Back ArrowLogo
Info
Profile

ਸਿਪਾਹੀਆਂ, ਘੋੜਿਆਂ ਤੇ ਗੱਡਿਆ ਨੂੰ ਰੋਂਦਾ ਹੋਇਆ ਗੱਡੀਆਂ ਦੀ ਕਤਾਰ ਉੱਤੇ ਜਾ ਝਪਟਿਆ।

ਸਰਦੀਆਂ ਵਿੱਚ ਟੈਂਕਾਂ ਦੀ ਇੱਕ ਛੋਟੀ ਜਿਹੀ ਟੁਕੜੀ ਦੀ ਅਗਵਾਈ ਕਰਦਿਆਂ ਉਸਨੇ ਰਜੇਵ ਦੇ ਨੇੜੇ ਇੱਕ ਮੋਰਚੇਬੰਦ ਪਿੰਡ ਦੇ ਗੈਰੀਜ਼ਨ ਉੱਤੇ ਧਾਵਾ ਬੋਲ ਦਿੱਤਾ; ਦੁਸ਼ਮਣ ਦੇ ਇੱਕ ਛੋਟੇ ਜਿਹੇ ਕਾਰਜਕਾਰੀ ਸਟਾਫ਼ ਦਾ ਉੱਥੇ ਸਦਰ ਸੀ। ਪਿੰਡ ਦੇ ਬਾਹਰਵਾਰ, ਜਿਸ ਵੇਲੇ ਉਸਦਾ ਟੈਂਕ ਰੱਖਿਆ ਦੇ ਹਲਕੇ ਨੂੰ ਪਾਰ ਕਰ ਰਿਹਾ ਸੀ, ਤਾਂ ਇੱਕ ਅੱਗ-ਲਾਊ ਮਸਾਲੇ ਵਾਲੀ ਬੋਤਲ ਉਸਦੇ ਟੈਂਕ ਵਿੱਚ ਆ ਵੱਜੀ। ਧੂਏਂ ਭਰੇ, ਸਾਹਘੁਟਵੇਂ ਸ਼ੁਅਲਿਆਂ ਨੇ ਟੈਂਕ ਨੂੰ ਆਪਣੀ ਲਪੇਟ ਵਿਚ ਲੈ ਲਿਆ, ਪਰ ਅਮਲੇ ਨੇ ਲੜਨਾ ਜਾਰੀ ਰਖਿਆ। ਟੈਂਕ ਆਪਣੇ ਸਾਰੇ ਹਥਿਆਰ ਚਲਾਉਂਦਾ ਹੋਇਆ, ਵਲ-ਵਿੰਗ ਕੱਟਦਾ ਹੋਇਆ ਇੱਕ ਵੱਡੀ ਸਾਰੀ ਮਿਸ਼ਾਲ ਵਾਂਗ ਪਿੰਡ ਦੇ ਵਿਚੋਂ ਦੀ ਲੰਘ ਰਿਹਾ ਸੀ ਤੇ ਭੱਜਦੇ ਜਾ ਰਹੇ ਜਰਮਨ ਸਿਪਾਹੀਆਂ ਦਾ ਪਿੱਛਾ ਕਰ ਰਿਹਾ ਤੇ ਉਹਨਾਂ ਨੂੰ ਕੁਚਲੀ ਜਾ ਰਿਹਾ ਸੀ। ਗਵੋਜ਼ਦਿਓਵ ਤੇ ਉਸਦੇ ਅਮਲੇ ਦੇ ਬੰਦੇ, ਜਿਹੜੇ ਉਸਨੇ ਉਹਨਾਂ ਬੰਦਿਆਂ ਵਿੱਚੋਂ ਚੁਣੇ ਸਨ ਜਿਹੜੇ ਦੁਸ਼ਮਣ ਦੇ ਪਿਛਵਾੜੇ ਉਸ ਦੇ ਨਾਲ ਮਿਲ ਕੇ ਕਾਰਵਾਈ ਕਰਦੇ ਰਹੇ ਸਨ, ਇਸ ਗੱਲ ਤੋਂ ਚੇਤਨ ਸਨ ਕਿ ਪੈਟਰੋਲ ਦੀ ਟੈਂਕੀ ਜਾਂ ਗੋਲਾ-ਬਾਰੂਦ ਫਟਣ ਨਾਲ ਉਹ ਕਿਸੇ ਵੀ ਘੜੀ ਉੱਡ ਸਕਦੇ ਸਨ; ਧੂੰਏਂ ਨਾਲ ਉਹਨਾਂ ਦੇ ਸਾਹ ਘੁੱਟ ਰਹੇ ਸਨ, ਟੈਂਕ ਦੇ ਅੱਗ ਵਾਂਗ ਲਾਲ ਹੋਏ ਖੋਲ ਨਾਲ ਲੱਗ ਲੱਗ ਕੇ ਉਹ ਸੜ ਰਹੇ ਸਨ, ਉਹਨਾਂ ਦੇ ਕੱਪੜਿਆ ਵਿੱਚੋਂ ਪਹਿਲਾਂ ਹੀ ਧੂੰਆਂ ਨਿੱਕਲ ਰਿਹਾ ਸੀ, ਪਰ ਉਹ ਲੜਦੇ ਗਏ। ਇੱਕ ਭਾਰੀ ਗੋਲਾ ਟੈਂਕ ਦੀ ਮਾਹਲ ਦੇ ਹੇਠਾਂ ਆ ਕੇ ਫਟ ਗਿਆ ਸੀ ਜਿਸ ਨਾਲ ਟੈਂਕ ਉਲਟ ਗਿਆ, ਤੇ ਜਾਂ ਤਾਂ ਵਿਸਫੋਟ ਦੇ ਜ਼ੋਰ ਨਾਲ ਜਾਂ ਇਸ ਨਾਲ ਉੱਠੇ ਰੇਤੇ ਤੇ ਬਰਫ਼ ਦੇ ਬੱਦਲਾਂ ਨਾਲ ਲਾਟਾਂ ਬੁਝ ਗਈਆਂ। ਗਵੋਜ਼ਦਿਓਵ ਨੂੰ ਝੁਲਸੇ ਹੋਏ ਨੂੰ ਬਾਹਰ ਕੱਢਿਆ ਗਿਆ। ਉਹ ਮਸ਼ੀਨ-ਗਨ ਵਾਲ਼ੇ ਦੀ ਲਾਸ਼ ਕੋਲ, ਜਿਸ ਦੀ ਉਸਨੇ ਥਾਂ ਲਈ ਸੀ, ਟੈਕ ਦੇ ਬੁਰਜ ਵਿੱਚ ਬੈਠਾ ਹੋਇਆ ਸੀ।

