ਕਿਸੇ ਦਾ ਖ਼ੁਦਾ ਉਸ ਦੀ ਮਦਦ ਲਈ ਅਪੜਦਾ । 'ਰੱਬ ਨਾਲੋਂ ਘਸੁੰਨ ਨੇੜੇ ਹੁੰਦਾ ਏ' । ਹਾਲਤ ਪਤਲੀ ਸੀ ਪੰਜਾਬ ਵਿਚ ਚੰਗਿਆਂ ਬੰਦਿਆਂ ਦੀ । 'ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪਰਧਾਨ। ਹਕੂਮਤ ਵਾਲੇ ਆਪਣੇ ਨਸ਼ੇ ਵਿਚ ਚੂਰ ਸਨ। ਕੋਈ ਨਹੀਂ ਸੀ ਵੇਖਦਾ, ਕੋਈ ਨਹੀਂ ਸੀ ਪੁਛਦਾ- ਗਰੀਬ, ਧਰਮੀ ਤੇ ਨੇਕ ਪਾਰਸਾ ਬੰਦੇ ਨੂੰ । ਜਿਨ੍ਹਾਂ ਉਨ੍ਹਾਂ ਦੀ ਸਰਦਲ ਤੇ ਸਿਰ ਨਿਵਾ ਦਿੱਤਾ, ਉਨ੍ਹਾਂ ਲਈ ਰਹਿਮਤਾਂ ਦੇ ਭੰਡਾਰ ਖੋਲ੍ਹ ਦਿੱਤੇ । ਬਖਸ਼ਿਸ਼ਾਂ ਦੇ ਭੰਡਾਰ ਸਾਵੇਂ ਆ ਗਏ। ਖ਼ੁ ਦਾ ਦੇ ਹਥੋਂ ਚਾਬੀ ਲੈ ਕੇ ਬਹਿਸ਼ਤ ਦੇ ਦਰਵਾਜ਼ੇ ਖੋਲ੍ਹ ਦਿੱਤੇ । ਮੁਗ਼ਲਾਂ ਕੋਲ ਸਾਰਿਆਂ ਜੰਦਰਿਆਂ ਦੀਆਂ ਚਾਬੀਆਂ ਦੇ ਗੁੱਛੇ ਸਨ । ਜਿਸ ਨੂੰ ਕੁਝ ਚਾਹੀਦਾ ਏ, ਲੈ ਲਏ -ਜਸ ਗਾਏ ਆਲਮ- ਗੀਰ ਦੇ ।
ਮਹਾਬਤ ਖਾਂ ਆਪਣੀ ਮਲ-ਗੁਜ਼ਾਰ ਦਾ ਬਾਦਸ਼ਾਹ ਸੀ । ਵਜ਼ੀਰ ਖ਼ਾਂ ਦੀ ਆਪਣੀ ਚੌਧਰ ਸੀ ਸਰਹੰਦ ਦੇ ਸੂਬੇ ਵਿਚ । ਸ਼ੇਰ ਮੁਹੰਮਦ ਖ਼ਾਂ ਬੁਕਦਾ ਸ਼ੇਰ ਸੀ.ਆਪਣੀ ਜਗੀਰ ਵਿਚ । ਭਾਵੇਂ ਤਿੰਨੇ ਜਣੇ ਇਕੇ ਤਖ਼ਤ ਨੂੰ ਸਲਾਮ ਕਰਦੇ ਸਨ, ਪਰ ਇਨ੍ਹਾਂ ਤਿੰਨਾਂ ਦੀਆਂ ਨੀਤਾਂ, ਰਾਵਾਂ ਤੇ ਖਿਆਲਾਂ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਸੀ । ਵਖਰੇ ਵਖਰੇ ਵਿਚਾਰ ਤੇ ਅੱਡ ਅੱਡ ਦਲੀਲਾਂ । ਲੜਨ ਵੇਲੇ ਵਿਗੜੇ ਹੋਏ ਵੀ ਤਿੰਨੇ ਸ਼ੇਰ ਇਕ ਜਗ੍ਹਾ ਇਕਠੇ ਹੋ ਜਾਂਦੇ ਭਬਕ ਮਾਰ ਕੇ 'ਅਲਾ-ਹੂ-ਅਕਬਰ' ਦੀ, ਪਰ ਜਦ ਐਸ਼ ਇਸ਼ਰਤ ਦਾ ਵਕਤ ਆਉਂਦਾ ਤੇ ਫਿਰ ਇਕ ਸ਼ੋਰ ਇਕ ਹੀ ਜੰਗਲ ਵਿਚ ਝੁਕਦਾ ਤੇ ਦੂਜੇ ਕੰਨ ਕਤਰਾ ਕੇ ਜਾਂਦੇ ।
