Back ArrowLogo
Info
Profile

ਕਲਾਵਦੀਆ ਮਿਖਾਇਲੋਵਨਾ ਨੂੰ ਮੱਗ ਮਾਰਨ ਨੂੰ ਪਿਆ ਤੇ ਮਾਰ ਹੀ ਦੇਂਦਾ ਜੇ ਅਲੈਕਸੇਈ ਆਪਣੀਆਂ ਗਜ਼ਬ ਵਿੱਚ ਆਈਆਂ, ਚਮਕਦੀਆਂ, ਜਿਪਸੀਆਂ ਵਰਗੀਆਂ ਅੱਖਾਂ ਨਾਲ, ਗਰਜ ਕੇ ਉਹਨੂੰ ਡਾਂਟ ਨਾ ਦੇਦਾ।

ਬਿਲਕੁਲ ਇਸ ਸਮੇਂ ਪੰਜਵਾਂ ਬੰਦਾ ਅੰਦਰ ਲਿਆਂਦਾ ਗਿਆ।

ਉਸਦਾ ਭਾਰ ਜ਼ਰੂਰ ਬਹੁਤ ਹੋਵੇਗਾ ਕਿਉਂਕਿ ਸਟਰੈਚਰ ਉਸਨੂੰ ਲਿਆਉਣ ਵਾਲਿਆਂ ਦੇ ਕਦਮਾਂ ਦੇ ਤਾਲ ਨਾਲ ਚੀਂ ਚੀਂ ਕਰ ਰਿਹਾ ਤੇ ਹੇਠਾਂ ਉੱਪਰ ਹੋ ਰਿਹਾ ਸੀ । ਗੋਲ, ਮੁੰਨ ਕੇ ਸਾਫ਼ ਕੀਤਾ ਹੋਇਆ ਸਿਰ ਸਿਰਹਾਣੇ ਉੱਪਰ ਬੇਬਸ ਇੱਧਰ ਉਧਰ ਹਿੱਲ ਰਿਹਾ ਸੀ। ਚੌੜਾ, ਫੁੱਲਿਆ ਹੋਇਆ ਮੋਮ ਵਰਗਾ ਚਿਹਰਾ ਬੇਜਾਨ ਲੱਗਦਾ ਸੀ। ਮੋਟੇ ਮੋਟੇ, ਪੀਲੇ ਹੋਏ ਬੁੱਲ੍ਹਾਂ ਉੱਤੇ ਕਸ਼ਟ ਦਾ ਹਾਵ-ਭਾਵ ਜੰਮਿਆ ਹੋਇਆ ਸੀ।

ਲਗਦਾ ਸੀ ਕਿ ਨਵਾਂ ਮਰੀਜ਼ ਬੇਹੋਸ਼ ਹੈ; ਪਰ ਜਿਉਂ ਹੀ ਸਟਰੈਚਰ ਜ਼ਮੀਨ ਉੱਤੇ ਰੱਖਿਆ ਗਿਆ, ਉਸਨੇ ਅੱਖਾਂ ਖੋਹਲੀਆਂ, ਕੂਹਣੀਆਂ ਦੇ ਭਾਰ ਉਤਾਂਹ ਹੋਇਆ ਆਸੇ ਪਾਸੇ ਉਤਸੁਕਤਾ ਨਾਲ ਦੇਖਿਆ, ਪਤਾ ਨਹੀਂ ਕਿਉਂ ਸਤੇਪਾਨ ਈਵਾਨੋਵਿਚ ਨੂੰ ਅੱਖ ਮਾਰੀ, ਜਿਵੇਂ ਕਹਿ ਰਿਹਾ ਹੋਵੇ: "ਕਿਉਂ, ਕੈਸੀ ਹੈ ਜ਼ਿੰਦਗੀ, ਮਾੜੀ ਤਾਂ ਨਹੀਂ ਨਾ ?" ਤੇ ਮੋਟੀ ਜਿਹੀ ਅਵਾਜ਼ ਵਿਚ ਖੰਘਿਆ। ਪ੍ਰਤੱਖ ਸੀ ਕਿ ਉਸਦਾ ਭਾਰੀ-ਭਰਕਮ ਸਰੀਰ ਸਖ਼ਤ ਜ਼ਖਮੀ ਹੋਇਆ ਹੋਇਆ ਸੀ ਤੇ ਉਸਨੂੰ ਕਾਫ਼ੀ ਤਕਲੀਫ ਸੀ। ਪਹਿਲੇ ਨਜ਼ਰੇ ਪਤਾ ਨਹੀਂ ਕਿਉਂ, ਮਰੇਸੇਯੇਵ ਨੂੰ ਵੱਡੇ ਸਾਰੇ ਫੁੱਲੇ ਸਰੀਰ ਵਾਲਾ ਬੰਦਾ ਚੰਗਾ ਨਾ ਲੱਗਾ, ਤੇ ਉਸਨੇ ਬੜੀਆਂ ਗ਼ੈਰ-ਦੋਸਤਾਨਾ ਨਜ਼ਰਾਂ ਨਾਲ ਦੇ ਅਰਦਲੀਆਂ, ਦੋ ਵਾਰਡ ਨੌਕਰਾਣੀਆਂ ਤੇ ਇੱਕ ਨਰਸ ਵੱਲ ਵੇਖਿਆ, ਜਦੋਂ ਉਹ ਸਾਰੇ ਉਸਨੂੰ ਸਟਰੈਚਰ ਤੋਂ ਚੁੱਕ ਕੇ ਮੰਜੇ ਉੱਤੇ ਲਿਟਾ ਰਹੇ ਸਨ । ਉਹਨਾਂ ਨੇ ਅਜੀਬ ਤਰ੍ਹਾਂ ਨਾਲ ਉਸਦੀਆਂ ਆਕੜੀਆਂ ਹੋਈਆਂ, ਲੱਕੜ ਵਰਗੀਆਂ ਲੱਤਾਂ ਨੂੰ ਚੁੱਕ ਕੇ ਰੱਖਿਆ ਤੇ ਅਲੈਕਸੇਈ ਨੇ ਦੇਖਿਆ ਕਿ ਉਸਦਾ ਚਿਹਰਾ ਇਕਦਮ ਪੀਲਾ ਪੈ ਗਿਆ। ਤੇ ਉਸਨੂੰ ਤ੍ਰੇਲੀ ਆ ਗਈ ਤੇ ਉਸਦੇ ਬੁਲ੍ਹ ਚੀਸ ਨਾਲ ਮੁੜ ਗਏ। ਪਰ ਮਰੀਜ਼ ਨੇ ਅਵਾਜ਼ ਤੱਕ ਨਾ ਕੱਢੀ। ਸਿਰਫ਼ ਆਪਣੇ ਦੰਦ ਹੀ ਉਹ ਕਰੀਚਦਾ ਰਿਹਾ।