ਦੋ ਮਹੀਨੇ ਉਹ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਟਕਦਾ ਰਿਹਾ ਸੀ; ਉਸਦੇ ਠੀਕ ਹੋਣ ਦੀ ਕੋਈ ਆਸ ਨਹੀਂ ਸੀ, ਤੇ ਉਹ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ ਲੈਂਦਾ, ਤੇ ਕਦੀ ਕਦੀ ਦਿਨਾਂ-ਬੱਧੀ ਮੂੰਹੋਂ ਕੋਈ ਲਫ਼ਜ਼ ਨਹੀਂ ਸੀ ਕੱਢਦਾ।

ਸਖ਼ਤ ਜ਼ਖਮੀ ਹੋਏ ਬੰਦਿਆ ਦੀ ਦੁਨੀਆਂ ਆਮ ਕਰਕੇ ਉਹਨਾਂ ਦੇ ਹਸਪਤਾਲ ਦੇ ਵਾਰਡ ਦੀਆਂ ਚਾਰ ਕੰਧਾਂ ਤੱਕ ਸੀਮਤ ਹੁੰਦੀ ਹੈ। ਉਹਨਾਂ ਕੰਧਾਂ ਤੋਂ ਪਰੇ ਕਿਤੇ ਜੰਗ ਹੋ ਰਹੀ ਹੁੰਦੀ ਹੈ, ਵੱਧ ਜਾਂ ਘੱਟ ਮਹੱਤਤਾ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ, ਜੋਸ਼ ਸਿਖਰਾਂ ਉੱਤੇ ਹੁੰਦਾ ਹੈ, ਤੇ ਹਰ ਦਿਹਾੜੀ ਹਰ ਬੰਦੇ ਦੇ ਮਨ ਉੱਤੇ ਕੋਈ ਸੱਜਰਾ ਨਿਸ਼ਾਨ ਛੱਡ ਜਾਂਦੀ ਹੈ। ਪਰ ਬਾਹਰਲੀ ਦੁਨੀਆਂ ਦੀ ਜ਼ਿੰਦਗੀ ਨੂੰ "ਸਖ਼ਤ ਜ਼ਖਮੀ ਹੋਇਆਂ" ਦੇ ਵਾਰਡ ਵਿੱਚ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਂਦੀ, ਤੇ ਹਸਪਤਾਲ ਦੀਆਂ ਕੰਧਾਂ ਤੋਂ ਪਰੇ ਝੁੱਲ ਰਹੇ ਝੱਖੜ ਦੀਆਂ ਬੁਝੀਆਂ ਬੁਝੀਆਂ ਪ੍ਰਤਿਧੁਨੀਆਂ ਹੀ ਇਸ ਤੱਕ ਪੁੱਜਦੀਆਂ ਹਨ। ਵਾਰਡ ਦੀ ਜ਼ਿੰਦਗੀ ਆਪਣੀ ਹੀ, ਛੋਟੀਆਂ ਛੋਟੀਆਂ ਦਿਲਚਸਪੀਆਂ ਤੱਕ ਸੀਮਤ ਹੁੰਦੀ

109 / 372
Previous
Next