Back ArrowLogo
Info
Profile

ਰਹੀ । ਕਿਰਪਾ ਕਰਕੇ, ਮੈਨੂੰ ਵੱਖਰੀ ਚਿੱਠੀ ਲਿਖੋ ਕਿ ਤੁਸੀਂ ਕਿਵੇਂ ਰਹਿ ਰਹੇ ਹੋ, ਕਿਵੇਂ ਮਹਿਸੂਸ ਕਰਦੇ ਹੋ !..."

ਇਸ ਹਾਸੋਹੀਣੀ ਚਿੱਠੀ ਦੇ ਅਖ਼ੀਰ ਉੱਤੇ ਦਸਖਤ ਸਨ: "ਰੁੱਤ-ਵਿਗਿਆਨਕ ਸਾਰਜੰਟ"। ਮਰੇਸੇਯੇਵ ਮੁਸਕਾਇਆ, ਪਰ ਉਸਦੀਆਂ ਨਜ਼ਰਾਂ ਫਿਰ ਇਹਨਾਂ ਲਫ਼ਜ਼ਾਂ ਵੱਲ ਚਲੀਆਂ ਗਈਆਂ: ਜਲਦੀ ਵਾਪਸ ਆ ਜਾਓ, ਹਰ ਕੋਈ ਤੁਹਾਨੂੰ ਉਡੀਕ ਰਿਹਾ ਹੈ, ਜਿਨ੍ਹਾਂ ਦੇ ਹੇਠਾਂ ਲਕੀਰ ਫੇਰੀ ਗਈ ਸੀ। ਉਹ ਆਪਣੀ ਮੰਜੀ ਉਤੇ ਉਠ ਬੈਠਾ ਤੇ ਐਸੇ ਆਦਮੀ ਵਾਂਗ ਲੱਗਦਿਆਂ ਜਿਹੜਾ ਆਪਣੀਆਂ ਜੇਬਾਂ ਫੋਲ ਰਿਹਾ ਹੋਵੇ ਤੇ ਉਸਨੂੰ ਪਤਾ ਲੱਗੇ ਕਿ ਉਸਦਾ ਕੋਈ ਮਹੱਤਵਪੂਰਨ ਦਸਤਾਵੇਜ਼ ਗੁਆਚ ਗਿਆ ਹੈ, ਉਹ ਕਾਹਲੀ ਕਾਹਲੀ ਉਸ ਥਾਂ ਨੂੰ ਟੋਹਣ ਲੱਗਾ ਜਿੱਥੇ ਉਸਦੇ ਪੈਰ ਹੋਇਆ ਕਰਦੇ ਸਨ । ਉਸਦਾ ਹੱਥ ਖਾਲੀ ਥਾਂ ਉੱਤੇ ਜਾ ਪਿਆ।

ਸਿਰਫ਼ ਉਸ ਘੜੀ ਅਲੈਕਸੇਈ ਨੂੰ ਆਪਣੇ ਹੋਏ ਨੁਕਸਾਨ ਦੀ ਗੰਭੀਰਤਾ ਦਾ ਪੂਰੀ ਤਰ੍ਹਾਂ ਅਹਿਸਾਸ ਹੋਇਆ। ਉਹ ਹੁਣ ਕਦੀ ਆਪਣੀ ਰੈਜਮੈਂਟ ਵਿੱਚ, ਵਾਯੂ ਸੈਨਾ ਵਿੱਚ, ਆਮ ਕਰਕੇ ਮਹਾਜ਼ ਉੱਤੇ ਨਹੀਂ ਜਾ ਸਕੇਗਾ। ਉਹ ਹੁਣ ਕਦੀ ਵੀ ਹਵਾਈ ਜਹਾਜ਼ ਉਡਾ ਕੇ ਨਹੀਂ ਲਿਜਾ ਸਕੇਗਾ ਤੇ ਆਪਣੇ ਆਪ ਨੂੰ ਕਦੀ ਵੀ ਲੜਾਈ ਵਿੱਚ ਨਹੀਂ ਸੁੱਟ ਸਕੇਗਾ, ਕਦੀ ਵੀ ਨਹੀਂ । ਹੁਣ ਉਹ ਅਪਾਹਜ ਸੀ, ਆਪਣੇ ਪਿਆਰੇ ਕਿੱਤੇ ਤੋਂ ਵੰਚਿਤ ਕੀਤਾ ਗਿਆ, ਇਕੋ ਥਾਂ ਨਾਲ ਬੱਝਾ ਹੋਇਆ, ਘਰ ਵਿੱਚ ਇੱਕ ਬੋਝ, ਜ਼ਿੰਦਗੀ ਵਿੱਚ ਬੇਲੋੜਾ। ਤੇ ਇਸ ਘਾਟ ਨੂੰ ਦੂਰ ਨਹੀਂ ਸੀ ਕੀਤਾ ਜਾ ਸਕਦਾ, ਮੌਤ ਤੱਕ ਇਹ ਨਾਲ ਚੱਲੇਗੀ।

