Back ArrowLogo
Info
Profile

ਸਾਇਬੇਰੀਆਈ ਡਿਵੀਜ਼ਨ ਨਾਲ ਰਲ ਕੇ ਲੜਾਈ ਵਿੱਚ ਸ਼ਾਮਲ ਹੋਇਆ ਸੀ, ਉਸਨੇ ਸੱਤਰ ਫਾਸਿਸਟ, ਜਿਵੇਂ ਕਿ ਉਹ ਕਿਹਾ ਕਰਦਾ ਸੀ, “ਫੁੰਡੇ ਸਨ।" ਇਸੇ ਡਿਵੀਜ਼ਨ ਵਿਚ ਹੀ ਉਸਦੇ ਦੋ ਬੇਟੇ ਤੇ ਜਵਾਈ ਵੀ ਸੀ । ਉਸਨੂੰ ਸੋਵੀਅਤ ਯੂਨੀਅਨ ਦੇ ਯੋਧੇ ਦਾ ਖਿਤਾਬ ਮਿਲਿਆ ਹੋਇਆ ਸੀ, ਤੇ ਜਦੋਂ ਉਸਨੇ ਅਲੈਕਸੇਈ ਨੂੰ ਆਪਣਾ ਨਾਂ ਦੱਸਿਆ, ਤਾਂ ਅਲੈਕਸੇਈ ਹੈਰਾਨੀ ਨਾਲ ਉਸਦੀ ਬੇਢੱਬ ਸ਼ਕਲ ਵੱਲ ਦੇਖਣ ਲੱਗਾ। ਇਹ ਨਾਂ ਉਦੋਂ ਫ਼ੌਜ ਵਿੱਚ ਹਰ ਥਾਂ ਪ੍ਰਸਿੱਧ ਸੀ। ਵੱਡੇ ਵੱਡੇ ਅਖ਼ਬਾਰਾਂ ਨੇ ਇਸ ਸਨਾਈਪਰ ਬਾਰੇ ਸਗੋਂ ਸੰਪਾਦਕੀ ਵੀ ਲਿਖੇ ਸਨ। ਹਸਪਤਾਲ ਵਿਚਲੇ ਸਾਰੇ ਬੰਦੇ - ਕੀ ਨਰਸਾਂ ਤੇ ਕੀ ਹਾਊਸ ਸਰਜਨ, ਸਗੋਂ ਖ਼ੁਦ ਵਾਸਿਲੀ ਵਾਸਿਲੀਯੇਵਿਚ ਵੀ— ਉਸਨੂੰ ਸਤਿਕਾਰ ਨਾਲ ਸਤੇਪਾਨ ਈਵਾਨੋਵਿਚ ਕਹਿ ਕੇ ਬੁਲਾਉਂਦੇ ਸਨ।

