ਅਲੈਕਸੇਈ ਇਸ ਗੱਲ ਉੱਤੇ, ਕਿ ਉਸਨੇ ਆਪਣੇ ਆਪ ਨੂੰ ਸੋਖੇ ਸ਼ਿਕਾਰ ਦੇ ਲਾਲਚ ਵਿੱਚ ਫਸ ਜਾਣ ਦਿੱਤਾ ਸੀ, ਏਨਾਂ ਸ਼ਰਮਿੰਦਾ ਹੋਇਆ ਕਿ ਉਸਦੀ ਟੋਪੀ ਦੇ ਹੇਠਾਂ ਉਸਦੀਆਂ ਗੱਲ੍ਹਾਂ ਬਲਦੀਆਂ ਮਹਿਸੂਸ ਹੋਣ ਲੱਗੀਆਂ। ਉਸਨੇ ਇੱਕ ਨਿਸ਼ਾਨਾ ਚੁਣਿਆ ਤੇ ਆਪਣੇ ਦੰਦਾਂ ਦੀ ਕਚੀਚੀ ਭਰਦਿਆਂ ਲੜਾਈ ਵਿੱਚ ਜਾ ਕੁੱਦਿਆ। ਉਸਨੇ ਜਿਹੜਾ ਨਿਸ਼ਾਨਾ ਚੁਣਿਆ ਸੀ, ਉਹ ਇੱਕ ਐਸਾ "ਮੇਸ਼ਰ" ਸੀ ਜਿਹੜਾ ਬਾਕੀ ਦਿਆਂ ਨਾਲੋਂ ਜ਼ਰਾ ਵੱਖ ਹੋ ਗਿਆ ਸੀ, ਤੇ ਪ੍ਰਤੱਖ ਤੌਰ ਉੱਤੇ ਉਹ ਵੀ ਸ਼ਿਕਾਰ ਦੀ ਭਾਲ ਵਿੱਚ ਸੀ। ਆਪਣੇ ਹਵਾਈ ਜਹਾਜ਼ ਨੂੰ, ਜਿੱਥੋਂ ਤੱਕ ਵੱਧ ਤੋਂ ਵੱਧ ਸੰਭਵ ਸੀ, ਰਫ਼ਤਾਰ ਦੇਂਦਿਆ, ਉਸਨੇ ਪਾਸਿਉਂ ਦੀ ਦੁਸ਼ਮਨ ਉੱਤੇ ਹਮਲਾ ਕੀਤਾ। ਉਸਨੇ ਹਮਲੇ ਦੀ ਕਲਾ ਦੇ ਸਾਰੇ ਨਿਯਮਾਂ ਅਨੁਸਾਰ ਜਰਮਨ ਉੱਤੇ ਹਮਲਾ ਕੀਤਾ। ਦੁਸ਼ਮਣ ਦਾ ਹਵਾਈ ਨਿਸ਼ਾਨਾਂ ਬੰਨਣ ਵਾਲੀ ਚੁਕੋਰ ਦੁਆਲੇ ਦੇ ਮੱਕੜੀ ਦੇ ਜਾਲੇ ਵਿਚ ਸਪਸ਼ਟ ਦਿਖਾਈ ਦੇ ਰਿਹਾ ਸੀ, ਜਦੋਂ ਅਲੈਕਸੇਈ ਨੇ ਘੋੜਾ ਦਬਾ ਦਿੱਤਾ, ਪਰ ਦੁਸ਼ਮਣ ਦਾ ਹਵਾਈ ਜਹਾਜ਼ ਅਛੋਹ ਹੀ ਲੰਘ ਗਿਆ। ਇਹ ਨਹੀਂ ਸੀ ਹੋ ਸਕਦਾ ਕਿ ਅਲੈਕਸੇਈ ਦਾ ਨਿਸ਼ਾਨਾ ਖੁੰਝ ਗਿਆ ਹੋਵੇ। ਨਿਸ਼ਾਨਾ ਨੇੜੇ ਹੀ ਸੀ ਤੇ ਸਾਫ਼ ਦਿਖਾਈ ਦੇ ਰਿਹਾ ਸੀ । "ਅਸਲਾ!" ਅਲੈਕਸੇਈ ਨੇ ਅੰਦਾਜ਼ਾ ਲਾਇਆ ਤੇ ਇੱਕਦਮ ਇੱਕ ਠੰਡੀ ਜਿਹੀ ਕੰਬਣੀ ਉਸਦੀ ਰੀੜ੍ਹ ਵਿੱਚ ਦੌੜ ਗਈ । ਉਸਨੇ ਗੰਨਾਂ ਨੂੰ ਅਜ਼ਮਾਉਣ ਲਈ ਇੱਕ ਵਾਰੀ ਫਿਰ ਘੋੜਾ ਦਬਾਇਆ, ਪਰ ਉਸਨੂੰ ਉਹ ਥਰਕਣ ਨਾ ਮਹਿਸੂਸ ਹੋਈ, ਜਿਸ ਥਰਕਣ ਨੂੰ ਹਰ ਪਾਇਲਟ ਆਪਣੇ ਸਾਰੇ ਵਜੂਦ ਨਾਲ ਮਹਿਸੂਸ ਕਰਦਾ ਹੈ, ਜਦੋਂ ਉਹ ਆਪਣੀਆਂ ਮਸ਼ੀਨ-ਗੰਨਾਂ ਚਲਾਉਂਦਾ ਹੈ। ਗੋਲੀਆਂ ਮੁੱਕ ਚੁੱਕੀਆਂ ਸਨ; ਉਸਨੇ ਟਰਾਂਸਪੋਰਟ ਜਹਾਜ਼ਾਂ ਦਾ ਪਿੱਛਾ ਕਰਦਿਆਂ ਸਾਰਾ ਅਸਲਾ ਖ਼ਤਮ ਕਰ ਦਿਤਾ ਸੀ।
