ਸੰਨ, ਮਹਾਬਤ ਖਾਂ ਦੇ ਸਿਰ ਤੋਂ ਵਾਰ ਵਾਰ ਕੇ । ਉਹਦੇ ਯਾਰ ਸ਼ਰਾਬ ਦੇ ਪਿਆਲੇ ਵਟਾ ਵਟਾ ਕੇ ਪੀ ਰਹੇ ਸੰਨ । ਬੇ-ਸੁਧੀ ਮਸਤੀ ਵਿਚ ਭੂਮ ਰਹੀ ਸੀ ਸਾਰੀ ਮਹਿਫ਼ਲ ਤੇ ਮਹਿਫ਼ਲ ਦੇ ਮਤਵਾਲੇ ਤਮਾਸ਼ਬੀਨ ।
ਦਿਲਾਵਰ ਖ਼ਾਂ ਨੇ ਮਹਾਬਤ ਖ਼ਾਂ ਨੂੰ ਹੁਭ ਮਾਰੀ ਤੇ ਆਖਣ, ਲੱਗਾ, "ਵੇਖਿਆ ਈ ਪੰਜਾਬ ।" :
"ਪੰਜਾਬ ਵੇਖਿਆ ਯਾਰ ਪਰ ਗੋਲਕੁੰਡੇ ਦਾ ਕੋਈ ਜਵਾਬ ਨਹੀਂ ਗੋਲ ਕੁੰਡਾ, ਗੋਲਕੁੰਡਾ ਈ ਏ । ਹੀਰਿਆਂ ਦੀ ਖਾਨ ਏ ਉਹ। ਹੀਰੋ ਉਸ ਦੀ ਕੁੱਖ ਵਿਚੋਂ ਨਿਕਲਦੇ ਹਨ ।" ਮਹਾਬਤ ਖ਼ਾਂ ਦੇ ਬੋਲ ਛਣਕਦੇ ਘੁੰਗਰੂਆਂ ਵਿਚ ਈ ਗੁਆਚ ਗਏ ।
"ਹੀਰਿਆਂ ਦੀ ਮਾਲਾ ਸਿਰਫ਼ ਪੰਜਾਬ ਈ ਪਾਉਂਦੇ । ਪੰਜਾਬ ਵਿਚ ਈ ਸੋਹਣੀਆਂ ਤੇ ਹੀਰਾਂ ਜਨਮ ਲੈਂਦੀਆਂ ਨੇ । ਪੰਜਾਬ ਦੀ ਜੁੱਤੀ ਦੀ ਰੀਸ ਨਹੀਂ ਕਰ ਸਕਦਾ ਦੱਖਣ । ਪਥਾਲ, ਭਾਗਮਤੀ, ਰੂਪ ਮਤੀ, ਵਰਗੀਆਂ ਏਥੋਂ ਘਰ ਘਰ ਜੰਮਦੀਆਂ ਹਨ । ਬਨਾਂ ਤੇ ਰਾਵੀ ਗੋਰੀਆਂ ਦਾ ਰਾਖਾ ਹੈ ।" ਦਿਲਾਵਰ ਖਾਂ ਮਜ਼ੇ ਲੈ ਲੈ ਆਪ ਰਿਹਾ ਸੀ ।
“ਮੋਹਰਕਾ ਤਾਪ ਚੜ੍ਹੀ ਇਨ੍ਹਾਂ ਗੋਰੀਆਂ ਰੰਨਾਂ ਦੇ ਰਾਖਿਆਂ ਨੂੰ । ਖ਼ੁਦਾ ਇਨ੍ਹਾਂ ਦੇ ਪਾਣੀ ਦੇ ਚਸ਼ਮਿਆਂ ਨੂੰ ਅੱਗ ਲਾਏ । ਇਹ ਮਖ਼ਮਲੀ ਮੁਟਿਆਰਾਂ ! ਮੁਗ਼ਲਾਂ ਦੇ ਹਰਮਾਂ ਦੇ ਹੀ ਕਾਬਲ ਹਨ । ਐਵੇਂ ਕਾਫਰ ਕਬਜ਼ਾ ਕਰੀ ਬੈਠੇ ਹਨ ।" ਮੁਗਲਾਂ ਦੇ ਡੁਰਲੀ ਜੱਥੇ ਵਿਚੋਂ ਇਕ ਬੋਲਿਆ ।
