Back ArrowLogo
Info
Profile

ਏਨੀਂ ਸ਼ਕਤੀ, ਹਸਮੁਖਤਾ, ਜ਼ਿੰਦਾਦਿਲੀ ਕਿੱਥੋਂ ਆਉਂਦੀ ਸੀ। ਅਲੈਕਸੇਈ ਇਸ ਅੜਾਉਣੀ ਨੂੰ ਹਲ ਕਰਨ ਲਈ ਹੋਰ ਵੀ ਵਧੇਰੇ ਉਤਸੁਕ ਹੋ ਰਿਹਾ ਸੀ ਕਿਉਂਕਿ ਦਵਾਈ ਦੀ ਵਧੀ ਖੁਰਾਕ ਦੇ ਬਾਵਜੂਦ ਉਹ ਰਾਤ ਨੂੰ ਸੋ ਨਹੀਂ ਸਕਦਾ, ਤੇ ਕਈ ਵਾਰੀ ਸਵੇਰ ਤੱਕ ਅੱਖਾਂ ਖੋਹਲੀ, ਆਪਣੀ ਹਾਏ-ਹਾਏ ਨੂੰ ਦਬਾਉਣ ਲਈ ਕੰਬਲ ਨੂੰ ਚਿੱਥਦਾ ਹੋਇਆ, ਪਿਆ ਰਹਿੰਦਾ ਸੀ।

ਦਿਨੋਂ ਦਿਨ ਵਧੇਰੇ ਤੇ ਲਗਾਤਾਰ ਡਾਕਟਰਾਂ ਵੱਲੋਂ ਮੁਆਇਨੇ ਸਮੇਂ "ਕੱਟ ਦੇਣ" ਦਾ ਘਿਨਾਉਣਾ ਲਫ਼ਜ਼ ਉਸਨੂੰ ਸੁਣਾਈ ਦੇਣ ਲਗਾ। ਇਹ ਮਹਿਸੂਸ ਕਰਦਿਆਂ ਕਿ ਉਹ ਭਿਆਨਕ ਦਿਨ ਨੇੜੇ ਆ ਰਿਹਾ ਹੈ, ਅਲੈਕਸੇਈ ਨੇ ਫ਼ੈਸਲਾ ਕੀਤਾ ਕਿ ਪੈਰਾਂ ਤੋਂ ਬਿਨਾਂ ਜਿਊਣ ਦਾ ਕੋਈ ਹੱਜ ਨਹੀਂ ਹੋਵੇਗਾ।

5

ਤੇ ਉਹ ਦਿਨ ਆ ਪੁੱਜਾ। ਦੌਰੇ ਸਮੇਂ ਵਾਸਿਲੀ ਵਾਸਿਲੀਯੇਵਿਚ ਕਿੰਨਾਂ ਚਿਰ ਖੜ੍ਹਾ ਅਲੈਕਸੇਈ ਦੇ ਕਾਲੇ ਪੈ ਚੁੱਕੇ ਤੇ ਬਿਲਕੁਲ ਸੁੰਨ ਹੋ ਚੁੱਕੇ ਪੈਰਾਂ ਨੂੰ ਠਕਰਦਾ ਰਿਹਾ ਤੇ ਫਿਰ, ਇੱਕਦਮ ਸਿੱਧਾ ਹੁੰਦਾ ਹੋਇਆ ਤੇ ਸਿੱਧਾ ਅਲੈਕਸੇਈ ਦੀਆਂ ਅੱਖਾਂ ਵਿਚ ਦੇਖਦਾ ਹੋਇਆ, ਉਹ ਬੋਲਿਆ: "ਇਹ ਕੱਟਣੇ ਪੈਣਗੇ।" ਤੇ ਅਜੇ ਪੀਲਾ ਪੈ ਗਿਆ ਪਾਇਲਟ ਜਵਾਬ ਵਿਚ ਕੁਝ ਵੀ ਨਹੀਂ ਸੀ ਕਹਿ ਸਕਿਆ ਕਿ ਪ੍ਰੋਫ਼ੈਸਰ ਕਰੜੀ ਤਰ੍ਹਾਂ ਫਿਰ ਬੋਲਿਆ: "ਇਹ ਕੱਟਣੇ ਪੈਣਗੇ।'' ਤੇ ਕੁਝ ਵੀ ਕਹਿਣ ਦੀ ਲੋੜ ਨਹੀਂ, ਸੁਣਿਆ ? ਨਹੀਂ ਤਾਂ ਤੇਰੇ ਵਾਲਾ ਕੰਮ ਹੋ ਗਿਆ। ਸਮਝਦੈਂ ?"