ਪਰ ਦੁਸ਼ਮਣ ਨੂੰ ਇਸਦਾ ਪਤਾ ਨਹੀਂ ਸੀ! ਅਲੈਕਸੇਈ ਨੇ ਲੜਾਈ ਵਿੱਚ ਸ਼ਾਮਲ ਹੋ ਜਾਣ ਦਾ ਫੈਸਲਾ ਕੀਤਾ, ਤਾਂ ਕਿ ਘੱਟੋ-ਘੱਟ ਗਿਣਤੀ ਦੀ ਤਨਾਸਬ ਨੂੰ ਹੀ ਠੀਕ ਕੀਤਾ ਜਾ ਸਕੇ । ਪਰ ਉਸਨੂੰ ਗ਼ਲਤੀ ਲੱਗੀ ਸੀ । ਜਿਸ ਲੜਾਕਾ ਹਵਾਈ ਜਹਾਜ਼ ਉੱਪਰ ਉਸਨੇ ਅਸਫ਼ਲ ਹਮਲਾ ਕੀਤਾ ਸੀ, ਉਸਨੂੰ ਕੋਈ ਤਜਰਬੇਕਾਰ ਤੇ ਨਿਗਾਹ ਰੱਖਣ ਵਾਲਾ ਪਾਇਲਟ ਚਲਾ ਰਿਹਾ ਸੀ। ਜਰਮਨ ਨੇ ਸਮਝ ਲਿਆ ਕਿ ਉਸਦੇ ਦੁਸ਼ਮਣ ਦਾ ਗੋਲੀ-ਸਿੱਕਾ ਖ਼ਤਮ ਹੋ ਗਿਆ ਹੈ ਤੇ ਉਸਨੇ ਆਪਣੇ ਸਾਥੀਆਂ ਨੂੰ ਹੁਕਮ ਦੇ ਦਿੱਤਾ। ਚਾਰ "ਮੇਸਰ" ਬਾਕੀ ਦਿਆਂ ਨਾਲੋਂ ਵੱਖ ਹੋਏ ਤੇ ਉਹਨਾਂ ਨੇ ਅਲੈਕਸੇਈ ਨੂੰ ਘੇਰ ਲਿਆ, ਇੱਕ ਇੱਕ ਪਾਸਿਆਂ ਵੱਲ ਤੇ ਇੱਕ ਇੱਕ ਹੇਠਾਂ ਤੇ ਉੱਪਰ । ਟਰੇਸਰ ਗੋਲੀਆਂ ਚਲਾਉਂਦੇ ਹੋਏ, ਜਿਹੜੀਆਂ ਸਾਫ਼, ਨੀਲੀ ਹਵਾ ਵਿੱਚ ਸਾਫ ਦਿਖਾਈ ਦੇਂਦੀਆਂ ਸਨ, ਉਹਨਾਂ ਨੇ ਉਸਨੂੰ ਰਾਹ ਮਨਵਾਉਣਾ ਸ਼ੁਰੂ ਕਰ ਦਿੱਤਾ, ਤੇ ਦੂਹਰੀ "ਕੈਂਚੀ" ਵਿੱਚ ਘੇਰ ਲਿਆ।
ਕਈ ਦਿਨ ਪਹਿਲਾਂ, ਅਲੈਕਸੇਈ ਨੇ ਸੁਣਿਆ ਸੀ ਕਿ ਪ੍ਰਸਿੱਧ ਜਰਮਨ ਰੀਹਟਹੋਫਨ ਡਵੀਜ਼ਨ ਪੱਛਮ ਵੱਲੋਂ ਇਸ ਹਲਕੇ, ਸਤਾਰਾਯਾ ਰੂਸਾ ਵਿੱਚ ਆ ਲੱਥਾ ਹੈ। ਇਸ ਡਵੀਜ਼ਨ ਵਿਚ ਫਾਸਿਸਟ ਰਾਈਖ ਦੇ ਚੰਗੇ ਤੋਂ ਚੰਗੇ, ਉੱਚ ਕੋਟੀ ਦੇ ਪਾਇਲਟ ਸਨ, ਤੇ ਇਹ ਖ਼ੁਦ ਗੋਰਿੰਗ ਦੀ ਸਰਪ੍ਰਸਤੀ ਹੇਠ ਸੀ। ਅਲੈਕਸੇਈ ਨੇ ਸਮਝ ਲਿਆ ਕਿ ਉਹ ਇਹਨਾਂ ਹਵਾਈ