Back ArrowLogo
Info
Profile

ਜੇ ਪੁਰਾਣੇ ਤਜ਼ਰਬਾਕਾਰ ਕਮਾਂਡਰਾਂ ਦੀ ਸਹਾਇਤਾ ਕਰਨ ਲਈ ਭਾਰੀ ਗਿਣਤੀ ਵਿੱਚ ਦਲੇਰ ਤੇ ਸਿਆਣੇ ਨੌਜਵਾਨ ਅਫ਼ਸਰਾਂ ਨੂੰ ਸਿਖਲਾਈ ਦਿੱਤੀ ਜਾਏ, ਤਾਂ ਸਾਡੀ ਰਸਾਲਾ ਫ਼ੌਜ ਅਜੇ ਵੀ ਦੁਨੀਆਂ ਨੂੰ ਚਕ੍ਰਿਤ ਕਰ ਸਕਦੀ ਹੈ। ਚੁੱਪੀਤੇ ਟੈਂਕਮੈਨ ਨਾਲ ਗੱਲਾਂ ਕਰਨ ਲਈ ਵੀ ਉਸਨੇ ਵਿਸ਼ੇ ਲਭ ਲਏ। ਨਿਕਲਿਆ ਇਹ ਕਿ ਜਿਸ ਡਵੀਜ਼ਨ ਵਿੱਚ ਉਹ ਕੋਮੀਸਾਰ ਵਜੋ ਕੰਮ ਕਰਦਾ ਰਿਹਾ, ਉਹ ਯਾਰਤਸੇਵ ਵਿੱਚ ਲੜਿਆ ਸੀ ਤੇ ਮਗਰੋਂ ਉਸਨੇ ਦੁਖੋਵਛੀਨਾ ਵਿੱਚ ਜਰਨੈਲ ਕੋਨੀਵ ਵੱਲੋਂ ਕੀਤੇ ਗਏ ਜਵਾਬੀ ਹਮਲੇ ਵਿੱਚ ਹਿੱਸਾ ਲਿਆ ਸੀ, ਜਿੱਥੇ ਇਹ ਟੈਂਕਮੈਨ ਤੇ ਉਸਦੀ ਟੋਲੀ ਜਰਮਨ ਸਫਾਂ ਨੂੰ ਚੀਰ ਕੇ ਲੰਘ ਗਏ ਸਨ। ਤੇ ਕੋਮੀਸਾਰ ਨੇ ਬੜੇ ਉਤਸ਼ਾਹ ਨਾਲ ਉਹ ਪਿੰਡ ਗਿਣਵਾਏ ਜਿਨ੍ਹਾਂ ਨੂੰ ਉਹ ਦੋਵੇਂ ਜਾਣਦੇ ਸਨ, ਇਹ ਦੱਸਿਆ ਕਿ ਉਹਨਾਂ ਨੇ ਜਰਮਨਾਂ ਨੂੰ ਕਿਵੇਂ ਮੁਸੀਬਤ ਪਾ ਰੱਖੀ ਸੀ, ਤੇ ਕਿੱਥੇ ਕਿੱਥੇ। ਟੈਂਕਮੈਨ ਹਮੇਸ਼ਾ ਵਾਂਗ ਚੁੱਪ ਰਿਹਾ ਪਰ ਹੁਣ ਉਹ ਸਿਰ ਨਹੀਂ ਸੀ ਮੋੜ ਲੈਂਦਾ ਜਦੋਂ ਉਸ ਨਾਲ ਗੱਲਾਂ ਹੋ ਰਹੀਆਂ ਹੁੰਦੀਆਂ ਸਨ, ਜਿਵੇਂ ਕਿ ਉਹ ਹੁਣ ਤੱਕ ਕਰਦਾ ਹੁੰਦਾ ਸੀ। ਪੱਟੀਆਂ ਕਾਰਨ ਉਸਦਾ ਚਿਹਰਾ ਨਹੀਂ ਸੀ ਦੇਖਿਆ ਜਾ ਸਕਦਾ ਪਰ ਉਹ ਸਹਿਮਤੀ ਵਿੱਚ ਸਿਰ ਮਾਰ ਦੇਂਦਾ ਸੀ। ਕੁਕੁਸ਼ਕਿਨ ਦਾ ਗੁੱਸਾ ਇੱਕਦਮ ਪਿਆਰ ਵਿਚ ਬਦਲ ਗਿਆ, ਜਿਉਂ ਹੀ ਕੋਮੀਸਾਰ ਨੇ ਉਸਨੂੰ ਸ਼ਤਰੰਜ ਦੀ ਬਾਜ਼ੀ ਲਾਉਣ ਦਾ ਸੱਦਾ ਦਿੱਤਾ। ਸ਼ਤਰੰਜ ਦਾ ਫੱਟਾ ਕੁਕੁਸ਼ਕਿਨ ਦੇ ਮੇਜੇ ਉੱਤੇ ਹੁੰਦਾ ਸੀ ਤੇ ਕੋਮੀਸਾਰ, ਆਪਣੇ ਮੰਜੇ ਉੱਤੇ ਅੱਖਾਂ ਬੰਦ ਕਰਕੇ ਪਿਆ, "ਬਿਨਾਂ ਦੇਖੇ" ਖੇਡਦਾ ਹੁੰਦਾ ਸੀ। ਉਹ ਬੁੜਬੁੜ ਤੇ ਸੜੂੰ-ਸੜੂੰ ਕਰਦੇ ਲਫਟੈਨ ਨੂੰ ਹਰਾ ਦੇਂਦਾ, ਜਿਸ ਨਾਲ ਉਸਦੀ ਆਪਣੇ ਨਾਲ ਉਸਨੇ ਪੱਕੀ ਤਰ੍ਹਾਂ ਸੁਲਹ-ਸਫਾਈ ਕਰਾ ਲਈ।

