Back ArrowLogo
Info
Profile

ਭਾਗ ਦੂਜਾ

1

ਆਂਦਰੇਈ ਦੇਗਤੀਆਰੈਨਕੋ ਤੇ ਲੇਨਚਕਾ ਅਤਿਕਥਨੀ ਨਹੀਂ ਸਨ ਕਰ ਰਹੇ ਜਦੋਂ ਉਹਨਾਂ ਨੇ ਆਪਣੇ ਦੋਸਤ ਨੂੰ ਰਾਜਧਾਨੀ ਵਿਚਲੇ ਉਸ ਹਸਪਤਾਲ ਦੀ ਠਾਠ ਬਾਰੇ ਦੱਸਿਆ ਸੀ ਜਿਸ ਵਿੱਚ ਫ਼ੌਜ ਦੇ ਕਮਾਂਡਰ ਦੇ ਕਹਿਣ ਉੱਤੇ ਮਰੇਸੇਯੇਵ ਨੂੰ ਦਾਖ਼ਲ ਕਰਾਇਆ ਗਿਆ ਸੀ, ਤੇ ਸਾਥ ਲਈ ਲੈਫ਼ਟੀਨੈਂਟ ਕੋਨਸਤਨਤੀਨ ਕੁਕੂਸ਼ਕਿਨ ਨੂੰ ਵੀ ਉਸਦੇ ਨਾਲ ਮਾਸਕੋ ਭੇਜਿਆ ਗਿਆ ਸੀ।

ਜੰਗ ਤੋਂ ਪਹਿਲਾਂ ਇਹ ਐਸੇ ਇੰਸਟੀਚਿਊਟ ਦਾ ਕਲੀਨਿਕ ਹੁੰਦਾ ਸੀ, ਜਿੱਥੇ ਇੱਕ ਉੱਘਾ ਸੋਵੀਅਤ ਵਿਗਿਆਨੀ ਬੀਮਾਰੀ ਤੇ ਸੱਟ-ਫੇਟ ਤੋਂ ਮਗਰੋਂ ਮਨੁੱਖਾ ਸਰੀਰ ਨੂੰ ਜਲਦੀ ਤੋਂ ਜਲਦੀ ਨੌਂ-ਬਰ-ਨੌਂ ਕਰਨ ਦੇ ਨਵੇਂ ਢੰਗ ਲੱਭਣ ਲਈ ਖੋਜ ਕਰਦਾ ਹੁੰਦਾ ਸੀ। ਇਸ ਇੰਸਟੀਚਿਊਟ ਦੀਆਂ ਪੱਕੀ ਤਰ੍ਹਾਂ ਸਥਾਪਿਤ ਪ੍ਰੰਪਰਾਵਾਂ ਹੁੰਦੀਆਂ ਸਨ ਤੇ ਇਹ ਸੰਸਾਰ ਪ੍ਰਸਿੱਧੀ ਰੱਖਦਾ ਸੀ।

