ਮਹਿਫ਼ਲ ਵਿਚ ਗਰਮੀ ਆ ਚੁੱਕੀ ਸੀ। ਪਿਆਲੇ ਵਟਾ ਵਟਾ ਕੇ ਪੀ ਰਹੇ ਸਨ ਹਵੇਲੀਆਂ ਵਾਲੇ, ਜਗੀਰਾਂ ਵਾਲੇ, ਤਲਵਾਰਾਂ ਵਾਲੇ । ਸ਼ਰਾਬ ਨੇ ਨਸ਼ੱਈ ਕਰ ਦਿਤੇ ਮੈਦਾਨਾਂ ਵਿਚ ਲੜਨ ਵਾਲੇ ਯੋਧੇ । ਗੁਟ ਹੋ ਗਏ ਦਿਲਾਵਰ ਖ਼ਾਂ, ਮਹਾਬਤ ਖ਼ਾਂ ਤੇ ਉਹਦੇ ਯਾਰ । ਮਹਿਫ਼ਲ ਵਿਚ ਜਾਂ ਬਰਿਆਨੀ ਦੀ ਖੂਸ਼ਬੂ ਸੀ ਜਾਂ ਮੁਰਗੇ ਤੇ ਜਾਂ ਹੁਸਨ ਦੀਆਂ ਲਪਟਾਂ ਸਨ । ਮਹਿਫਲ ਵਿਚ ਖੁਸ਼ਬੂ ਹੀ ਖੁਸ਼ਬੂ ਸੀ ।
ਭਰਿਆ, ਸ਼ਰਾਬ ਦਾ ਪਿਆਲਾ ਇਕ ਝਟਕੇ ਵਿਚ ਪੀ ਗਿਆ ਦਿਲਾਵਰ ਖ਼ਾਂ । ਨਜ਼ਦੀ ਗੁਲਨਾਰ ਦੀ ਪਿੰਡਲੀ ਤੇ ਚੁੰਢੀ ਵੱਢੀ । ਇਸ਼ਕ ਨੇ ਦਿਲਾਵਰ ਖ਼ਾਂ ਨੂੰ ਬੇਸੁਧ ਕਰ ਕਿਤਾ ।
"ਯਾਰ ! ਖੂਬਸੂਰਤ " ਬਾਰਾਂਦਰੀਆਂ ਉਨਾ ਚਿਰ ਤੱਕ ਸੁਹਣੀਆਂ ਨਹੀਂ ਲੱਗਦੀਆਂ ਜਦ ਤੱਕ ਉਨ੍ਹਾਂ ਵਿਚ ਝਾਂਜਰਾਂ ਛਣਕ ਤੇ ਕੰਗਣਾਂ ਦਾ ਖੜਾਕ ਨਾ ਹੋਵੇ । ਮੱਧਮ ਜਿਹਾ ਸਾਜ਼ ਹੋਵੇ ਚੂੜੀਆਂ ਦਾ ।" ਮਹਾਬਤ ਖ਼ਾਂ ਦੀ ਮੱਧਮ ਜਿਹੀ ਆਵਾਜ਼ ਸੀ ।
"ਉਹ ਵੀ ਹੋ ਜਾਏਗਾ ਮੇਰੇ ਯਾਰ ।
''ਤੇਰੇ ਲਾਰਿਆਂ ਨੇ ਮਹੀਨਾ ਲੰਘਾ ਦਿੱਤਾ, ਹੋਰ ਸਬਰ ਨਹੀਂ ਹੁੰਦਾ ।"
"ਹਰਮ ਵਿਚ ਕਈ ਤੋਹਫੇ ਆਏ ਤੇ ਚਲੇ ਗਏ ਪਰ ਅੱਖਾਂ ਨਹੀਂ ਭਰੀਆਂ ਦਿਲ ਨਹੀਂ ਰੀਝਿਆ । ਅਜੇ ਵੀ ਕਬੂਤਰੀਆਂ ਹਨ। ਲਹੂ ਚੋ ਪਵੇ ਜੇ ਹੱਥ ਲਾ ਦਈਏ ਪਰ ਯਾਰ ਆਨੰਦ ਨਹੀਂ ਆਇਆ । ਏਨਾ ਕੁਝ ਹੁੰਦੇ ਹੋਏ ਵੀ ਹਰਮ ਅਜੇ ਤੱਕ ਸੁੰਝਾਂ ਸੁੰਞਾ ਏ। ਵੱਢ ਵੱਢ ਖਾਂਦੀ ਏ ਸੇਜ । ਕਿਸੇ ਦੋਸ਼ੀਜ਼ਾ ਨੇ ਦਿਲ ਟੁੰਬਿਆ ਨਹੀਂ ਓਪਰੀਆਂ ਓਪਰੀਆਂ ਜਾਪਦੀਆਂ ਹਨ । ਦਿਲ ਭਿੱਜਾ ਨਹੀਂ ਤੇ ਅੱਖਾਂ ਦੀ ਤੇਹ ਨਹੀਂ ਬੁਝੀ । ਰਾਤ ਕਰਵੱਟਾਂ ਬਦਲਦਿਆਂ ਹੀ ਲੰਘ ਜਾਂਦੀ ਏ । ਯਾਰ, ਹੈਦਰਾਬਾਦ ਅੱਜ ਵੀ ਚੇਤੇ ਆਉਂਦੇ । ਮਹਾਬਤ ਖ਼ਾਂ ਦਾ ਦਿਲ ਅਜੇ ਵੀ ਡੁਸਕ ਡੁਸਕ ਪੈ ਰਿਹਾ ਸੀ ।
ਏਨੀ ਨਿਕੀ ਜਿਹੀ ਗੱਲ ਨੇ ਪ੍ਰੇਸ਼ਾਨ ਕਰ ਦਿੱਤਾ ਹਜ਼ੂਰ ਨੂੰ । ਮੈਂ ਖਾਹਿਸ਼ਾਂ ਪੂਰੀਆਂ ਕਰਾਂਗਾ ਹਜ਼ੂਰ ਦੀਆਂ । ਪਾਲਕੀਆਂ ਦੀਆਂ ਕਤਾਰਾਂ ਬਨ੍ਹ ਦਊਂ। ਡੱਲੇ ਏਥੇ ਸਜਦਾ ਕਰਕੇ ਜਾਣਗੇ ।" ਦਿਲਾਵਰ ਖ਼ਾਂ ਦੇ ਬੋਲ ਵਿਚ ਅਲਾਇਸ਼ ਸੀ ਰੋਅਬ ਦੀ।
"ਭਾਵੇਂ ਖਾਲੀ ਹੀ ਹੋਣ ਡੋਲੇ ਤੇ ਪਾਲਕੀਆਂ ।" ਮਹਾਬਤ ਖਾਂ ਨੇ ਵਿਅੰਗ ਕੱਸਿਆ।
ਹੱਸ ਪਏ ਦੋਵੇਂ ਜਣੇ ।
ਗੋਹਲ ਵਰਗੀ ਰੰਨ ਸਾਕੀ ਏ ਤੇ ਬਰਾਬ ਪੇਸ਼ ਕਰ ਰਹੀ ਏ । ਕਬੂਲ ਫਰਮਾਓ ਜਜ਼ਬਾਰ ਨੂੰ ਪੁੱਠ ਆਵੇ ਤੇ ਭੜਕਣ ਵਲਵਲੇ । ਬਰਾਬ ਚਾਹੇ ਜ਼ਕਨ 'ਚ ਪਾ ਕੇ ਪੀ ਲਓ। ਗੋਤੀ ਗੈਰੀ ਡੋਡੀ ਵਾਜਾਂ ਮਾਰ ਰਹੀ ਹੈ ।" ਏਸੇ ਬਹਾਨੇ ਝੁਕਾ ਕੇ ਅਲ੍ਹੜ ਸਾਕੀ ਦਾ ਮੂੰਹ ਜੂਠਾ ਕਰ ਦਿੱਤਾ ।
"ਬਹਾਰ, ਬਹਾਰ ਦਾ ਮੇਵਾ ਖਾ ਲੈਣਾ ਚਾਹੀਦਾ ਏ ਖ਼ਾਂ ਸਾਹਿਬ ।"
'‘ਗੱਲ ਤੇ ਬੜੀ ਮਾਅਰਕੇ ਦੀ ਏ । ਚਲੋ ਅਸੀਂ ਜੰਨਤ ਦੀ ਹਰ ਸਮਝਕੇ ਈ ਰਾਤ ਲੰਘ ਲਵਾਂਗੇ ।" ਸ਼ਰਾਬੀ ਮਹਾਬਤ ਮਾਂ ਬੁੱਬੇ ਦਿਲ ਦੀ ਹਵਾੜ ਕੱਢ ਰਿਹਾ ਸੀ।