ਜਿਉਂ ਹੀ ਉਹ ਬਿਸਤਰੇ ਉੱਤੇ ਪਿਆ, ਉਸਨੇ ਆਪਣੇ ਕੰਬਲ ਉੱਪਰਲੀ ਚਾਦਰ ਦੇ ਕੋਨੇ ਸਿੱਧੇ ਕੀਤੇ, ਆਪਣੇ ਨਾਲ ਲਿਆਂਦੀਆਂ ਕਿਤਾਬਾਂ ਤੇ ਕਾਪੀਆਂ ਨੂੰ ਮੰਜੇ ਦੇ ਨਾਲ ਪਏ ਕੱਪਬੋਰਡ ਦੇ ਉੱਤੇ ਸੁਥਰੇ ਢੰਗ ਨਾਲ ਸਜਾਇਆ, ਬੜੇ ਧਿਆਨ ਨਾਲ ਆਪਣਾ ਟੁੱਥ- ਪੇਸਟ ਤੇ ਬੁਰਸ਼, ਉਦੀਕਲਾਂ, ਹਜ਼ਾਮਤ ਕਰਨ ਦਾ ਸਮਾਨ ਤੇ ਸਾਬਨਦਾਨੀ ਨੂੰ ਹੇਠਲੇ ਖਾਨੇ ਵਿੱਚ ਰੱਖਿਆ, ਫਿਰ ਆਪਣੇ ਇਸ ਸਾਰੇ ਉੱਤੇ ਇੱਕ ਜਾਂਚਵੀਂ ਜਿਹੀ ਨਜ਼ਰ ਸੁੱਟੀ ਤੇ ਫਿਰ, ਇੱਕਦਮ ਘਰ ਵਾਂਗ ਹੀ ਮਹਿਸੂਸ ਕਰਦਾ ਹੋਇਆ, ਭਾਰੀ, ਗੂੰਜਵੀਂ ਅਵਾਜ ਵਿੱਚ ਬੋਲਿਆ:

"ਸੋ, ਜਾਣ-ਪਛਾਣ ਹੋ ਜਾਏ। ਰੈਜਮੈਂਟ ਦਾ ਕੋਮੀਸਾਰ ਸਿਮਿਓਨ ਵਰੋਬਿਉਵ । ਚੁੱਪ- ਰਹਿਣਾ। ਸਿਗਰਟ ਨਾ ਪੀਣ ਵਾਲਾ ਆਦਮੀ ਹਾਂ । ਕਿਰਪਾ ਕਰਕੇ ਮੈਨੂੰ ਆਪਣੇ ਸੰਗ ਵਿੱਚ ਸ਼ਾਮਲ ਕਰ ਲਵੋ।"

ਉਸਨੇ ਸ਼ਾਂਤ ਉਤਸੁਕਤਾ ਨਾਲ ਆਪਣੇ ਆਸਪਾਸ ਦੇ ਵਾਰਡ-ਸਾਥੀਆਂ ਵੱਲ ਦੇਖਿਆ

115 / 372
Previous
Next