ਮੁਗਲ ਤੇ ਪਠਾਣ ਸੋਹਣੀਆਂ ਰੰਨਾਂ ਦੇ ਬਹੁਤ ਦਿਲਦਾਦਾ ਸਨ । ਦੌਲਤ ਦੇ ਬੜੇ ਭੁਖੇ ਭਾਵੇਂ ਸਾਰੀ ਦੁਨੀਆ ਇਨ੍ਹਾਂ ਦੋਹਾਂ ਤੇ ਮਰਦੀ ਏ ਪਰ ਇਹ ਆਮ ਦੁਨੀਆ ਨਾਲੋਂ ਬਹੁਤੇ ਲਾਚੀ ਸਨ । ਹਿਰਸੀ, ਤਮਾਸ਼ਬੀਨ, ਵਿਸ਼ਈ ਤੇ ਅਯਾਸ਼ ਸਨ । ਮਾਸੀ ਫੁੱਫ਼ੀ ਦੇ ਭਰਾ ਹੀ ਤੇ ਸਨ ਇਹ ਸਾਰੇ ਜਣੇ । ਨਾਂ ਵਿਚ ਈ ਤੇ ਫਰਕ ਸੀ । ਉਦਾਂ ਤਾਂ ਮੁਢ ਇਕੋ ਈ ਸੀ ! ਲਗਰਾਂ ਵੱਖਰੀਆਂ ਹੋਈਆਂ ਤਾਂ ਕੀ । ਪਠਾਣਾਂ ਵਿਚ ਵੀ ਅਜੇ ਤਕ ਹਕੂਮਤ ਦਾ ਨਸ਼ਾ ਸੀ। ਮੁਗਲ ਤੇ ਅਗੇ ਹੀ ਹੁਕਮਰਾਨ ਹਨ ਉਨ੍ਹਾਂ ਦੀ ਭਲੀ ਪੁਛੀ ਜੇ । ਉਹ ਜੋ ਕਰਨ ਉਨ੍ਹਾਂ ਨੂੰ ਮੁਆਫ਼ ਸੀ।
ਹਰਮ ਕਿਸੇ ਨੇ ਵੇਖਣਾ ਹੋਵੇ ਤੇ ਲਾਹੌਰ, ਸਰਹਿੰਦ ਤੇ ਮਲੇਰ ਕੋਟਲੇ ਦਾ ਦੇਖ ਲਓ ਤੇ ਦਿੱਲੀ ' ਪੁਜ ਜਾਓ । ਜੇ ਲਾਹੌਰ ਵਾਲਿਆਂ ਆਪਣੇ ਹਰਮ ਵਿਚ ਸੁਹਣੀਆਂ ਰੰਨਾ ਦੀ ਗਿਣਤੀ ਪੰਜਾਹ ਕੀਤੀ ਤਾਂ ਸਰਹੰਦ ਵਾਲੇ ਸੂਬੇ ਨੇ ਸੱਠਾਂ ਨੂੰ ਆਣ ਹਥ ਮਾਰਿਆ ਪਰ ਸ਼ੇਰ ਮੁਹੰਮਦ ਖ਼ਾਂ ਵਿਚ ਇਕ ਸਿਫ਼ਤ ਸੀ, ਕਮਾਲ ਸਮਝ ਲਓ । ਉਹ ਵਾਧੂ ਔਰਤਾਂ ਦੇ ਇੱਜੜ ਪਾਲਣ ਦੇ ਹੱਕ ਵਿਚ ਨਹੀਂ ਸੀ । ਠੱਗ ਇਕੱਠੇ ਕਰਨ ਦਾ ਸ਼ੌਕੀਨ ਸੀ । ਪੰਜਾਬ ਦੀਆਂ ਅੱਧ-ਖਿੜੀਆਂ ਤੇ ਭਰ ਜੋਬਨ ਤੇ ਆਈਆਂ ਮੁਟਿਆਰਾਂ, ਚੋਣਵੀਆਂ ਰੰਨਾਂ ਮਲੇਰਕੋਟਲੇ ਦੇ ਹਰਮ ਦਾ ਸ਼ਿੰਗਾਰ ਸਨ । ਪਰ ਮਲੇਰਕੋਟਲੇ ਨਵਾਬ ਦਾ ਅਜੇ ਤਕ ਢਿੱਡ ਨਹੀਂ ਸੀ ਭਰਿਆ, ਨਿਗਾਹਾਂ ਨਹੀਂ ਸੀ ਰੱਜੀਆਂ, ਤੇਹ ਨਹੀਂ ਸੀ ਲਥੀ, ਬੁਲ੍ਹਾਂ ਦਾ ਸੁਆਦ ਨਹੀਂ ਸੀ ਬਦਲਿਆ। ਅਜੇ ਵੀ ਕੱਚੇ ਲਹੂ ਦੀ ਹਵਾੜ ਦਾ ਮਜ਼ਾ ਲੈਣ ਦਾ ਚਾਹਵਾਨ ਸੀ । ਸ਼ੇਰ ਮੁਹੰਮਦ ਖ਼ਾਂ ਬੜਾ ਸ਼ੌਕੀਨ ਬੰਦਾ ਸੀ, ਨਾਜ਼ਕ ਮਿਜ਼ਾਜ ਰੰਨਾਂ ਪਰਖਣੀਆਂ ਕੋਈ ਇਹਦੇ ਤੋਂ ਸਿਖੇ । ਖਰਾਂਟ, ਗਾਖਿਆ, ਪਾਰਖੂ, ਕਦਰਦਾਨ ਜੌਹਰੀ ਸੀ । ਹੰਢਿਆ ਵਰਤਿਆ ਸਰਾਫ਼ ਕਸ ਲਾਇਆਂ ਤੋਂ ਬਗੈਰ ਸੋਨੇ ਦੇ ਗੁਣ ਦਸ ਦਿੰਦਾ । ਇਹ ਕਮਾਲ ਕਿਸੇ ਕਿਸੇ ਵਿਚ ਹੁੰਦਾ ਏ । ਬਾਕੀ ਤੇ ਲਕੀਰ ਦੇ ਫ਼ਕੀਰ ਸਨ। ਭਾਵੇਂ ਉਹ
