Back ArrowLogo
Info
Profile

ਬਾਰੇ ਤੁਹਾਡੇ ਦੋਸਤ ਐਸੀਆਂ ਕਹਾਣੀਆਂ ਸੁਣਾਉਂਦੇ ਨੇ ਜਿਨ੍ਹਾਂ ਉੱਤੇ ਬਿਲਕੁਲ ਯਕੀਨ ਨਹੀਂ ਆਉਂਦਾ, ਬਿਲਕੁਲ ਜੈਕ ਲੰਡਨ ਦੀਆਂ ਕਹਾਣੀਆਂ ਵਾਂਗ।"

ਉਹ ਆਪਣੀ ਸੀਟ ਵਿੱਚ ਢਹਿ ਪਿਆ, ਵਧੇਰੇ ਅਰਾਮ ਨਾਲ ਬੈਠ ਗਿਆ, ਇੱਕਦਮ ਢਿੱਲਾ ਪੈ ਗਿਆ ਤੇ ਉਂਘਲਾਉਣ ਲਗਾ। ਪ੍ਰਤੱਖ ਸੀ ਕਿ ਇਹ ਪੀਲੇ ਪਏ ਚਿਹਰੇ ਵਾਲਾ ਆਦਮੀ, ਜਿਹੜਾ ਹੁਣ ਜਵਾਨ ਨਹੀਂ ਸੀ ਰਿਹਾ, ਸਖਤ ਥੱਕਿਆ ਹੋਇਆ ਸੀ।

"ਜੈਕ ਲੰਡਨ ਦੀਆਂ ਕਹਾਣੀਆਂ ਵਾਂਗ," ਮਰੇਸੇਯੇਵ ਸੋਚਣ ਲੱਗਾ ਤੇ ਉਸਨੂੰ ਆਪਣੇ ਬਚਪਨ ਦੀ ਇੱਕ ਬੜੀ ਦੇਰ ਦੀ ਯਾਦ ਆ ਗਈ, ਕੱਕਰ ਨਾਲ ਜੰਮੀਆਂ ਲੱਤਾਂ ਵਾਲੇ ਆਦਮੀ ਦੀ ਕਹਾਣੀ, ਜਿਹੜਾ ਮਾਰੂਥਲ ਵਿੱਚੋਂ ਦੀ ਗੈਂਗ ਰਿਹਾ ਹੈ ਤੇ ਜਿਸਦੇ ਮਗਰ ਇੱਕ ਬੀਮਾਰ ਤੇ ਭੁੱਖਾ ਭੇੜੀਆਂ ਲੱਗਾ ਹੋਇਆ ਹੈ। ਇੰਜਣਾਂ ਦੀ ਇਕਸਾਰ ਭਿਣਕਵੀਂ ਅਵਾਜ਼ ਦੀ ਲੋਰੀ ਨਾਲ, ਸਭ ਕੁਝ ਤਰਨ ਲੱਗ ਪਿਆ, ਆਪਣੀ ਅਕਾਰ ਰੇਖਾ ਗੁਆਉਣ ਲੱਗ ਪਿਆ, ਦੁਧੀਆ ਜਿਹੇ ਹਨੇਰੇ ਵਿੱਚ ਘੁਲਣ ਲੱਗ ਪਿਆ, ਤੇ ਸੌਣ ਤੋਂ ਪਹਿਲਾਂ ਆਖਰੀ ਅਜੀਬ ਖਿਆਲ ਜਿਹੜਾ ਅਲੈਕਸੇਈ ਦੇ ਮਨ ਵਿੱਚ ਆਇਆ, ਉਹ ਇਹ ਸੀ ਕਿ ਕੋਈ ਜੰਗ, ਕੋਈ ਬੰਬਾਰੀ ਨਹੀਂ, ਪੈਰਾਂ ਵਿਚ ਕੋਈ ਲਗਾਤਾਰ ਕੁਤਰਵੀ ਪੀੜ ਨਹੀਂ ਹੋ ਰਹੀ, ਕੋਈ ਹਵਾਈ ਜਹਾਜ਼ ਨਹੀਂ ਜਿਹੜਾ ਮਾਸਕੋ ਵੱਲ ਉੱਡਦਾ ਜਾ ਰਿਹਾ ਹੋਵੇ, ਕਿ ਇਹ ਸਾਰਾ ਕੁਝ ਕਿਸੇ ਅਦਭੁਤ ਕਿਤਾਬ ਵਿੱਚੋਂ ਸੀ ਜਿਹੜੀ ਉਸਨੇ ਦੂਰ-ਦੁਰਾਡੇ ਦੇ ਸ਼ਹਿਰ ਕਾਮੀਸ਼ਿਨ ਵਿੱਚ ਆਪਣੇ ਬਚਪਨ ਵਿੱਚ ਕਦੀ ਪੜ੍ਹੀ ਸੀ।

100 / 372
Previous
Next