ਦਿਓ ਹਵੇਲੀ ਢਾਹ ਦਿਓ, ਰੋੜੇ ਚੁਣ ਲਓ। ਸੂਰਜ ਡੁਬਣ ਤੋਂ ਪਹਿਲਾਂ ਗੁਰੂ ਨੂੰ ਅੰਦ ਕਰ ਲਓ।
"ਯਾ ਅਲੀ ! ਅੱਲਾ-ਹੂ-ਅਕਬਰ !" ਜਿੱਤ ਦੇ ਚਾਹਵਾਨ ਨਾਹਰੇ ਮਾਰਦੇ ਹਵੇਲੀ ਵਲ ਵਧੇ ।
ਹੁਣ ਵਾਰੀ ਸੀ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਦੀ। ਗੁਰਾਂ ਨੇ ਜਦ ਧਿਆਨ ਮਾਰਿਆ ਤਾਂ ਸਾਹਿਬਜ਼ਾਦੇ ਦਾ ਸਿਰ ਝੁਕਿਆ ਹੋਇਆ ਵੇਖਿਆ। ਚੌਦਾਂ ਸਾਲ ਅੱਠ ਮਹੀਨੇ ਤੇ ਸਤਾਰਾਂ ਦਿਨਾਂ ਦਾ ਬੱਚਾ ਆਗਿਆ ਦੀ ਇੰਤਜ਼ਾਰ ਵਿਚ ਸੀ । ਇਕ ਪੁੱਤ ਸ਼ਹੀਦ ਹੋ ਗਿਆ ਤੇ ਦੂਜਾ ਸ਼ਹੀਦੀ ਦਾ ਸਿਹਰਾ ਬੰਨ੍ਹ ਕੇ ਜਾ ਰਿਹਾ ਏ ਮੌਤ ਵਿਆਹੁਣ । ਧੰਨ ਜਿਗਰਾ ਪਿਓ ਦਾ ਜਿਹੜਾ ਖਿੜੇ ਮੱਥੇ ਹੱਸ ਬੋਲੇ । "ਸਾਹਿਬਜ਼ਾਦੇ ! ਤੂੰ ਵੀ ਜਾਣਾ ਏਂ ? ਡਰ ਨਹੀਓਂ ਲਗਦਾ ? ਅਜੇ ਤਾਂ ਤੇੜੀਆਂ ਦੁੱਧ ਦੀਆਂ ਦੰਦੀਆਂ ਨਹੀਂ ਪੱਕੀਆਂ ।"
ਸਾਹਿਬਜ਼ਾਦੇ ਨੇ ਅਰਜ਼ ਕੀਤੀ :
"ਮੁਖ ਤੇ ਹਰਿ ਚਿੱਤ ਮੈ ਜੁਧ ਬਿਚਾਰੈ ।"
"ਜਬ ਆਵ ਕੀ ਅਉਧ ਨਿਦਾਨ ਬਨੈ,
ਅਤਿ ਹੀ ਰਣ ਮੈਂ ਤਬ ਜੂਝ ਮਰੋਂ ।"
"ਮੇਰਾ ਵੀਰ ਮੈਨੂੰ ਵਾਜਾਂ ਮਾਰ ਰਿਹਾ ਏ । ਦੁਧ ਦਾ ਛੰਨਾ ਲਈ ਖੜਾ ਏ । ਧਰਮ ਤੇ ਵਤਨ ਦੀ ਹਿਫਾਜ਼ਤ ਲਈ ਮੈਂ ਸੂਰਮਿਆਂ ਵਾਂਗ ਜੂਝ ਕੇ ਸ਼ਹੀਦ ਹੋ ਜਾਵਾਂ । ਮਹਾਰਾਜ ਅਜ ਵੇਖੋ ਤੇ ਸਹੀ ਕਿ ਮੈਨੂੰ ਤਲਵਾਰ ਚਲਾਉਣੀ ਵੀ ਆਉਂਦੀ ਹੈ ਕਿ ਨਹੀਂ? ਮੇਰੀ ਤਲਵਾਰ ਮੇਰੇ ਵੀਰ ਨਾਲੋਂ ਜ਼ਿਆਦਾ ਚਮਕਦੀ ਵੇਖੋਗੇ ।"
