੩
ਸਰਹਿੰਦ
ਮਕਬਤੋਂ ਸਰਹਿੰਦ ਦਾ ਮੂੰਹ-ਮੱਥਾ ਹਨ । ਉਨ੍ਹੀਂ ਦਿਨੀਂ ਸਰਹਿੰਦ ਵਿਚ ਨਵਾਬਾਂ ਦੇ ਓਠੇ ਖੂਬਸੂਰਤ ਮਹਿਲ ਨਹੀਂ ਸਨ, ਜਿੰਨੇ ਮਕਬਰੇ ਹਸੀਨ ਸਨ । ਨਵਾਬਾਂ ਨੇ ਮੋਤੀਆਂ ਜੜੀਆਂ ਕੰਧਾਂ ਤੇ ਅੱਖਾਂ ਮਲਕੇ ਕਦੇ ਵੇਖੀਆਂ ਨਹੀਂ ਸੀ ਪਰ ਮਕਬਰਿਆਂ ਦੀਆਂ ਕੰਧਾਂ ਹੀਰੇ, ਮੋਤੀ ਤੇ ਛੀਰੋਜ਼ਿਆਂ ਨਾਲ ਜੜੀਆਂ ਹੋਈਆਂ ਸਨ । ਚੜ੍ਹਾਵੇ ਸਨ ਬੇਗਮਾਂ ਤੇ ਸ਼ਹਿਜ਼ਾਦੀਆਂ ਦੇ ਜਿਸ ਨੇ ਬਾਦਬਾਹ ਬਣਨਾ ਏ ਮਕਬਰੇ ਦੇ ਤਾਬੂਤ ਨੂੰ ਹੀਰਿਆਂ ਨਾਲ ਜੜਾ ਦੇਵੇ । ਕਿਸੇ ਦੇ ਘਰ ਪੁੱਤ ਨਹੀਂ ਹੁੰਦਾ ਤਾਂ ਉਸ ਮਕਬਰੇ ਦੀ ਕੰਧ ਸ਼ੀਸ਼ਿਆਂ ਵਾਲੀ ਕਰ ਦਿੱਤੀ । ਕਿਸੇ ਬੇਗਮ ਦਾ ਖਸਮ ਰੂਸ ਗਿਆ ਜਾਂ ਉਹਦੀ ਗੱਲ ਨਹੀਂ ਸੁਣਦਾ ਤੇ ਉਸ ਮਕਬਰੇ ਦੀਆਂ ਦਲੀਜਾਂ ਸੰਗਮਰਮਰ ਨਾਲ ਮੜ੍ਹਾ ਦਿਤੀਆਂ ਤੇ ਛੱਤ ਜੜਾਊ ਨੀਲਮ ਦੀ । ਸਰਹਿੰਦ ਵਿਚ ਇਕ ਮਕਬਰਾ ਹੋਵੇ ਤੇ ਗੱਲ ਵੀ ਕਰੀਏ, ਏਥੇ ਤੇ ਗਿਣਤੀ ਹੀ ਨਹੀਂ । ਮਹਿਲਾਂ ਨਾਲੋਂ ਮਕਬਰਿਆਂ ਦੀ ਗਿਣਤੀ ਵਧੇਰੇ ਸੀ। ਪੰਜਾਬ ਦਾ ਮੱਕਾ ਮਦੀਠਾ ਆਖਦੇ ਸਨ ਸਰਹਿੰਦ ਨੂੰ ਮੁਸਲਮਾਨ ।
ਵਜ਼ੀਰ ਖਾਂ ਸੂਬੇਦਾਰ ਸੀ ਸਰਹਿੰਦ ਦਾ । ਲਾਹੌਰ ਤੋਂ ਬਾਅਦ ਸਰਹਿੰਦ ਦਾ ਈ ਨੰਬਰ ਆਉਂਦਾ ਏ। ਦਿੱਲੀ ਦਰਬਾਰ ਵਿਚ ਜੋ ਪੁਛ ਗਿਛ ਸੀ ਤਾਂ ਉਹ ਸਨ ਸਰਹਿੰਦ ਦੇ ਨਵਾਬ ਜਾਂ ਲਾਹੌਰ ਦੇ । ਬਾਕੀ ਤੇ ਕਦੀ ਕਦਾਈਂ ਦੇ ਪ੍ਰਾਹੁਣੇ ਸਨ । ਜਦੋਂ ਆ ਗਏ, ਦਿੱਲੀ ਵਾਲਿਆਂ ਨੂੰ ਚੇਤਾ ਆ ਗਿਆ। ਮਿਲਦੇ ਤੇ ਨਾਂ ਪੁਛਣਾ ਪੈਂਦਾ । ਗੁਆਂਢੀ ਨੂੰ ਤਾਂ ਏਸੇ ਲਈ ਸਰ੍ਹਾਣੇ ਦੀ ਡਾਂਗ ਆਖਦੇ ਹਨ ! ਹਰਜ-ਮਰਜ਼ ਲਈ ਗੁਆਂਢੀ ਤਾਬਿਆਦਾਰ । ਦੂਰ ਵਾਲਾ ਤੇ ਜਦੋਂ ਆਉ ਵੇਖੀ ਜਾਉ । ਅਸਲ ਵਿਚ ਗੁਆਂਢੀ ਮਾਂ ਪਿਓ ਜਾਏ ਹੁੰਦੇ ਹਨ । ਸਿਆਣੇ ਆਖਦੇ ਨੇ ਕੁੜਮ ਕੁਪਤਾ ਹੋਵੇ ਪਰ ਗੁਆਂਢ ਕੁਪੱਤਾ ਨਾ ਹੋਵੇ । ਵਜ਼ੀਰ ਖ਼ਾਂ ਦੀ ਦਿੱਲੀ ਵਿਚ ਚੰਗੀ ਸੁਰ ਬਣੀ ਹੋਈ ਸੀ । ਕਿੱਲੇ ਤੇ ਆਕੜਦਾ ਸੀ ਵਜ਼ੀਰ ਖ਼ਾਂ । ਏਸੇ ਲਈ ਮਨ-ਮਾਨੀਆਂ ਕਰ ਲਿਆ ਕਰਦਾ ਸੀ ।
ਸ਼ਹਿਰ ਆਖ ਸਕਦੇ ਓ ਸਰਹਿੰਦ ਨੂੰ ਤੁਸੀਂ । ਭਾਵੇਂ ਪੁਰਾਣਿਆਂ ਖੋਲਿਆਂ ਤੇ ਉਸਰਿਆ ਨਗਰ ਪਰ ਹੈ ਸੀ ਬਹੁਤ ਪੁਰਾਣਾ । ਕਈ ਤਾਂ ਉਹਨੂੰ ਹਿੰਦੂ - ਰਾਜ ਦਾ ਕੇਂਦਰ ਆਖਦੇ ਹਨ।