ਵਾਰਡ ਵਿਚਲੇ ਚੌਥੇ ਬੰਦੇ ਨੇ, ਜਿਹੜਾ ਸਾਰਾ ਪੱਟੀਆਂ ਵਿੱਚ ਲਪੇਟਿਆ ਹੋਇਆ ਸੀ, ਸਾਰਾ ਦਿਨ ਆਪਣੇ ਬਾਰੇ ਕੁਝ ਨਹੀਂ ਸੀ ਦੱਸਿਆ; ਅਸਲ ਵਿੱਚ, ਉਸਨੇ ਇੱਕ ਲਫਜ਼ ਵੀ ਮੂੰਹੋਂ ਨਹੀਂ ਸੀ ਕੱਢਿਆ। ਪਰ ਸਤੇਪਾਨ ਈਵਾਨੋਵਿਚ ਨੇ, ਜਿਹੜਾ ਸਾਰੀ ਦੁਨੀਆਂ ਦਾ ਗਿਆਨ ਰੱਖਦਾ ਸੀ, ਮਰੇਸੇਯੇਵ ਨੂੰ ਉਸ ਬਾਰੇ ਹੌਲੀ ਜਿਹੀ ਦਸ ਦਿੱਤਾ ਸੀ। ਉਸਦਾ ਨਾਂ ਗਰਿਗੋਰੀ ਗਵੇਜ਼ਦਿਓਵ ਸੀ। ਉਹ ਟੈਂਕ ਬਟਾਲੀਅਨ ਵਿੱਚ ਲੈਫ਼ਟੀਨੈਂਟ ਸੀ ਤੇ ਉਸਨੂੰ ਵੀ ਸੋਵੀਅਤ ਯੂਨੀਅਨ ਦੇ ਯੋਧੇ ਦਾ ਖਿਤਾਬ ਮਿਲ ਚੁੱਕਾ ਸੀ । ਉਹ ਟੈਂਕ ਸਿਖਲਾਈ ਦੇ ਸਕੂਲ ਵਿੱਚੋਂ ਪੜ੍ਹ ਕੇ ਫੌਜ ਵਿੱਚ ਆਇਆ ਸੀ ਤੇ ਬਿਲਕੁਲ ਪਹਿਲੇ ਦਿਨ ਤੋਂ ਹੀ ਜੰਗ ਵਿੱਚ ਹਿੱਸਾ ਲੈ ਰਿਹਾ ਸੀ। ਪਹਿਲੀ ਲੜਾਈ ਉਸਨੇ ਬਰੇਸਤ-ਲਿਤਵਸਕ ਦੇ ਨੇੜੇ ਕਿਤੇ ਸਰਹਦਾਂ ਉੱਤੇ ਲੜੀ ਸੀ। ਬੇਲਾਸਤਕ ਦੇ ਨੇੜੇ ਹੋਈ ਪ੍ਰਸਿੱਧ ਟੈਂਕ ਲੜਾਈ ਵਿੱਚ ਉਸਦਾ ਟੈਂਕ ਨਕਾਰਾ ਹੋ ਗਿਆ, ਪਰ ਉਹ ਇੱਕ ਦਮ ਇੱਕ ਹੋਰ ਟੈਂਕ ਵਿੱਚ ਚਲਾ ਗਿਆ, ਜਿਸਦਾ ਕਮਾਂਡਰ ਮਾਰਿਆ ਗਿਆ ਸੀ, ਤੇ ਟੈਂਕ ਡਿਵੀਜ਼ਨ ਦੇ ਬਾਕੀ ਬਚੇ ਟੈਂਕਾਂ ਨਾਲ ਉਸਨੇ ਮਿਸਕ ਵੱਲ ਪਿੱਛੇ ਹਟ ਰਹੀ ਫ਼ੌਜ ਨੂੰ ਉਹਲਾ ਦੇਈ ਰੱਖਿਆ । ਬੂਗ ਵਿੱਚ ਹੋਈ ਲੜਾਈ ਵਿੱਚ ਉਸਦਾ ਦੂਜਾ ਟੈਂਕ ਵੀ ਨਕਾਰਾ ਹੋ ਗਿਆ, ਉਹ ਜ਼ਖ਼ਮੀ ਹੋ ਗਿਆ ਤੇ ਤੀਜੇ ਟੈਂਕ ਵਿੱਚ ਚਲਾ ਗਿਆ ਜਿਸ ਦਾ ਕਮਾਂਡਰ ਮਰ ਗਿਆ ਸੀ; ਤੇ ਉਸਨੇ ਟੈਂਕ ਕੰਪਨੀ ਦੀ ਕਮਾਨ ਆਪਣੇ ਹੱਥ ਲੈ ਲਈ। ਫੇਰ, ਆਪਣੇ ਆਪ ਨੂੰ ਜਰਮਨ ਸਫਾ ਦੇ ਪਿੱਛੇ ਦੇਖਦਿਆਂ, ਉਸਨੇ ਤਿੰਨ ਟੈਂਕਾਂ ਦਾ ਇੱਕ ਭੌਦਾ ਫਿਰਦਾ ਗਰੁੱਪ ਬਣਾ ਲਿਆ; ਉਹ ਕਈ ਮਹੀਨੇ ਇਹਨਾਂ ਨਾਲ ਜਰਮਨ ਸਫਾਂ ਦੇ ਬਹੁਤ ਪਿੱਛੇ ਘੁੰਮਦਾ ਰਿਹਾ ਤੇ ਜਰਮਨ ਗੱਡੀਆਂ ਤੇ ਫ਼ੌਜਾਂ ਨੂੰ ਭੜਥੂ ਪਾ ਛੱਡਿਆ। ਉਹ ਸੱਜਰੀਆਂ ਹੋਈਆਂ ਲੜਾਈਆਂ ਵਾਲੀਆਂ ਥਾਵਾਂ ਤੋਂ ਬਾਲਣ, ਗੋਲੀ-ਸਿੱਕੇ ਤੇ ਵਾਧੂ ਪੁਰਜ਼ਿਆਂ ਦੀ ਘਾਟ ਪੂਰੀ ਕਰਦਾ। ਜਰਨੈਲੀ ਸੜਕਾਂ ਦੇ ਆਸ-ਪਾਸ ਹਰੀਆਂ ਘਾਟੀਆਂ ਵਿੱਚ, ਜੰਗਲਾਂ ਤੇ ਦਲਦਲਾਂ ਵਿੱਚ ਹਰ ਤਰ੍ਹਾਂ ਦੀਆਂ ਮਸ਼ੀਨਾਂ ਨਕਾਰਾ ਹੋਈਆਂ ਮਿਲ ਸਕਦੀਆਂ ਸਨ।

ਰਹਿਣ ਵਾਲਾ ਉਹ ਦੋਰੋਗੋਬੂਜ਼ ਦਾ ਸੀ । ਜਦੋਂ ਸੋਵੀਅਤ ਸੂਚਨਾ ਵਿਭਾਗ ਦੇ ਐਲਾਨਾਂ ਤੋਂ ਜਿਨ੍ਹਾਂ ਨੂੰ ਟੈਂਕਾਂ ਵਾਲੇ ਆਪਣੇ ਕਮਾਂਡਰ ਦੇ ਟੈਂਕ ਵਿੱਚ ਲੱਗੇ ਵਾਇਰਲੈਸ ਸੈਟ ਉੱਪਰ ਬਕਾਇਦਾ ਸੁਣਦੇ ਸਨ, ਗਵੋਜ਼ਦਿਓਵ ਨੂੰ ਪਤਾ ਲੱਗਾ ਕਿ ਜੰਗ ਰੇਖਾ ਉਸਦੇ ਜਨਮ ਸਥਾਨ

106 / 372
Previous
Next