ਦਿਨ ਢਲਣਾ ਸ਼ੁਰੂ ਹੋ ਗਿਆ । ਭਾਵੇਂ ਵਜ਼ੀਰ ਖਾਂ ਨੂੰ ਕੋਈ ਭੈ ਨਹੀਂ ਸੀ ਤੇ ਨਾ ਹੀ ਉਹ ਇਹ ਸਮਝਦਾ ਈ ਸੀ ਕਿ ਸਿੱਖ ਲੱਤਾਂ ਬਾਹਵਾਂ ਭਨਾਦਿਆਂ ਤੋਂ ਬਗੈਰ ਨਿਕਲ ਜਾਣਗੇ ਪਰ ਅੰਦਰਾ ਇਹ ਡਰ ਜ਼ਰੂਰ ਸੀ ਸ਼ਾਇਦ ਗੁਰੂ ਕਰਨੀ ਵਾਲਾ ਏ। ਰਾਤ ਨੂੰ ਕੋਈ ਦੇਵੇ । ਫੌਜ ਵਿਚ ਝਾਂਜ ਪੈ ਜਾਏ । ਦੇਂਚ ਜਰਨੈਲਾਂ ਦੀ ਮੌਤ ਸੀ । ਕੋਣ ਜਾਣ ਬੁੱਝ ਕੇ ਮੌਤ ਨੂੰ ਜੱਫੀ ਪਾ ਲਵੇ । ਏਥੇ ਤਾ ਕੋਈ ਕੱਫਨ ਪਾਉਣ ਵਾਲਾ ਵੀ ਨਹੀਂ ਸੀ ।
“ਸੂਰਜ ਡੁੱਬਣ ਤੋਂ ਪਹਿਲਾਂ ਹਵੇਲੀ ਤੇ ਕਬਜ਼ਾ ਕਰਨਾ ਬਹੁਤ ਜ਼ਰੂਰੀ ਏ । ਹਵੇਲੀ ਦਾ ਫਾਟਕ ਤੋੜ ਦਿਓ ਤੇ ਮਿੱਥ ਕੱਢ ਦਿਓ ਸਿੰਘਾਂ ਦੀ ।" ਹੁਕਮ ਸੀ ਵਜ਼ੀਰ ਖ਼ਾਂ ਦਾ ।
ਫੌਜ ਅਗੇ ਵਧੀ।
ਭਾਈ ਹਿੰਮਤ ਸਿੰਘ ਉਠਿਆ ਪੰਜਾਂ ਪਿਆਰਿਆਂ ਦਾ ਸਾਥੀ। ਉਹਦੇ ਨਾਲ ਚਾਰ ਸਿੰਘ ਹੋਰ ਖੜੇ ਹੋ ਗਏ । ਸਿਰ ਨਿਵਾਇਆ ਤੇ ਅਰਜ਼ ਕੀਤੀ :-
"ਸੱਚੇ ਪਾਤਸ਼ਾਹ ! ਆਪ ਫੁਰਮਾਇਆ ਕਰਦੇ ਸੋਂ ਕਿ ਦੁਸ਼ਮਣ ਨੂੰ ਜਿਉਂਦਿਆਂ ਕਦੀ ਆਪਣੇ ਘਰ ਵਿਚ ਪੈਰ ਰੱਖਣ ਨਹੀਂ ਦੇਣਾ ਚਾਹੀਦਾ । ਦੁਸ਼ਮਣ ਤੇ ਹੁਣ ਸਿਰ ਤੇ ਚੜ੍ਹ ਆਇਐ। ਕੱਚੀ ਹਵੇਲੀ ਹੁਣ ਪੰਥ ਦਾ ਘਰ ਏ । ਮੁਗਲ ਪਲੀਤ ਨਾ ਕਰ ਦੇਵੇ ਇਹ ਹਵੇਲੀ । ਆਗਿਆ ਬਖਸ਼ੋ ਤਾਂ ਅਸੀਂ ਹਵੇਲੀਓ ਬਾਹਰ ਜਾ ਕੇ ਦੁਸ਼ਮਣ ਦਾ ਮੁਕਾਬਲਾ ਕਰੀਏ ।