ਵਾਰਡ ਵਿੱਚ ਕੋਮੀਸਾਰ ਦੇ ਆਉਣ ਦਾ ਅਸਰ ਮਾਸਕੋ ਦੀ ਸ਼ੁਰੂ ਬਸੰਤ ਦੀ ਸੱਜਰੀ, ਤਰ ਹਵਾ ਵਰਗਾ ਸੀ, ਜਿਹੜੀ ਉਸ ਸਵੇਰ ਕਮਰੇ ਵਿਚ ਆ ਗਈ ਜਦੋਂ ਨੌਕਰਾਨੀ ਨੇ ਬਾਰੀਆਂ ਖੋਹਲੀਆਂ ਤੇ ਜਦੋਂ ਬੀਮਾਰਾਂ ਦੇ ਕਮਰੇ ਦੀ ਘੁਟਵੀ ਚੁੱਪ ਨੂੰ ਬਜ਼ਾਰ ਵਿੱਚੋਂ ਆਉਂਦੀਆਂ ਕਈ ਅਵਾਜ਼ਾਂ ਦੇ ਰੌਲੇ-ਰੱਪੇ ਦੇ ਹਮਲੇ ਨੇ ਤੋੜ ਦਿੱਤਾ। ਕੋਮੀਸਾਰ ਨੂੰ ਹਾਸਾ ਪੈਦਾ ਕਰਨ ਲਈ ਕੋਈ ਜ਼ੋਰ ਨਹੀਂ ਸੀ ਲਾਉਣਾ ਪੈਂਦਾ। ਉਹ ਤਾਂ ਬੱਸ ਜਿਊਂਦਾ ਸੀ, ਗਰਮਜੋਸ਼ੀ ਤੇ ਭਰਪੂਰਤਾ ਵਾਲਾ ਜੀਵਨ, ਤਸੀਹੇ ਦੇਣ ਵਾਲੇ ਕਸ਼ਟਾਂ ਨੂੰ ਭੁੱਲਦਾ ਹੋਇਆ ਜਾਂ ਭੁੱਲਣ ਲਈ ਆਪਣੇ ਆਪ ਨੂੰ ਮਜ਼ਬੂਰ ਕਰਦਾ ਹੋਇਆ।

ਜਦੋਂ ਉਹ ਸਵੇਰੇ ਜਾਗਦਾ ਤਾਂ ਉਹ ਉੱਠ ਕੇ ਆਪਣੇ ਬਿਸਤਰੇ ਵਿੱਚ ਬੈਠ ਜਾਂਦਾ ਤੇ ਆਪਣੀਆਂ ਬਾਹਵਾਂ ਨੂੰ ਉਤਾਂਹ ਕਰਦਾ, ਆਪਣਾ ਸਰੀਰ ਪਹਿਲਾ ਇੱਕ ਪਾਸੇ ਝੁਕਾਉਂਦਾ, ਫਿਰ ਦੂਜੇ ਪਾਸੇ, ਤਾਲ ਵਿੱਚ ਆਪਣਾ ਸਰੀਰ ਅੱਗੇ ਪਿੱਛੇ ਤੇ ਪਾਸਿਆ ਵੱਲ ਕਰਦਾ - ਭਾਵ, ਜਿਮਨਾਸਟਿਕ ਕਰਦਾ। ਜਦੋਂ ਮੂੰਹ ਹੱਥ ਧੋਣ ਲਈ ਪਾਣੀ ਲਿਆਉਂਦੇ, ਉਹ ਜ਼ੋਰ ਦੇਂਦਾ ਕਿ ਉਸਨੂੰ ਜਿੰਨਾਂ ਵੱਧ ਤੋਂ ਵੱਧ ਹੋ ਸਕਦਾ ਸੀ, ਠੰਡਾ ਪਾਣੀ ਦਿੱਤਾ ਜਾਏ, ਕਿੰਨਾਂ ਚਿਰ ਤਸੱਲੀ ਦੇ ਉੱਤੇ ਹੋ ਕੇ ਛਿੱਟੇ ਮਾਰਦਾ ਤੇ ਫੁੱਰਾਟੇ ਮਾਰਦਾ ਰਹਿੰਦਾ ਤੇ ਫਿਰ ਆਪਣੇ ਤੌਲੀਏ ਨਾਲ ਆਪਣੇ ਆਪ ਨੂੰ ਏਨੀਂ ਜ਼ੋਰ ਜ਼ੋਰ ਦੀ ਰਗੜਦਾ ਕਿ ਉਸਦਾ ਫੁੱਲਿਆ ਹੋਇਆ ਸਰੀਰ ਲਾਲ-ਸੂਹਾ ਹੋ ਜਾਂਦਾ; ਤੇ ਉਸਨੂੰ ਦੇਖਦਿਆਂ, ਦੂਜੇ ਮਰੀਜ਼ ਵੀ ਉਹੋ ਕੁਝ ਹੀ ਕਰਨ ਲਈ

117 / 372
Previous
Next