ਚਲੀਏ, ਰੋਣੀ ਟੁਕਰ ਖਾਈਏ ਹੁਣ ਤੇ ਆਂਦਰਾਂ ਵੀ ਨੱਕੀ ਪੂਰ ਖੰਡਣ ਤਗ ਪਈਆਂ ਨੇ। ਬੱਤਿਆਂ ਦੀਆਂ ਵੱਖੀ ਮਾਂ ਨਿਕਲ ਗਈਆਂ ਨੇ ।” ਗਸ਼ਤੀ ਫੌਜ ਦਾ ਅਫਸਰ ਆਖਣ ਲੱਗਾ।
ਚੰਗਾ ਸਾਹਿਬ ਸਲਾਮ । ਦਿੱਤੇ ਚੌਧਰੀ ਨੂੰ ਆਖ ਦੇਣਾ ਡਕੇ ਮੋੜਨ ਵਾਲਾ ਬੰਦਾ 'ਭੇਜ ਦੇਵੇ । ਨੂਰਾ ਅਗੇ ਚਲਿਆ ਏ ਵੱਗ ਚਾਰਦਾ ।" ਨੂਰੇ ਦੀ ਆਵਾਜ਼ ਸੀ ।
"ਆਖ ਦੇਵਾਂਗੇ, ਜੇ ਕੋਈ ਮਿਲ ਗਿਆ ।"
"ਟਾਪਾਂ ਵੀ ਦਿੱਤੇ ਚੌਧਰੀ ਕੋਲ ਈ ਮਿਲਣੀਆਂ ਨੇ । ਏਸੇ ਲਈ ਸੁਨੇਹਾ ਦਿੱਤਾ ਏ।"
ਹੁਣ ਤੇ ਸੁਨੇਹਾ ਪੁੱਜ ਗਿਆ । ਘੋੜੇ ਮੋੜ ਲਏ ਪਿੰਡ ਵਲ ਗਸ਼ਤੀ ਫੌਜ ਨੇ । ਧੂੜ ਉਡ ਰਹੀ ਸੀ ਤੇ ਫਿਰ ਸੱਦ ਲਾਈ।
"ਯਾਰੜੇ ਦਾ ਸਾਨੂੰ ਸੱਥਰ ਚੰਗਾ, ਭਠ ਖੇੜਿਆਂ ਦਾ ਰਹਣਾ ।"
ਫੇਰ ਸਿੰਘ ਨੇ ਸਿਰ ਕਢਿਆ "ਨੂਰਿਆ ਬਾਹਰ ਆ ਜਾਈਏ ?"
"ਆਓ । ਹੁਣ ਡਰ ਕਾਹਦਾ ਏ ? ਸਦੀਆਂ ਭਏ ਕੁਤਵਾਲ ਅਬ ਡਰ ਕਾਹੇ ਕਾ ।
ਨੂਰਿਆ ਤੇਰੀ ਇਕ ਗੱਡ ਸਮਝ ਵਿਚ ਨਹੀਂ ਆਈ। ‘‘ਕੰਧਾਂ ਫੋਲੋਂ ਸ਼ਾਇਦ ਹਡੀਆਂ ਨਿਕਲ ਆਉਣ, ਇਹ ਕੀ ਬੁਝਾਰਤ ਦੇ ?"
“ਤੁਹਾਨੂੰ ਨਹੀਂ ਪਤਾ । ਇਹ ਤੇ ਗੱਲ ਪੁਰਾਣੀ ਹੋ ਗਈ ਏ ।" ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਦਿੱਤਾ ਏ ਵਜ਼ੀਰ ਖਾਂ ਨੇ ।"
'ਤੇ ਮਾਤਾ ਗੁਜਰੀ ?"
ਉਹ ਠੰਢੇ ਬੁਰਜ ਵਿਚ ਕੈਦ ਸੀ । ਭੁਖੀ ਭਾਣੀ, ਤਿਹਾਈ ਬਰਦਾਸ਼ਤ ਨਾ ਕਰ ਸਕੀ ਪੋਤਰਿਆਂ ਦੀ ਮੌਤ । ਏਸੇ ਗੱਲ ਵਿਚ ਪ੍ਰਾਣ ਤਿਆਗ ਦਿਤੇ ।"
"ਇਹ ਖਬਰਾਂ ਤੈਨੂੰ ਕਿਥੋਂ ਮਿਲ ਗਈਆਂ ਨੇ ?"
“ਮੇਰਾ ਇਕ ਪੁੱਤ ਸਰਹੰਦ ਵਿਚ ਤੇ ਦੂਜਾ ਡਾਕ ਦੇ ਮਹਿਕਮੇ ਦਾ ਅਫਸਰ ਏ । ਇਹ ਸ਼ਬਦ ਗੁਰੂ ਮਹਾਰਾਜ ਦਾ ਏ । ਮੈਨੂੰ ਮੇਰੇ ਵੱਡੇ ਪੁੱਤ ਨੇ ਲਿਆ ਕੇ ਦਿਤਾ ਏ । ਨਬੀ ਖਾਂ ਤੇ ਗਨੀ ਖਾਂ ਦੇ ਡੇਰਿਓ ।"
“ਤਾਂ ਸਤਿਗੁਰ ਜੀਉਂਦੇ ਹਨ । ਐਵੇਂ ਲੋਕਾਂ ਨੇ ਕੁਫਰ ਤੋਲਿਆ ਏ, ਅਫਵਾਹ ਉਡਾਈ ਏ ਕਿ ਕਤਲ ਕਰ ਦਿਤਾ ਏ ਸਿੰਘਾਂ, ਦਾ ਗੁਰੂ ।"
"ਹਾਂ ਗੁਰੂ ਕਤਲ ਕਰ ਦਿਤਾ ਗਿਆ ਏ ।""
"ਗੁਰੂ ?" ਹੋਸ਼ ਉਡ ਗਏ ਅਨੂਪ ਕੌਰ ਦੇ । ਅੱਖਾਂ ਭਰ ਗਈਆਂ।
“ਹਾਂ ਗੁਰੂ । ਅਸਲੀ ਨਹੀਂ ਨਕਲੀ । ਉਹ ਸੰਗਤ ਸਿੰਘ ਸੀ, ਜਿਹੜਾ ਮ ਬਟਕਾਇਆ ਏ । ਅਨੰਦਪੁਰ ਦਾ ਵਾਲੀ ਤਾਂ ਖਿੱਦਰਾਣੇ ਦੀ ਢਾਬ ਤੇ ਪਹੁੰਚੇ ।