Back ArrowLogo
Info
Profile

ਸੁਣਾਈ ਦੇਂਦੀਆਂ ਸਨ । ਸਾਰੀ ਥਾਂ ਜੰਗ ਦੀ ਬੋਝਲ ਸਾਹ ਘੁਟਵੀਂ ਮੁਸ਼ਕ ਨਾਲ ਭਰੀ ਪਈ ਸੀ -ਖੂਨ ਨਾਲ ਲਥ-ਪੱਥ ਪੱਟੀਆਂ, ਸੁੱਜੇ ਹੋਏ ਜ਼ਖਮ, ਜਿਉਂਦੇ-ਜਾਗਦੇ ਬੰਦਿਆਂ ਦੀ ਸੜਿਹਾਂਦ ਮਾਰਦੀ ਚਮੜੀ- ਜਿਸ ਮੁਸ਼ਕ ਨੂੰ ਕਿੰਨੀਂ ਵੀ ਹਵਾ-ਲਵਾਈ ਦੂਰ ਨਹੀਂ ਸੀ ਕਰ ਸਕਦੀ। ਖ਼ੁਦ ਵਿਗਿਆਨੀ ਦੇ ਡਿਜ਼ਾਈਨ ਅਨੁਸਾਰ ਬਣੇ ਸੁਖਦਾਈ ਮੰਜਿਆਂ ਦੇ ਨਾਲ ਨਾਲ ਫੋਲਡਿੰਗ ਸਫ਼ਰੀ ਮੰਜੇ ਪਏ ਸਨ। ਬਰਤਨ ਕਾਫ਼ੀ ਨਹੀਂ ਸਨ । ਕਲੀਨਿਕ ਦੇ ਸੁੰਦਰ ਚੀਨੀ ਦੇ ਬਰਤਨਾਂ ਦੇ ਨਾਲ ਚਿੱਬਾਂ ਵਾਲ਼ੇ ਐਲਮੀਨੀਅਮ ਦੇ ਭਾਂਡੇ ਪਏ ਸਨ। ਨੇੜੇ ਹੀ ਫਟੇ ਬੰਬ ਦੇ ਧਮਾਕੇ ਨਾਲ ਵੱਡੀਆਂ ਵੱਡੀਆਂ ਇਤਾਲਵੀ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਤੇ ਉਹਨਾਂ ਉੱਤੇ ਪਲਾਈਵੁੱਡ ਦੇ ਫੱਟੇ ਲਾਉਣੇ ਪਏ ਸਨ । ਪਾਣੀ ਦੀ ਵੀ ਕਿੱਲਤ ਸੀ; ਵਿੱਚ ਵਿੱਚ ਗੈਸ ਵੀ ਬੰਦ ਹੋ ਜਾਂਦੀ ਸੀ ਤੇ ਔਜ਼ਾਰਾਂ ਨੂੰ ਪੁਰਾਣੇ ਸਪਿਰਿਟ ਸਟੋਵ ਵਰਤ ਕੇ ਜਰਮ-ਰਹਿਤ ਕਰਨਾ ਪੈਂਦਾ ਸੀ। ਪਰ ਜ਼ਖਮੀ ਆਈ ਚਲੀ ਜਾ ਰਹੇ ਸਨ । ਉਹਨਾਂ ਨੂੰ ਵਧਦੀ ਗਿਣਤੀ ਵਿੱਚ ਲਿਆਂਦਾ ਜਾ ਰਿਹਾ ਸੀ— ਹਵਾਈ ਜਹਾਜ਼ਾਂ ਉੱਪਰ, ਮੋਟਰਾਂ ਵਿੱਚ, ਗੱਡੀਆਂ ਵਿੱਚ। ਤੇ ਜਿਸ ਹਿਸਾਬ ਨਾਲ ਸਾਡੀ ਚੜ੍ਹਾਈ ਜ਼ੋਰ ਫੜਦੀ ਗਈ ਉਸੇ ਹਿਸਾਬ ਨਾਲ ਉਹਨਾਂ ਦੀ ਗਿਣਤੀ ਵਧਦੀ ਗਈ।

