Back ArrowLogo
Info
Profile

ਮਹਾਜ਼ ਤੋਂ ਪਿੱਛੇ ਕਿਤੇ ਇੱਕ ਯੂਨਿਟ ਨਾਲ ਵਿਸ਼ੇਸ਼ ਡਿਊਟੀ ਉੱਤੇ ਹੈ ਤੇ ਕਾਫ਼ੀ ਦੇਰ ਤੱਕ ਉੱਥੇ ਰਹੇਗਾ।

ਤੇ ਹੁਣ ਜਦੋਂ ਡਾਕਟਰਾਂ ਦੀ ਗੱਲਬਾਤ ਵਿੱਚ "ਕੱਟ ਸੁੱਟਣ" ਦਾ ਲਫ਼ਜ਼ ਵਧੇਰੇ ਵਾਰੀ ਸੁਣਾਈ ਦੇਣ ਲੱਗ ਪਿਆ ਤਾਂ ਉਹ ਤ੍ਰਾਹ ਗਿਆ। ਉਹ ਕਿਵੇਂ ਲੂਲ੍ਹਾ ਬਣ ਕੇ ਕਾਮੀਸ਼ਿਨ ਆਪਣੇ ਘਰ ਮੁੜ ਸਕਦਾ ਸੀ ? ਉਹ ਓਲਿਆ ਨੂੰ ਆਪਣੀਆਂ ਲੱਤਾਂ ਦੇ ਡੱਡ ਕਿਸ ਤਰ੍ਹਾਂ ਦਿਖਾਇਗਾ ? ਉਸਦੀ ਮਾਂ ਨੂੰ ਕਿੰਨਾਂ ਭਿਆਨਕ ਧੱਕਾ ਲੱਗੇਗਾ, ਜਿਸਦੇ ਦੂਜੇ ਬੇਟੇ ਮਹਾਜ਼ ਉੱਤੇ ਮਾਰੇ ਗਏ ਸਨ ਤੇ ਜਿਹੜੀ ਉਸਦੇ ਆਪਣੇ ਆਖ਼ਰੀ ਬੇਟੇ ਦੇ, ਵਾਪਸ ਆਉਣ ਦੀ ਉਡੀਕ ਲਾਈ ਬੈਠੀ ਸੀ । ਇਹੋ ਜਿਹੀਆਂ ਸਨ ਸੋਚਾਂ ਜਿਹੜੀਆਂ ਉਸਦੇ ਮਨ ਵਿੱਚ ਆ ਰਹੀਆਂ ਸਨ, ਜਦ ਕਿ ਉਹ ਕੁਕੁਸ਼ਕਿਨ ਦੇ ਬੇਚੈਨ ਸਰੀਰ ਹੇਠ ਮੰਜੇ ਦੇ ਸਪਰਿੰਗ ਦੀ ਗੁਸੈਲ ਚੀਂ-ਚੀਂ, ਚੁੱਪ ਪਏ ਟੈਂਕ ਵਾਲੇ ਦੇ ਹਉਂਕੇ, ਤੇ ਬਾਰੀ ਕੋਲ ਖੜੋਤੇ, ਝੁਕ ਕੇ ਲਗਭਗ ਦੁਹਰਾ ਹੋਏ ਹੋਏ ਸਤੇਪਾਨ ਈਵਾਨੋਵਿਚ ਨੂੰ ਸੁਣਦਾ ਹੋਇਆ ਵਾਰਡ ਦੀ ਸੋਗੀ, ਉਕਤਾ ਦੇਣ ਵਾਲੀ ਚੁੱਪ ਵਿੱਚ ਪਿਆ ਸੀ; ਸਤੇਪਾਨ ਈਵਾਨੋਵਿਚ ਦਿਨ ਦਾ ਬਹੁਤ ਸਮਾਂ ਬਾਰੀ ਵਿੱਚ ਖੜ੍ਹਾ ਰਹਿੰਦਾ ਤੇ ਆਪਣੀਆਂ ਉਂਗਲਾਂ ਨਾਲ ਬਾਰੀ ਦੇ ਸ਼ੀਸ਼ੇ ਨੂੰ ਵਜਾਉਂਦਾ ਰਹਿੰਦਾ। "ਕੱਟ ਦੇਣਾ ? ਨਹੀਂ ਇਹ ਨਹੀਂ, ਹੋਰ ਮਰਜ਼ੀ ਹੋਵੇ। ਇਸ ਨਾਲੋਂ ਮਰਨਾ ਕਿਤੇ ਚੰਗਾ ਹੈ... ਕਿੰਨਾਂ ਠੰਡਾ-ਯੱਖ, ਭਿਆਨਕ ਲਫਜ਼ ਹੈ ! ਕੱਟ ਦੇਣਾ। ਕਦੀ ਨਹੀਂ, ਇੰਝ ਨਹੀਂ ਹੋਣਾ ਚਾਹੀਦਾ !" ਅਲੈਕਸੇਈ ਸੋਚਣ ਲੱਗਾ। ਇਹ ਭਿਆਨਕ ਲਫ਼ਜ਼ ਇੱਕ ਵੱਡੀ ਸਾਰੀ ਫ਼ੌਲਾਦੀ ਮੱਕੜੀ ਦੇ ਰੂਪ ਵਿੱਚ ਉਸਨੂੰ ਸੁਪਨੇ ਵਿੱਚ ਵੀ ਆਇਆ, ਜਿਹੜੀ ਆਪਦੇ ਤਿੱਖੇ, ਮੁੜੇ ਹੋਏ ਪੌਂਚਿਆਂ ਨਾਲ ਉਸਦੀ ਚਮੜੀ ਦੀਆਂ ਬੋਟੀਆਂ ਲਾਹ ਰਹੀ ਸੀ।

