ਗਸ਼ਤੀ ਫੌਜ ਦੇ ਦਸਤਿਆਂ ਨੇ ਕਈ ਵਾਰ ਸਲਾਮੀ ਦਿੱਤੀ ਉਚ ਦੇ ਨੂੰ । ਖਲਕਤ ਢੁਕ ਢੁਕ ਪਈ । ਕੋਈ ਨਹੀਂ ਸੀ ਜਾਣਦਾ ਉਚ ਦਾ ਪੀਰ ਸਿੱਖਾਂ ਦਾ ਗੁਰੂ ਹੈ ਵਿਆਹ ਰਚਿਆ ਹੋਇਆ ਸੀ ਨਬੀ ਖਾਂ ਦੇ ਪਿੰਡ ਵਿਚ । ਕੌਣ ਸੀ ਜਿਹੜਾ ਨਹੀਂ ਸੀ ਆਇਆ? ਪਰ ਕਿਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਪਛਾਣਿਆ ਨਾ । ਜਿਹੜਾ ਵੀ ਆਇਆ, ਸਲਾਮ ਕੀਤੀ ਨਜ਼ਰਾਨਾ ਰਖਿਆ ਅਤੇ ਰਾਹੇ ਪਿਆ । ਪਿੰਡ ਦੇ ਚੌਧਰੀ ਵੀ ਆਏ ਅਤੇ ਫੌਜਾਂ ਦੇ ਅਫਸਰ ਵੀ, ਚੌਕੀਆਂ ਵਾਲੇ ਵੀ ਆਏ, ਸੂਹੇ ਵੀ ਹੋ ਹੋ ਗਏ ਕਿਸੇ ਨੇ ਸ਼ੱਕ ਭਰੀ ਨਜ਼ਰ ਨਾਲ ਵੇਖਿਆ ਹੀ ਨਾ । ਇਹ ਸਾਰੀਆਂ ਬਰਕਤਾਂ ਨਬੀ ਖ਼ਾਂ ਅਤੇ ਗਨੀ ਖ਼ਾਂ ਦੇ ਜਲਾਲ ਦੀਆਂ ਸਨ ।
ਥਾਂ ਥਾਂ ਟੋਲੀਆਂ ਬੈਠੀਆਂ ਹੋਈਆਂ ਸਨ । ਕਾਹਲੇ ਤੇ ਚਲੇ ਗਏ। ਪਰ ਨਿੱਠ ਕੇ ਬੈਠਣ ਵਾਲੇ ਜੰਮ ਕੇ ਬੈਠੇ ਹੋਏ ਸਨ ।
ਇਕ ਢਾਣੀ ਵਿਚੋਂ ਇਕ ਬੰਦਾ ਆਖਣ ਲੱਗਾ ।
ਮੱਤ ਮਾਰੀ ਗਈ ਏ ਬੁੱਢੇ ਵਾਰੇ, ਜਣੇ ਖਣੇ ਨੂੰ ਅਹਿਲਕਾਰ ਬਣਾ ਦਿੱਤਾ । ਬੜੇ ਮੀਆਂ ਸੁ ਬੜੇ ਮੀਆਂ, ਛੋਟੋ ਮੀਆਂ ਸੁ ਸੁਬਾਨ ਅੱਲਾ । ਅੱਤ ਚੁਕੀ ਫਿਰਦੇ ਨੇ ਆਦਮ-ਬੋ ਆਦਮ-ਬੋ ਕਰਦੇ । ਆਖਣ ਲੱਗਾ ਜ਼ਕਰੀਆ ਖ਼ਾਂ ।
ਜੁਆਬ ਦਿਤਾ ਅਲੀ ਅਕਬਰ ਨੇ, ਰੱਬ ਭੁਲਿਆ ਬੈਠਾ ਏ, ਪਿਛਲੀ ਉਮਰੇ, ਚਰਬੀ ਆ ਗਈ ਏ ਅੱਖਾਂ ਸਾਹਮਣੇ, ਜੋ ਮੂਹੋਂ ਬੋਲਦਾ ਏ, ਖੁਸ਼ਾਮਦੀ ਹੁਕਮ ਬਣਾ ਲੈਂਦੇ ਨੇ ।"
ਜ਼ਕਰੀਆ ਖਾਨ ਤੋਂ ਨਾ ਹੀ ਰਿਹਾ ਗਿਆ ਬੋਲ ਉਠਿਆ, "ਬੁਰੇ ਦਿਨਾਂ ਦੇ ਲੱਛਣ ਹਨ . ਗਿੱਦੜ ਦੀ ਮੌਤ ਆਵੇ ਮਸੀਤੀ ਚੜ੍ਹਕੇ ਕੂਕਦਾ ਏ ।” ਵਿਚ ਯਾਰ ਮੁਹੰਮਦ ਨੇ ਇਕ ਹੋਰ ਲੜੀ ਛੇੜ ਲਈ । “ਸਿੰਘ ਨੂੰ ਦਰਬਾਰ ਵਿਚ ਪੇਸ਼ ਕਰਨ ਦਾ ਪਤਾ ਈ ਕੀ ਮਿਲਦਾ ਏ?"