ਤਾਂ ਵੀ ਹਸਪਤਾਲ ਦਾ ਅਮਲਾ ਸਾਰੇ ਦਾ ਸਾਰਾ, ਇਸਦੇ ਮੁਖੀ ਤੋਂ ਲੈ ਕੇ, ਜਿਹੜਾ ਕਿ ਸਨਮਾਨਿਤ ਵਿਗਿਆਨੀ ਦੇ ਸੁਪ੍ਰੀਮ ਸੋਵੀਅਤ ਦਾ ਮੈਂਬਰ ਸੀ, ਸਾਰੀਆਂ ਵਾਰਡ ਨੌਕਰਾਣੀਆਂ, ਕਲੋਕ-ਰੂਮ ਦਾ ਖਿਆਲ ਰੱਖਣ ਵਾਲੀਆਂ ਤੇ ਦਰਬਾਨਾਂ ਤੱਕ — ਇਹ ਸਾਰੇ ਥੱਕੇ ਹੋਏ, ਕਦੀ ਕਦੀ ਅੱਧ-ਭੁੱਖੇ ਲੋਕ, ਜਿਨ੍ਹਾਂ ਦੀਆਂ ਤਲੀਆਂ ਹੇਠ ਨਹੀਂ ਸਨ ਲੱਗਦੀਆਂ, ਤੇ ਰਾਤਾਂ ਨੂੰ ਪੂਰਾ ਸੌਣਾ ਵੀ ਨਹੀਂ ਸੀ ਮਿਲਦਾ, ਪੂਰੇ ਹਠ ਨਾਲ ਆਪਣੇ ਇੰਸਟੀਚਿਊਟ ਦੇ ਸਥਾਪਤ ਨਿਯਮਾਂ ਦੀ ਪਾਲਣਾ ਜਾਰੀ ਰੱਖ ਰਹੇ ਸਨ । ਵਾਰਡ ਨੌਕਰਾਣੀਆਂ, ਜਿਹੜੀਆਂ ਕਈ ਵਾਰੀ ਬਿਨਾਂ ਅਰਾਮ ਕੀਤਿਆਂ ਦੋ ਤਿੰਨ ਡਿਊਟੀਆਂ ਉਤੋੜਿਤੀ ਦੇਂਦੀਆਂ ਸਨ, ਹਰ ਵਾਧੂ ਘੜੀ ਦਾ ਲਾਭ ਉਠਾਉਂਦਿਆਂ ਸਫ਼ਾਈ, ਧੁਆਈ ਤੇ ਰਗੜਾਈ ਕਰਨ ਲੱਗ ਪੈਂਦੀਆਂ ਸਨ। ਨਰਸਾਂ, ਮਾੜੀਆਂ ਮਾੜੀਆਂ ਬੁੱਢੀਆਂ ਲੱਗਦੀਆਂ, ਥਕਾਵਟ ਨਾਲ ਡੋਲਦੇ ਪੈਰਾਂ ਨਾਲ, ਪਹਿਲਾਂ ਵਾਂਗ ਹੀ, ਚਿੱਟੇ ਮਾਇਆ ਲੱਗੇ ਕੱਪੜੇ ਪਾਈ ਡਿਊਟੀ ਉੱਤੇ ਆਉਂਦੀਆਂ ਰਹੀਆਂ, ਤੇ ਡਾਕਟਰਾਂ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਵੱਲ ਉਸੇ ਤਰ੍ਹਾਂ ਪੂਰਾ ਧਿਆਨ ਦਿੰਦੀਆਂ ਰਹੀਆਂ। ਹਾਊਸ ਸਰਜਨ, ਪਹਿਲਾਂ ਵਾਂਗ ਹੀ ਮੰਜਿਆਂ ਉੱਪਰ ਵਿਛੇ ਕੱਪੜਿਆਂ ਉੱਪਰ ਮਾੜਾ ਜਿਹਾ ਦਾਗ ਦੇਖ ਕੇ ਵੀ ਨਰਾਜ਼ ਹੁੰਦੇ ਤੇ ਆਪਣਾ ਰੁਮਾਲਾਂ ਨਾਲ ਕੰਧਾਂ, ਪੌੜੀਆਂ ਦੀਆਂ ਰੇਲਾਂ ਤੇ ਦਰਵਾਜ਼ਿਆਂ ਦੀਆਂ ਹੱਥੀਆਂ ਨੂੰ ਰਗੜ ਰਗੜ ਕੇ ਵੇਖਦੇ ਕਿ ਉਹ ਬਿਲਕੁਲ ਸਾਫ਼ ਹਨ ਜਾਂ ਨਹੀਂ। ਤੇ ਖੁਦ ਮੁਖੀ, ਉਚਾ-ਲੰਮਾ ਲਾਲ-ਸੂਹੇ ਮੂੰਹ ਵਾਲਾ ਬਜ਼ੁਰਗ, ਜਿਸਦੇ ਚੌੜੇ ਮੱਥੇ ਉੱਪਰਲੇ ਵਾਲ ਚਿੱਟੇ ਹੋ ਰਹੇ ਸਨ, ਕਾਲੀਆਂ ਮੁੱਛਾਂ ਵਾਲਾ, ਤੇ ਚਾਂਦੀ ਦੀਆਂ ਧਾਰੀਆਂ ਵਾਲੀ ਠਾਠ ਦਾਰ ਦਾੜ੍ਹੀ ਵਾਲਾ, ਲਗਾਤਾਰ ਡਾਂਟ-ਡਪਟ ਕਰਨ ਵਾਲਾ ਆਦਮੀ ਚਿੱਟੇ ਚੋਗੇ ਪਾਈ ਹਾਊਸ ਸਰਜਨਾਂ ਤੇ ਸਹਾਇਕਾਂ ਦੇ ਨਾਲ, ਦਿਹਾੜੀ ਵਿੱਚ ਦੋ ਵਾਰੀ ਵਾਰਡ ਦਾ ਦੌਰਾ ਕਰਦਾ ਸੀ, ਜਿਵੇਂ ਜੰਗ ਤੋਂ

102 / 372
Previous
Next