੧੬
ਹਥੁ ਨ ਲਾਈਂ ਕਸੁੰਭੜੈ
ਵਜ਼ੀਰ ਖਾਂ ਦਾ ਹੁਕਮ ਸੀ ਗਸ਼ਤੀ ਫੌਜ ਪਿੰਡ ਪਿੰਡ, ਰਾਹ, ਨਾਕੇ, ਪਤਨ, ਪਹੇ, ਡੰਡੀਆਂ, ਨਗਰ, ਖੋੜਿਆਂ ਅਤੇ ਗਰਾਵਾਂ ਵਿਚ ਗਸ਼ਤ ਕਰਦੀ ਫਿਰੇ, ਪਲ ਭਰ ਲਈ ਗੋਡਾ ਨਾ ਨਿਵਾਏ । ਜਿਥੇ ਕਿਤੇ ਸਿੱਖ ਦੀ ਸੂਹ ਲਗੇ । ਦਸ ਪਵੇ ਝੱਟ ਲਾਗੇ ਦੀ ਚੌਂਕੀ ਨੂੰ ਖਬਰ ਦੇਵੇ, ਆਪ ਫੜੇ ਜਾਂ ਪਿੰਡ ਦੇ ਚੌਧਰੀ ਦੀ ਮਦਦ ਨਾਲ ਫੜਾਏ । ਸਿਖ ਮੁਗਲ ਹਕੂਮਤ ਦੇ ਸਭ ਤੋਂ ਵੱਡੇ ਦੁਸ਼ਮਨ ਹਨ। ਜਿਹੜਾ ਜੀਉਂਦੇ ਸਿੱਖ ਨੂੰ ਪੇਸ਼ ਕਰੋ ਪੰਜਾਹ ਮੋਹਰਾਂ ਪਾਵੇਗਾ ਅਤੇ ਜਿਹੜਾ ਸਿਰਫ ਸਿਰ ਲੈ ਕੇ ਆਵੇ ਪੰਝੀ ਦਮੜਿਆਂ ਦਾ ਹੱਕਦਾਰ ਹੋਵੇਗਾ । ਜਿਹੜਾ ਸਿਖਣੀ ਪੇਸ਼ ਕਰੋ ਇਕੱਤਰ ਸੌ ਮੋਹਰਾਂ ਲਵੇ ਇਕ ਮਹੀਨਾ ਛੁਟੀ ਘਰ ਬੈਠ ਕੇ ਕਟੇ, ਤਨਖਾਹ ਉਹਦੇ ਘਰ ਪੁੱਜੇਗੀ ਅਤੇ ਉਹਦੇ ਅਹੁਦੇ ਵਿਚ ਵਾਧਾ ਕੀਤਾ ਜਾਵੇਗਾ । ਜਿਹੜਾ ਸੁਸਤੀ ਅਤੇ ਹੁਕਮ ਅਦੂਲੀ ਕਰਦਾ ਫੜਿਆ ਗਿਆ । ਸਰੇ ਬਜ਼ਾਰ ਕਤਲ ਕਰਵਾ ਦਿਤਾ ਜਾਏਗਾ ।
ਪੰਜਾਬ ਸਹਿਮ ਗਿਆ, ਡਰੇ ਰਾਠ ਪਿੰਡ ਦੇ, ਘਬਰਾਏ ਸਾਊ ਅਤੇ ਪਤਵੰਤੇ ਨਗਰ ਦੇ, ਸਰਦਾਰੀਆਂ ਖਤਰੇ ਵਿਚ ਪੈ ਗਈਆਂ, ਪਰ ਫਿਰ ਮਰਦ ਬੰਦਿਆਂ ਦਾ ਘਾਟਾ ਨਹੀਂ ਸੀ । ਸਿਖਾਂ ਨੂੰ ਪਨਾਹ ਸਿਰਫ਼ ਮੁਸਲਮਾਨਾਂ ਦੇ ਘਰ ਵਿਚ ਹੀ ਮਿਲਦੀ । ਇਹ ਵੱਖਰੀ ਗੱਲ ਸੀ ਕਿ ਉਹ ਮੁਸਲਮਾਨ ਪਠਾਣ ਸਨ ਜਾਂ ਸੂਫੀ ਮਤ ਦੇ ਲੋਕ । ਹਿੰਦੂਆਂ ਦੇ ਤਾਂ ਉਹ ਪੁੱਤ ਪੋਤਰੇ ਸਨ, ਉਹ ਤੇ ਉਹਨਾਂ ਦੇ ਆਪਣੇ ਘਰ ਸਨ, ਆਪਣੇ ਘਰਾਂ ਵਿਚੋਂ ਉਹਨਾਂ ਨੂੰ ਕੋਣ ਕਢੇ ।
ਦਿੱਲੀ ਦਾ ਸ਼ਹਿਨਸ਼ਾਹ ਤੇ ਦੱਖਣ ਵਿਚ ਸੀ । ਬੁਢਾਪੇ ਦੀਆਂ ਪੌੜੀਆਂ ਚੜ੍ਹ ਚੁਕਿਆ ਸੀ, ਕਬਰ ਆਵਾਜ਼ਾਂ ਮਾਰ ਰਹੀ ਸੀ । ਸ਼ਹਿਜ਼ਾਦੇ ਆਪਣੀਆਂ ਜਗੀਰਾਂ ਤੇ ਸਨ ਅਤੇ ਬਾਦਸ਼ਾਹ ਆਪ ਵੀ ਜ਼ਿੰਦਗੀ ਦੇ ਆਖਰੀ ਦਿਨ ਤਪਦੇ ਪੱਥਰਾਂ ਵਿਚ ਹੀ ਕਟਣਾ ਚਾਹੁੰ ਦਾ ਸੀ । ਦਿੱਲੀ ਤੋਂ ਭੇਅ ਖਾਂਦਾ ਸੀ । ਉਸ ਨੂੰ ਵੀ ਆਪਣੀ ਪਿਛਲੀ ਕਰਤੂਤ ਯਾਦ ਸੀ । ਉਹ ਆਪਣਾ ਮੁਰਦਾ ਪੁੱਤਾਂ ਦੇ ਹੱਥ ਰੋਲਣਾ ਨਹੀਂ ਸੀ ਚਾਹੁੰਦਾ । ਦਿੱਲੀ ਦੇ ਤਖਤ ਨੇ ਕਦੀ ਕਿਸੇ ਨੂੰ ਬਖਸ਼ਿਆ ਨਹੀਂ । ਦਿੱਲੀ ਕਿਸੇ ਤੇ ਰਹਿਮ ਨਹੀਂ ਕਰਦੀ ਉਹਦੇ ਤੇ ਕੌਣ ਰਹਿਮ ਕਰਦਾ । ਡਰਦਾ ਸ਼ਹਿਨਸ਼ਾਹ ਦਿੱਲੀ ਵਿਚ ਪੈਰ ਨਹੀਂ ਸੀ ਧਰਦਾ । ਆਪਣੇ ਰੋਅਬ ਦੀਆਂ ਧੱਜੀਆਂ ਉਡਦੀਆਂ ਨਹੀਂ ਸੀ ਦੇਖਣਾ ਚਾਹੁੰਦਾ, ਉਹ ਗਜ਼ ਨਹੀਂ ਸੀ ਖਾਣਾ ਚਾਹੁੰਦਾ ਆਪਣੇ ਜਲਾਲ ਦਾ ਲੱਕ ਟੁਟਦਾ ਦੇਖ । ਉਸ