ਮੈਂ` ਇਕ ਆਖਰੀ ਰਸਮ ਪੂਰੀ ਕਰਨੀ ਚਾਹੁੰਦਾ ਹਾਂ । ਤੇ ਅਸੀਂ ਵੀ ਏਸੇ ਮੈਦਾਨ ਵਿਚ ਸ਼ਹੀਦੀ ਪਾਵਾਂਗੇ। ਸਾਡਾ ਕੰਮ ਪੂਰਾ ਹੋ ਗਿਆ ।" ਆਖਣ ਲੱਗੇ ਸਤਿਗੁਰ ।
ਗੜ੍ਹੀ ਵਿਚ ਗਿਆਰਾਂ ਸਿੰਘ ਸਨ । ਝੱਟ ਈ ਆਲੇ ਦੁਆਲੇ ਇਕੱਠੇ ਹੋ ਬੈਠੇ।
ਫੁਰਮਾਇਆ ਸੱਚੇ ਪਾਤਸ਼ਾਹ ਨੇ, ‘ਭਾਵੇਂ ਅਸੀਂ ਗੁਰਿਆਈ ਦਾ ਉਦੋਂ ਈ ਫੈਸਲਾ ਕਰ ਦਿਤਾ ਸੀ, ਜਦੋਂ ਅਸੀਂ ਪੰਚਾਇਤ ਚੁਣ ਲਈ ਸੀ ਪੰਜਾਂ ਪਿਆਰਿਆਂ ਦੀ । ਅੱਜ ਉਸ ਫੈਸਲੇ ਨੂੰ ਫਿਰ ਦੁਹਰਾਉਣਾ ਚਾਹੁੰਦੇ ਹਾਂ । ਸਾਡੇ ਪਿਛੋਂ ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ। ਪੰਥ ਦੀ ਗੁਰੂ ਹੈ ਤੇ ਪੰਥ ਦੀ ਨੁਮਇੰਦਗੀ ਪੰਥ ਦੇ ਚੋਣਵੇਂ ਪੰਜ ਪਿਆਰੇ ਹੀ ਕਰਿਆ ਕਰਨਗੇ, ਇਹ ਕਹਿ ਕੇ ਪੰਜਾਂ ਪਿਆਰਿਆਂ ਦੀ ਪੰਚਾਇਤ ਅੱਗੇ ਸਿਰ ਝੁਕਾ ਦਿਤਾ ਤੇ ਅਰਜ਼ ਕੀਤੀ ਕਿ ਪੰਥ ਕੋਲੋਂ ਆਗਿਆ ਮੰਗਦਾ ਹਾਂ ਅਜ ਮੇਰਾ ਵੀ ਜੀਅ ਕਰਦਾ ਏ ਸ਼ਹੀਦੀ ਪਾਉਣ ਨੂੰ । ਮੇਰਾ ਸੁਪਨਾ ਪੂਰਾ ਹੋ ਗਿਆ ਏ ।"
ਦਿਆ ਸਿੰਘ ਨੇ ਹੱਥ ਜੋੜੋ ਜ਼ਰਾ ਕੁ ਕੰਬਿਆ ਤੇ ਆਖਣ ਲੱਗਾ, "ਇਸ ਵੇਲੇ ਪੰਥ ਗੁਰੂ ਏ ਤੁਹਾਨੂੰ ਪੰਥ ਦੇ ਹੁਕਮ ਦਾ ਇੰਤਜ਼ਾਰ ਕਰਨਾ ਪਵੇਗਾ ।"
"ਮੇਰਾ ਸਿਰ ਝੁਕਿਆ ਹੋਇਆ ਏ ਮੈਂ ਹੁਕਮ ਦੀ ਉਡੀਕ ਵਿਚ ਹਾਂ" ਗੁਰੂ ਗੋਬਿੰਦ ਸਿੰਘ ਨੇ ਅਰਜ਼ ਕੀਤੀ ।
