Back ArrowLogo
Info
Profile

ਨੀਲੇ ਲਫਾਫਿਆ ਵਿੱਚ, ਜਿਨਾਂ ਉੱਤੇ ਵੱਡੀ ਵੱਡੀ, ਗੋਲ ਗੋਲ, ਸਕੂਲੀ ਕੁੜੀਆਂ ਵਰਗੀ ਲਿਖਤ ਵਿੱਚ ਸਿਰਨਾਵਾਂ ਲਿਖਿਆ ਹੋਇਆ ਸੀ, ਇੱਕ ਕੁੜੀ ਦੀਆਂ ਚਿੱਠੀਆਂ ਸਨ, ਜਿਹੜੀ ਫੈਕਟਰੀ ਦੇ ਸਿਖਲਾਈ ਸਕੂਲ ਵਿੱਚ ਅਲੈਕਸੇਈ ਦੇ ਨਾਲ ਕੰਮ ਸਿਖਦੀ ਰਹੀ ਸੀ। ਉਸਦਾ ਨਾਂ ਓਲਿਆ ਸੀ । ਹੁਣ ਉਹ ਕਾਮੀਸ਼ਿਨ ਆਰਾ ਫੈਕਟਰੀ ਵਿੱਚ ਟੈਕਨੀਸ਼ਨ ਸੀ, ਜਿੱਥੇ ਉਹ ਆਪ ਵੀ ਖਰਾਦੀਏ ਵਜੋਂ ਕੰਮ ਕਰਦਾ ਰਿਹਾ ਸੀ । ਇਹ ਕੁੜੀ ਨਿਰੀ ਬਚਪਨ ਦੀ ਦੋਸਤ ਨਹੀਂ ਸੀ। ਤੇ ਉਸਦੀਆਂ ਚਿੱਠੀਆਂ ਅਸਾਧਾਰਨ ਖਾਸ ਕਿਸਮ ਦੀਆਂ ਹੁੰਦੀਆਂ ਸਨ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਉਹ ਹਰ ਇੱਕ ਨੂੰ ਕਈ ਕਈ ਵਾਰੀ ਪੜ੍ਹਦਾ ਸੀ, ਮੁੜ ਮੁੜ ਕੇ ਉਹਨਾਂ ਨੂੰ ਚੁੱਕਦਾ ਤੇ ਅਤਿ ਤੇ ਅਤਿ ਸਾਦੀਆਂ ਸਤਰਾਂ ਵਿੱਚੋਂ ਕੋਈ ਹੋਰ, ਖੁਸ਼ੀ-ਭਰਿਆ, ਲੁਕਿਆ ਹੋਇਆ ਅਰਥ ਕੱਢਣ ਲਈ ਉਹਨਾਂ ਨੂੰ ਪੜ੍ਹਦਾ, ਭਾਵੇਂ ਕਿ ਉਸਨੂੰ ਆਪ ਨੂੰ ਵੀ ਪੂਰੀ ਤਰ੍ਹਾਂ ਨਹੀਂ ਸੀ ਪਤਾ ਕਿ ਉਹ ਉਹਨਾਂ ਵਿੱਚ ਕੀ ਲੱਭਦਾ ਹੈ ।

