"ਸਿੰਘ ਜੀ, ਹੁਣ ਸਾਥ ਨਾ ਉਡੀਕੇ । ਵਕਤ ਨਾ ਗੁਆਓ। ਚੌਧਰੀ ਇਕੱਠੇ ਹੋ ਗਏ ਤਾਂ ਭੀੜ ਬਣ ਜਾਓ ।"
''ਚੰਗਾ ਨੂਰਿਆ। ਕੁਦਰਤ ਨੇ ਸਾਥ ਵਿਛੋੜ ਦਿੱਤਾ ਏ । ਪਤਾ ਨਹੀਂ ਕੀ ਭਾਣਾ ਵਰਤਣ ਵਾਲਾ ਏ ?"
"ਤਿੰਨ ਜਣੇ ਸਾਂ । ਇਕ ਪਿਛੇ ਵਿਛੋੜਾ ਦੇ ਗਿਆ ਏ ਦੂਜੇ ਸਾਥੀ ਨੂੰ ਗੁਰੂ ਨੇ ਅੱਜ ਸੱਦ ਲਿਆ ਏ। ਇਕੱਲੇ ਆਏ` ਹਾਂ, ਇਕੱਲਿਆਂ ਜਾਣਾ ਹੈ । ਸਾਥ ਕੀ ਉਡੀਕਣਾ ? ਚੰਗਾ, ਗੁਰੂ ਰਾਖਾ । ਫਿਰ ਮਿਲਾਂਗੇ । ਨੂਰਿਆ, ਗੁਰੂ ਤੇਰੇ ਤੇ ਰਹਿਮਤਾਂ ਦੀ ਬਖਸ਼ਸ਼ ਕਰੋ ।"
"ਮੈਂ ਸਿੰਘ ਦਾ ਸਸਕਾਰ ਕਰ ਦਿਆਂਗਾ। ਤੁਸੀਂ ਮੁੜ ਮੁੜ ਨਾ ਦੇਖੋ । ਇਹ ਮੇਰਾ ਈਮਾਨ ਏ ।"
ਨੂਰਿਆ, ਸਾਡਾ ਕੋਈ ਸਾਥੀ ਰਾਹ ਭੁਲਿਆ ਮਿਲ ਜਾਏ ਤਾਂ ਉਹਨੂੰ ਚਮਕੌਰ ਵਲ ਭੇਜ ਦੇਵੀਂ । ਅਸੀਂ ਚਮਕੌਰ ਚਲੇ ਹਾਂ । ਏਸੇ ਰਾਹ ਮੁਕਤਸਰ ਵਲ ਜਾਵਾਂਗੇ । ਬੱਲ ਅਨੂਪ ਕੌਰ ਦੇ ਬੁਲ੍ਹਾਂ ਤੋਂ ਆਏ ।
"ਸਤਿਗੁਰ ਉਹਨਾਂ ਨੂੰ ਵੀ ਸਿਧੇ ਰਾਹ ਪਾਏ। ਮੁਸ਼ਕਲ ਹੱਲ ਹੋ ਦੀ ਜਾਂਦੀ ਏ ਭਰੋਸਾ ਚਾਹੀਦਾ ਏ।" ਅਵਾਜ਼ ਨੂਰੇ ਦੀ ਸੀ ।
"ਨੂਰਿਆ ਤੂੰ ਇਹ ਦੱਸ ਸਤਿਗੁਰੂ ਕਿਥੇ ਮਿਲਣਗੇ ?"
"ਮਿਲ ਸਕਦੇ ਹਨ । ਮੇਰੀ ਆਤਮਾ ਆਖਦੀ ਏ ।"
"ਕਿਥੇ?"
"ਨਬੀ ਖਾਂ ਤੇ ਗਨੀ ਖਾਂ ਦੇ ਕੰਲ "
"ਗੁਰੂ ਮਿਹਰਾਂ ਕਰੋ ।"
ਲੰਮੀ ਮੰਜ਼ਲ, ਬਿਖੜਾ ਪੰਧ, ਸਵਾਰੀ ਨਾ ਸਾਥ ਨਾ ਪੰਦਲ ਦਾ ਈ ਕੋਈ ਹਮਦਰਦੀ ਬੰਦਾ ਕਿੰਨੀਆਂ ਕੁ ਮੰਜ਼ਲਾਂ ਮਾਰੂ ?'