ਉਨ੍ਹਾਂ ਬਹਾਦਰਾਂ । ਕਿਸੇ ਨੇ ਕੰਡ ਤੇ ਫਟ ਨਾ ਖਾਧਾ। ਛਾਤੀ ਤੇ ਵਾਰ ਸਹਿ ਕੇ ਗੁਰਪੁਰੀ ਨੂੰ ਸਿਧਾਰ ਗਏ।
ਹੁਣ ਹੱਥ ਪੈਣ ਲੱਗਾ ਕਲੇਜੇ ਨੂੰ । ਸਾਹਿਬਜ਼ਾਦਾ ਅਜੀਤ ਸਿੰਘ ਨੇ ਅੱਠ ਸਾਥੀ ਨਾਲ ਲੈ ਕੇ ਜਾ ਸਿਰ ਨਿਵਾਦਿਆ । ਮੌਤ ਨੂੰ ਜਾ ਆਵਾਜ਼ ਮਾਰੀ । ਉਸ ਸਮੇਂ ਸਹਿਬਜ਼ਾਦਾ ੧੭ ਸਾਲ ੧੦ ਮਹੀਨੇ ਤੇ ੧੫ ਦਿਨ ਦਾ ਸੀ । ਅਸਮਾਨ ਕੰਬ ਜਾਂਦੇ। ਜ਼ਮੀਨ ਡੋਲ ਪੈਂਦੀ ਜਦ ਪੁੱਤਰ ਪਿਓ ਦੇ ਸਾਹਮਣੇ ਮੌਤ ਨੂੰ ਜੱਫੀ ਪਾ ਜਾਏ । ਤੇ ਇਹ ਪਿਓ ਨੂੰ ਪਤਾ ਹੋਵੇ ਕਿ ਮੌਤ ਨੇ ਇਹਨੂੰ ਰੱਬ ਸੁਟਣਾ ਏ । ਕਿਸੇ ਪਿਓ ਦਾ ਜਿਗਰਾ ਨਹੀਂ ਪੈਂਦਾ । ਹਜ਼ਰਤ ਇਸਮਾਈਲ ਡੋਲ ਗਿਆ । ਦਰੋਣਾਚਾਰੀਆ ਨੂੰ ਕੰਬਣੀ ਛਿੜ ਗਈ। ਅਵਤਾਰ ਤੇ ਪੈਗੰਬਰ ਡੋਲ ਗਏ ਪਰ ਧੰਨ ਏ ਗੁਰੂ ਗੋਬਿੰਦ ਸਿੰਘ, ਜਿੰਨੇ ਪੁੱਤ ਦਾ ਮੱਥਾ ਚੁੰਮਿਆ ਤੇ ਪੂਰੇ ਜੋਥਨ 'ਚ ਆਖਿਆ, "ਜਾਓ । ਮੇਰੇ ਅਜੀਤ ਸਿੰਘ, ਮੌਤ ਅਵਾਜ਼ਾਂ ਮਾਰ ਰਹੀ ਏ। ਭੁੱਖ ਲੱਗੀ ਹੋਈ ਏ । ਕੂਲਾ ਕੂਲਾ ਮਾਸ ਖਾਣਾ ਚਾਹੁੰਦੀ ਏ । ਜ਼ਰਾ ਜਲਾਲ ਤੇ ਵਿਖਾ ਤਲਵਾਰ ਦਾ । ਮੈਂ ਮੌਤ ਨਾਲ ਤੇਰੀ ਕੁਸ਼ਤੀ ਵੇਖਣਾ ਚਾਹੁੰਦਾ ਹਾਂ । ਮੇਰਾ ਵਾਕ ਯਾਦ ਰੱਖਣਾ।
ਜਬ ਆਵ ਕੀ ਅਉਧ ਨਿਦਾਨ ਬਨੈ,.
ਅਤਿ ਹੀ ਰਣ ਮੈਂ' ਤਬ ਜੂਝ ਮਰੋਂ ।”
ਫਤਹਿ ਬੁਲਾਈ ਤੇ ਹਵੇਲੀ ਦੇ ਦਰਵਾਜ਼ੇ ਮੁਹਰੇ ਆਇਆ। ਪੱਗ ਤੇ ਸੁਨਹਿਰੀ ਚੱਕਰ, ਸਿਰ ਤੇ ਹੀਰਿਆਂ ਜੜੀ ਕਲਗੀ । ਬਸਤਰ ਸਸ਼ੋਭਤ ਸਰੀਰ ਸਡੋਲ, ਮਨਮੋਹਣਾ ਰੂਪ । ਗੋਲੀ ਵਰਗਾ ਜੁਆਨ, ਭੁਖ ਲਬਦੀ । ਜੈਕਾਰੇ ਗਜਾਏ। ਢੇਰਾਂ ਨੇ ਦਾਹੜਾਂ ਮਾਰੀਆਂ ਤੇ ਜਾ ਪਏ ਟਿੱਡੀ ਦਲ ਉਤੇ । ਫੌਜ ਨੱਸ ਉਠੀ । ਨੋਜ਼ਿਆਂ ਨੇ ਵਿੰਨ੍ਹ, ਤਲਵਾਰਾਂ ਨੇ ਟੁੱਟ ਕੀਤੇ, ਨੱਸੀ ਫੌਜ ਦਾ ਅਗੋਂ ਬਥਾੜ ਭੱਜਾ ਤੇ ਫਿਰ ਮੁੜੀ ਪਿਛਾਂਹ ਫੌਜ। ਜੰਮ ਕੇ ਲੜਿਆ ਸਾਹਿਬਜ਼ਾਦਾ ਤੇ ਬਾਕੀ ਸਾਥੀ ।
ਆਵਾਜ਼ ਆਈ "ਇਹ ਗੁਰੂ ਦਾ ਵੱਡਾ ਪੁੱਤ ਏ। ਫੜ ਲਓ. ਜੀਊਂਦੇ ਨੂੰ । ਜਿਹੜਾ ਫੜੇਗਾ ਜਾਗੀਰ ਮਿਲੇਗੀ ।" ਉੱਚੀ ਆਵਾਜ਼ ਵਿਚ ਆਖਿਆ ਵਜ਼ੀਰ ਖ਼ਾਂ ਨੇ ।
ਚੁਫੇਰਿਉਂ ਵੈਰੀ ਨੇ ਘੇਰਾ ਘੱਤ ਲਿਆ । ਟੁੱਟ ਪਏ। ਲਾਸ਼ਾਂ ਦੇ ਢੇਰ ਲੱਗ ਗਏ । ਕਈ ਭੱਜੇ ਕਈ ਨੱਸੇ, ਕਈਆਂ ਬਾਹਵਾਂ ਵਢਾਈਆਂ ਤੇ ਕਈਆਂ ਫੱਟ ਖਾਧੇ ਪਰ ਅਜੇ ਵੀ ਕਈ ਸਿਰ ਚੁਕੀ ਫਿਰਦੇ ਸਨ ਨੂੰਹੇਂ ।
ਤੀਰ ਮੁਕ ਗਏ । ਗੋਲੀਆਂ ਖਤਮ ਹੋ ਗਈਆਂ। ਤਲਵਾਰਾਂ ਦੀ ਵਾਰੀ ਆਈ। ਭੇੜ ਜੁਆਨਾਂ ਦਾ ਸੀ । ਜੀਅ ਭਰਕੇ ਭਿੜੇ । ਜ਼ਖਮ ਖਾਧੇ ਤੇ ਪੱਛੀ ਵਾਂਗ ਵਿਨ੍ਹਿਆ ਗਿਆ ਸਰੀਰ । ਅੱਠੇ ਦੇ ਅੱਠੇ ਸ਼ਹੀਦ ਹੋ ਗਏ ਅੱਖਾਂ ਸਾਹਮਣੇ ਗੁਰਾਂ ਦੇ ।
"ਮੈਂ ਧਨਵਾਦੀ ਹਾਂ ਉਸ ਅਕਾਲ ਪੁਰਖ ਦਾ, ਜਿਨ੍ਹੇ ਆਪਣੀ ਅਮਾਨਤ ਸਾਂਭ ਲਈ ਏ । ਮੇਰੇ ਪੁੱਤ ਨੇ ਪਿੱਠ ਤੇ ਜ਼ਖਮ ਨਹੀਂ ਖਾਧਾ। ਅਜ ਮੇਰਾ ਜਨਮ ਸਫਲ ਹੋਇਆ ਏ ।"
ਵਜ਼ੀਰ ਖ਼ਾਂ ਦੀ ਆਵਾਜ਼ ਆਈ । ਹੁਣ ਬੀ ਵੇਖਦੇ ਓ; ਸਾਹਿਬਜ਼ਾਦਾ ਮਰ ਗਿਆ ਏ । ਗੁਰੂ ਨਾਲ ਚਾਰ ਪੰਜ ਸਿੰਘ ਹੋਰ ਹੋਣੇ ਨੇ । ਧੱਕੇ ਮਾਰ ਕੇ ਫਾਟਕ ਤੋੜ