ਉਹ ਆਪਣੇ ਨਾਲ ਦਿਆਂ ਵੱਲ ਇੱਕ ਵੀ ਨਜ਼ਰ ਸੁੱਟੇ ਬਿਨਾਂ ਕਮਰੇ ਵਿੱਚੋਂ ਚਲਾ ਗਿਆ। ਇੱਕ ਬੋਝਲ ਜਿਹੀ ਚੁੱਪ ਕਮਰੇ ਉਪਰ ਛਾ ਗਈ। ਮਰੇਸੇਯੇਵ ਪੱਥਰ ਬਣੇ ਚਿਹਰੇ ਤੇ ਖੁੱਲ੍ਹੀਆਂ ਅੱਖਾਂ ਨਾਲ ਪਿਆ ਸੀ। ਉਸਦੀਆਂ ਅੱਖਾਂ ਸਾਮ੍ਹਣੇ, ਜਿਵੇਂ ਧੁੰਦ ਵਿੱਚ, ਢੇ ਬੇੜੀ ਵਾਲੇ ਦੀਆਂ ਨੀਲੀਆਂ ਪਈਆਂ ਹੋਈਆਂ, ਬਦਸੂਰਤ ਮੁੱਢੀਆਂ ਘੁੰਮ ਰਹੀਆਂ ਸਨ, ਤੇ ਫਿਰ ਉਸਨੇ ਉਸਨੂੰ, ਬਾਂਦਰ ਵਾਂਗ, ਹੱਥਾਂ ਭਾਰ ਚੱਲ ਕੇ ਗਿੱਲੀ ਰੇਤ ਉੱਤੇ ਤੇ ਫਿਰ ਪਾਣੀ ਵਿੱਚ ਜਾਂਦਿਆ ਦੇਖਿਆ।

"ਲਿਓਸ਼ਾ", ਕੋਮੀਸਾਰ ਨੇ ਹੌਲੀ ਜਿਹੀ ਅਵਾਜ਼ ਦਿੱਤੀ।

"ਕੀ ?" ਅਲੈਕਸੇਈ ਨੇ ਬੈਠੀ ਹੋਈ ਅਵਾਜ਼ ਵਿੱਚ ਜਿਵੇਂ ਕਿ ਇਹ ਕਿਤੋਂ ਦੂਰੋਂ ਆ ਰਹੀ ਹੋਵੇ, ਜਵਾਬ ਦਿੱਤਾ।

"ਇਹ ਜ਼ਰੂਰੀ ਏ, ਲਿਓਸ਼ਾ।”

ਉਸ ਘੜੀ ਅਲੈਕਸੇਈ ਨੂੰ ਲੱਗਾ ਕਿ ਜਿਵੇਂ ਬੇੜੀ ਵਾਲਾ ਨਹੀਂ, ਸਗੋਂ ਉਹ ਖ਼ੁਦ ਮੁੱਢੀਆਂ ਉਪਰ ਰਿੜ੍ਹ ਰਿਹਾ ਸੀ, ਤੇ ਉਸਦੀ ਕੁੜੀ, ਉਸਦੀ ਓਲਿਆ, ਸ਼ੋਖ ਰੰਗਾ ਵਾਲੀ ਫ਼ਰਾਕ ਪਾਈ, ਜਿਸਨੂੰ ਹਵਾ ਉਡਾ ਰਹੀ ਸੀ, ਦਰਿਆ ਦੇ ਰੇਤਲੇ ਕੰਢੇ ਉੱਤੇ ਖੜ੍ਹੀ ਸੀ, ਹਲਕੀ-ਫੁਲਕੀ, ਧੁੱਪ ਦਾ ਇੱਕ ਟੋਟਾ ਸੁੰਦਰ, ਤੇ ਬੁਲ੍ਹਾਂ ਨੂੰ ਟੁੱਕਦੀ ਹੋਈ, ਉਸ ਵੱਲ ਇੱਕ

120 / 372
Previous
Next