ਲਾਹੌਰ ਦਾ ਨਵਾਬ ਸੀ ਤੇ ਭਾਵੇਂ ਸਰਹਿੰਦ ਦਾ ਸੂਬਾ, ਜਿਸ ਤਰ੍ਹਾਂ ਕਿਸੇ ਨੇ ਕਹਿ ਦਿਤਾ ਉਸ ਦੇ ਮਗਰ ਲਗ ਗਏ । ਲਾਈ ਲੱਗ ਸਨ ਬੁੱਢੇ ਕੁਕੜ ਪਰ ਸ਼ੇਖ ਮੁਹੰਮਦ ਖ਼ਾਂ ਆਪਣੀ ਕਿਸਮ ਦਾ ਇਕੋ ਇਕ ਬੰਦਾ ਸੀ ।
ਇਕ ਦਿਨ ਦੀ ਗੱਲ ਏ । ਸਿੱਖਾਂ ਦੇ ਇਕ ਝੁਰਮਟ ਵਿਚ ਇਕ ਪਠਾਣ ਘੇਰੇ ਵਿਚ ਆ ਗਿਆ । ਉਹਦੇ ਕੋਲ ਬੜੀ ਲਿਸ਼ਕਵੀ ਤੇ ਤਿਖੀ ਤਲਵਾਰ ਸੀ. । ਛੇ ਫੁਟਾ ਜਵਾਨ, ਦਿਓ ਵਰਗੀ ਡਰਾਉਣੀ ਸ਼ਕਲ । ਲੰਮੀਆਂ ਲੰਮੀਆਂ ਕੁੰਢੀਆਂ ਮੁਛਾਂ । ਮਹਿੰਦੀ ਰੰਗੀ ਦਾੜ੍ਹੀ, ਘੁੰਗਰੇ ਛੱਤੇ । ਬੜੀ ਹੈਂਕੜ ਵਿਚ ਸੀ, ਕਿਸੇ ਨੂੰ ਪੱਲੇ ਨਹੀਂ ਸੀ ਬੰਨ੍ਹਦਾ । ਹਕੂਮਤ ਦੇ ਨਸ਼ੇ ਵਿਚ ਮਾਣ-ਮਤਾ ਸੀ । ਖਹਿ ਪਿਆ ਇਕ ਸਿੱਖ ਨਾਲ । ਉਹ ਵਿਚਾਰਾ ਅਨੰਦਪੁਰ ਜਾ ਰਿਹਾ ਸੀ ਗੁਰੂ ਦੇ ਦਰਸ਼ਨਾਂ ਨੂੰ । ਪੱਲੇ ਰਸਦ ਬੱਝੀ ਹੋਈ ਸੀ । ਦਸਵੰਧ ਦੀ ਪੋਟਲੀ ਸਿਰ ਤੇ ਰੱਖੀ ਹੋਈ ਸੀ। ਭੀੜ ਵਿਚ ਤਮਾਸ਼ਾ ਵੇਖਣ ਖਲੋ ਗਿਆ । ਬੁਰੀਆਂ ਸ਼ਾਮਤਾਂ ਨੂੰ ਖਾਲਸੇ ਨਾਲ ਚਿੜ ਪਿਆ । ਸਾਨ੍ਹਾਂ ਵਾਂਗ ਟੱਕਰਾਂ ਵਜੀਆਂ । ਭੇੜੂਆਂ ਵਾਂਗ ਭਿੜੇ । ਤਲਵਾਰਾਂ ਖੜਕੀਆਂ! ਸੱਟ ਪਈ ਤੇ ਕਈ ਵਾਰ ਇਕ ਦੂਜੇ ਦੀ ਤਲਵਾਰ ਵਿਚੋਂ ਬਿਜਲੀ ਚਮਕੀ । ਅੱਡੀਆਂ ਤੀਕ -ਮੁੜ੍ਹਕਾ ਚੋਂ ਪਿਆ । ਸ਼ਿੰਗਰਫ ਵਰਗਾ ਰੰਗ ਹੋ ਗਿਆ ਦੋਵੇ ਲੜਾਕੇ ਜਵਾਨਾਂ ਦਾ । ਪਠਾਣ ਦੀ ਤੇ ਭਾਂ ਬੋਲ ਗਈ। ਖਾਲਸੇ ਨੇ ਵੀ ਆਪਣੀ ਮਾਂ ਦੇ ਖਵਾਏ ਦੀ ਲਾਜ ਰਖ ਵਖਾਈ। ਹੱਡ ਤੇ ਖਾਲਸੇ ਦੇ ਵੀ ਕੜਕ ਗਏ ਸਨ ਪਰ ਲੋਕਾਂ ਨੇ ਵਿਚ ਪੈ ਕੇ ਦੋਵਾਂ ਨੂੰ ਵੱਖ ਵੱਖ ਕਰ ਦਿੱਤਾ । ਖਾਲਸਾ ਛੱਹਲਾ ਸੀ ਤੇ ਉਸ ਅੱਖ ਨਾ ਝਮਕਣ ਦਿੱਤੀ ਤੇ ਪਠਾਣ ਦੀ ਤਲਵਾਰ ਖੋਹ ਲਈ ਤੇ ਬਲੇ ਸੁਟ ਲਿਆ, ਛਾਤੀ ਤੇ ਚੜ੍ਹ ਬੈਠਾ ਗੁਰੂ ਦਾ ਸਿੰਘ । ਪਠਾਣ ਨੂੰ ਤਰੇਲੀਆਂ ਛੁਟ ਪਈਆਂ । ਮੁੜ੍ਹਕੇ ਦਾ ਕੜ ਟੁੱਟਾ ਹੋਇਆ ਸੀ । ਸਿੱਖ ਨੇ ਜਦ ਉਹਦੀ ਸ਼ਾਹ ਰੱਗ ਤੇ ਤਲਵਾਰ ਰੱਖੀ ਤੇ . ਰਹਿਮ ਰਹਿਮ ਪੁਕਾਰ ਉਠਿਆ । ਰਹਿਮ ਆਇਆ ਕੁਝ ਸਿੰਘ ਨੂੰ । ਉਸ ਤਲਵਾਰ ਧੌਣ ਡੱ ਚੁਕੀ ਤੇ ਆਖਣ ਲੱਗਾ-'ਜਾਨ ਬਖਸ਼ ਦੇਵਾਂ ।