ਉਸਨੇ ਲਿਖਿਆ ਸੀ ਕਿ ਉਹ ਸਾਰੀ ਕੰਮ ਵਿੱਚ ਖੁੱਭੀ ਹੋਈ ਹੈ, ਕਿ ਉਹ ਰਾਤ ਨੂੰ ਵੀ ਘਰ ਨਹੀਂ ਜਾਂਦੀ ਤੇ ਦਫ਼ਤਰ ਵਿੱਚ ਹੀ ਸੌਂਦੀ ਹੈ ਤਾਂ ਕਿ ਆਉਣ ਜਾਣ ਉੱਤੇ ਵਕਤ ਜਾਇਆ ਨਾ ਹੋਵੇ, ਕਿ ਅਲੈਕਸੇਈ ਸ਼ਾਇਦ ਹੁਣ ਆਰਾ ਫੈਕਟਰੀ ਨੂੰ ਪਛਾਣ ਹੀ ਨਾ ਸਕੇ, ਤੇ ਉਹ ਹੈਰਾਨ ਹੋ ਜਾਏਗਾ, ਖੁਸ਼ੀ ਨਾਲ ਬੱਸ ਝੱਲਾ ਹੋ ਜਾਏਗਾ; ਜੇ ਉਸਨੂੰ ਪਤਾ ਲੱਗ ਜਾਏ ਕਿ ਉੱਥੇ ਹੁਣ ਕੀ ਬਣਦਾ ਸੀ । ਵੈਸੇ, ਉਸਨੇ ਲਿਖਿਆ ਹੋਇਆ ਸੀ ਕਿ ਕਦੀ ਕਦਾਈ ਹੁੰਦੀ ਛੁੱਟੀ ਵਾਲੇ ਦਿਨ, ਮਹੀਨੇ ਵਿੱਚ ਇੱਕ ਵਾਰੀ, ਉਹ ਉਸਦੀ ਮਾਂ ਨੂੰ ਮਿਲਣ ਜਾਂਦੀ ਸੀ; ਕਿ ਬਜ਼ੁਰਗ ਔਰਤ ਬੜੀ ਫਿਕਰਮੰਦ ਸੀ ਕਿ ਵੱਡੇ ਭਰਾਵਾਂ ਤੋਂ ਉਸਨੂੰ ਕੋਈ ਚਿੱਠੀ ਨਹੀਂ ਸੀ ਆਈ; ਕਿ ਉਹ ਬੜਾ ਮੁਸ਼ਕਲ ਸਮਾਂ ਕੱਟ ਰਹੀ ਹੈ ਤੇ ਕੁਝ ਸਮੇਂ ਤੋਂ ਉਸਦੀ ਸਿਹਤ ਜਵਾਬ ਦੇ ਰਹੀ ਹੈ। ਕੁੜੀ ਨੇ ਅਲੈਕਸੇਈ ਨੂੰ ਵਾਸਤਾ ਪਾਇਆ ਹੋਇਆ ਸੀ ਕਿ ਉਹ ਆਪਣੀ ਮਾਂ ਨੂੰ ਵਧੇਰੇ ਵਾਰੀ ਤੇ ਵਧੇਰੇ ਵਿਸਥਾਰ ਨਾਲ ਚਿੱਠੀ ਲਿਖਿਆ ਕਰੇ ਤੇ ਆਪਣੇ ਬਾਰੇ ਭੈੜੀਆਂ ਖ਼ਬਰਾਂ ਲਿਖ ਕੇ ਉਸਨੂੰ ਕਸ਼ਟ ਨਾ ਦਿਆ ਕਰੇ ਕਿਉਂਕਿ ਉਹ ਹੁਣ, ਸ਼ਾਇਦ ਉਸਦੀ ਇੱਕੋ ਇੱਕ ਖੁਸ਼ੀ ਹੈ।

ਓਲਿਆ ਦੀਆਂ ਚਿੱਠੀਆਂ ਨੂੰ ਮੁੜ੍ਹ ਮੁੜ੍ਹ ਕੇ ਪੜ੍ਹਦਿਆਂ, ਅਲੈਕਸੇਈ ਮਾਂ ਦੀ ਸੁਪਨੇ ਦੀ ਗੱਲ ਕਰਨ ਵਾਲ਼ੀ ਚਲਾਕੀ ਨੂੰ ਸਮਝ ਗਿਆ। ਉਹ ਸਮਝ ਗਿਆ ਕਿ ਮਾਂ ਉਸਦੀ ਕਿਵੇਂ ਉਡੀਕ ਕਰ ਰਹੀ ਹੈ, ਆਪਣੀਆਂ ਸਾਰੀਆਂ ਆਸਾਂ ਉਸ ਉੱਤੇ ਲਾਈ ਬੈਠੀ ਹੈ ਤੇ ਉਹ ਇਹ ਵੀ ਸਮਝ ਗਿਆ ਕਿ ਉਸਨੂੰ ਤੇ ਓਲਿਆ ਨੂੰ ਕਿੰਨਾਂ ਭਾਰੀ ਸਦਮਾ ਪੁੱਜੇਗਾ ਜੇ ਉਸਨੇ ਆਪਣੀਆਂ ਲੱਤਾਂ ਬਾਰੇ ਉਹਨਾਂ ਨੂੰ ਲਿਖ ਦਿੱਤਾ। ਉਹ ਕਿੰਨਾਂ ਚਿਰ ਸੋਚਦਾ ਰਿਹਾ ਕਿ ਕੀ ਕੀਤਾ ਜਾਏ, ਤੇ ਸੱਚ ਲਿਖਣ ਤੇ ਦੱਸਣ ਦੀ ਉਸਦੀ ਹਿੰਮਤ ਨਾ ਪਈ। ਉਸਨੇ ਕੁਝ ਦੇਰ ਉਡੀਕ ਕਰ ਲੈਣ ਦਾ ਫ਼ੈਸਲਾ ਕੀਤਾ ਤੇ ਦੋਹਾਂ ਨੂੰ ਲਿਖ ਦਿੱਤਾ ਕਿ ਮੈਂ ਠੀਕ ਠਾਕ ਹਾਂ, ਕਿ ਮੈਨੂੰ ਕਿਸੇ ਸ਼ਾਂਤ ਹਲਕੇ ਵਿੱਚ ਭੇਜ ਦਿੱਤਾ ਗਿਆ ਹੈ; ਆਪਣੇ ਸਿਰਨਾਵੇਂ ਦੀ ਬਦਲੀ ਦਾ ਕਾਰਨ ਦੱਸਣ ਲਈ ਤੇ ਇਸਨੂੰ ਮੰਨਣਯੋਗ ਬਨਾਉਣ ਲਈ ਉਸਨੇ ਲਿਖਿਆ ਕਿ ਉਹ

113 / 372
Previous
Next