Back ArrowLogo
Info
Profile

ਹੋਈ ਹੈ, ਪਰ ਵੱਡੀ ਗੱਲ ਇਹ ਹੈ ਕਿ ਸਾਹ ਸਤ ਬਿਲਕੁਲ ਨਹੀਂ। ਮੈਨੂੰ ਸੱਚਮੁਚ, ਯਕੀਨ ਨਹੀਂ ਆਉਂਦਾ ਪਰ ਇਹਨਾਂ ਨੂੰ ਇੱਥੇ ਛੱਡ ਕੇ ਜਾਣ ਵਾਲਾ ਲੈਫ਼ਟੀਨੈਂਟ ਫ਼ੌਜੀ ਡਾਕਟਰ ਲਿਖਦਾ ਹੈ ਕਿ ਇਹ ਮਰੀਜ਼, ਜਿਸਦੇ ਪੈਰਾਂ ਦੀਆਂ ਹੱਡੀਆਂ ਟੁੱਟੀਆਂ ਹੋਈਆ ਨੇ, ਅਠਾਰਾਂ ਦਿਨ ਤੱਕ ਜਰਮਨ ਸਫ਼ਾ ਦੇ ਪਿੱਛੇ ਰੀਂਗਦਾ ਰਿਹਾ ਹੈ। ਬੇਸ਼ਕ, ਇਹ ਅਤਿਕਥਨੀ ਹੈ..."

ਹਾਊਸ ਸਰਜਨ ਨੂੰ ਸੁਣਿਆ-ਅਣਸੁਣਿਆ ਕਰਦਿਆਂ, ਵਾਸਿਲੀ ਵਾਸਿਲੀਯੇਵਿਚ ਨੇ ਕੰਬਲ ਚੁੱਕਿਆ। ਅਲੈਕਸੇਈ ਮਰੇਸੇਯੇਵ ਛਾਤੀ ਉੱਤੇ ਹੱਥ ਰੱਖੀ ਪਿਆ ਸੀ। ਇਹਨਾਂ ਸਵਲਾਈ ਚਮੜੀ ਵਾਲੀਆਂ ਬਾਂਹਾ ਤੋਂ, ਜਿਹੜੀ ਸੱਜਰੀ ਚਿੱਟੀ ਕਮੀਜ਼ ਤੇ ਚੱਦਰਾਂ ਦੇ ਉੱਤੇ ਹੋਰ ਵੀ ਉੱਘੜ ਰਹੀਆਂ ਸਨ, ਕੋਈ ਆਦਮੀ ਦੀਆਂ ਹੱਡੀਆਂ ਦੀ ਬਣਤਰ ਦਾ ਅਧਿਐਨ ਕਰ ਸਕਦਾ ਸੀ। ਪ੍ਰੋਫ਼ੈਸਰ ਨੇ ਆਹਿਸਤਾ ਜਿਹੇ ਪਾਇਲਟ ਉੱਤੇ ਕੰਬਲ ਦੇ ਦਿੱਤਾ ਤੇ ਘੂਰਦਿਆਂ ਹੋਇਆ ਹਾਊਸ ਸਰਜਨ ਨੂੰ ਟੋਕਿਆ:

"ਇੱਥੇ ਕਿਉਂ ਪਏ ਨੇ ?"

“ਬਰਾਮਦੇ ਵਿੱਚ ਹੋਰ ਥਾਂ ਨਹੀਂ।

ਤੁਸੀਂ ਆਪ ਹੀ.." " ‘ਤੁਸੀਂ ਆਪ', 'ਤੁਸੀਂ ਆਪ' ਕੀ ? ਬਤਾਲੀ ਨੰਬਰ ਵਿੱਚ ਕਿਉਂ ਨਹੀਂ ਟਿਕਾਇਆ ?"

"ਉਹ ਕਰਨੈਲਾਂ ਦਾ ਵਾਰਡ ਹੈ।"

"ਕਰਨੈਲਾਂ ਦਾ ਵਾਰਡ ?" ਪ੍ਰੋਫ਼ੈਸਰ ਇੱਕਦਮ ਭੜਕ ਉੱਠਿਆ। ਕਿਸ ਉੱਲੂ ਦੇ ਦਿਮਾਗ਼ ਦੀ ਇਹ ਕਾਢ ਹੈ ? ਕਰਨੈਲਾਂ ਦਾ ਵਾਰਡ ਬੇਵਕੂਫ਼!"