"ਹਾਂ, ਸਰਦਾਰ ਜੀ'
'ਤੇ ਫਿਰ ਮੁੱਛ ਦਾ ਇਕ ਵਾਲ ਤੋੜ ਦੇ ਅਤੇ, ਭੱਜ ਜਾ ਮੈਦਾਨ ਛਡ ਕੇ । ਖਾਲਸੇ ਨੇ ਦਸਵੰਧ ਦੀ ਪੋਟਲੀ ਨੂੰ ਸਿਰ ਤੇ ਠੀਕ ਕਰਦਿਆਂ ਆਖਿਆ ।
ਪਠਾਣ ਦਲੀਲੀਂ ਪੈ ਗਿਆ ।
ਉਸ ਨੇ ਕਿਹਾ 'ਜੇ ਇਹ ਨਾ ਕਰਾਂ ਤੇ ਫੇਰ ।
'ਫੇਰ ਕੀ ਤਲਵਾਰ ਤੇਰੀ ਧੌਣ ਦਾ ਲਹੂ ਪੀ ਲਏਗੀ ।'
ਪਠਾਣ ਨੇ ਆਖਿਆ 'ਇਹ ਨਹੀਂ ਹੋ ਸਕਦਾ । ਜਾਨ ਨਾਲੋਂ ਮੈਨੂੰ ਮੁਛ ਪਿਆਰੀ ਏ । ਡੇਰੇ ਅੱਗੇ ਪਿਆ ਹਾਂ, ਜਿੱਦਾਂ ਜੀ ਆਏ-ਕਰ ਲੈ ।
ਅੱਗੇ ਪਏ ਕਿੱਦਾਂ ਖਾਵੇ ਸ਼ੇਰ, ਸਿੱਖ ਨੂੰ ਰਹਿਮ ਆਇਆ ਤੇ ਉਸ ਨੂੰ ਬਾਹੋਂ ਫੜ ਕੇ ਖੜਾ, ਕੀਤਾ ਤੇ ਆਖਿਆ, “ਜਾਹ ਵਾਲ ਤੇਰੀ ਮੁੱਛ ਦਾ ਮੈਂ ਖਿੱਚ ਲੈਂਦਾ ਹਾਂ ਤੇ ਡੇਰੀ ਹੱਤਕ ਬਚਾਉਣ ਲਈ ਮੈਂ ਡੰਨੂੰ ਨਿਸ਼ਾਨੀ ਵੀ ਦੇ ਕੇ ਭੇਜਦਾ ਹਾਂ । ਕਦੀ ਬੜ੍ਹਕ ਮਾਰਨ ਲਗਿਆਂ ਚੋਰਾ ਕਰ ਲਿਆ ਕਰੀਂ ਕਿ ਕਿਸੇ ਗੁਰੂ ਦੇ ਸਿੱਖ ਨਾਲ ਤਲਵਾਰ ਪਰਖ ਕੇ ਵੇਖੀ ਸੀ।
ਜਾਂਦੇ ਪਠਾਣ ਦੀ ਬਾਂਹ ਵਢ ਦਿੱਤੀ ਹੱਥ ਮਾਰ ਕੇ ਰਲਵਾਰ ਦਾ । ਭਰੇ ਅਖਾੜੇ ਵਿਚੋਂ ਭੱਜ ਨਿਕਲਿਆ ਬਹਾਦਰ ਮਲੇਰ ਕੋਟਲੇ ਦਾ ।
ਇਹਦੇ ਨਾਲੋਂ ਜਾਨ ਦੇ ਦੇਣੀ ਚੰਗੀ ਸੀ । ਬੇਇਜ਼ਤੀ ਦੀ ਜ਼ਿੰਦਗੀ ਗੁਜ਼ਾਰਨਾ ਪਠਾਣ ਵਾਸਤੇ ਜਾਇਜ਼ ਨਹੀਂ ।
ਦਲੀਲਾਂ ਦੀ ਮਿੱਟੀ ਗੋਂਦਾ ਪੂਜਾ ਮਲੇਰ ਕੋਟਲੇ ਤੇ ਸਾਰੀ ਕਹਾਣੀ ਉਸ ਸ਼ੇਰ ਮੁਹੰਮਦ ਖ਼ਾਂ ਨੂੰ ਸੁਣਾ ਦਿਤੀ ਜਿਹੜੀ ਉਸ ਨਾਲ ਵਾਪਰੀ ਸੀ । ਕਿਤੇ ਸਾਹ ਵੀ ਨਾ ਲਿਆ ਪਰ ਜਦ ਕਹਾਣੀ ਮੁਕੀ ਤਾਂ ਉਸ ਨੇ ਆਪਣੇ ਆਪ ਨੂੰ ਖੰਜਰ ਮਾਰਕੇ ਆਪਣੀ ਜਾਨ ਦੇ ਦਿੱਤੀ । ਤੜਫਦਾ ਪਠਾਣ ਨਵਾਬ ਕੋਲੋਂ ਵੇਖਿਆ ਨਾ ਗਿਆ ।
'ਅਨੰਦਪੁਰ ਵਾਲੇ ਏਨੇ ਬਹਾਦਰ ਹੋ ਗਏ ਹਨ ।
ਹਾਂ
'ਤਾਂ ਇਹ ਕਿਸੇ ਦਿਨ ਸਾਨੂੰ ਵੀ ਹੱਥ ਪਾ ਸਕਦੇ ਹਨ ।"
