Back ArrowLogo
Info
Profile

ਹੈ। ਬਾਰੀ ਦੇ ਸ਼ੀਸ਼ੇ ਉੱਤੇ ਸੁੱਤ-ਉਨੀਂਦੀ ਧੂੜ-ਭਰੀ ਮੱਖੀ ਦਾ ਦਿਸਣਾ ਵੀ ਇੱਕ ਘਟਣਾ ਹੁੰਦੀ ਹੈ। ਵਾਰਡ ਦੀ ਨਰਸ ਕਲਾਵਦੀਆ, ਮਿਖਾਇਲੋਵਨਾ ਵੱਲੋਂ, ਜਿਹੜੀ ਹਸਪਤਾਲ ਤੋਂ ਸਿੱਧੀ ਅੱਜ ਸ਼ਾਮੀ ਥੇਟਰ ਜਾ ਰਹੀ ਹੈ, ਪਾਈ ਗਈ ਉੱਚੀ ਅੱਡੀ ਵਾਲੀ ਗੁਰਗਾਬੀ ਵੀ ਇੱਕ ਖ਼ਬਰ ਹੈ, ਖਾਣੇ ਵੇਲੇ ਖੁਰਮਾਨੀਆਂ ਦੀ ਜੈਲੀ ਦੀ ਥਾਂ, ਜਿਸ ਤੋਂ ਸਾਰੇ ਅੱਕੇ ਪਏ ਹਨ, ਸੁੱਕੇ ਅਲੂਚਿਆਂ ਦੇ ਸ਼ਰਬਤ ਦਾ ਦਿੱਤਾ ਜਾਣਾ ਗੱਲਬਾਤ ਦਾ ਇੱਕ ਵਿਸ਼ਾ ਹੈ।

ਪਰ "ਸਖ਼ਤ ਜ਼ਖਮੀ" ਆਦਮੀ ਦੇ ਤਸੀਹੇ ਦੀ ਹੱਦ ਤੱਕ ਲੰਮੇ ਹਸਪਤਾਲੀ ਦਿਨ ਜਿਸ ਚੀਜ਼ ਨਾਲ ਭਰੇ ਹੁੰਦੇ ਹਨ, ਜਿਸ ਚੀਜ਼ ਉੱਤੇ ਉਸਦੀਆਂ ਸਾਰੀਆਂ ਸੋਚਾਂ ਕੇਂਦਰਿਤ ਹੁੰਦੀਆਂ ਹਨ, ਉਹ ਹੁੰਦੀ ਹੈ ਉਸਦਾ ਜ਼ਖਮ, ਜਿਸਨੇ ਉਸਨੂੰ ਜੂਝਣ ਵਾਲਿਆਂ ਦੀਆਂ ਸਫਾਂ ਵਿੱਚੋਂ, ਜੰਗ ਦੇ ਸਖ਼ਤ ਮੁਸ਼ਕਲ ਜੀਵਨ ਵਿੱਚੋਂ ਕੱਢ ਮਾਰਿਆ ਹੁੰਦਾ ਹੈ, ਤੇ ਉਸਨੂੰ ਇਸ ਨਰਮ ਤੇ ਅਰਾਮ-ਦਿਹ ਮੰਜੇ ਉੱਤੇ ਲਿਆ ਸੁਟਿਆ ਹੁੰਦਾ ਹੈ, ਜਿਸਨੂੰ ਉਹ ਇਸ ਉੱਤੇ ਪਾਸਾ ਲੱਗਣ ਦੀ ਘੜੀ ਤੋਂ ਹੀ ਨਫ਼ਰਤ ਕਰਨ ਲੱਗ ਪੈਂਦਾ ਹੈ। ਉਹ ਇਸ ਜ਼ਖਮ, ਸੋਜ ਜਾਂ ਟੁੱਟੀ ਹੱਡੀ ਬਾਰੇ ਸੋਚਦਾ ਸੋਂ ਜਾਂਦਾ ਹੈ, ਉਹ ਆਪਣੀ ਨੀਂਦ ਵਿੱਚ ਇਸਨੂੰ ਦੇਖਦਾ ਹੈ, ਤੇ ਜਿਉਂ ਹੀ ਉਸਦੀ ਅੱਖ ਖੁੱਲ੍ਹਦੀ ਹੈ, ਉਹ ਜਾਨਣਾ ਚਾਹੁੰਦਾ ਹੈ ਕਿ ਸੋਜ ਘਟੀ ਹੈ ਜਾਂ ਨਹੀਂ, ਲਾਲੀ ਦੂਰ ਹੋਈ ਜਾਂ ਨਹੀਂ, ਬੁਖਾਰ ਘਟਿਆ ਹੈ ਜਾਂ ਵਧਿਆ ਹੈ । ਤੇ ਜਿਸ ਤਰ੍ਹਾਂ ਖੜ੍ਹੇ ਕੰਨ ਰਾਤ ਨੂੰ ਸਰਸਰਾਹਟ ਵਧਾ-ਚੜਾਅ ਕੇ ਸਮਝਣ ਦੀ ਰੁਚੀ ਰੱਖਦੇ ਹਨ, ਇਸੇ ਤਰ੍ਹਾਂ ਇੱਥੇ, ਆਪਣੀ ਬੀਮਾਰੀ ਉੱਤੇ ਲਗਾਤਾਰ ਧਿਆਨ ਟਿਕਿਆ ਰਹਿਣਾ ਜ਼ਖਮ ਦੀ ਪੀੜ ਨੂੰ ਹੋਰ ਵੀ ਤੀਖਣ ਬਣਾ ਦੇਂਦਾ ਹੈ, ਤੇ ਸਖ਼ਤ ਤੋਂ ਸਖ਼ਤ ਜਾਨ ਵਾਲੇ ਤੇ ਦ੍ਰਿੜ੍ਹ ਤੋਂ ਦ੍ਰਿੜ੍ਹ ਇਰਾਦੇ ਵਾਲੇ ਬੰਦੇ ਨੂੰ, ਜਿਹੜਾ ਜੰਗ ਵਿੱਚ ਬੜੀ ਸ਼ਾਂਤੀ ਨਾਲ ਮੌਤ ਨੂੰ ਵੀ ਟਿੱਚ ਸਮਝਦਾ ਰਿਹਾ ਹੁੰਦਾ ਹੈ, ਮਜਬੂਰ ਕਰ ਦੇਂਦਾ ਹੈ ਕਿ ਉਹ ਪ੍ਰੋਫ਼ੈਸਰ ਦੀ ਅਵਾਜ਼ ਵਿਚਲੇ ਉਤਾਰ-ਚੜ੍ਹਾਅ ਨੂੰ ਡਰਦਿਆਂ ਡਰਦਿਆਂ ਸੁਣੇ ਤੇ ਧੱਕ-ਧੱਕ ਕਰਦੇ ਦਿਲ ਨਾਲ ਉਸਦੇ ਚਿਹਰੇ ਦੇ ਹਾਵ-ਭਾਵ ਤੋਂ ਅੰਦਾਜ਼ਾ ਲਾਵੇ ਕਿ ਬੀਮਾਰੀ ਕੀ ਰੁਖ ਫੜ ਰਹੀ ਹੈ।