6

ਅਪਰੇਸ਼ਨ ਤੋਂ ਮਗਰੋਂ ਜੋ ਇਹੋ ਜਿਹੀਆਂ ਹਾਲਤਾਂ ਵਿਚ ਭੈੜੇ ਤੋਂ ਭੈੜੇ ਕਿਸੇ ਆਦਮੀ ਨਾਲ ਵਾਪਰ ਸਕਦਾ ਹੈ, ਉਹ ਅਲੈਕਸੇਈ ਮਰੇਸੇਯੇਵ ਨਾਲ ਵਾਪਰ ਗਿਆ — ਉਹ ਆਪਣੇ ਆਪ ਵਿੱਚ ਗੁੰਮ-ਸੁੰਮ ਹੋ ਗਿਆ । ਉਸਨੇ ਸ਼ਿਕਾਇਤ ਨਾ ਕੀਤੀ, ਉਹ ਰੋਇਆ ਨਾ, ਉਹ ਕਦੀ ਵੀ ਖਿਝੂੰ-ਖਿਝੂੰ ਨਹੀਂ ਸੀ ਕਰਦਾ। ਉਹ ਬੱਸ ਚੁੱਪ ਰਹਿੰਦਾ ਸੀ।

ਸਾਰਾ ਸਾਰਾ ਦਿਨ ਉਹ ਛੱਤ ਵਿਚਲੀ ਗੋਲ ਤੇੜ ਉੱਤੇ ਨਜ਼ਰਾਂ ਟਿਕਾਈ ਸਿੱਧਾ ਬੇਹਰਕਤ ਪਿਆ ਰਹਿੰਦਾ। ਜਦੋਂ ਉਸਦੇ ਵਾਰਡ ਵਿਚਲੇ ਸਾਥੀ ਉਸ ਨਾਲ ਕੋਈ ਗੱਲ ਕਰਦੇ, ਉਹ "ਹਾਂ" ਜਾਂ "ਨਾਂਹ" ਵਿੱਚ, ਅਕਸਰ ਗ਼ਲਤ ਜਵਾਬ ਦੇ ਛੱਡਦਾ, ਤੇ ਫਿਰ ਚੁੱਪ ਹੋ ਜਾਂਦਾ, ਪਲਸਤਰ ਵਿਚਲੀ ਕਾਲੀ ਤ੍ਰੇੜ ਵੱਲ ਇੱਕ-ਟੁੱਕ ਦੇਖਦਾ ਹੋਇਆ ਜਿਵੇਂ ਕਿ ਇਹ ਕੋਈ ਚਿਤਰ-ਲਿਪੀ ਹੋਵੇ, ਜਿਸਦੇ ਅਰਥ ਕੱਢਣ ਵਿੱਚ ਹੀ ਉਸਦੀ ਮੁਕਤੀ ਲਿਖੀ ਹੋਵੇ । ਉਹ ਆਗਿਆਕਾਰੀ ਢੰਗ ਨਾਲ ਡਾਕਟਰ ਦੀਆਂ ਹਿਦਾਇਤਾਂ ਉੱਤੇ ਅਮਲ ਕਰਦਾ, ਉਸਦੀਆਂ ਦੱਸੀਆਂ ਸਭ ਚੀਜ਼ਾਂ ਲੈਂਦਾ, ਬੇਦਿਲ ਜਿਹੀ ਨਾਲ ਖਾਣਾ ਖਾਂਦਾ, ਬਿਨਾਂ ਉਤਸ਼ਾਹ ਦੇ, ਤੇ ਮੁੜ ਕੇ ਸਿੱਧਾ ਲੇਟ ਜਾਂਦਾ ।

"ਹੇ, ਦਾੜ੍ਹੀ ਵਾਲੇ, ਕੀ ਸੋਚਦਾ ਪਿਐ ?" ਕੋਮੀਸਾਰ ਨੇ ਉਸਨੂੰ ਕੂਕ ਕੇ ਕਿਹਾ।

ਅਲੈਕਸੇਈ ਨੇ ਉਸ ਵੱਲ ਸਿਰ ਮੋੜਿਆ ਤੇ ਖਾਲੀ ਖਾਲੀ ਨਜ਼ਰਾਂ ਨਾਲ ਉਸ ਵੱਲ

124 / 372
Previous
Next