Back ArrowLogo
Info
Profile

ਦੇਖਦਿਆਂ, ਜਿਨ੍ਹਾਂ ਵਿੱਚੋਂ ਗਮ ਤੇ ਫ਼ਿਕਰ ਝਲਕ ਰਿਹਾ ਸੀ, ਇੱਕਦਮ ਬੋਲਿਆ:

"ਤੇਰੇ ਵਰਗਿਆਂ ਨੂੰ ਧੋਖਾ ਦੇਣਾ ਪਾਪ ਹੈ। ਹਾਂ, ਗੈਂਗਰੀਨ ਹੈ। ਪਰ ਚੜ੍ਹਦੀਆਂ ਕਲਾਂ ਰੱਖ। ਦੁਨੀਆਂ ਵਿੱਚ ਕੋਈ ਬੀਮਾਰੀ ਨਹੀਂ ਜਿਸਦਾ ਇਲਾਜ਼ ਨਾ ਹੋ ਸਕਦਾ ਹੋਵੇ, ਜਿਸ ਤਰ੍ਹਾਂ ਕੋਈ ਮੁਸ਼ਕਲ ਨਹੀਂ ਜਿਸਦਾ ਹੱਲ ਨਾ ਹੋਵੇ । ਸਮਝਿਆ ? ਹਾਂ।"

ਤੇ ਉਹ ਉੱਥੋਂ ਚਲਾ ਗਿਆ, ਉੱਚਾ ਲੰਮਾਂ, ਡੰਡ ਪਾਉਣਾ ਤੇ ਹੁਣ ਦੂਰੋਂ ਕਿਤੋਂ ਬਰਾਮਦੇ ਦੇ ਸ਼ੀਸ਼ਿਆ ਵਾਲੇ ਦਰਵਾਜ਼ਿਆਂ ਤੋਂ ਪਰਲੇ ਪਾਸਿਉਂ, ਉਸਦੀ ਭਾਰੀ ਜਿਹੀ ਅਵਾਜ਼ ਸੁਣੀ ਜਾ ਸਕਦੀ ਸੀ।

"ਚੰਗਾ ਦਿਲ ਰੱਖਣ ਵਾਲਾ ਆਦਮੀ ਏ”, ਆਪਣੀਆਂ ਬੋਝਲ ਅੱਖਾਂ ਨਾਲ ਉਸਨੂੰ ਜਾਂਦੇ ਨੂੰ ਦੇਖਦਿਆ ਮਰੇਸੇਯੇਵ ਬੋਲਿਆ।

"ਕੋਈ ਪੇਚ ਢਿੱਲਾ ਲੱਗਦੈ। ਦੇਖਿਆ ਸੀ ? ਸਾਨੂੰ ਬਣਾਉਂਦਾ ਸੀ। ਜਾਣਦੇ ਹਾਂ ਇਹੋ ਜਿਹੇ ਸਿੱਧੜਾਂ ਨੂੰ", ਮੀਸਣਿਆਂ ਵਾਂਗ ਮੁਸਕ੍ਰਾਉਦਾ ਹੋਇਆ ਕੁਕੁਸ਼ਕਿਨ ਆਪਣੀ ਮੰਜੀ ਤੋਂ ਬੋਲਿਆ। "ਸੋ ਹੁਣ ਸਾਨੂੰ ਕਰਨੈਲਾਂ ਦੇ ਵਾਰਡ ਵਿੱਚ ਜਾਣ ਦਾ ਮਾਣ ਮਿਲੇਗਾ।"

"ਗੈਂਗਰੀਨ," ਮਰੇਸੇਯੇਵ ਨੇ ਹੌਲੀ ਜਿਹੀ ਕਿਹਾ ਤੇ ਗਮਭਰੀ ਅਵਾਜ਼ ਵਿੱਚ ਦੁਹਰਾਇਆ: "ਗੈਂਗਰੀਨ ।"