'ਜ਼ਰੂਰ ਪਾਉਣਗੇ ।" ਸ਼ੇਰ ਮੁਹੰਮਦ ਖ਼ਾਂ ਦੇ ਸਾਥੀਆਂ ਵਿਚੋਂ ਇਕ ਦੀ ਅਵਾਜ਼ ਸੀ ।
'ਖ਼ੈਰ ਮੈਂ ਉਸ ਬਹਾਦਰ ਦੀ ਕਦਰ ਕਰਦਾ ਹਾਂ ਜਿਸ ਪਠਾਣ' ਤੋਂ ਉਸ ਦੀ ਜਾਨ ਨਹੀਂ ਮੰਗੀ, ਮੁੱਛ ਦਾ ਵਾਲ ਮੰਗਿਆ ਸੀ । ਇਜ਼ਤ ਮੰਗੀ ਸੀ ਪਰ ਉਸ ਦੇਣ ਤੋਂ ਨਾਂਹ ਕਰ ਦਿਤੀ । ਗ਼ੈਰਤ ਬਹਾਦਰ ਨਹੀਂ ਦੇਂਦੇ। ਉਸ ਜਵਾਨ ਦੀ ਬਹਾਦਰੀ ਦੇ ਸਦਕੇ । ਅਨੰਦਪੁਰ ਵੇਖਣਾ ਚਾਹੀਦਾ ਹੈ । ਹੁਣ ਅਨੰਦਪੁਰ ਵੇਖਣ ਦੀ ਲੋੜ ਏ ।' ਸ਼ੇਰ ਮੁਹੰਮਦ ਖ਼ਾਂ ਦੇ ਬੋਲਾਂ ਨੇ ਉਹਦਿਆਂ ਲਬਾਂ ਨੂੰ ਛੋਹ ਲਿਆ ।
'ਇਹ ਸਿੱਖ ਹਕੂਮਤ ਦੇ ਵਾਰਸ ਬਣਨ ਵਾਲੇ ਹਨ ।" ਅਵਾਜ਼ ਸੀ ਇਕ ਸਿਆਣੇ ਦੀ 1 ‘ਵਕਤ ਦਸੇਗਾ । ਮੈਦਾਨ ਦਾ ਟਾਕਰਾ ਫੈਸਲਾ ਕਰਦਾ ਹੈ ਕਿ ਕੌਣ ਕੋਈ ਕਿੰਨੇ ਕੁ ਪਾਣੀ ਵਿਚ ਏ । ਕਿਸੇ ਇਕ ਦੀ ਸੰਘੀ ਘੁਟ ਲੈਣੀ ਕੋਈ ਬਹਾਦਰੀ ਨਹੀਂ।' ਸ਼ੇਰ ਮੁਹੰਮਦ ਖ਼ਾਂ ਦੇ ਵਿਚਾਰ ਸਨ ।
'ਸਖਣਾ ਆਨੰਦਪੁਰ ਵੇਖਣਾ ਤੇ ਉਥੋਂ ਕੁਝ ਨਾ ਲਿਆਉਣਾ ਇਹ ਵੀ ਬੁਜ਼ਦਿਲੀ ਏ । ਬਹਾਦਰਾਂ ਦਾ ਕੰਮ ਹੈ ਬਹਾਦਰਾਂ ਦੇ ਨਗਰ ਜਾਣਾ ਤੇ ਉਥੋਂ ਕੁਝ ਲਿਆਉਣਾ ।' ਵੰਗਾਰਿਆ ਪਠਾਣ ਨੇ ਪਠਾਣ ਨੂੰ ।
‘ਗਏ ਤੇ ਖ਼ਾਲੀ ਹੱਥ ਨਹੀਂ ਆਉਣ ਲੱਗੇ' । ਸ਼ੇਰ ਮੁਹੰਮਦ ਖ਼ਾਂ ਆਖਣ ਲੱਗਾਂ ।
'ਵਕਤ ਦਾ ਇੰਤਜ਼ਾਰ ਕਰੋ ਖ਼ਾਂ ਸਾਹਿਬ ! ਸਿੱਖ ਸਾਰੇ ਪੰਜਾਬ ਦੇ ਮਾਲਕ ਬਣਨ ਵਾਲੇ ਹਨ । ਉਨ੍ਹਾਂ ਦੀ ਖਲੜੀ 'ਚ ਭੇਅ ਨਹੀਂ । ਡਰ ਨਹੀਂ ਉਹਨਾਂ ਦੇ ਦਿਲ ਵਿਚ । ਅਨੰਦਪੁਰ: ਗੁਰੂਆਂ ਦੀ ਨਗਰੀ ਏ । ਹੁਸਨ ਦੇ ਸੋਮੇ ਫੁਟਦੇ ਹਨ ਇਸ ਨਗਰ ਵਿਚ। ਤੁਹਾਨੂੰ ਦਿਲ ਦੀਆਂ.. ਮੁਰਾਦਾਂ ਮਿਲਣਗੀਆਂ । ਅਨੰਦਪੁਰ ਬਹਾਦਰਾਂ ਦੀ ਘਾਟੀ ਏ । ਅਨੰਦਪੁਰ ਵੇਖਣ ਵਾਲੀ ਜਗ੍ਹਾ ਏ। ਖ਼ਾਂ ਸਾਹਿਬ ਜ਼ਰੂਰ ਵੇਖੋ, ਦਿਲ ਖੁਸ਼ ਹੋਵੇਗਾ । ਇਕ ਪਠਾਣ ਆਖ ਰਿਹਾ ਸੀ ।
