ਸ਼ਰਾਬ ਨੇ ਜ਼ਰਾ ਹੋਰ ਰੰਗ ਚੜ੍ਹਾ ਦਿਤਾ । ਦਿਲਾਵਰ ਖ਼ਾਂ ਨੂੰ ਇਕ ਹੋਰ ਵਫ੍ਰੀ ਆਖਣ ਲੱਗਾ: “ਸਰਕਾਰ, ਮੈਂ ਸੁਣਿਆ ਏ, ਵੇਖੀ ਨਹੀਂ ਪਰ ਜਿਨ੍ਹਾਂ ਵੇਖੀ ਦੇ ਦਸ ਨਹੀਂ ਸਕਦਾ ।" ਦਬੀ ਜ਼ਬਾਨ 'ਚ ਆਖਿਆ ਦਿਲਾਵਰ ਖਾਂ ਨੇ ।
"ਕੌਣ ਏ ਉਹ ?"
"ਇਕ ਹੁਸੀਨਾ ।"
"ਉਹਦਾ ਨਾਂ ਕੀ ਏ ?"
"ਹੁਸਨ ਦੀ ਪਟਾਰੀ, ਲੱਜ਼ਤ ਦਾ ਚਸ਼ਮਾ ।"
"ਕਿਥੇ ਰਹਿੰਦੀ ਏ ?"
"ਸਰਸਾ ਤੋਂ ਸਤਲੁਜ ਦੇ ਪਾੜਾਂ ਵਿਚਕਾਰ ।"
"ਕਿਹੜੀ ਜਗ੍ਹਾ ਏ ਉਹ ।"
"ਪੰਜਾਬ ਵਿਚ ਈ ਏ ।”
"ਉਹਦਾ ਕੋਈ ਨਾਂ ਥੇਹ ਨਹੀਂ ?
“ਹੈ”
''ਤੇ ਫਿਰ ਦਸਦਾ ਕਿਉਂ ਨਹੀਂ ??
"ਦਸਦਾ ਹਾਂ, ਡਰ ਆਉਂਦਾ ਏ । ਕਿਤੇ ਗ਼ਲਤੀ ਨਾ ਹੋ ਜਾਏ ।”
'ਗਲਤੀ ਕਾਹਦੀ ? ਤੇਰੀਆਂ ਗ਼ਲਤੀਆਂ ਸਭ ਮਾਫ਼ ਕੀਤੀਆਂ ਜਾ ਸਕਦੀਆਂ
ਹਨ ।”
''ਤੇ ਫਿਰ-ਉਹ ਅਨੰਦਪੁਰ ਏ ।"
"ਅਨੰਦਪੁਰ ? ਸਿੱਖਾਂ ਦੀ ਨਗਰੀ !"
''ਹਾਂ ਸਰਕਾਰ । ਉਹ ਉਥੋਂ ਦੀ ਰਹਿਣ ਵਾਲੀ ਏ । ਲੋਕ ਆਖਦੇ ਨੇ ਕਿ ਖ਼ੁਦਾ ਨੇ ਉਹਨੂੰ ਬਣਾ ਕੇ ਉਹ ਕਲਮ ਉਸੇ ਵੇਲੇ ਤੋੜ ਦਿਤੀ ਸੀ । ਜਦ ਉਹ ਪਾਣੀ ਪੀਂਦੀ ਏ ਤੇ ਉਹਦੇ ਗਲ ਵਿਚੋਂ ਜਾਂਦੀਆਂ ਬੂੰਦਾਂ ਗਿਣੀਆਂ ਜਾ ਸਕਦੀਆਂ ਹਨ । ਜੇ ਉਹ ਆ ਜਾਏ ਤੇ ਫਿਰ ਹਰਮ ਵਿਚ ਚਿਰਾਗ਼ ਜਗਾਉਣ ਦੀ ਲੋੜ ਨਹੀਂ। ਸੇਜ ਨੂੰ ਬਦਲੇ ਹਜ਼ਰ । ਸੁਣਿਐ ਕਿ ਉਹਦੇ ਫੁੱਲਾਂ ਤੇ ਚਲਦੀ ਦੇ ਪੋਹ ਛਿਲੋ ਜਾਂਦੇ ਹਨ ।” ਦਿਲਾਵਰ ਖਾਂ ਮਜ਼ੇ ਲੈ ਰਿਹਾ ਸੀ ।
"ਤਾਂ ਤੇ ਉਹ ਇਕ ਅਜੂਬਾ ਹੋਇਆ ਦਿਲਾਵਰ ਖ਼ਾਂ ! ਮੇਰੇ ਹਰਮ ਵਿਚ ਉਨਾਂ ਚਿਰ ਤਕ ਰੌਣਕ ਹੀ ਨਹੀਂ ਆ ਸਕਦੀ ਜਦੋਂ ਤਕ ਉਹ ਨਾ ਆਵੇ ।" ਮਹਾਬਤ ਖ਼ਾਂ ਨੇ ਬੁਝੀਆਂ ਤੇ ਜੀਭ ਫੇਰੀ ।
"ਫਿਰ ਦੇਰ ਕਾਹਦੀ ਏ ?''
"ਪੈਰ ਫੂਕ ਫੂਕ ਕੇ ਧਰਨ ਵਾਲੀ ਗੱਲ ਏ । ਜਲਦੀ ਕੀਤਿਆਂ ਖੁੱਠੇ ਸੇਕੇ ਜਾਣਗੇ ।"
"ਏਨੀ ਫੌਜ ਕਾਹਦੇ ਲਈ ਏ ?" ਨਸ਼ੱਈ ਮਹਾਬਤ ਖਾਂ ਆਖਣ ਲੱਗਾ ।
"ਫੌਜ ਨਾਲ ਜਿੱਤਣਾ ਆਸਾਨ ਨਹੀਂ ਤਦਬੀਰ ਨਾਲ ਮਾਰਨਾ ਪਾਉ । ਆਰਾਮ ਨਾਲ ਹਰਮ ਜਾਓ । ਇੰਤਜ਼ਾਰ ਹੋ ਰਹੀ ਏ। ਜਲਦੀ ਹਰ ਕੰਮ ਵਿਚ ਚੰਗੀ ਨਹੀਂ ਹੁੰਦੀ ।"
ਮਹਾਬਤ ਖ਼ਾਂ ਝਮਦਾ ਭੂਮਦਾ ਹਰਮ ਤਬਲੇ ਤੇ ਸਾਰੰਗੀ ਵਾਲੇ ਉਂਗਲੀਆਂ ਦੇ ਵੱਲ ਚਲਾ ਗਿਆ । ਮਹਿਫਲ ਬਰਖ਼ਾਸਤ ਹੋ ਗਈ । ਕੜਾਕੇ ਕੱਢ ਰਹੇ ਸਨ ।
ਰਾਤ ਦੇ ਦੋ ਪਹਿਰ ਲੰਘ ਚੁੱਕੇ ਸਨ ।