ਜਿਹੀ ਉਮਰ । ਅਜੇ ਮੱਜ ਵਟਣੀ ਵੀ ਨਹੀਂ ਸੀ ਸ਼ੁਰੂ ਹੋਈ । ਜਿਗਰ ਦਾ ਟੁਕੜਾ ਤਲਵਾਰਾਂ ਬਾਦ ਖੇਡਣ ਚਲਿਆ ਏ । ਵਾਜ ਨਾਰ ਲਈ ਉਸ ਤੁਰੀ ਜਾਂਦੀ ਮੌਤ ਨੂੰ ।
ਸੱਥਰ ਵਿਛਾ ਦਿਤੇ ਨਿਕੀ ਜਿਹੀ ਜਿੰਦ ਨੇ ਹਵੇਲੀ 'ਚੋਂ ਨਿਕਲਦਿਆਂ ਈ । ਬਰਛਿਆਂ ਵੀ ਬਾਲ ਝੱਲਣੀ ਬੜੀ ਮੁਸ਼ਕਲ ਦੇ । ਛਾਂਗੀ ਫੌਜ ਵਜ਼ੀਰ ਖਾਂ ਦੀ । ਲੜਦਾ ਵਲਾਂ ਦੇ ਵਿਚ ਜਾ ਫਸਿਆ ।
"ਧੰਨ ਏਂ ਤੂੰ ਗੁਰੂ ਤੇ ਧੰਨ ਤੇਰਾ ਪੁੱਤ ! ਧੰਨ ਹਨ ਤੇਰੇ ਸਿੰਘ ! ਕਰਬਿਲਾ ਦਾ ਵਾਰਿਆ ਸੁਣਿਆ ਈ ਸੀ, ਅਜ ਅੱਖੀਂ ਵੇਖ ਲਿਆ ਏ । ਅਸੀਂ ਨਹੀਂ ਜਿੱਤ ਸਕਦੇ ਇਸ ਕੌਮ ਨੂੰ ਮੁੜ ਕਰਬਿਲਾ ਪੰਜਾਬ ਵਿਚ ਪੈਦਾ ਕਰ ਦਿਤੀ ਏ। ਸਲਾਮ ਏ ਤੇਰੇ ਸਬਰ ਨੂੰ । ਸਲਾਮ ਏ ਤੇਰੇ ਖਿਆਲ ਨੂੰ । ਤੂੰ ਸਹੀ ਉਸਾਰੂ ਏ ਕੌਮ ਦਾ। ਤੂੰ ਪੈਗੰਬਰ ਏਂ, ਤੂੰ ਵਲੀ ਏਂ, ਤੂੰ ਖ਼ੁਦਾ ਦਾ ਭੇਜਿਆ ਨਬੀ ਏਂ ।" ਵਜ਼ੀਰ ਖ਼ਾਂ ਦੇ ਮੂੰਹ ਵਿਚੋਂ ਬਦੋ ਬਦੀ ਨਿਕਲ ਰਿਹਾ ਸੀ ।
ਅੱਖਾਂ ਸਾਹਮਣੇ ਛੋਟਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ । ਸੂਰਜ ਡੁੱਬਾ ਤੇ ਰਾਤ ਨੇ ਹਨੇਰੇ ਦੀ ਚਾਦਰ ਵਿਛਾ ਦਿਤੀ । ਗ਼ਮ ਸਾਰੇ ਈ ਨਾਲ ਲਪੇਟ ਕੇ ਲੈ ਗਈ ਰਾਤ ਦੀ ਸਿਆਹੀ ।
