Back ArrowLogo
Info
Profile

ਪਹਿਲਾਂ ਕਰਦਾ ਹੁੰਦਾ ਸੀ, ਨਵੇਂ ਮਰੀਜ਼ਾਂ ਦੀ ਤਸ਼ਖੀਸ ਵਾਲੇ ਕਾਰਡ ਦੇਖਦਾ, ਤੇ ਗੰਭੀਰ ਮਰੀਜ਼ਾਂ ਬਾਰੇ ਸਲਾਹ ਦੇਂਦਾ।

ਉਹਨਾਂ ਬੇਹੱਦ ਸਰਗਰਮੀਆਂ ਦੇ ਦਿਨਾਂ ਵਿੱਚ ਉਸਨੂੰ ਹਸਪਤਾਲ ਤੋਂ ਬਾਹਰ ਵੀ ਬਹੁਤ ਕੰਮ ਕਰਨਾ ਪੈਂਦਾ ਸੀ, ਪਰ ਉਹ ਆਪਣੇ ਅਰਾਮ ਤੇ ਨੀਂਦ ਦੀ ਕੀਮਤ ਉੱਤੇ ਆਪਣੀ ਪਿਆਰੀ ਸਿਰਜਣਾ, ਇੰਸਟੀਚਿਊਟ, ਦਾ ਦੌਰਾ ਕਰਨ ਲਈ ਹਮੇਸ਼ਾ ਸਮਾਂ ਕੱਢ ਲੈਂਦਾ ਸੀ। ਜਦੋ ਉਹ ਕਿਸੇ ਸਟਾਫ਼ ਮੈਂਬਰ ਦੀ ਗ਼ਲਤੀ ਲਈ ਉਸਦੀ ਡਾਂਟ-ਡਪਟ ਕਰਦਾ— ਤੇ ਇਹ ਕੰਮ ਉਹ ਬੜਾ ਉੱਚੀ ਉੱਚੀ, ਪੂਰੇ ਜੋਸ਼ ਨਾਲ, ਬਿਲਕੁਲ ਜਿੱਥੇ ਗ਼ਲਤੀ ਕੀਤੀ ਗਈ ਹੁੰਦੀ, ਉਸੇ ਥਾਂ, ਮਰੀਜ਼ਾਂ ਦੀ ਹਾਜ਼ਰੀ ਵਿੱਚ ਹੀ ਕਰਦਾ— ਤਾਂ ਉਹ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦੇਂਦਾ ਕਿ ਕਲੀਨਿਕ ਨੂੰ ਇੱਕ ਆਦਰਸ਼ਕ ਸੰਸਥਾ ਵਜੋਂ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ— ਚੌਕਸ, ਬਲੈਕ-ਆਊਂਟਾਂ ਵਾਲੇ ਤੇ ਲੜਾਈ ਕਰ ਰਹੇ ਮਾਸਕੋ ਵਿੱਚ ਵੀ; ਉਹ ਕਹਿੰਦਾ ਕਿ ਇਸੇ ਵਿਚ ਹੀ ਇਹਨਾਂ ਸਾਰੇ ਹਿਟਲਰਾਂ ਤੇ ਗੋਰਿੰਗਾਂ ਨੂੰ ਸਾਡਾ ਜਵਾਬ ਹੈ; ਉਹ ਜੰਗ ਸਮੇਂ ਦੀਆਂ ਮੁਸ਼ਕਲਾਂ ਦੇ ਅਧਾਰ ਉੱਤੇ ਕੋਈ ਵੀ ਬਹਾਨੇ ਸੁਨਣ ਤੋਂ ਇਨਕਾਰ ਕਰ ਦੇਂਦਾ ਤੇ ਕਹਿੰਦਾ ਕਿ ਹੱਡ-ਹਰਾਮੀ ਤੇ ਵਿਹਲੜ ਜਾਣ ਢੱਠੇ ਖੂਹ ਵਿੱਚ, ਤੇ ਬਿਲਕੁਲ ਹੁਣੇ ਹੀ ਵੇਲਾ ਹੈ, ਜਦੋਂ ਸਭ ਕੁਝ ਏਨਾਂ ਮੁਸ਼ਕਲ ਹੈ, ਕਿ ਹਸਪਤਾਲ ਵਿੱਚ ਕਰੜੀ ਨਿਯਮਤਾ ਰੱਖੀ ਜਾਏ। ਉਸਨੇ ਆਪ ਵੀ ਆਪਣੇ ਦੌਰੇ ਏਨੀਂ ਸਮੇਂ ਦੀ ਪਾਬੰਦੀ ਨਾਲ ਕਾਇਮ ਰੱਖੋ ਕਿ ਵਾਰਡ ਨੌਕਰਾਣੀਆਂ, ਪਹਿਲਾਂ ਵਾਂਗ ਹੀ, ਵਾਰਡਾਂ ਵਿਚਲੀਆਂ ਘੜੀਆਂ ਨੂੰ ਉਸਦੇ ਆਉਣ ਨਾਲ ਮਿਲਾਉਂਦੀਆਂ ਸਨ । ਹਵਾਈ ਹਮਲੇ ਵੀ ਇਸ ਆਦਮੀ ਦੀ ਸਮੇਂ ਦੀ ਪਾਬੰਦੀ ਨੂੰ ਨਹੀਂ ਸਨ ਭੰਗ ਕਰਦੇ। ਇਹ ਚੀਜ਼ ਸੀ ਜਿਹੜੀ ਸਟਾਫ਼ ਨੂੰ ਕਰਾਮਾਤਾਂ ਕਰ ਦਿਖਾਉਣ ਤੇ ਅਥਾਹ ਮੁਸ਼ਕਲਾਂ ਵਿੱਚ ਵੀ ਜੰਗ ਤੋਂ ਪਹਿਲਾਂ ਵਾਲੀ ਨਿਯਮਤਾ ਕਾਇਮ ਰੱਖਣ ਲਈ ਪ੍ਰੇਰਦੀ ਸੀ।