"ਪਰ ਸਾਨੂੰ ਕਿਹਾ ਗਿਆ ਸੀ: ਸੋਵੀਅਤ ਯੂਨੀਅਨ ਦੇ ਯੋਧਿਆਂ ਲਈ ਵਾਰਡ ਰਿਜ਼ਰਵ ਰੱਖੋ !"

"ਯੋਧਿਆ ਲਈ', 'ਯੋਧਿਆ ਲਈ' ਇਸ ਜੰਗ ਵਿੱਚ ਸਾਰੇ ਯੋਧੇ ਨੇ। ਮੈਨੂੰ ਤੁਸੀਂ ਕਾਹਦੀ ਸਿੱਖਿਆ ਦੇ ਰਹੇ ਹੋ ? ਇਥੋਂ ਦਾ ਇੰਚਾਰਜ ਕੌਣ ਹੈ ? ਜਿਸਨੂੰ ਮੇਰੀਆਂ ਹਿਦਾਇਤਾਂ ਚੰਗੀਆਂ ਨਹੀਂ ਲੱਗਦੀਆਂ, ਉਹ ਬੇਸ਼ਕ ਹੁਣੇ ਇੱਥੋਂ ਚੱਲਦਾ ਹੋਵੇ। ਹੁਣੇ ਪਾਇਲਟਾਂ ਨੂੰ ਬਤਾਲੀ ਨੰਬਰ ਵਿੱਚ ਭੇਜੋ ! ਕਿਆ ਅਹਿਮਕਾਂ ਵਾਲੀਆਂ ਸੁਝਦੀਐ: 'ਕਰਨੈਲਾਂ ਦਾ ਵਾਰਡ' ।"

ਉਹ ਆਪਣੇ ਨਾਲ ਦਿਆਂ ਸਮੇਤ, ਜਿਹੜੇ ਹੁਣ ਹਲਕੇ ਪੈ ਚੁੱਕੇ ਸਨ, ਉੱਥੋਂ ਤੁਰ ਪਿਆ, ਪਰ ਇੱਕਦਮ ਮੁੜਿਆ, ਮਰੇਸੇਯੇਵ ਉੱਪਰ ਜ਼ਰਾ ਝੁਕਿਆ ਤੇ ਉਸਦੇ ਮੋਢਿਆਂ ਉੱਪਰ ਆਪਣਾ ਗੁਦਗੁਦਾ ਹੱਥ ਰੱਖਦਿਆ, ਜਿਸਦੀ ਚਮੜੀ ਲਗਾਤਾਰ ਕਿਰਮ-ਨਾਸ਼ਕ ਦਵਾਈਆਂ ਨਾਲ ਧੋਂਦੇ ਰਹਿਣ ਕਰਕੇ ਉੱਚੜ ਰਹੀ ਸੀ, ਪੁੱਛਣ ਲੱਗਾ:

"ਕੀ ਇਹ ਸੱਚਮੁਚ ਠੀਕ ਹੈ ਕਿ ਤੂੰ ਦੋ ਹਫ਼ਤੇ ਤੋਂ ਬਹੁਤਾ ਸਮਾਂ ਜਰਮਨ ਸਫਾਂ ਦੇ ਪਿੱਛੇ ਰੀਂਗਦਾ ਰਿਹਾ ਹੈ ?"

"ਕੀ ਮੈਨੂੰ ਸੱਚਮੁਚ ਗੈਂਗਰੀਨ ਹੋਈ ਹੋਈ ਹੈ ?" ਜਵਾਬ ਦੇਣ ਦੀ ਥਾਂ ਮਰੇਸੇਯੇਵ ਨੇ ਢੱਠੀ ਹੋਈ ਅਵਾਜ਼ ਨਾਲ ਪੁੱਛਿਆ।

ਪ੍ਰੋਫੈਸਰ ਨੇ ਆਪਣੇ ਨਾਲ ਦਿਆ ਵੱਲ ਘੂਰੀ ਵੱਟ ਕੇ ਤੱਕਿਆ ਜਿਹੜੇ ਦਰਵਾਜ਼ੇ ਵਿੱਚ ਖੜ੍ਹੋ ਗਏ ਸਨ, ਫਿਰ ਸਿੱਧਾ ਪਾਇਲਟ ਦੀਆਂ ਵੱਡੀਆਂ ਵੱਡੀਆਂ ਕਾਲੀਆਂ ਅੱਖਾਂ ਵਿੱਚ

104 / 372
Previous
Next