ਸ਼ੇਰ ਮੁਹੰਮਦ ਖਾਂ ਸੋਚਾਂ ਵਿਚ ਈ ਪਿਆ ਆਖਣ ਲੱਗਾ 'ਇਸ ਤੱਤੀ-ਤੱਤੀ ਲਾਸ਼ ਨੂੰ.. ਕਬਰ ਵਿਚ ਦਫਨਾ ਦਿਓ । ਮੈਂ ਵੇਖ ਨਹੀਂ ਸਕਦਾ, ਮੈਂ ਬਰਦਾਸ਼ਤ ਨਹੀਂ ਕਰ ਸਕਦਾ । ਮੁੱਛ ਦਾ ਵਾਲ ਨਹੀਂ ਦੇਂਦੇ ਪਠਾਣ, ਬਦਲਾ ਲੈਂਦੇ ਹਨ ।
ਸੋਚਾਂ ਦੀ ਚੁਰਾਸੀ ਵਿਚ ਪੈ ਗਿਆ ਸ਼ੇਰ ਮੁਹੰਮਦ ਖ਼ਾਂ ।
२
ਲਾਹੌਰ
ਪੰਜਾਬ ਦੇ ਸੂਬੇ ਦੀ ਪੱਗ ਮਹਾਬਤ ਖ਼ਾਂ ਨੇ ਕੀ ਬੰਨ੍ਹੀ, ਕੁੱਸੀਆਂ ਬਹਾਰਾਂ ਖ਼ਿਡਾਂ ਵਿਚ ਹੀ ਮੁੜ ਪਈਆਂ ।
ਕਰੂੰ ਬਲਾਂ ਛੁਟੀਆਂ ਤੇ ਕਲੀਆਂ ਨੇ ਘੁੰਡ ਚੁਕੇ। ਅੱਖਾਂ ਵਿਚ ਸੁਰਮੇ, ਗੋਰੀਆਂ ਤੱਲੀਆਂ, ਉੱਤੇ ਕਾਲਿਆਂ ਬਾਗਾਂ ਦੀ ਮਹਿੰਦੀ । ਨੱਕ ਵਿਚ ਲੌਂਗ ਮੋਤੀਆਂ ਜੜਿਆ; ਰੋਬਦਾਰ ਸੁਥਣਾਂ ਸੂਫ ਦੀਆਂ, ਘੇਰੇਦਾਰ ਕੁੜਤੇ, ਢਾਕੇ ਦੀ ਮਲਮਲ ਦਾ ਦੁਪੱਟਾ, ਨੱਕ ਵੀ ਲਭਦਾ ਸੇ ਮੋਤੀਆਂ ਵਾਲਾ ਲੱਗ ਵੀ। ਠੋਡੀ ਦਾ ਡੂੰਘ ਉਭਰਕੇ ਸਾਹਮਣੇ ਆ ਜਾਂਦਾ । ਗੋਰੀ ਦਾ ਰੂਪ ਬਿਨਾਂ ਗਹਿਣਿਉਂ ਈ ਝੱਲਿਆ ਨਾ ਜਾਂਦਾ । ਸਾਂਭ ਸਾਂਭ ਕੇ ਰੱਖੋ ਜੋਬਨ ਦੀਆਂ ਨੁਮਾਇਸ਼ਾਂ ਹੋਣ, ਲਗ ਪਈਆਂ । ਗੋਰੀਆਂ ਵੀ ਨਿਕਲੀਆਂ 'ਤੇ ਕਣਕ ਭਿੰਨੀਆਂ ਵੀ । ਸਾਂਵਰੀਆਂ ਵੀ ਫਬੀਆਂ ਤੇ ਸੋਨੇ ਰੰਗੀਆਂ ਵੀ । ਕਿਸਮਤ ਪਰਖਣ ਦੇ ਦਿਨ ਆ ਗਏ। ਫੈਸ਼ਨ ਲਾਹੌਰ ਦੀ ਬੁਕਲ ਵਿਚੋਂ ਉਭਰਿਆ, ਮਹਿਫ਼ਲ ਵਿਚ ਝਾਂਜਰ ਬੋਲ ਪਈ । ਤਬਲਾ ਬੁੜ੍ਹਕਿਆ ਤੇ ਸਾਰੰਗੀ ਨੇ ਸੁਰ ਕਢੀ । ਰੌਣਕਾਂ ਫਿਰ ਮੁੜ ਆਈਆਂ ਬਾਹੀ ਬਾਰਾਦਰੀ ਵਿਚ । ਲਾਹੌਰ ਵਿਚ ਦਿੱਲੀ ਵਾਲਿਆਂ ਦੀ ਠਾਠ ਸੀ ਤੇ ਦੱਖਣ ਦੀਆਂ-ਮਲੂਕਣਾਂ ਨਾਜ਼ਕ ਕਮਰ ਵਾਲੀਆਂ ਤਿੱਖੇ ਨੈਣ-ਨਕਸ਼ ਵਾਲੀਆਂ ਝੁਰਮਟ ਵਿਚੋਂ ਵਖਰੀਆਂ! ਵਖਰੀਆਂ ਜਾਪੀਆਂ 1. ਲਾਹੌਰ ਵਿਚ ਮੰਡੀ ਲੱਗੀ ਗੋਰੀਆਂ ਰੰਨਾਂ ਦੀ ।
ਮਹਿਫਲਾਂ -ਜੰਮੀਆਂ ਤੇ ਸੁਰਾਹੀਆਂ ਨੇ ਗਲਾਸਾਂ ਦੇ ਮੂੰਹ ਚੁੰਮ ਲਏ । ਸਿਰਵਾਰਨੇ ਕਰਨ ਲਗ ਪਈ ਉਨਾਂਬੀ ਰੰਗ ਦੀ ਲਾਲ ਪਰੀ ।
