

ਦੇ ਨੇੜੇ ਪੁੱਜ ਰਹੀ ਹੈ, ਤਾਂ ਉਸਤੋਂ ਹੋਰ ਨਾ ਰਿਹਾ ਗਿਆ; ਉਸਨੇ ਆਪਣੇ ਤਿੰਨੇ ਟੈਂਕ ਉਡਾ ਦਿੱਤੇ ਤੇ ਆਪਣੇ ਬਾਕੀ ਬਚੇ ਅੱਠ ਸਾਥੀਆਂ ਨਾਲ, ਜੰਗਲਾਂ ਦੇ ਵਿੱਚੋਂ ਦੀ ਨਿੱਕਲ ਤੁਰਿਆ।
ਜੰਗ ਸ਼ੁਰੂ ਹੋਣ ਤੋਂ ਜ਼ਰਾ ਹੀ ਪਹਿਲਾਂ ਉਸਨੂੰ ਘਰ ਜਾਣ ਦਾ ਮੌਕਾ ਮਿਲਿਆ ਸੀ, ਜਿਹੜਾ ਚਰਾਗਾਹਾਂ ਦੇ ਵਿੱਚੋਂ ਦੀ ਵਲ ਵਲੇਵੇ ਖਾ ਕੇ ਲੰਘਦੀ ਇੱਕ ਛੋਟੀ ਜਿਹੀ ਨਦੀ ਦੇ ਕੰਢੇ ਉੱਪਰ ਸੀ। ਉਸਦੀ ਮਾਂ, ਪਿੰਡ ਦੀ ਮਾਸਟਰਾਨੀ, ਸਖ਼ਤ ਬੀਮਾਰ ਹੋ ਗਈ ਸੀ, ਤੇ ਉਸਦੇ ਪਿਉ ਨੇ, ਜਿਹੜਾ ਵੱਡਾ ਜ਼ਰਈ-ਵਿਗਿਆਨੀ ਤੇ ਇਲਾਕੇ ਦੀ ਸੋਵੀਅਤ ਦਾ ਮੈਂਬਰ ਸੀ, ਉਸਨੂੰ ਘਰ ਬੁਲਾ ਭੇਜਿਆ ਸੀ।
ਗਵੋਜ਼ਦਿਓਵ ਨੂੰ ਸਕੂਲ ਦੇ ਨੇੜੇ ਇੱਕ ਨੀਵੀਂ ਜਿਹੀ ਲੱਕੜ ਦੀ ਕੁਟੀਆ ਯਾਦ ਆਈ, ਤੇ ਆਪਣੀ ਮਾਂ ਛੋਟੀ ਜਿਹੀ, ਸੂਤੀ ਪਈ ਔਰਤ ਯਾਦ ਆਈ, ਜਿਹੜੀ ਪੁਰਾਣੇ ਦੀਵਾਨ ਉੱਪਰ ਬੇਵੱਸ ਪਈ ਸੀ; ਪੁਰਾਣੇ ਢੰਗ ਦੀ ਸੰਟੂਨ ਦੀ ਜਾਕਟ ਪਾਈ ਉਸਦੀ ਮਾਂ ਦੇ ਦੀਵਾਨ ਦੇ ਨੇੜੇ ਖੜ੍ਹਤਾ ਆਪਣਾ ਪਿਉ ਯਾਦ ਆਇਆ, ਖੰਘਦਾ ਹੋਇਆ ਤੇ ਆਪਣੀ ਛੋਟੀ ਛੋਟੀ, ਧਾਉਲੀ ਦਾੜ੍ਹੀ ਨੂੰ ਪੁੱਟ ਰਿਹਾ; ਤੇ ਕਾਲੇ ਕਾਲੇ ਵਾਲਾਂ ਵਾਲੀਆਂ ਆਪਣੀ ਛੋਟੀਆਂ ਤਿੰਨ ਭੈਣਾਂ ਯਾਦ ਆਈਆਂ ਜਿਹੜੀਆਂ ਆਪਣੀ ਮਾਂ ਨਾਲ ਬਹੁਤ ਮਿਲਦੀਆਂ ਸਨ। ਉਸਨੂੰ ਪਿੰਡ ਦੀ ਡਾਕਟਰ, ਪਤਲੀ ਜਿਹੀ, ਕਾਸ਼ਨੀ ਅੱਖਾਂ ਵਾਲੀ ਜੈਨੀਆ ਯਾਦ ਆਈ ਜਿਹੜੀ ਉਸਦੇ ਨਾਲ ਗੱਡੇ ਉੱਤੇ ਬੈਠ ਕੇ ਸਟੇਸ਼ਨ ਤੱਕ ਉਸਨੂੰ ਛੱਡਣ ਆਈ ਸੀ, ਤੇ ਜਿਸ ਨੂੰ ਇਸਨੇ ਹਰ ਰੋਜ਼ ਚਿੱਠੀ ਲਿਖਣ ਦਾ ਵਚਨ ਦਿੱਤਾ ਸੀ । ਬੇਲਾਰੂਸ ਦੇ ਰੋਂਦੇ ਹੋਏ ਖੇਤਾਂ ਤੇ ਸੜੇ ਹੋਏ, ਵੀਰਾਨ ਪਿੰਡਾ ਦੇ ਵਿੱਚੋਂ ਦੀ ਜੰਗਲੀ ਜਾਨਵਰਾਂ ਵਾਂਗ ਲੰਘਦਿਆਂ, ਸ਼ਹਿਰਾਂ ਦੇ ਕੋਲੋਂ ਵੱਲ ਕੇ ਲੰਘਦਿਆਂ ਤੇ ਜਰਨੈਲੀ ਸੜਕਾਂ ਤੋਂ ਦੂਰ ਰਹਿੰਦਿਆਂ ਉਸਨੇ ਆਪਣੇ ਦੁਖਦੇ ਦਿਲ ਨਾਲ ਇਹ ਅੰਦਾਜ਼ਾਂ ਲਾਉਣ ਦੀ ਕੋਸ਼ਿਸ਼ ਕੀਤੀ ਕਿ ਆਪਣੇ ਛੋਟੇ ਜਿਹੇ ਘਰ ਵਿੱਚ ਉਸਨੂੰ ਕੀ ਨਜ਼ਰ ਪਵੇਗਾ, ਕੀ ਉਸਦੇ ਨਿਕਟੀ ਉੱਥੋਂ ਨਿਕਲਣ ਵਿਚ ਕਾਮਯਾਬ ਹੋ ਸਕੇ ਹੋਣਗੇ ਜਾਂ ਨਹੀਂ ਤੇ ਜੇ ਉਹ ਨਹੀਂ ਨਿੱਕਲ ਸਕੇ ਹੋਣਗੇ ਤਾਂ ਉਹਨਾਂ ਨਾਲ ਕੀ ਵਾਪਰਿਆ ਹੋਵੇਗਾ।
ਉਸਨੇ ਜੋ ਕੁਝ ਸੱਚਮੁਚ ਦੇਖਿਆ, ਉਹ ਉਸ ਵੱਲੋਂ ਕੀਤੀ ਗਈ ਮਾੜੀ ਤੋਂ ਮਾੜੀ ਕਲਪਨਾ ਤੋਂ ਵੀ ਭੈੜਾ ਸੀ । ਉਸਨੂੰ ਨਾ ਆਪਣਾ ਘਰ ਲੱਭਾ, ਨਾ ਰਿਸ਼ਤੇਦਾਰ, ਨਾ ਹੀ ਜੈਨੀਆ ਤੇ ਨਾ ਹੀ ਪਿੰਡ। ਅੱਧ-ਕਮਲੀ ਬੁੱਢੀ ਤੋਂ, ਜਿਹੜੀ ਆਪਣੇ ਪੈਰ ਇੰਝ ਬਦਲ ਰਹੀ ਸੀ ਜਿਵੇਂ ਨੱਚ ਰਹੀ ਹੋਵੇ ਕੁਝ ਗੁਣਗੁਣਾਈ ਜਾ ਰਹੀ ਸੀ ਤੇ ਧੁਆਂਖੇ ਖੰਡਰਾਂ ਵਿਚਕਾਰ ਚੁੱਲ੍ਹੇ ਉੱਤੇ ਕੁਝ ਰਿੰਨ੍ਹ-ਪਕਾ ਰਹੀ ਸੀ, ਉਸਨੂੰ ਪਤਾ ਲਗਾ ਕਿ ਜਦੋਂ ਜਰਮਨ ਚੜ੍ਹਦੇ ਆ ਰਹੇ ਸਨ। ਤਾਂ ਮਾਸਟਰਾਨੀ ਏਨੀਂ ਬੀਮਾਰ ਸੀ ਕਿ ਜ਼ਰਈ-ਵਿਗਿਆਨੀ ਤੇ ਉਸਦੀਆਂ ਧੀਆਂ ਫ਼ੈਸਲਾ ਨਾ ਕਰ ਸਕੀਆਂ ਕਿ ਉਸਨੂੰ ਉੱਥੇ ਹੀ ਛੱਡ ਜਾਇਆ ਜਾਏ ਜਾਂ ਨਾਲ ਲੈ ਜਾਇਆ ਜਾਏ। ਜਰਮਨਾਂ ਨੂੰ ਪਤਾ ਲੱਗ ਗਿਆ ਕਿ ਇਲਾਕਾਈ ਸੋਵੀਅਤ ਦਾ ਇੱਕ ਮੈਂਬਰ ਤੇ ਉਸਦੇ ਪਰਵਾਰ ਦੇ ਜੀਅ ਪਿੰਡ ਵਿੱਚ ਰਹਿ ਗਏ ਹਨ। ਉਹਨਾਂ ਨੇ ਸਾਰੇ ਪਰਵਾਰ ਨੂੰ ਫੜ ਲਿਆ, ਉਹਨਾਂ ਨੂੰ ਉਸੇ ਹੀ ਰਾਤ ਘਰ ਤੋਂ ਬਾਹਰ ਬਰਚੇ ਦੇ ਰੁੱਖ ਨਾਲ ਫਾਹੇ ਲਾ ਦਿੱਤਾ ਤੇ ਘਰ ਨੂੰ