"ਮਿਲਦਾ ਹੋਵੇਗਾ ? ਸਾਨੂੰ ਕੀ ? ਸਾਨੂੰ ਕੀ ਲੋੜ ਏ ਪਾਪ ਦੀ ਗੰਢ ਸਿਰ ਧਰਨ ਦੀ ।” ਅਲੀ ਅਕਬਰ ਨੇ ਜੁਆਬ ਦਿਤਾ ।
ਨੀਲੇ ਬਸਤਰਾਂ ਵਿਚ ਲੁਕਿਆ ਧਰਮ ਸਿੰਘ ਵਿਚੋਂ ਬੋਲ ਪਿਆ, "ਕੀ ਮਿਲਦਾ ਏ ?" "ਇਕ ਸੌ ਇਕ ਮੋਹਰ, ਇਕ ਮਹੀਨਾ ਛੁਟੀ, ਛੁਟੀ ਕਟ ਕੇ ਆਵੇ ਤੇ ਨਵੇਂ ਅਹੁਦੇ ਦੀ ਕੁਰਸੀ ਡੇ ਬੈਠੇ ।" ਯਾਰ ਮੁਹੰਮਦ ਖਾਨ ਨੇ ਚੁਟਕੀ ਭਰ ਕੇ ਵੇਖਿਆ।
“ਕਿੰਨੀਆਂ ਕੁ ਸਿੰਘਣੀਆਂ ਫੜੀਆਂ ਨੇ ਉਨ੍ਹਾਂ ਦੇ ਹਮੈਤੀਆਂ ਨੇ " ਬੋਲ ਸਨ ਨੀਲੇ ਕਪੜਿਆਂ ਵਿਚ ਲਪੇਟੇ ਮਾਨ ਸਿੰਘ ਦੇ !
"ਦਰਬਾਰ ਵਿਚ ਪੇਸ਼ ਬਥੇਰਿਆਂ ਕੀਤੀਆਂ ਨੇ, ਸਿੰਘਣੀਆਂ ਦਾ ਨਾਂ ਲੈ ਕੇ ਪਰ ਉਨ੍ਹਾਂ ਵਿਚੋਂ ਇਕ ਵੀ ਸਿੰਘਣੀ ਨਹੀਂ ਨਿਕਲੀ । ਰਾਹ ਜਾਂਦੀ ਔਰਤ ਫੜੀ ਅਤੇ ਜਾ ਹਾਜ਼ਰ ਹੋਏ । ਭਾਵੇਂ ਮੁਸਲਮਾਨਣੀ ਹੋਵੇ ਭਾਵੇਂ ਹਿੰਦੂ। ਟਕੇ ਖਰੇ ਕੀਤੇ ਤੇ ਰਾਹੇ ਪਏ । ਅੰਧੇਰ ਨਗਰੀ ਅਤੇ ਚੌਪਟ ਰਾਜਾ, ਕਿਹੜੀ ਮੋਹਰ ਲਗੀ ਏ ਸਿੰਘਣੀ ਉਤੇ ਜਿਹਨੂੰ ਮਰਜੀ ਆਖ ਦਿਓ । ਪਤਾ ਲਗੇਗਾ, ਯਾਰ ਹੁਰੀਂ ਸਰਹਿੰਦ ਦੀਆਂ ਜੂਹਾਂ ਟਪ ਚੁਕੇ ਹੋਣਗੇ ।" ਜ਼ਕਰੀਆ ਖਾਨ ਨੇ ਕਰਾਰੀ ਜਿਹੀ ਗੱਲ ਕਰਕੇ ਵੇਖੀ।