ਕੱਦ - ਮਾਪਣ ਲਗ ਪਏ ਬਲੌਰੀ ਗਲਾਸ, ਬੰਦ ਗਲਮੀਨੇ ਵਰਗੀ ਮੁਗ਼ਲ ਮੁਟਿਆਰ ਜਿਹੀ ਸੁਰਾਹੀ ਨਾਲ । ਸੁਰਾਹੀ ਗਲਾਸ ਨੂੰ ਆਪਣੇ ਨੇੜੇ ਢੁਕ ਕੇ ਬਹਿਣ ਤੋਂ ਮੌੜਦੀ ਸੀ। ਰਸ ਜੁ ਚੂਸ ਲੈਂਦੇ ਹਨ, ਇਹ ਕੱਚ ਦੇ ਗਲਾਸ। ਕੱਚ ਦੇ ਗਲਾਸ ਤੇ ਅਜੇ ਜਵਾਨੀ ਆਈ । ਜੌਬਨ ਵਿਚ ਕੋਟ ਬੁਢਾਪੇ ਨੂੰ ਆਪ' ਵਾਜ ਮਾਰ ਲਏ ਪਰ ਅਥਰੇ ਗਲਾਸ ਰੋਕਿਆ ਵੀ ਕੱਦ ਮਾਪਣੇਂ ਨਹੀਂ ਸੀ ਰੁਕਦੇ ।
ਜੁੜੀਆਂ ਮਹਿਫ਼ਲਾਂ ਰੰਗ ਵਿਚ ਆਈਆਂ । ਘੁੰਗਰੂ ਛਣਕੇ, ਸਾਰੰਗੀ ਤੇ ਣਜ਼ ਫਿਰਿਆ, ਨਾਜ਼ਕ ਕਮਰ ਨੇ ਹਿਚਕੋਲੇ ਖਾਧੇ । ਹੁਸਨ ਜਵਾਨੀ ਦੇ ਨੇੜੇ ਢੁਕ ਢੁਕ ਕੇ ਬਹਿਣ ਲੱਗਾ । ਪਰਦੇ ਪਿੱਛੇ ਗੋਰੀਆਂ ਦੇ ਚਿਲ ਕਾਬੂ ਵਿਚੋਂ ਬਾਹਰ ਹੋਏ ਤੇ ਅਥਰੇ ਤੇ ਜ਼ਿੱਦੀ ਬਾਲ ਵਾਂਗੂੰ ਜ਼ਿਦੇ ਪੈ ਗਏ । ਕੋਈ ਬੇਗਮ ਬਣਨ ਦੇ ਖ਼ਾਬ ਵੇਖ ਰਹੀ ਸੀ ਤੇ ਕੋਈ ਮਲਿਕਾ । ਕਿਸੇ ਦੀ ਅੱਖ ਕਾਜ਼ੀ ਤੇ ਸੀ ਤੇ ਕੋਈ ਜਰਨੈਲ ਤੇ ਅੱਖਾਂ ਲਾਈ ਬੈਠੀ ਸੀ । ਹਮਾਤੜਾਂ ਤਾਂ ਖਿਦਮਤ- ਗਾਰਾਂ ਤੇ ਰੀਝੀਆਂ ਹੋਈਆਂ ਸਨ । ਵਾਲੀਏ-ਹਿੰਦ ਤੇ ਕੁੱਰੋ ਸੁੱਟੇ ਜਾ ਰਹੇ ਸਨ । ਕੌਣ ਕਿਵੀ ਨਜ਼ਰ ਵਿਚ ਜਚੇ ਇਹ ਤਾਂ ਖ਼ੁਦਾ ਹੀ ਜਾਣਦਾ ਸੀ । ਸਾਰਿਆਂ ਦੇ ਦਿਲੇ ਅੰਦਰ ਤੂਫਾਨ ਡੱਕਿਆ ਹੋਇਆ ਸੀ । ਪਰਦੇ ਹਿੱਲ ਜਾਂਦੇ ਕਿਸੇ ਗੋਰੀ ਦੀਆਂ ਚੂੜੀਆਂ ਦੀ ਹੱਜ ਨਾਲ । ਮਹਿਫ਼ਲ ਵਿਚ ਕਿਸੇ ਦੇ ਲੋਂਗ ਦਾ ਲਿਸ਼ਕਾਰਾ ਝੱਲਿਆ ਨਹੀਂ ਸੀ ਜਾਂਦਾ । ਨਵੇਂ ਸੂਬੇ ਨਾਲ ਹਰਮ ਵਿਚ ਨਵੀਆਂ ਕਬੂਤਰੀਆਂ ਆਉਂਦੀਆਂ—ਇਹ ਲਾਹੌਰ ਦੀ ਰਵਾਇਤ ਸੀ । ਲਾਹੌਰ ਵਿਚ ਮਹਿੰਦੀ ਦਾ ਮੂਲ ਚੜ੍ਹ ਗਿਆ । ਦਮੜੀ ਦਾ ਸੱਕ ਮੋਹਰਾਂ ਦੇ ਭਾਅ ਤੁਲ ਗਿਆ । ਮਹਾਬਤ ਖ਼ਾਂ ਦੇ ਲਾਹੌਰ ਵਿਚ ਪੈਰ ਧਰਨ ਦੀਆਂ ਬਰਕਤਾਂ ਸਨ । ਪੁਰਾਣੀਆਂ ਬੇਗਮਾਂ ਨੂੰ ਸ਼ੀਸ਼ੇ ਸਾਹਮਣੇ ਬੈਠਿਆਂ ਸ਼ਰਮ ਆਉਣ ਲੱਗ ਪਈ । ਰੂਪ ਫਿੱਕਾ ਫਿੱਕਾ ਜਾਪਣ ਲੱਗ ਪਿਆ । ਮਹਾਬਤ ਖ਼ਾਂ ਮਹਿਫਲ ਵਿਚ ਕੀ ਆਇਆ, ਬਹਾਰਾਂ ਨੰਗੇ ਮੂੰਹ ਹੀ ਆਣ ਵੜੀਆਂ । ਲਾਹੋਰ ਜੰਨਤ ਦੀ ਕੁੜਮਣੀ-ਬਣ ਗਿਆ ।