'ਤੇਰਾ ਇਸ਼ਾਰਾ ਪਹਾੜ ਦੀਆਂ ਬਰਫ ਨਾਲ ਢੱਕੀਆਂ ਚੋਟੀਆਂ ਵਲ ਤੇ ਨਹੀਂ, ਜਿਥੇ ਕੁਦਰਤ ਕਿਕਲੀ ਪਾਉਂਦੀ ਏ ਤੇ ਖੇੜਾ ਮੋਢੇ ਮਾਰ ਮਾਰਕੇ ਚਲਦੇ" ਮਹਾਬਤ ਖ਼ਾਂ ਦਾ ਨਸ਼ਾ ਅਜੇ . ਤਕ ਖਿੜਿਆ ਨਹੀਂ ਸੀ ।
"ਉਸੇ ਵੱਲ ਈ ਏ ਹਜ਼ੂਰ ।"
"ਕਿਦੀ ਗੱਲ ਕਰ ਰਹੇ ਓ ਜਰਨੈਲ ਸਾਹਿਬ ।" ਮਹਾਬਤ ਖ਼ਾਂ ਦੇ ਬੋਲ ਸਨ ।
"ਦੱਖਣ ਵਿਚ ਰੋਜ਼ ਕਿਸੇ ਨਾ ਕਿਸੇ ਕਲੀ ਦਾ ਘੁੰਡ ਲਾਹ ਕੇ ਉਹਦੇ ਬੁਲ੍ਹਾਂ ਤੇ ਬੁਲ੍ਹ ਰੱਖ ਕੇ ਮਜ਼ਾ ਲੁੱਟ ਲਈਦਾ ਸੀ । ਰਾਤ ਇਕ ਮਧੋਸ਼ੀ ਤੇ ਦਿਨੋ ਦੂਜੀ ਦੀ ਤਲਾਸ਼ । ਏਧਰ ਰਾਤ ਛਮ ਛਮ ਕਰਦੀ ਆਈ ਤੇ ਉਧਰ ਗੋਰੀ ਨੇ ਛਮ ਛਮ ਕਰਦੇ ਪੈਰ ਧਰੇ । ਦਿਨੇ ਤਲਵਾਰ ਤੇ ਰਾਤੀਂ ਔਰਤ । ਬੱਸ, ਦੱਖਣ ਦੀਆਂ ਰਾਤਾਂ ਤੇ ਦਿਨ ਅੱਜ ਵੀ ਯਾਦ ਆਉਂਦੇ ਹਨ। ਪੰਜਾਬ ਵਿਚ ਆ ਕੇ ਤੇ ਦਿਲ ਈ ਬੂਝ ਗਿਐ। ਉਹੋ ਪੁਰਾਣੀਆਂ ਘਸੀਆਂ ਪਿਟੀਆਂ ਟਕਾਨਣਾਂ । ਪੰਜਾਬ ਦੇ ਚਰਚੇ ਹੀ ਸੁਣੇ ਸਨ ਵੇਖਿਆ ਨਹੀਂ ਸੀ ।" ਮਹਾਬਤ ਖ਼ਾਂ ਨੇ ਦਿਲ ਤੇ ਹੱਥ ਰੱਖਦਿਆਂ ਆਖਿਆ।
“ਦੱਖਣ ਵਿਚ ਬੱਕਰੀਆਂ ਹਨ ਤੇ ਪੰਜਾਬ ਵਿਚ ਬੂਰੀਆਂ ਪਸਮਾਉਣੀਆਂ ਮਰਦਾਊਪੁਣਾ ਏ । ਪੰਜਾਬ ਵਿਚ ਨਰ ਬੰਦੇ ਵਸਦੇ ਹਨ । ਏਥੇ ਦੱਖਣ ਵਰਗੀ ਖੁਲ੍ਹ ਨਹੀਂ । ਸੋਚ-ਸਮਝ ਕੇ ਹੱਥ ਪਾਉਣਾ ਪੈਂਦਾ ਹੈ। ਪੰਜਾਬ ਦੀ ਮਰਿਆਦਾ ਕਿਸ ਤਰ੍ਹਾਂ ਬਦਲ ਦਿੱਤੀ ਜਾਵੇ । ਖੈਰ, ਏਥੇ ਵੀ ਦੱਖਣ ਵਰਗੀਆਂ ਮਹਿਫਲਾਂ ਜੰਮਣਗੀਆਂ। ਧੀਰਜ ਰੱਖੋ ।" ਸਲਾਹ ਸੀ 'ਦਿਲਾਵਰ ਖ਼ਾਂ ਦੀ ।