ਜੰਗ ਦੇ ਦਿਨਾਂ ਵਿਚ ਉਸ ਵਿਗਿਆਨੀ ਨੇ ਆਪਣੇ ਇੰਸਟੀਚਿਊਟ ਦੇ ਇਸ ਕਲੀਨਿਕ ਨੂੰ ਅਫ਼ਸਰਾਂ ਲਈ ਹਸਪਤਾਲ ਵਿੱਚ ਬਦਲ ਦਿੱਤਾ। ਹਸਪਤਾਲ ਵਿੱਚ ਪਹਿਲਾਂ ਵਾਂਗ ਹੀ ਮਰੀਜ਼ਾਂ ਦਾ ਹਰ ਤਰ੍ਹਾਂ ਦਾ ਇਲਾਜ ਹੁੰਦਾ ਰਿਹਾ, ਜਿਸ ਇਲਾਜ ਦਾ ਵੀ ਉਸ ਸਮੇਂ ਉੱਨਤ ਵਿਗਿਆਨ ਨੂੰ ਪਤਾ ਸੀ। ਜੰਗ ਰਾਜਧਾਨੀ ਤੋਂ ਕੁਝ ਹੀ ਦੂਰ ਚੱਲ ਰਹੀ ਸੀ, ਤੇ ਇਸ ਨਾਲ ਜ਼ਖਮੀਆਂ ਦਾ ਇਸ ਤਰ੍ਹਾਂ ਹੜ੍ਹ ਆ ਰਿਹਾ ਸੀ ਕਿ ਹਸਪਤਾਲ ਵਿੱਚ ਥਾਵਾਂ ਦੀ ਗਿਣਤੀ ਨੂੰ ਵਧਾ ਕੇ ਉਸ ਨਾਲੋਂ ਚਾਰ ਗੁਣਾ ਕਰਨਾ ਪਿਆ, ਜਿੰਨੀ ਗਿਣਤੀ ਲਈ ਕਿ ਇਹ ਬਣਾਇਆ ਗਿਆ ਸੀ। ਹਸਪਤਾਲ ਦੇ ਨਾਲ ਲੱਗਦੀਆਂ ਸਾਰੀਆਂ ਥਾਵਾਂ- ਮਿਲਣ ਆਉਣ ਵਾਲਿਆਂ ਲਈ ਕਮਰੇ, ਪੜ੍ਹਨ ਦੇ ਮਨਪ੍ਰਚਾਵੇ ਲਈ ਕਮਰੇ, ਡਾਕਟਰੀ ਅਮਲੇ ਲਈ ਕਮਰੇ ਤੇ ਰਾਜ਼ੀ ਹੋ ਰਿਹਾਂ ਲਈ ਭੋਜਨ ਕਮਰੇ ਵਾਰਡਾਂ ਵਿੱਚ ਬਦਲ ਦਿੱਤੀਆਂ ਗਈਆਂ ਸਨ । ਵਿਗਿਆਨੀ ਨੇ ਆਪਣੀ ਪ੍ਰਯੋਗਸ਼ਾਲਾ ਦੇ ਨਾਲ ਲੱਗਦਾ ਖ਼ੁਦ ਆਪਣਾ ਪੜ੍ਹਨ ਕਮਰਾ ਵੀ ਜ਼ਖਮੀਆਂ ਲਈ ਛੱਡ ਦਿੱਤਾ ਸੀ ਤੇ ਆਪ ਆਪਣੀਆਂ ਕਿਤਾਬਾਂ ਤੇ ਨਿੱਜੀ ਵਰਤੋਂ ਦੀਆਂ ਚੀਜ਼ਾਂ ਚੁੱਕ ਕੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਚਲਾ ਗਿਆ ਸੀ, ਜਿੱਥੇ ਪਹਿਲਾਂ ਡਿਊਟੀ ਨਰਸ ਰਹਿੰਦੀ ਸੀ। ਤਾਂ ਵੀ ਅਕਸਰ ਹੀ ਬਰਾਮਦਿਆਂ ਵਿੱਚ ਬਿਸਤਰੇ ਕਰਨੇ ਪੈ ਜਾਂਦੇ ਸਨ।

ਚਿੱਟੀਆਂ ਚਮਕਦੀਆਂ ਕੰਧਾਂ ਪਿੱਛੋਂ, ਜਿਹੜੀਆਂ ਇੰਝ ਲੱਗਦਾ ਸੀ ਕਿ ਚਿਕਿਸਤਾ ਦੇ ਇਸ ਮੰਦਰ ਦੀ ਗੰਭੀਰ ਚੁੱਪ ਨੂੰ ਮੁੱਖ ਰੱਖਦਿਆ ਬਣਾਈਆਂ ਗਈਆਂ ਸਨ, ਕੱਰਾਹਟਾਂ, ਆਹਵਾਂ, ਸੁੱਤਿਆਂ ਦੇ ਘੁਰਾੜਿਆਂ ਤੇ ਸਖ਼ਤ ਬੀਮਾਰ ਬੰਦਿਆਂ ਦੇ ਬਕੜਵਾਹ ਦੀਆਂ ਅਵਾਜਾਂ

101 / 372
Previous
Next