ਇੱਕ ਦਿਨ ਸਵੇਰ ਦਾ ਰਾਊਂਡ ਆਉਂਦਿਆਂ ਹਸਪਤਾਲ ਦਾ ਮੁਖੀ- ਅਸੀਂ ਉਸਨੂੰ ਵਾਸਿਲੀ ਵਾਸਿਲੀਯੇਵਿਚ ਦੇ ਨਾਂ ਨਾਲ ਬੁਲਾਵਾਂਗੇ- ਦੂਜੀ ਮੰਜ਼ਲ ਉੱਤੇ ਪੌੜੀਆਂ ਕੋਲ ਨਾਲੋਂ ਨਾਲ ਪਏ ਦੋ ਮੰਜ਼ਿਆਂ ਕੋਲ ਆਇਆ।

"ਇਹ ਕੀ ਨੁਮਾਇਸ਼ ਲਾਈ ਹੋਈ ਹੈ ?” ਉਹ ਕੂਕਿਆ ਤੇ ਆਪਣੇ ਭਾਰੇ ਭਰਵੱਟਿਆਂ ਦੇ ਹੇਠੋਂ ਦੀ ਹਾਊਸ ਸਰਜਨ ਵੱਲ ਉਸਨੇ ਐਸੀ ਕਹਿਰੀ ਨਜ਼ਰ ਸੁੱਟੀ ਕਿ ਉੱਚਾ-ਲੰਮਾ, ਝੁਕੇ ਮੋਢਿਆਂ ਤੇ ਪ੍ਰਭਾਵਸ਼ਾਲੀ ਦਿੱਖ ਵਾਲਾ ਹਾਊਸ ਸਰਜਨ, ਜਿਹੜਾ ਹੁਣ ਜਵਾਨ ਨਹੀਂ ਸੀ ਲਗਦਾ, ਸਕੂਲ ਦੇ ਮੁੰਡੇ ਵਾਂਗ ਸਿੱਧਾ ਖੜ੍ਹਾ ਹੋ ਗਿਆ ਤੇ ਬੋਲਿਆ:

“ਰਾਤੀਂ ਹੀ ਇਹਨਾਂ ਨੂੰ ਲਿਆਏ ਹਨ... ਪਾਇਲਟ ਨੇ। ਇਸਦੀ ਪੱਟ ਦੀ ਹੱਡੀ ਤੇ ਸੱਜੀ ਬਾਂਹ ਟੁੱਟੀ ਹੋਈ ਹੈ । ਆਮ ਹਾਲਤ ਠੀਕ ਹੈ, ਤੇ ਔਹ" — ਉਸਨੇ ਸੁੱਕ ਕੇ ਤੀਲ੍ਹਾ ਹੋਏ ਆਦਮੀ ਵੱਲ ਹੱਥ ਨਾਲ ਇਸ਼ਾਰਾ ਕੀਤਾ, ਜਿਸਦੀ ਉਮਰ ਦਾ ਅੰਦਾਜ਼ਾ ਨਹੀਂ ਸੀ ਲਾਇਆ ਜਾ ਸਕਦਾ, ਤੇ ਜਿਹੜਾ ਅੱਖਾਂ ਮੀਟੀ ਮੰਜੇ ਉੱਤੇ ਅਹਿੱਲ ਪਿਆ ਸੀ- "ਗੰਭੀਰ ਕੇਸ ਹੈ। ਪੈਰਾਂ ਦੀਆਂ ਹੱਡੀਆਂ ਕਈ ਥਾਵਾਂ ਤੋਂ ਟੁੱਟੀਆਂ ਹੋਈਆ ਨੇ, ਦੋਹਾ ਪੈਰਾਂ ਨੂੰ ਗੈਂਗਰੀਨ ਹੋਈ

103 / 372
Previous
Next