ਕੇ ਆਂਦਾ ਏ ਤੈਨੂੰ," ਸ਼ੇਰ ਮੁਹੰਮਦ ਖਾਨ ਨੇ ਆਖਿਆ।