"ਮੈਂ ਪਹਿਲਾ ਦਿਆ ਸਿੰਘ ਸਾਂ ਅਤੇ ਪੰਥ ਦਾ ਇਕ ਰੁਕਨ ਹਾਂ । ਪੰਥ ਦਾ ਫੈਸਲਾ ਏ, ਹੁਕਮ ਏ ਉਸ ਸਰਕਾਰ ਦਾ ਜਿਹੜੀ ਏਸੇ ਵੇਲੇ ਗੁਰੂ ਏ, ਇਹ ਸ਼ਹੀਦ ਹੋਣ ਦੀ ਥਾਂ ਨਹੀਂ। ਰਾਤ ਦੀ ਹਨੇਰੀ ਬੁਕਲ ਦੀ ਓਟ ਲੈ ਕੇ ਸਹੀ ਸਲਾਮਤ ਹਵੇਲੀ ਵਿਚੋਂ ਬਾਹਰ ਨਿਕਲ ਜਾਓ। ਤੁਹਾਡੇ ਨਾਲ ਕਿਸ ਜਾਣਾ ਏ ਇਹ ਵੀ ਦਸਦੇ ਹਾਂ ।"
ਹੁਕਮ ਸਿਰ ਮੱਥੇ ਪਰ ਮੇਰੀ ਇਕ ਬੇਨਤੀ ਏ, "ਅਜ ਮੇਰਾ ਜੀਅ ਪਤਾ ਨਹੀਂ ਕਿਉਂ ਕਰ ਜਿਹਾ ਏ ਸ਼ਹੀਦੀ ਪਾਉਣ ਨੂੰ, ਬੜੀ ਪਿਆਰੀ ਲਗਦੀ ਏ ਸ਼ਹੀਦੀ ਮੈਨੂੰ ।" ਆਖਿਆ ਗੁਰੂ ਗੋਬਿੰਦ ਸਿੰਘ ਨੇ ।
"ਪਹਿਲਾਂ ਹੁਕਮ ਮੰਨਿਆ ਜਾਵੇ ਇਸ ਬਾਰੇ ਫਿਰ ਵਿਚਾਰ ਕੀਤੀ ਜਾਵੇਗੀ" ਬੋਲਿਆ ਭਾਈ ਦਿਆ ਸਿੰਘ, 'ਪੰਥ ਤੁਹਾਨੂੰ ਤਿਆਰ ਵੇਖਣਾ ਚਾਹੁੰਦਾ ਏ । ਕਲ ਦਾ ਸੂਰਜ ਤੁਹਾਨੂੰ ਚਮਕੌਰ ਦੀ ਗੜ੍ਹੀ ਦੇ ਬਾਹਰ ਦੇਖੋ ।"
"ਸਤਿ ਬਚਨ' ਵਾਲੀ ਬੋਲਿਆ ਅਨੰਦਪੁਰ ਦਾ ।
ਬਾਣਾ ਬਦਲੋ, ਕਲਗੀ ਦਿਓ, ਮੈਂ' ਭਾਈ ਸੰਗਤ ਸਿੰਘ ਦੇ ਸਿਰ ਸਜਾ ਦਿਆਂ ਤੁਸੀਂ ਪੁਸ਼ਾਕ ਪਾਵ ਭਾਈ ਜੀ ਦੀ । ਸੰਗਤ ਸਿੰਘਾਂ ਨੇ ਗੁਰਾਂ ਵਾਲੀ ਜਗ੍ਹਾ ਸੰਭਾਲੀ ਤੇ ਆਸਣ ਤੇ ਜਾ ਬੈਠਾ ।
"ਅਸੀਂ ਤਿੰਨੇ ਜਣੇ ਗੁਰੂ ਜੀ ਨਾਲ ਜਾਵਾਂਗੇ । ਧਰਮ ਸਿੰਘ, ਮਾਨ ਸਿੰਘ ਤੇ ਤੀਜਾ ਮੈਂ "
"ਸਾਰੀ ਰਾਤ ਮਿਸਾਲਾਂ ਜਗਦੀਆਂ ਰਹਿਣ, ਨਗਾਰੇ ਵਜਦੇ ਰਹਿਣ ਗੋਲੀਆਂ ਅਤੇ ਰੀਰ ਚਲਾਉਣੋਂ ਨਾ ਰੁਕਣਾ । ਦਿਨ ਚੜ੍ਹ ਸ਼ਹੀਦੀ ਦਾ ਤਿਲਕ ਕੁਹਾਡੇ ਮੱਥੇ ਉੱਤੇ ਲਗੇ ਇਹੋ ਹੁਕਮ ਦੇ ਪੰਥ ਦਾ ।" ਭਾਈ ਸੰਗਤ ਸਿੰਘ ਦੇ ਦਰਬਾਰ ਵਿਚ ਸਿਰ ਝੁਕਾ ਕੇ ਆਖਣ ਲਗਾ ਭਾਈ ਦਿਆ ਸਿੰਘ ।