3

ਇੱਕ ਹਫਤੇ ਤੱਕ ਵਾਰਡ ਨੰਬਰ ਬਤਾਲੀ ਵਿੱਚ ਚਾਰ ਜਣੇ ਹੀ ਰਹਿੰਦੇ ਰਹੇ । ਪਰ ਇੱਕ ਦਿਨ ਪ੍ਰੇਸ਼ਾਨ ਪ੍ਰੇਸ਼ਾਨ ਕਲਾਵਦੀਆ ਮਿਖਾਇਲੋਵਨਾ ਦੋ ਅਰਦਲੀਆਂ ਨੂੰ ਨਾਲ ਲੈ ਕੇ ਆ ਗਈ ਤੇ ਉਹਨਾਂ ਨੂੰ ਕਹਿਣ ਲੱਗੀ ਕਿ ਉਹਨਾਂ ਨੂੰ ਕੁਝ ਸੁੰਗੜਨਾ ਪਵੇਗਾ। ਸਤੇਪਾਨ ਈਵਾਨੋਵਿਚ ਦਾ ਬਿਸਤਰਾ ਬਾਰੀ ਦੇ ਬਿਲਕੁਲ ਨੇੜੇ ਕਰ ਦਿੱਤਾ ਗਿਆ, ਜਿਸ ਉੱਤੇ ਉਹ ਬਹੁਤ ਖੁਸ਼ ਹੋਇਆ। ਕੁਕੁਸ਼ਕਿਨ ਦਾ ਮੰਜਾ ਕੋਨੇ ਵਿੱਚ ਸਤੇਪਾਨ ਈਵਾਨੋਵਿਚ ਦੇ ਬਿਸਤਰੇ ਦੇ ਨਾਲ ਕਰ ਦਿੱਤਾ ਗਿਆ, ਤੇ ਖਾਲੀ ਹੋਈ ਥਾਂ ਉੱਤੇ ਇਕ ਸੋਹਣਾ ਨੀਵਾਂ ਮੰਜਾ ਲਿਆ ਰੱਖਿਆ, ਜਿਸ ਉੱਤੇ ਨਰਮ ਨਰਮ ਸਪਰਿੰਗਦਾਨ ਗਦੈਲਾ ਸੀ।

ਇਸ ਉੱਤੇ ਕੁਕੁਸ਼ਕਿਨ ਲੋਹਾ-ਲਾਖਾ ਹੋ ਗਿਆ। ਉਸਦਾ ਮੂੰਹ ਪੀਲਾ ਪੈ ਗਿਆ, ਉਸਨੇ ਮੰਜੇ ਦੇ ਕੋਲ ਪਈ ਛੋਟੀ ਜਿਹੀ ਅਲਮਾਰੀ ਉੱਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉੱਚੀ, ਚੀਕਵੀਂ ਅਵਾਜ਼ ਵਿਚ ਨਰਸ ਨੂੰ, ਹਸਪਤਾਲ ਨੂੰ ਤੇ ਇੱਥੋਂ ਤੱਕ ਕਿ ਵਾਸਿਲੀ ਵਾਸਿਲੀਯੇਵਿਚ ਨੂੰ ਵੀ ਗਾਲ੍ਹਾਂ ਕੱਢਣ ਲੱਗ ਪਿਆ, ਕਿਸੇ ਨਾ ਕਿਸੇ ਕੋਲ ਸ਼ਿਕਾਇਤ ਕਰਨ ਦੇ ਡਰਾਵੇ ਦੇਣ ਲੱਗ ਪਿਆ ਤੇ ਇਸ ਹੱਦ ਤੱਕ ਚਲਾ ਗਿਆ ਕਿ ਵਿਚਾਰੀ

114 / 372
Previous
Next