ਆਸ਼ਕ ਮਿਜ਼ਾਜਾਂ ਦੇ ਜਮਘਟੇ ਤਾਂ ਲਗੇ ਈ ਸਨ ਲਾਹੌਰ 'ਚ ਹੂਰਾਂ ਦੀ ਹੁਸਨ ਦੀ ਨੁਮਾਇਸ਼ ਵੀ ਆਣ ਜੁੜੀ। 'ਖਿੜੇ ਗੁਲਾਬ ਤੇ ਭੇਰੇ ਨਾ ਆਉਣ' ਇਹ ਵੀ ਕਦੇ ਹੋਇਆ ਦੇ ।
ਮਹਾਬਤ ਖ਼ਾਂ ਦੱਖਣ ਵਿਚੋਂ ਨਵਾਂ ਨਵਾਂ ਆਇਆ ਸੀ । ਉਨ੍ਹਾਂ ਗੋਲਕੁੰਡੇ ਦੇ ਨਵਾਬ ਦੇ ਦਰਵਾਜ਼ੇ ਦੇ ਅਜੇ ਫੱਟੇ ਤੋੜੇ ਈ ਸਨ, ਅਜੇ-ਛਿਲਤਾਂ ਵੀ ਸਾਫ ਨਹੀਂ ਸਨ ਹੋਈਆਂ ; ਬੁਰਕੇ ਉਨ੍ਹਾਂ ਦੀਆਂ ਤਲਵਾਰਾਂ ਨੇ ਕਈ ਲੀਰੋ ਲੀਰ ਕੀਤੇ ਸਨ । ਤਾਨਾਸ਼ਾਹ ਦਾ ਹਰਮ ਬਿਖਰਿਆ ਤੇ ਜਿਦ੍ਹੇ ਜੋ ਹੱਥ ਲੱਗਾ, ਉਹਨੇ ਉਹਦੇ ਨਾਲ ਹੀ ਆਪਣੀ ਸੇਜ ਸਜਾ ਕੋ ਦੇਖ ਲਈ । ਨਵਂ ਲਹੂ ਵਿਚ ਨਵੀਂ ਖੁਸ਼ਬੋ ਸੁੰਘਣ ਲੱਗ ਪਏ ਦਿੱਲੀ ਦੇ ਵਿਜਈ । ਤਲਵਾਰਾਂ ਨੇ ਈਮਾਨ ਦੇ ਟੁੱਕੜੇ ਕਰ ਦਿਤੇ । ਈਮਾਨ ਛਿੱਕੇ ਟੰਗ ਦਿੱਤਾ । ਚੂਪ -ਲਈਆਂ ਤਲੰਗਣਾਂ ਦਿੱਲੀ ਦੇ ਭੌਰਿਆਂ ਨੇ । ਦੰਦ ਕਥਾ ਬਣ ਗਈ ਲਾਹੌਰ ਵਿਚ ਗੋਲਕੁੰਡੇ ਦੀ। ਲੋਕ ਗੋਲਕੁੰਡੇ ਬਾਰੇ ਬੁਲ੍ਹਾਂ ਤੇ ਜੀਭਾਂ ਫੇਰ ਫੇਰ ਗੱਲਾਂ ਕਰਦੇ । ਉਸ ਗੋਲਕੁੰਡੇ ਦੀਆਂ ਗੱਲਾਂ ਘਰ-ਘਰ ਘਰ ਕਰ ਗਈਆਂ, ਜਿੱਥੇ ਹੁਸਨ ਤੇ ਇਸ਼ਕ ਦੇ ਘਰ ਘਰ ਮੇਲੇ ਲਗਦੇ ਸਨ !
ਮਹਾਬਤ ਖਾਂ ਦਾ ਦਿਲ ਵੀ ਤੇ ਆਮ ਬੰਦੇ ਦਾ ਦਿਲ ਸੀ। ਸਿਰਫ ਵਾਧੂ ਨੰਬਰਦਾਰੀ ਸੀ । ਜੇ ਨੰਬਰਦਾਰੀ ਸੀ ਤਾਂ ਉਹ ਸੀ ਸੂਬੇਦਾਰੀ । ਸੁਹਣੀ ਰੰਨ ਲੰਘਦੀ ਜੇ ਕਿਤੇ ਮਹਾਬਤ, ਖਾਂ ਵੇਖ ਲੈਂਦਾ ਤਾਂ ਉਹਦੇ ਉਥੇ ਹੀ ਪੈਰ ਰੁਕ ਜਾਂਦੇ, ਮੋਖਾ ਠੁਕ ਜਾਂਦੀਆਂ । ਬੇ-ਰਹਿਮ ਤਲਵਾਰ ਵੀ ਉਹਦਾ ਰਸਤਾ ਸਾਫ਼ ਨਾ ਕਰ ਸਕਦੀ। ਰੇਸ਼ਮੀ ਰਕਿਆਂ ਦੀ ਝਾਲ ਝੱਲਣੀ ਕੋਈ ਸਮੌਲੇ ਥੋੜ੍ਹਾ ਏ ।
ਇਕ ਦਿਨ ਜਦ ਗਲਾਸ ਮਹਿਫਲ ਵਿਚ ਟਕਰਾ ਰਹੇ ਸਨ, ਜਨਤ ਦੀ ਆਬੇ ਹਯਾਰ ਗਲਾਸ ਵਿਚੋਂ ਪੱਥ ਚੁੱਕ-ਚੁੱਕ ਗਲਾਸ ਦੇ ਬੋਸੇ ਲੈ ਰਹੀ ਸੀ । ਵਜੂਦ ਵਿਚ ਸੀ-ਮਹਿਫ਼ਲ ।