ਜੈਕਾਰਾ ਗਜਾਇਆ ਸਾਥੀਆਂ । ਪਿਓ ਨੇ ਮੱਥਾ ਚੁੰਮ ਲਿਆ ਤੇ ਆਖਿਆ, "ਜੁਝਾਰ ਸਿੰਘ ਤੂੰ, ਸਿੱਖੀ ਨੂੰ ਉਹ ਕੁਝ ਦੇਣ ਆਇਆ ਏਂ ਜੋ ਕਿਸੇ ਕੰਮ ਦੇ ਉਸਾਰੂ ਵੀ ਨਹੀਂ ਦੇ ਸਕਦੇ । ਜੇ ਮੈਂ ਅਵਾਜ਼ ਮਾਰ ਕੇ ਬੁਲਾਉਂਦਾ ਤਾਂ ਫਿਰ ਇਹ ਸ਼ਾਨ ਨਾ ਹੁੰਦੀ। ਜਦੋਂ ਤੇਰੀ ਕੌਮ ਤੇ ਕਦੀ ਵੀ ਕੋਈ ਮੁਸੀਬਤ ਆਵੇਗੀ, ਹਜ਼ਾਰਾਂ ਜੁਝਾਰ ਬਿਨਾਂ ਬੁਲਾਇਆਂ ਕੁਰਬਾਨੀ ਵਾਸਤੇ ਹਾਜ਼ਰ ਖੜੇ ਹੋਣਗੇ । ਪਿਠ ਨਾ ਲਗੇ । ਫੜਿਆ ਨਾ ਜਾਵੀਂ। ਤੂੰ ਹਰਿ ਗੋਬਿੰਦ ਦਾ ਪੜ-ਪੋਤਰਾ ਏਂ ਤੇ ਗੁਰੂ ਤੇਗ ਬਹਾਦਰ ਦਾ ਪੋਤਰਾ ਏ। ਅਜੀਤ ਦਾ ਭਰਾ ਏਂ। ਮਰਿਆਦਾ ਦੀ ਇਕ-ਅੱਧ ਹੋਰ ਪੌੜੀ ਚੜ੍ਹ । ਮੈਂ ਅਜ ਆਪਣਾ ਆਪ ਵੇਖਣਾ ਚਾਹੁੰਦਾ ਹਾਂ । ਮੈਂ ਅਜ ਆਪਣੇ ਲਹੂ ਦਾ ਸੁਆਦ ਮਾਨਣਾ ਏ । ਪਰਖ ਕੇ ਵੇਖਣਾ ਏ ਲਹੂ। ਕੱਸ ਲਾ ਕੇ ਵੇਖਣੀ ਏ ਕਸਵੱਟੀ ਉਤੇ । ਲਾਸ਼ਾਂ ਦੇ ਢੇਰ ਉਤੇ ਕੰਮ ਦਾ ਝੰਡਾ ਗੱਡਣਾ ਸੇ । ਕੰਮ ਦਾ ਮਹਿਲ ਉਸਾਰਨਾ ਏ। ਕੰਮ ਦਾ ਸਿਰ ਉਚਾ ਕਰਨਾ ਏ ਸਾਰੇ ਜਹਾਨ ਵਿਚ । ਮੈਂ ਦੱਸਣਾ ਏ ਕਿ ਕਿਸ ਤਰ੍ਹਾਂ ਹੱਸ ਹੱਸ ਕੇ ਮੇਰੀ ਕੰਮ ਦੇ ਲਾੜੇ ਈਸਾ ਵਾਂਗੂੰ ਸੂਲੀ ਚੜ੍ਹ ਜਾਂਦੇ ਹਨ। ਮੌਤ ਤਾਂ ਖੇਡ ਦੇ ਮੇਰੇ ਸਿੰਘਾਂ ਲਈ ਚਮਕੌਰ ਦੀ ਗੜ੍ਹੀ ਸੰਗੇ-ਮੀਲ ਦੇ । ਇਕ ਮਰਕਜ਼ ਕੰਮ ਦਾ। ਚਾਨਣ ਮੁਨਾਰਾ ਏ । ਹੁਣ ਮੇਰੀ ਕੰਮ ਕਦੇ ਨਹੀਂ ਮਰ ਸਕਦੀ ।"
ਸੋਹਲ ਸਰੀਰ ਮਲੂਕ ਜਿਹਾ, ਚੰਨ ਦਾ ਟੁਕੜਾ, ਨਿਕੀ ਜਿਹੀ ਕਲਗੀ, ਛੋਟੀ