ਕੁਕੁਸ਼ਕਿਨ ਬੜਾ ਜ਼ਿਆਦਾ ਤੇ ਗੁੱਸੇ ਵਿੱਚ ਕੁੜ ਕੁੜ ਕਰਦਾ ਰਹਿੰਦਾ ਸੀ। ਉਸਦਾ ਖਿਆਲ ਸੀ ਕਿ ਉਸਦੀਆਂ ਫੱਟੀਆਂ ਠੀਕ ਨਹੀ ਰੱਖੀਆਂ ਗਈਆਂ, ਕਿ ਉਹਨਾਂ ਨੂੰ ਬਹੁਤ ਕੱਸਿਆ ਹੋਇਆ ਸੀ ਤੇ, ਇਸਦੇ ਸਿੱਟੇ ਵਜੋਂ, ਹੱਡੀਆਂ ਠੀਕ ਨਹੀਂ ਜੁੜਨਗੀਆਂ ਤੇ ਉਹਨਾਂ ਨੂੰ ਮੁੜ ਕੇ ਤੋੜਨਾ ਪਵੇਗਾ। ਗਰੀਸ਼ਾ ਗਵੋਜ਼ਦਿਓਵ, ਮਾਯੂਸੀ ਭਰੀ ਅਰਧ ਚੇਤਨਤਾ ਵਿੱਚ ਡੁੱਬਾ ਹੋਇਆ, ਕੁਝ ਨਹੀਂ ਸੀ ਬੋਲਦਾ। ਪਰ ਇਹ ਸੌਖੀ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਸੀ ਕਿ ਉਹ ਆਪਣੇ ਲਾਲ-ਸੁਰਖ ਹੋਏ ਸਰੀਰ ਤੇ ਫਟੀ ਹੋਈ ਚਮੜੀ ਨੂੰ ਕਿਸ ਬੇਸਬਰੀ ਨਾਲ ਦੇਖਦਾ ਸੀ ਜਦੋਂ ਕਲਾਵਦੀਆ ਮਿਖਾਇਲੋਵਨਾ ਉਸਦੀਆਂ ਪੱਟੀਆਂ ਬਦਲਦੀ ਹੋਈ ਮੁੱਠੀਆਂ ਭਰ ਭਰ ਕੇ ਵੈਸਲੀਨ ਉਸਦੇ ਜ਼ਖਮਾਂ ਵਿੱਚ ਸੁੱਟਦੀ ਹੁੰਦੀ ਸੀ, ਤੇ ਉਹ ਸਰਜਨਾਂ ਵਿਚਲੀ ਗੱਲਬਾਤ ਨੂੰ ਕਿੰਨਾਂ ਧਿਆਨ ਨਾਲ ਸੁਣਦਾ ਸੀ । ਇਸ ਵਾਰਡ ਵਿੱਚ ਸਤੇਪਾਨ ਈਵਾਨੋਵਿਚ ਇੱਕੋ ਇੱਕ ਆਦਮੀ ਸੀ ਜਿਹੜਾ ਫਿਰ-ਤੁਰ ਸਕਦਾ ਸੀ ਭਾਵੇਂ, ਠੀਕ ਹੈ ਝੁਕ ਕੇ ਦੂਹਰਾ ਹੋਇਆ ਹੋਇਆ ਤੇ ਮੰਜੇ ਦੀਆਂ ਬਾਹੀਆਂ ਨੂੰ ਫੜ ਫੜ ਕੇ ਹੀ, ਤੇ ਹਮੇਸ਼ਾ ਉਸ "ਉੱਲੂ ਦੇ

110 / 372
Previous
Next