

ਸਿੱਕਦੇ । ਜਦੋਂ ਅਖ਼ਬਾਰ ਲਿਆਂਦੇ ਜਾਂਦੇ ਤਾਂ ਉਹ ਬੜੀ ਬੇਸਬਰੀ ਨਾਲ ਉਹਨਾਂ ਨੂੰ ਨਰਸ ਦੇ ਹੱਥਾਂ ਵਿੱਚੋਂ ਖੋਹਦਾ ਤੇ ਜਲਦੀ ਜਲਦੀ ਨਾਲ ਸੋਵੀਅਤ ਸੂਚਨਾ ਵਿਭਾਗ ਦੇ ਐਲਾਨ ਪੜ੍ਹਦਾ, ਤੇ ਮਗਰੋਂ ਉਹ ਸ਼ਾਂਤੀ ਨਾਲ ਤੇ ਹੌਲੀ ਹੌਲੀ ਵਖੋ ਵੱਖਰੇ ਮਹਾਜ਼ਾਂ ਤੋਂ ਜੰਗ ਵਿਚਲੇ ਪੱਤਰਰਕਾ ਵੱਲੋਂ ਆਈਆ ਰਿਪੋਰਟਾਂ ਪੜ੍ਹਦਾ। ਪੜ੍ਹਨ ਦਾ ਉਸਦਾ ਆਪਣਾ ਹੀ ਤਰੀਕਾ ਸੀ, ਜਿਸਨੂੰ ਸਰਗਰਮ ਤਰੀਕਾ ਕਿਹਾ ਜਾ ਸਕਦਾ ਸੀ; ਇੱਕ ਵੇਲੇ ਉਹ ਕਿਸੇ ਰਿਪੋਰਟ ਵਿੱਚੋਂ, ਜਿਹੜੀ ਉਸਨੂੰ ਚੰਗੀ ਲੱਗੀ ਹੁੰਦੀ, ਕੋਈ ਪੈਰਾ ਆਪਣੇ ਮੂੰਹ ਵਿੱਚ ਹੀ ਦੁਹਰਾਉਂਦਾ ਤੇ ਬੁੜਬੁੜਾਉਂਦਾ "ਇਹ ਠੀਕ ਹੈ," ਤੇ ਉਸਦੇ ਹੇਠਾਂ ਲਕੀਰ ਫੇਰ ਦੇਂਦਾ; ਜਾਂ ਇੱਕਦਮ ਹੀ ਉਹ ਕਹਿ ਉਠਦਾ: "ਝੂਠ ਬੋਲਦੈ, ਕੁੱਤਾ ! ਮੈਂ ਇਕ ਬੀਅਰ ਦੀ ਬੋਤਲ ਬਦਲੇ ਆਪਣੇ ਸਿਰ ਦੀ ਸ਼ਰਤ ਲਾ ਸਕਦਾ ਹਾਂ, ਕਿ ਉਹ ਮੁਹਾਜ਼ ਉੱਤੇ ਨਹੀਂ ਸੀ। ਬਦਮਾਸ਼ ਤੇ ਫਿਰ ਵੀ ਲਿਖ ਰਿਹੈ!" ਇੱਕ ਵਾਰੀ ਉਹ ਕਿਸੇ ਚੀਜ਼ ਉੱਤੇ, ਜਿਹੜੀ ਕਿਸੇ ਬੇਹੱਦ ਕਲਪਨਾ ਵਾਲੇ ਜੰਗ ਵਿਚਲੇ ਪੱਤਰ ਪ੍ਰੇਰਕ ਨੇ ਲਿਖੀ ਸੀ, ਏਨਾਂ ਗੁੱਸੇ ਵਿੱਚ ਆ ਗਿਆ ਕਿ ਉਸਨੇ ਅਖ਼ਬਾਰ ਨੂੰ ਉਸੇ ਵੇਲੇ ਇੱਕ ਬੜੇ ਗੁੱਸੇ ਵਾਲਾ ਕਾਰਡ ਲਿਖ ਦਿੱਤਾ ਜਿਸ ਵਿਚ ਸਿੱਧ ਕੀਤਾ ਕਿ ਇਹੋ ਜਿਹੀਆਂ ਚੀਜ਼ਾਂ ਜੰਗ ਵਿਚ ਨਹੀਂ ਵਾਪਰਦੀਆਂ ਤੇ ਨਹੀਂ ਵਾਪਰ ਸਕਦੀਆਂ ਤੇ ਬੇਨਤੀ ਕੀਤੀ ਕਿ ਇਹੋ ਜਿਹੇ ਸਿੱਧਾ ਸਿੱਧਾ ਝੂਠ ਬੋਲਣ ਵਾਲੇ ਨੂੰ ਨਕੇਲ ਪਾਈ ਜਾਏ। ਕਿਸੇ ਹੋਰ ਸਮੇਂ, ਕੋਈ ਰਿਪੋਰਟ ਉਸਨੂੰ ਸੋਚਾਂ ਵਿੱਚ ਪਾ ਦੇਂਦੀ; ਉਹ ਅੱਖਾਂ ਖੋਹਲੀ, ਸੋਚਾਂ ਵਿਚ ਡੁੱਬਾ, ਪਿੱਛੇ ਆਪਣੇ ਸਿਰਹਾਣੇ ਨਾਲ ਢੋਹ ਲਾ ਲੈਂਦਾ; ਜਾਂ ਆਪਣੀ ਰਸਾਲਾ ਫ਼ੌਜ ਦੀ ਟੁਕੜੀ ਬਾਰੇ ਕੋਈ ਦਿਲਚਸਪ ਕਹਾਣੀ ਦੱਸਣ ਲੱਗ ਪੈਂਦਾ, ਜਿਸ ਟੁਕੜੀ ਦਾ ਹਰ ਸਿਪਾਹੀ, ਜੇ ਉਸਦੇ ਕਹੇ ਉੱਤੇ ਯਕੀਨ ਕੀਤਾ ਜਾਂਦਾ ਤਾਂ, ਇੱਕ ਯੋਧਾ ਸੀ, ਬਿਲਕੁਲ ਬਹਾਦਰ, ਸਿਰ ਤੋਂ ਪੈਰਾਂ ਤੱਕ । ਤੇ ਫਿਰ ਉਹ ਮੁੜ ਕੇ ਪੜ੍ਹਨ ਲੱਗ ਪੈਂਦਾ। ਤੇ ਭਾਵੇਂ ਇਹ ਅਜੀਬ ਹੀ ਲੱਗੇ, ਉਸਦੀਆਂ ਇਹ ਟਿੱਪਣੀਆਂ, ਇਹ ਵਿਸ਼ੇ ਤੋਂ ਲਾਂਭੇ ਦੀਆਂ ਸਰੋਧੀ ਗੱਲਾਂ, ਉਸਦੇ ਸਰੋਤਿਆਂ ਦਾ ਧਿਆਨ ਨਹੀਂ ਸਨ ਉਚਾਟ ਕਰਦੀਆਂ ਸਗੋਂ, ਉਸਦੇ ਉਲਟ, ਉਹਨਾਂ ਦੀ ਸਹਾਇਤਾ ਕਰਦੀਆਂ ਸਨ ਉਹ ਸਭ ਕੁਝ ਸਮਝਣ ਵਿੱਚ, ਜੋ ਕੁਝ ਉਹ ਪੜ੍ਹ ਰਿਹਾ ਹੁੰਦਾ ਸੀ।
ਦਿਹਾੜੀ ਵਿੱਚ ਦੋ ਘੰਟੇ, ਦੁਪਹਿਰ ਦੇ ਖਾਣੇ ਤੇ ਡਾਕਟਰੀ ਇਲਾਜ ਦੇ ਦਰਮਿਆਨ, ਉਹ ਜਰਮਨ ਸਿੱਖਦਾ ਸੀ, ਲਫ਼ਜ਼ ਜ਼ਬਾਨੀ ਯਾਦ ਕਰਦਾ ਸੀ, ਵਾਕ ਬਣਾਉਂਦਾ ਸੀ ਤੇ ਕਦੀ ਕਦੀ, ਇਕਦਮ ਕਿਸੇ ਬਦੇਸ਼ੀ ਲਫ਼ਜ਼ ਦੀ ਧੁਨ ਬਾਰੇ ਸੋਚਦਾ ਹੋਇਆ ਉਹ ਕਹਿੰਦਾ :
“ਪਤਾ ਜੇ ਮੁੰਡਿਓ, ਚੂਚੇ ਨੂੰ ਜਰਮਨ ਵਿੱਚ ਕੀ ਕਹਿੰਦੇ ਨੇ ? 'ਕਿਊਖੇਲਖੇਨ'। ਇਹ ਚੰਗੇ। ਕਿਊਖੇਲਖੇਨ; ਲਗਦੈ ਜਿਵੇਂ ਕੋਈ ਛੋਟੀ ਛੋਟੀ ਜਿਹੀ, ਗੁਦਗੁਦੀ ਜਿਹੀ ਤੇ ਨਰਮ ਜਿਹੀ ਚੀਜ਼ ਹੋਵੇ ਤੇ ਛੋਟੀ ਟੱਲੀ ਨੂੰ ਪਤਾ ਜੇ ਕੀ ਕਹਿੰਦੇ ਨੇ ? 'ਗਲਿਓਕਲਿੰਗ' । ਸੱਚਮੁਚ ਲਫਜ਼ ਦੇ ਵਿੱਚ ਟੁਣਕਾਰ ਹੈ, ਨਹੀਂ ?"
ਇੱਕ ਦਿਨ ਸਤੇਪਾਨ ਈਵਾਨੋਵਿਚ ਆਪਣੇ ਆਪ ਨੂੰ ਨਾ ਰੋਕ ਸਕਿਆ ਤੇ ਪੁੱਛਣ ਲੱਗਾ:
“ਸਾਥੀ ਕੋਮੀਸਾਰ, ਜਰਮਨ ਤੁਸੀਂ ਕਾਹਦੇ ਲਈ ਸਿੱਖ ਰਹੇ ਹੋ ? ਐਵੇਂ ਆਪਣੇ ਆਪ ਨੂੰ