2

ਜਿਸਨੂੰ "ਕਰਨੈਲਾਂ ਦਾ ਵਾਰਡ" ਕਹਿੰਦੇ ਸਨ, ਉਹ ਦੂਜੀ ਮੰਜ਼ਲ ਉੱਤੇ ਬਰਾਮਦੇ ਦੇ ਅਖ਼ੀਰ ਉੱਤੇ ਸੀ। ਇਸਦੀਆਂ ਬਾਰੀਆਂ ਪੂਰਬ ਤੇ ਦੱਖਣ ਵੱਲ ਖੁੱਲ੍ਹਦੀਆਂ ਸਨ, ਜਿਸ ਕਰਕੇ ਧੁੱਪ ਸਾਰੀ ਦਿਹਾੜੀ, ਇੱਕ ਮੰਜੇ ਤੋਂ ਦੂਜੇ ਮੰਜੇ ਉੱਪਰ ਜਾਂਦੀ, ਕਮਰੇ ਵਿਚ ਲਗਾਤਾਰ ਫਿਰਦੀ ਰਹਿੰਦੀ ਸੀ। ਇਹ ਮੁਕਾਬਲਤਨ ਛੋਟਾ ਕਮਰਾ ਸੀ। ਲੱਕੜ ਦੇ ਫਰਸ਼ ਉੱਤੇ ਬਚੇ ਰਹਿ ਗਏ ਕਾਲੇ ਧੱਬਿਆ ਤੋਂ ਪਤਾ ਲਗਦਾ ਸੀ ਕਿ ਜੰਗ ਤੋਂ ਪਹਿਲਾਂ ਇਸ ਕਮਰੇ ਵਿੱਚ ਦੋ ਮੰਜੇ ਹੁੰਦੇ ਸਨ, ਦੋ ਕਪਬੋਰਡ ਤੇ ਵਿਚਕਾਰ ਇੱਕ ਗੋਲ ਮੇਜ਼ ਹੁੰਦਾ ਸੀ, ਹੁਣ ਇੱਥੇ ਚਾਰ ਮੰਜੀਆਂ ਡਾਹੀਆਂ ਗਈਆਂ ਸਨ। ਇੱਕ ਉੱਤੇ ਸਾਰਾ ਪੱਟੀਆਂ ਵਿੱਚ ਲਪੇਟਿਆ ਹੋਇਆ ਜ਼ਖਮੀ ਬੰਦਾ ਪਿਆ ਸੀ, ਜਿਹੜਾ ਚੰਗੀ ਤਰ੍ਹਾਂ ਕੱਜੇ ਲਪੇਟੇ ਨਵਜਨਮੇ ਬਾਲ ਵਾਂਗ ਲੱਗਦਾ ਸੀ। ਉਹ ਸਦਾ ਸਿੱਧਾ ਪਿਆ ਰਹਿੰਦਾ ਸੀ ਤੇ ਪੱਟੀਆਂ ਵਿਚਲੀਆਂ ਵਿਰਲਾਂ ਥਾਣੀ ਖਾਲੀ, ਅਹਿੱਲ ਅੱਖਾਂ ਨਾਲ ਛੱਤ ਵੱਲ ਦੇਖਦਾ ਰਹਿੰਦਾ ਸੀ। ਦੂਜੇ ਮੇਜੇ ਉੱਤੇ, ਅਲੈਕਸੇਈ ਦੇ ਨਾਲ ਕਰਕੇ, ਝੁਰੜੀਆਂ ਦੇ ਦਾਗਾਂ ਵਾਲੇ ਚਿਹਰੇ ਵਾਲਾ, ਜਿਸ ਉੱਤੇ ਪਤਲੀਆਂ ਪਤਲੀਆਂ ਧੌਲੀਆਂ ਮੁੱਛਾਂ ਸਨ, ਤੇ ਮਦਦਗਾਰ ਖੁਸ਼ ਰਹਿਣੇ ਸੁਭਾਅ ਵਾਲਾ ਬੰਦਾ ਪਿਆ ਸੀ।

ਹਸਪਤਾਲ ਵਿੱਚ ਬੰਦੇ ਜਲਦੀ ਹੀ ਰਚਮਿਚ ਜਾਂਦੇ ਹਨ। ਸ਼ਾਮ ਤੱਕ ਅਲੈਕਸੇਈ ਨੂੰ ਪਤਾ ਲੱਗ ਚੁੱਕਾ ਸੀ ਕਿ ਦਾਗਾਂ ਵਾਲੇ ਚਿਹਰੇ ਵਾਲਾ ਆਦਮੀ ਸਾਇਬੇਰੀਆ ਦਾ ਰਹਿਣ ਵਾਲਾ, ਸਾਂਝੇ ਫਾਰਮ ਦਾ ਪ੍ਰਧਾਨ, ਸ਼ਿਕਾਰੀ ਹੈ, ਜਿਹੜਾ ਫ਼ੌਜ ਵਿੱਚ ਸਨਾਈਪਰ, ਤੇ ਕਾਮਯਾਬ ਸਨਾਈਪਰ ਹੈ। ਯੋਲਨਾ ਦੇ ਨੇੜੇ ਹੋਈਆਂ ਪ੍ਰਸਿੱਧ ਲੜਾਈਆਂ ਤੋਂ ਸ਼ੁਰੂ ਹੋ ਕੇ, ਜਦੋਂ ਉਹ

105 / 372
Previous
Next