ਸਤਿਗੁਰ ਸਚੇ ਨੇ ਹੱਥ ਚੁਕਿਆ ਤੇ ਅਸੀਸ ਦਿੱਤੀ "ਤੁਸੀਂ ਪੰਜ ਨਹੀਂ, ਪੰਜ ਲੱਖ ਓ। ਮੈਂ ਖਲਕਤ ਨਾਲ ਵਾਅਦਾ ਕੀਤਾ ਸੀ ਕਿ ਸਵਾ ਸਵਾ ਲੱਖ ਨਾਲ ਲੜਨ ਵਾਲੇ ਕਲੇ ਕਲੇ ਸੂਰਮੇ ਪੈਦਾ ਕਰਾਂਗਾ । ਜਾਓ ! ਸਾਡਾ ਬਚਨ ਪੂਰਾ ਕਰੋ । ਅਜ ਤੋਂ ਸਾਡਾ ਹਰ ਇਕ ਤਿਆਰ ਬਰ-ਤਿਆਰ ਸਿੰਘ ਸਵਾ ਲੱਖ ਅਖਵਾਏਗਾ । ਆਪਣੇ ਧਰਮ, ਆਪਣੇ ਘਰ, ਆਪਣੇ ਵਤਨ ਦੀ ਰਾਖੀ ਕਰਨਾ ਹਰ ਜਿਉਂਦੀ ਕੰਮ ਦਾ ਫਰਜ਼ ਏ। ਜੋ ਇਹ ਫਰਜ਼ ਨਿਭਾਉਂਦਾ ਸ਼ਹੀਦ ਹੋ ਜਾਵੇ ਤਾਂ ਉਹ ਅਕਾਲ ਪੁਰਖ ਦੇ ਦਰ ਪ੍ਰਵਾਨ ਹੋਵੇਗਾ ।"
ਬਸ ਫਿਰ ਕੀ ਸੀ, ਅੱਗ ਦੀ ਚੰਗਿਆੜੀ ਭੰਬੂਕਾ ਬਣ ਗਈ । ਬੋਅਲੇ ਨੇ ਜੁਆਲਾ ਦਾ ਰੂਪ ਧਾਰ ਲਿਆ । ਛਾਲਾਂ ਮਾਰਦੇ ਨਿਕਲ ਗਏ ਹਵੇਲੀਉਂ। ਟਕਰ ਲੱਗੀ । ਤਲਵਾਰਾਂ ਭਿੜੀਆਂ । ਸਿਰ ਉਡੋ, ਬਾਹਵਾਂ ਲੱਥੀਆਂ, ਖੂਨ ਵਗਿਆ, ਫੁਆਰੇ ਛੁਟੇ। ਆਹੂ ਲਾਹ ਦਿਤੇ ਪੰਜਾਂ ਸਿੰਘਾਂ ਨੇ: ਬੇ ਸ਼ੁਮਾਰ ਫੌਜਾਂ ਦੇ । ਚੰਗੇ ਡਟ ਕੇ ਲੜੇ । ਆਖਰ ਸ਼ਹੀਦ ਹੋ ਗਏ ।
ਦੁਸ਼ਮਣ ਅਗੇ ਵਧਿਆ ।
ਛੇ ਸਿੰਘਾਂ ਦਾ ਇਕ ਹੋਰ ਜੱਥਾ ਚਰਨੀਂ ਹੱਥ ਲਾ ਕੇ ਨਿਕਲਿਆ ਮੌਤ ਦੀ ਨਗਰੀ ਵਿਚ। ਆਪਣੀ ਵਿਤ ਤੋਂ ਜ਼ਿਆਦਾ ਉਹਨਾਂ ਮੁਗਲ ਮਾਰੇ । ਜੀਅ-ਤਰ ਜੁੱਧ ਕੀਤਾ। ਚਾਅ ਲਾਹ ਲਏ ਸਾਰੀ ਜ਼ਿੰਦਗੀ ਦੇ । ਜੀਵਨ ਨੂੰ ਕੁੰਦਨ ਬਣਾਉਣ ਲਈ ਦੁਸ਼ਮਣ ਦੇ ਦਰਾਂ ਵਿਚ ਲੜਦੇ ਸ਼ਹੀਦ ਹੋ ਗਏ।
ਵਾਰੀ ਤੀਜੇ ਜਥੇ ਦੀ ਸੀ। ਉਹ ਅਗੇ ਹੀ ਤਿਆਰ-ਬਰ-ਤਿਆਰ ਖੜਾ ਸੀ। ਫੌਜਾਂ ਦੇ ਦਲਾਂ ਵਿਚ ਜੈਕਾਰੇ ਮਾਰਦਾ ਜਾ ਧਸਿਆ। ਤਲਵਾਰ ਦੀ ਪਾਣ ਪਰਖ ਕੇ ਵੇਖ ਲਈ