ਜੀਉਂਦਿਆਂ ਹੀ ਆਪਣੇ ਪੁੱਤਾਂ ਨੂੰ ਵੰਡੀਆਂ ਪਾ ਦਿਤੀਆਂ ਸਨ ਆਪਣੀ ਹਕੂਮਤ ਦੀਆਂ । ਪਰ ਆਪਣੇ ਲਹੂ ਦੀ ਖੁਸ਼ਬੂ ਸੰਘੀ ਹੋਈ ਸੀ ਇਸ ਲਈ ਪੰਜ ਪਾ ਪਾ ਕੇ ਵਕਤ ਕਟਦਾ।
ਸ਼ਹਿਜ਼ਾਦੇ ਮੁਅੱਜ਼ਮ ਦੇ ਵੰਡੇ ਪੰਜਾਬ ਆਇਆ । ਦਿੱਲੀ ਵੀ ਰਹਿੰਦਾ ਅਤੇ ਲਾਹੌਰ ਵੀ। ਬਹਿਜ਼ਾਦਾ ਕਿਸੇ ਨਾਲ ਦੁਸ਼ਮਣੀ ਮੁੱਲ ਲੈਣ ਨੂੰ ਤਿਆਰ ਨਹੀਂ ਸੀ । ਵਜ਼ੀਰ ਖਾਨ ਨੇ ਇਹ ਹੁਕਮ ਆਪਣੇ ਆਪ ਹੀ ਜਾਰੀ ਕਰ ਦਿੱਤਾ ਸੀ। ਯਰਾਨਾ ਸੀ ਬਾਦਸ਼ਾਹ ਨਾਲ । ਕਿਹੜਾ ਸਹਿਜ਼ਾਦਾ ਬਾਦਸ਼ਾਹ ਬਣੇਗਾ ਇਹ ਤੇ ਅਜੇ ਬੜੀ ਦੂਰ ਦੀ ਗੱਲ ਏ, ਹੁਣ ਤੇ ਚੰਮ ਦੀਆਂ ਚਲਾ ਲਵੋ ਅਤੇ ਫਿਰ ਉਹ ਵਕਤ ਆਉ ਤੇ ਉਹ ਵੀ ਵੇਖੀ ਜਾਊ। ਸ਼ਹਿਜ਼ਾਦਾ ਅਜੇ ਬੱਚਾ ਏ ਉਹ ਕੀ ਜਾਣੇ ਹਕੂਮਤ ਦੇ ਕਾਰ ਵਿਹਾਰ ਨੂੰ । ਸਿੱਖ ਮਿਧੇ ਹੋਏ ਹੀ ਸੁਖ ਦੇਣਗੇ । ‘ਹਕੂਮਤ ਅਗੋਂ ਕਿਸੇ ਨੂੰ ਸਿਰ ਨਹੀਂ ਚੁਕਣ ਦੇਣਾ ਚਾਹੀਦਾ, ਇਹੀ ਬਜ਼ੁਰਗ ਆਖਦੇ ਨੇ ।"
ਸਾਰਿਆਂ ਸ਼ਹਿਜ਼ਾਦਿਆਂ ਦੀਆਂ ਅੱਖਾਂ ਤਖ਼ਤ ਉੱਤੇ ਲਗੀਆਂ ਹੋਈਆਂ ਸਨ । ਪਿਉ ਦੇ ਸਾਹ ਗਿਣ ਰਹੇ ਸਨ । ਹਰ ਇਕ ਬਹਿਜ਼ਾਦਾ ਆਪਣਾ ਧੜਾ ਬਣਾ ਰਿਹਾ ਸੀ। ਕੋਈ ਵੀ ਬਹਿਜ਼ਾਦਾ ਸਖ਼ਤੀ ਕਰਕੇ ਆਪਣੇ ਨਾਂ ਨੂੰ ਵੱਟਾ ਨਹੀਂ ਸੀ ਲਾਉਣਾ ਚਾਹੁੰਦਾ । ਹਰ ਇਕ ਆਪਣਾ ਆਪਣਾ ਰਸੂਖ਼ ਪੈਦਾ ਕਰ ਰਿਹਾ ਸੀ । ਸਿੱਖਾਂ ਨਾਲ ਉਨ੍ਹਾਂ ਨੇ ਕਿਹੜਾ ਕੋਈ ਤਖਤ ਵੰਡਣਾ ਸੀ । ਐਵੇਂ ਦੁਸ਼ਮਣੀ ਬਣਾ ਲਈ ਸੀ । ਸਿੱਖ ਆਪਣੀ ਥਾਂ ਅਨੰਦ ਕਰਦੇ ਸਨ ਅਤੇ ਮਾਲਾ ਫੇਰਦੇ ਸਨ । ਉਨ੍ਹਾਂ . ਨੂੰ ਕੀ ਸੀ ਤਖ਼ਤ ਨਾਲ. ਅਤੇ ਮੁਗਲ ਆਪਣੀ ਥਾਂ। ਐਵੇਂ ਚੁਆਤੀ ਛੇੜ ਕੇ ਇਕ ਬਲਾ ਹੋਰ ਗਲ ਪਾ ਲਈ । ਅਗੇ ਥੋੜ੍ਹੀਆਂ ਮੁਸੀਬਤਾਂ ਸਨ, ਜਿਹੜੀਆਂ ਅਗੇ ਗਲ ਵਿਚ ਨਹੀਂ ਸਨ ਪਈਆਂ ਹੋਈਆਂ । ਸੂਲਾਂ ਦੀ ਸੇਜ ਤੇ ਕਿਸ ਨੂੰ ਨੀਂਦ ਆਉਂਦੀ ਏ । ਬਾਦਸ਼ਾਹ ਦੇ ਪੁੱਤ ਸਨ, ਬਾਦਸ਼ਾਹੀ ਚਾਹੀਦੀ ਏ । ਭਾਵੇਂ ਰਾਤ ਸੂਲਾਂ ਤੇ ਕਟਣੀ ਪੈ ਜਾਵੇ। ਸ਼ਹਿਜ਼ਾਦੇ ਇਸ ਤਰ੍ਹਾਂ ਸੋਚਦੇ । ਪੰਜਾਬ ਵਾਲੇ ਬਹਿਜ਼ਾਦੇ ਦੀ ਬਹਿ ਤੇ ਹੀ ਸਭ ਕੁਝ ਕਰ ਗੁਜ਼ਰਦੇ ਸਨ ।
ਵਜ਼ੀਰ ਖਾਂ ਦੇ ਹੁਕਮ ਨੂੰ ਲੋਕੀਂ ਕਈ ਥਾਂ ਦੱਬ ਦੇਂਦੇ । ਏਨਾ ਰੌਲਾ ਪਾ ਦਿੰਦੇ ਕਿ ਵਿਚ ਹੀ ਗੁਆਚ ਜਾਂਦਾ ਹੁਕਮ ਸਰਕਾਰ ਦਾ । ਪਰ ਫਿਰ ਵੀ ਵਜ਼ੀਰ ਖਾਂ ਦੀ ਬੱਧੀ ਨਹੀਂ ਸੀ ਫੁਟਦੀ ਸਾਰੇ ਪੰਜਾਬ ਵਿਚ। ਭਾਵੇਂ ਲਾਹੌਰ ਨੂੰ ਮੱਥਾ ਟੇਕਣਾ ਪੈਂਦਾ ਸੀ ਪਰ ਵਜ਼ੀਰ ਖਾਂ ਦਾ ਆਪਣਾ ਵੱਖਰਾ ਜਲਾਲ ਸੀ । ਬਹਿਜ਼ਾਦੇ ਵੀ ਖ਼ਮ ਖਾਂਦੇ ਸਨ, ਡਰਦੇ ਹੁਕਮ ਅਦੂਲੀ ਕਰਨ ਦੀ ਜੁਰਅਤ ਨਾ ਕਰਦੇ, ਯਾਰ ਜੁ ਸੀ ਪਿਓ ਦਾ ।
ਨਬੀ ਖਾਂ ਅਤੇ ਗਨੀ ਖ਼ਾਂ ਦੇ ਵਿਹੜੇ ਵਿਚ ਰੌਣਕਾਂ ਲਕੀਆਂ ਸਨ । ਸਿਸਦੇ ਹੋ ਰਹੇ ਸਨ, ਸਲਾਮਾਂ ਕਰਦਿਆਂ ਦੇ ਸਿਰ ਝੁਕਦੇ ਸਨ । ਚੜ੍ਹਾਵੇ ਚੜ੍ਹ ਰਹੇ ਸਨ, ਸੁਖਣਾ ਸੁਖੀਆਂ ਜਾ ਰਹੀਆਂ ਸਨ, ਕਿਸੇ ਨੇ ਅਸੀਸਾਂ ਨਾਲ ਝੱਲੀ ਭਰ ਲਈ ਅਤੇ ਕਿਸੇ ਨੇ ਦੁਆਵਾਂ ਨਾਲ । ਜਿਹੜੀ ਆਈ ਹਸਦੀ ਖੇਡਦੀ ਗਈ। ਉਚ ਦੇ ਪੀਰ ਨੇ ਰਹਿਮਤਾਂ ਦੇ ਭੰਡਾਰ ਖੋਲ੍ਹ ਦਿਤੇ । ਖੁਸ਼ੀਆਂ ਦਾ ਖੇੜਾ ਨਬੀ ਖ਼ਾਂ ਦੇ ਵਿਹੜੇ ਵਿਚ ਆ ਗਜਿਆ। ਧਰਤੀ ਦਾ ਜਨਮ ਸਫਲ ਹੋ ਗਿਆ ਅਤੇ ਪਿੰਡ ਨੂੰ ਵਰ ਲਗ ਗਿਆ । ਉਹ ਦਿਨ ਛੇਤੀ ਆਉਣ ਵਾਲਾ ਸੀ ਕਿ ਇਸ ਪਿੰਡ ਦੀ ਮਿੱਟੀ ਨੂੰ ਲੋਕ ਚੰਦਨ ਅਤੇ ਅਕਸੀਰ ਸਮਝ ਕੇ ਮੱਥੇ ਤੇ ਲਾਇਆ ਕਰਨਗੇ ।
ਧਰਮ ਸਿੰਘ, ਮਾਨ ਸਿੰਘ, ਦਿਆ ਸਿੰਘ ਸਤਿਗੁਰਾਂ ਦੇ ਨਾਲ ਹੀ ਸਨ । ਨੀਲੇ ਬਸਤਰਾਂ ਵਿਚ ਸਜੇ ਹੋਏ ਸਿੰਘ ਅਤੇ ਗੁਰੂ । ਸਤਿਗੁਰਾਂ ਨੂੰ ਪਠਾਣਾਂ ਨੇ ਉਚ ਦਾ ਪੀਰ ਬਣਾ ਲਿਆ ਅਤੇ