ਥੱਕ ਟੁੱਟ ਕੇ ਬਹਿ ਗਈ । ਮੁਗਲ ਫੌਜ । ਵਜ਼ੀਰ ਖਾਂ ਵੀ ਸਿਰ ਸੁੱਟ ਕੇ ਦਲੀਲੀ ਪੈ ਗਿਆ । ਗੜ੍ਹੀ ਵਿਚ ਮਿਸ਼ਾਲਾਂ ਜਗ ਪਈਆਂ। ਅਜੇ ਅੰਦਾਜ਼ਾ ਨਹੀਂ ਸੀ ਲੱਗ ਸਕਿਆ ਕਿ ਗੜ੍ਹੀ ਵਿਚ ਕਿੰਨੇ ਕੁ ਸਿੱਖ ਹਨ । ਵਜ਼ੀਰ ਖਾਂ ਸੂਲਾਂ ਦੀ ਮੰਜੀ ਤੇ ਬੈਠਾ ਹੋਇਆ ਸੀ । ਵਿਚੋਂ ਪੈਰ ਚੁੰਮਣ ਨੂੰ ਜੀਅ ਕਰਦਾ ਸੀ ਉਹਦਾ ਗੁਰੂ ਦੇ । ਪਰ ਲੋਕ-ਲਾਜ ਦਾ ਬੱਧਾ ਨੌਬਤਾਂ ਵਜਾਟੀ ਜਾਂਦਾ ਸੀ । ਰਾਤ ਪਰਦੇ ਪਾਉਣਾ ਚਾਹੁੰਦੀ ਸੀ ਪਰ ਮੁਗਲ ਪਰਦੇ ਲਾਹ ਰਹੇ ਸਨ ਤਲਵਾਰਾਂ ਦੀਆਂ ਨੋਕਾਂ ਨਾਲ ।
"ਪਰਾਈ ਅਮਾਨ ਕਿਉਂ ਰਖੀਐ,
ਦਿਤੀ ਹੀ ਸੁਖੁ ਹੋਇ ।"
"ਤੇਰੀ ਅਮਾਨਤ ਤੇਰੇ ਹਵਾਲੇ ! ਲੋਕਾਂ ਮੈਨੂੰ ਸ਼ਹੀਦ ਦਾ ਪੁੱਤ ਆਖਿਆ। ਮੇਰੇ ਪਿਤਾ ਜੀ ਨੇ ੲਹਾਦਤ ਪਾਈ ਸੀ ਤੇ ਅਜ ਇਨ੍ਹਾਂ ਯੋਧਿਆਂ ਦੀ ਕਰਨੀ ਦੇ ਸਦਕੇ ਮੈਂ ਸ਼ਹੀਦ ਦਾ ਪਿਤਾ ਅਖਵਾਉਣ ਦਾ ਹੱਕਦਾਰ ਬਣਿਆ ਹਾਂ। ਪੁੱਤ ਈ ਤਾਂ ਜਾਇਦਾਦ ਹਨ। ਪੁੱਤ ਈ ਤਾਂ ਜਾਗੀਰਾਂ ਹਨ । ਪੁੱਤ ਈ ਤਾਂ ਖਾਨਦਾਨ ਦਾ ਨਾਂਅ ਉਚਾ ਕਰਦੇ ਹਨ। ਮੇਰੇ ਪੁੱਤਾਂ ਨੇ ਮੇਰੀ ਕੰਮ ਦੀਆਂ ਪਾਤਾਲ ਵਿਚ ਜੜ੍ਹਾਂ ਲਾ ਦਿਤੀਆਂ। ਸਿੰਘੋ ਮਹਿਲ ਉਸਾਰ ਲਿਓ। ਤੁਹਾਡੀਆਂ ਕੁਰਬਾਨੀਆਂ ਅਕਾਰਥ ਨਹੀਂ ਜਾਣ ਲਗੀਆਂ। ਚੁਬਾਰੇ 'ਚ ਬੈਠੇ ਗੁਰੂ ਆਪਣੇ ਸਾਥੀਆਂ ਨਾਲ ਗੱਲਾਂ ਕਰ ਰਹੇ ਹਨ ।
ਭਾਈ ਦਇਆ ਸਿੰਘ ਬੋਲਿਆ, "ਵੱਡੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਕੋਈ ਦਸ ਧੁਖ ਨਹੀਂ ਪਈ ।"
"ਆ ਜਾਏਗੀ ਖ਼ਬਰ, ਘਬਰਾਉਂਦੇ ਕਿਉਂ ਓ। ਤੁਹਾਡੀ ਕੌਮ ਦੀਆਂ ਨੀਹਾਂ ਪੱਕੀਆਂ ਹੋਣ ਦੇ ਦਿਨ ਆ ਰਹੇ ਹਨ ।"